ਗਨੋਮ ੩.੪ ਰੀਲਿਜ਼ ਨੋਟਿਸ

1. ਜਾਣ ਪਛਾਣ

ਗਨੋਮ ਪ੍ਰੋਜੈਕਟ ਇੱਕ ਅੰਤਰਰਾਸ਼ਟਰੀ ਕਮਿਊਨਟੀ ਹੈ, ਜੋ ਕਿ ਵਧੀਆ ਸਾਫਟਵੇਅਰ ਨੂੰ ਸਭ ਲਈ ਉਪਲੱਬਧ ਕਰਵਾਉਣ ਲਈ ਕੰਮ ਕਰਦੀ ਹੈ। ਗਨੋਮ ਦਾ ਮਕਸਦ ਵਰਤੋਂ ਦੀ ਸੌਖ, ਸਥਿਰਤਾ, ਚੋਟੀ ਦੇ ਅੰਤਰਰਾਸ਼ਟਰੀਕਰਨ ਅਤੇ ਅਸੈਸਬਿਲਟੀ ਰਿਹਾ ਹੈ। ਗਨੋਮ ਮੁਕਤ ਅਤੇ ਓਪਨ ਸਰੋਤ ਸਾਫਟਵੇਅਰ ਹੈ। ਇਸ ਦਾ ਮਤਲਬ ਹੈ ਕਿ ਸਾਡਾ ਸਾਰਾ ਕੰਮ ਵਰਤਣ, ਬਦਲਣ ਅਤੇ ਵੰਡਣ ਲਈ ਮੁਫਤ/ਮੁਕਤ ਰਹੇਗਾ।

ਗਨੋਮ ਹਰੇਕ ਛੇ ਮਹੀਨੇ ਬਾਅਦ ਰੀਲਿਜ਼ ਕੀਤਾ ਜਾਂਦਾ ਹੈ। ਪਿਛਲੇ ਵਰਜਨ, ੩.੨, ਤੋਂ ਬਾਅਦ ਲਗਭਗ ੧੨੭੫ ਲੋਕਾਂ ਨੇ ੪੧੦੦੦ ਬਦਲਾਅ ਗਨੋਮ ਵਿੱਚ ਕੀਤੇ ਹਨ। ਦਿਲਚਸਪ ਲੱਗਾ ਕਿ ਅਸੀਂ ਕੀ ਕੀਤਾ? Identi.ca, ਟਵਿੱਟਰ ਜਾਂ ਫੇਸਬੁੱਕ ਉੱਤੇ ਸਾਨੂੰ ਵੇਖੋ।

ਜੇ ਤੁਸੀਂ ਸਾਡੇ ਪ੍ਰੋਡੱਕਟ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਹਿੱਸਾ ਬਣੋ। ਅਸੀਂ ਹਮੇਸ਼ਾ ਨਵੇਂ ਲੋਕਾਂ ਨੂੰ ਅੰਗਰੇਜ਼ੀ ਤੋਂ ਅਨੁਵਾਦ, ਮਾਰਕੀਟ ਲਈ ਮੱਦਦ, ਦਸਤਾਵੇਜ਼ ਲਿਖਣ, ਟੈਸਟ ਜਾਂ ਡਿਵੈਲਪਮੈਂਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਤੁਸੀਂ ਧਨ ਨਾਲ ਵੀ ਗਨੋਮ ਦੇ ਦੋਸਤ ਬਣ ਕੇ ਮੱਦਦ ਸਕਦ ਸਕਦੇ ਹੋ।

2. ਯੂਜ਼ਰਾਂ ਲਈ ਨਵਾਂ ਹੈ

ਚਿੱਤਰ 1ਗਨੋਮ ੩.੪

ਅਪਰੈਲ ੨੦੧੧ ਦੇ ੩.੦ ਗਨੋਮ ਰੀਲਿਜ਼ ਤੋਂ ਬਾਅਦ ੩.੪ ਗਨੋਮ ਦਾ ਦੂਜਾ ਰੀਲਿਜ਼ ਹੈ। ਇਸ ਵਿੱਚ ਯੂਜ਼ਰ ਤਜਰਬੇ ਲਈ ਕਈ ਵੱਡੇ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਕਈ ਬੱਗ ਸੁਧਾਈਆਂ ਅਤੇ ਛੋਟੇ ਸੁਧਾਰ ਸ਼ਾਮਿਲ ਹਨ। ਨਤੀਜੇ ਵਜੋਂ ਵੱਧ ਚਮਕਦਾਰ, ਵੱਧ ਤਿਆਰ ਅਤੇ ਹੋਰ ਵੀ ਵੱਧ ਭਰੋਸੇਯੋਗ ਗਨੋਮ ੩ ਹੈ।

ਇਹ ਰੀਲਿਜ਼ ਵਿੱਚ ਨਵੀ ਡਿਵੈਲਪਮੈਂਟ ਮੌਜੂਦ ਹੈ। ਸਾਡੇ ਐਪਲੀਕੇਸ਼ਨ ਤਾਜ਼ਾ ਡਿਜ਼ਾਇਨ ਅਤੇ ਡਿਵੈਲਪਮੈਂਟ ਜਤਨਾਂ ਦਾ ਮੁੱਖ ਟੀਚਾ ਰਹੇ ਹਨ ਅਤੇ ਇਹ ਰੀਲਿਜ਼ ਲਈ ਕਈ ਐਪਲੀਕੇਸ਼ਨਾਂ ਨੂੰ ਵੱਡੇ ਪੱਧਰ ਉੱਤੇ ਅੱਪਡੇਟ ਕੀਤਾ ਗਿਆ ਹੈ। ਤੁਸੀਂ ਕੁਝ ਖਾਸ ਮੁੱਢਲੇ ਬਲਾਕਾਂ ਵਿੱਚ ਵੀ ਸੁਧਾਰ ਵੇਖੋਗੇ, ਜਿਸ ਨਾਲ ਸਾਡੇ ਐਪਲੀਕੇਸ਼ਨ ਨੂੰ ਬਣਾਇਆ ਜਾਂਦਾ ਹੈ। ਇਹਨਾਂ ਵਿੱਚ ਸ਼ਾਮਿਲ ਹਨ ਸੌਖੀ ਸਕਰੋਲਿੰਗ, ਤਾਜ਼ਾ ਯੂਜ਼ਰ ਇੰਟਰਫੇਸ ਭਾਗ, ਵਧੀਆ ਦਿੱਖ ਥੀਮ ਅਤੇ ਐਪਲੀਕੇਸ਼ਨ ਮੇਨੂ।

ਇਹ ਰੀਲਿਜ਼ ਦੇ ਹੋਰ ਉਭਰਵੇਂ ਤੱਥਾਂ ਵਿੱਚ ਨਵੀਂ ਦਸਤਾਵੇਜ਼ ਖੋਜ ਸਹੂਲਤ, ਨਵੀਂ ਐਪਲੀਕੇਸ਼ਨ ਡੱਬੇ (boxes), ਵਿਡੀਓ ਕਾਲ ਕਰਨੀ ਅਤੇ ਨਵੀਂ ਐਨੀਮੇਟਡ ਬੈਕਗਰਾਊਂਡ ਸ਼ਾਮਿਲ ਹਨ, ਜੋ ਕਿ ਦਿਨ ਦੇ ਮੁਤਾਬਕ ਬਦਲਦੀ ਰਹਿੰਦੀ ਹੈ। ਮੌਜਾਂ ਕਰੋ!

2.1. ਗਨੋਮ ੩ ਐਪਲੀਕੇਸ਼ਨ ਲਈ ਨਵੀਂ ਦਿੱਖ

ਸਾਡੇ ਐਪਲੀਕੇਸ਼ਨ ਇਹ ਰੀਲਿਜ਼ ਚੱਕਰ ਲਈ ਵੱਡਾ ਮੁੱਦਾ ਹਨ। ੩.੨ ਵਿੱਚ ਰੀਲਿਜ਼ ਹੋਏ ਨਵੇਂ ਐਪਲੀਕੇਸ਼ਨ ਲਈ ਵੱਡਾ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਉਹਨਾਂ ਦੀ ਦਿੱਖ ਸੁਧਰੀ ਹੈ ਅਤੇ ਵਰਤਣ ਲਈ ਹੋਣ ਵੀ ਦਿਲਚਸਪ ਬਣ ਗਏ ਹਨ। ਕਈ ਮੌਜੂਦਾ ਐਪਲੀਕੇਸ਼ਨ ਨੂੰ ਬਹੁਤ ਬਾਰੀਕੀ ਨਾਲ ਬਦਲਿਆ ਗਿਆ ਹੈ ਤਾਂ ਕਿ ਉਹ ਵੱਧ ਇਕਸਾਰ ਲੱਗਣ ਅਤੇ ਗਨੋਮ ੩ ਨਾਲ ਪੂਰੀ ਤਰ੍ਹਾਂ ਸਬੰਧਿਤ ਹੋਣ।

ਚਿੱਤਰ 2ਡੌਕੂਮੈਂਟਸ

ਡੌਕੂਮੈਂਟੇਸ ਨਵੀਂ ਐਪਲੀਕੇਸ਼ਨ, ਜੋ ਕਿ ਤੁਹਾਨੂੰ ਦਸਤਾਵੇਜ਼ ਵੇਖਣ, ਖੋਜਣ ਅਤੇ ਉਹਨਾਂ ਦੇ ਪਰਬੰਧ ਲਈ ਸਹਾਇਕ ਹੈ, ਲਈ ਵੱਡਾ ਡਿਜ਼ਾਇਨ ਬਦਲਾਅ ਕੀਤਾ ਗਿਆ ਹੈ। ਨਤੀਜੇ ਵਜੋਂ ਤਾਜ਼ਾ, ਸਾਫ਼-ਸੁਧਰੀ ਐਪਲੀਕੇਸ਼ਨ ਤਿਆਰ ਹੋਈ ਹੈ। ਨਵੇਂ ਵਰਜਨ ਵਿੱਚ ਤਾਜ਼ਾ ਇੰਟਰਫੇਸ, ਦਸਤਾਵੇਜ਼ ਦੇ ਭੰਡਾਰ ਬਣਾਉਣ ਦੀ ਸਮੱਰਥਾ ਅਤੇ ਪਰਿੰਟ ਕਰਨ ਲਈ ਸਹਿਯੋਗ ਸ਼ਾਮਿਲ ਹੈ।

ਚਿੱਤਰ 3ਏਪੀਫਨੀ ਲਈ ਨਵੀਂ ਦਿੱਖ, ਕਹਿੰਦੇ ਹਨ ਵੈੱਬ

ਏਪੀਫਨੀ, ਗਨੋਮ ਵੈੱਬ ਬਰਾਊਜ਼ਰ ਦਾ ਨਾਂ ਬਦਲ ਕੇ ਵੈੱਬ ਕਰ ਦਿੱਤਾ ਗਿਆ ਹੈ। ਇਸ ਨੂੰ ੩.੪ ਵਿੱਚ ਨਵਾਂ ਸੋਹਣਾ ਇੰਟਰਫੇਸ ਦਿੱਤਾ ਗਿਆ ਹੈ, ਜਿਸ ਵਿੱਚ ਟੂਲਬਾਰ ਨੂੰ ਮੁੜ-ਡਿਜ਼ਾਇਨ ਕਰਨਾ ਅਤੇ 'ਸੁਪਰ ਮੇਨੂ' ਸ਼ਾਮਿਲ ਹਨ। ਕਈ ਕਾਰਗੁਜ਼ਾਰੀ ਸੁਧਾਰ, ਜਿਸ ਵਿੱਚ ਤੇਜ਼ ਬਰਾਊਜ਼ਿੰਗ ਅਤੀਤ ਸ਼ਾਮਿਲ ਹਨ, ਕੀਤੇ ਗਏ ਹਨ।

ਚਿੱਤਰ 4ਸੰਪਰਕ

ਸਾਡੀ ਨਵੇਂ ਸੰਪਰਕ ਐਪਲੀਕੇਸ਼ਨ ਵਿੱਚ ਵੱਡਾ ਅੱਪਡੇਟ ਦਿੱਤਾ ਗਿਆ ਹੈ। ਮੁੱਖ ਸੰਪਰਕ ਸੂਚੀ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਨਾਲ ਸੰਪਰਕ ਵੇਰਵਾ ਲੇਆਉਟ ਦਿੱਤਾ ਗਿਆ ਹੈ। ਸੰਪਰਕ ਵਿੱਚ ਕਈ ਨਵੇਂ ਫੀਚਰ ਦਿੱਤੇ ਗਏ ਹਨ, ਜਿਸ ਵਿੱਚ ਇਨ-ਲਾਈਨ ਲਿੰਕ ਕਰਨ ਦੇ ਸੁਝਾਅ ਅਤੇ ਨਵੇਂ ਅਵਾਤਰ ਚੋਣਕਾਰ ਸ਼ਾਮਿਲ ਹਨ।

ਡਿਸਕਸ(disks) ਗਨੋਮ ਡਿਸਕ ਸਹੂਲਤ ਦਾ ਨਵਾਂ ਨਾਂ ਹੈ ਅਤੇ ਇਸ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਕੀਤੇ ਗਏ ਹਨ। ਟੂਲ, ਜੋ ਕਿ ਤੁਹਾਨੂੰ ਤੁਹਾਡੇ ਕੰਪਿਊਟਰ ਉੱਤੇ ਡਿਸਕਾਂ ਦੀ ਵਰਤੋਂ ਕਰਨ ਲਈ ਸਹਾਇਕ ਹੈ, ਵਿੱਚ ਇੰਟਰਫੇਸ ਬਦਲਿਆ ਗਿਆ ਹੈ,, ਗਨੋਮ ਨਾਲ ਵਧੀਆ ਐਂਟੀਗਰੇਸ਼ਨ ਦਿੱਤਾ ਜਾ ਰਿਹਾ ਹੈ ਅਤੇ ਕਈ ਨਵੇਂ ਫੀਚਰ ਵਿੱਚ ਜੋੜੇ ਗਏ ਹਨ।

ਹੋਰ ਟੂਲ, ਜੋ ਕਿ ਅਸੀਂ ਅੱਪਡੇਟ ਕੀਤਾ ਹੈ, ਉਹ ਹੈ ਪਾਸਵਰਡ ਅਤੇ ਕੁੰਜੀਆਂ। ਇਸ ਲਈ ਯੂਜ਼ਰ ਇੰਟਰਫੇਸ ਨੂੰ ਸੁਧਾਰਿਆ ਗਿਆ ਹੈ ਅਤੇ ਵਧੀਆ ਦਿੱਖ ਦਿੱਤੀ ਗਈ ਹੈ।

2.2. ਡੈਸਕਟਾਪ ਖੋਜ

ਚਿੱਤਰ 5ਸਰਗਰਮੀ ਝਲਕ ਤੋਂ ਦਸਤਾਵੇਜ਼ਾਂ ਲਈ ਖੋਜ

Searching from the Activities Overview already gives you a quick way to access applications, contacts and system settings. A big new feature for this release is the addition of documents to these search results. It means that document search is always at hand.

ਨਵੀਂ ਦਸਤਾਵੇਜ਼ ਖੋਜ ਸਹੂਲਤ ਸਿੱਧੀ ਡੌਕੂਮੈਂਟ ਐਪਲੀਕੇਸ਼ਨ ਰਾਹੀਂ ਦਿੱਤੀ ਜਾਂਦੀ ਹੈ। ਨਤੀਜੇ ਵਜੋਂ, ਤੁਸੀਂ ਦਸਤਾਵੇਜ਼ ਦੀ ਖੋਜ ਆਪਣੇ ਕੰਪਿਊਟਰ ਦੇ ਨਾਲ ਨਾਲ ਤੁਹਾਡੇ ਵਲੋਂ ਆਪਣੇ ਆਨਲਾਈਨ ਅਕਾਊਂਟ ਵਿੱਚ ਸਟੋਰ ਕੀਤੇ ਵਿੱਚ ਵੀ ਕਰ ਸਕਦੇ ਹੋ।

This ability for Activities Overview search to provide a window into your applications will be extended in future releases to include other types of content, such as Music and Videos.

2.3. ਐਪਲੀਕੇਸ਼ਨ ਮੇਨੂ

ਚਿੱਤਰ 6ਐਪਲੀਕੇਸ਼ਨ ਮੇਨੂ

Application menus are a new feature that will become an increasingly familiar part of our applications in the future. These menus, which are labelled with the application's name and can be seen in the top bar, provide a new space for options that affect the whole application (as opposed to specific windows), such as application preferences and documentation.

ਕਈ ਐਪਲੀਕੇਸ਼ਨ ਜਿਸ ਵਿੱਚ ਦਸਤਾਵੇਜ਼, ਵੈੱਬ ਅਤੇ ਸੰਪਰਕ ਪਹਿਲਾਂ ਹੀ ਇਹ ਰੀਲਿਜ਼ ਰਾਹੀਂ ਐਪਲੀਕੇਸ਼ਨ ਮੇਨੂ ਦੀ ਵਰਤੋਂ ਕਰ ਰਹੇ ਹਨ।

ਫੋਕਸ-ਮਾਊਂਸ-ਮੁਤਾਬਕ ਯੂਜ਼ਰ

ਫੋਕਸ-ਮਾਊਸ-ਮੁਤਾਬਕ ਯੂਜ਼ਰ ਵਾਸਤੇ ਛੋਟ ਦਿੱਤੀ ਜਾਵੇਗੀ। ਉਹਨਾਂ ਨੂੰ ਕਲਾਸਿਕ ਮੇਨੂ ਪੱਟੀ ਵੇਖਾਈ ਜਾਵੇਗੀ।

2.4. ਇੰਟਰਫੇਸ ਭਾਗਾਂ ਨੂੰ ਤਾਜ਼ਾ ਕੀਤਾ

ਇਹ ਰੀਲਿਜ਼ ਵਿੱਚ ਸਾਡੇ ਕਈ ਐਪਲੀਕੇਸ਼ਨ ਇੰਟਰਫੇਸ ਭਾਗਾਂ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਇਹ ਬਦਲਾਆਵਾਂ ਨਾਲ ਐਪਲੀਕੇਸ਼ਨ ਹੋਰ ਵੀ ਚੰਗੀਆਂ ਅਤੇ ਵਰਤਣ ਲਈ ਸੌਖੀਆਂ ਹੋ ਗਈਆਂ ਹਨ। ਉਹਨਾਂ ਉੱਤੇ ਕਲਿੱਕ ਕਰਨ ਲਈ ਔਖਾ ਨਿਸ਼ਾਨਿਆਂ ਨੂੰ ਹਟਾਉਣ ਉੱਤੇ ਖਾਸ ਧਿਆਨ ਦਿੱਤਾ ਗਿਆ ਹੈ।

ਚਿੱਤਰ 7ਸਾਡੇ ਰੰਗ ਚੋਣਕਾਰ ਦੀ ਦਿੱਖ

Our color chooser dialog has been brought up to date for 3.4. The new design provides easy access to a tasteful palette of colors, as well as a mechanism to create a set of custom colors. It is much more straightforward to use than the previous version.

ਸਕਰੋਲ-ਪੱਟੀਆਂ ਅਜਿਹਾ ਹੀ ਹੋਰ ਭਾਗ ਹੈ, ਜਿਸ ਨੂੰ ੩.੪ ਵਿੱਚ ਅੱਪਡੇਟ ਕੀਤਾ ਗਿਆ ਹੈ। ਨਵਾਂ ਵਰਜਨ ਘੱਟ ਥਾਂ ਲੈਂਦਾ ਹੈ ਅਤੇ ਛੋਟੇ ਜਿਹੇ 'ਸਟਿੱਪਰ' ਬਟਨ ਨੂੰ ਹਟਾ ਦਿੱਤਾ ਹੈ, ਜੋ ਕਿ ਆਮ ਤੌਰ ਉੱਤੇ ਸਕਰੋਲ-ਪੱਟੀ ਉੱਤੇ ਫੀਚਰ ਵਾਂਗ ਸੀ ਅਤੇ ਇਹ ਖਾਸ ਤੌਰ ਉੱਤੇ ਕਲਿੱਕ ਕਰਨ ਲਈ ਔਖਾ ਨਿਸ਼ਾਨਾ ਸੀ।

ਅਸੀਂ ੩.੪ ਵਿੱਚ ਸਪਿੰਨ ਬਟਨ ਦੇ ਡਿਜ਼ਾਇਨ ਨੂੰ ਸੁਧਾਰਿਆ ਹੈ, ਜੋ ਕਿ ਅਸਪਸ਼ਟ ਸੀ। ਨਵਾਂ ਵਰਜਨ ਵਰਤਣ ਲਈ ਹੋਰ ਵੀ ਸੌਖਾ ਹੈ ਅਤੇ ਵਧੀਆ ਵੀ ਦਿੱਸਦਾ ਹੈ।

ਜਦੋਂ ਵੱਧ ਤੋਂ ਵੱਧ ਕੀਤਾ ਜਾਂਦਾ ਹੈ ਤਾਂ ਕੁਝ ਐਪਲੀਕੇਸ਼ਨ ਹੁਣ ਆਪਣੀ ਟਾਈਟਲ-ਪੱਟੀ ਨੂੰ ਲੁਕਾ ਦਿੰਦੇ ਹਨ। ਇਸ ਨਾਲ ਯਕੀਨੀ ਬਣਾਇਆ ਜਾਂਦਾ ਹੈ ਕਿ ਐਪਲੀਕੇਸ਼ਨ ਲਈ ਵੱਧ ਤੋਂ ਵੱਧ ਥਾਂ ਉਪਲੱਬਧ ਹੋਵੇ।

2.5. ਛੋਟੇ ਸੁਧਾਰਾਂ ਦਾ ਵੱਡਾ ਖਜ਼ਾਨਾ

ਇਹ ਰੀਲਿਜ਼ ਵਿੱਚ ਲਾਗਤਾਰ ਕੀਤੇ ਜਾਣ ਵਾਲੇ ਸੁਧਾਰਾਂ ਅਤੇ ਉਹਨਾਂ ਨੂੰ ਵਧੀਆ ਬਣਾਉਣ ਉੱਤੇ ਵੱਧ ਜ਼ੋਰ ਦਿੱਤਾ ਗਿਆ ਹੈ, ਜਿਸ ਦੇ ਨਤੀਜੇ ਵਜੋਂ ਛੋਟੇ-ਛੋਟੇ ਸੁਧਾਰਾਂ ਦੀ ਵੱਡੀ ਗਿਣਤੀ ਹੈ, ਜਿਸ ਨਾਲ ਕੁਆਲਟੀ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਹੋਇਆ ਹੈ।

ਇਹ ਰੀਲਿਜ਼ ਵਿੱਚ ਦਿੱਖ ਥੀਮ ਨੂੰ ਹੋਰ ਵੀ ਸੁਧਾਰਿਆ ਗਿਆ ਹੈ। ਕੁਝ ਬਦਲਾਅ ਤਾਂ ਕਾਫ਼ੀ ਪ੍ਰਭਾਵੀ ਹਨ, ਪਰ ਥੀਮ ਦੇ ਲਗਭਗ ਹਰੇਕ ਥੀਮ ਨੂੰ ਹੀ ਕਿਸੇ ਨਾ ਕਿਸੇ ਢੰਗ ਨਾਲ ਸੁਧਾਰਿਆ ਗਿਆ ਹੈ। ਪੂਰੇ ਪ੍ਰਭਾਵ ਵਜੋਂ ਐਪਲੀਕੇਸ਼ਨਾਂ ਦੀ ਦਿੱਖ ਵਧੀਆ ਹੋਈ ਹੈ।

A new initiative, called Every Detail Matters, has been focusing on improving the quality of the Activities Overview for this release. Thanks to these efforts, lots of small details have been taken care of, including improved application launcher labels, new window labels and captions, better keyboard navigation, more legible text styles and an easier to use dash.

ਗਨੋਮ ੩.੪ ਵਿੱਚ ਕਈ ਲਗਾਤਾਰ ਹੋਣ ਵਾਲੇ ਸੁਧਾਰ ਕੀਤਏ ਹਨ। ਹਮੇਸ਼ਾ ਵਾਂਗ, ਸੂਚੀ ਵਿੱਚ ਬਹੁਤ ਸਾਰੇ ਹਨ, ਉਹਨਾਂ ਵਿੱਚ ਕੁਝ ਹਨ:

 • ਨੈੱਟਵਰਕ ਪਾਸਵਰਡ ਡਾਈਲਾਗ, ਜਿਸ ਵਿੱਚ ਵੀਪੀਐਨ (VPN) ਪਾਸਵਰਡ ਵੀ ਹਨ, ਇਹ ਰੀਲਿਜ਼ ਤੱਕ ਗਨੋਮ ੨ ਵਿੱਚ ਹੀ ਅਟਕੇ ਰਹਿ ਗਏ ਸਨ। ਹੁਣ ਉਹਨਾਂ ਨੂੰ ਗਨੋਮ ੩ ਤਜਰਬੇ ਵਿੱਚ ਪੂਰੀ ਤਰ੍ਹਾਂ ਜੋੜ ਦਿੱਤਾ ਗਿਆ ਹੈ।
 • ਵਾਂਡਾ ਮੱਛੀ ਵਾਪਸ ਆ ਗਈ ਹੈ! ਹਾਂ ਬਿਲਕੁਲ ਗਨੋਮ 2 ਵਿੱਚ ਸਾਡੀ ਭਰੋਸੇਯੋਗ ਦੋਸਤ ਵਾਂਡਾ, ਵਾਪਸ ਆ ਗਈ ਹੈ। ਉਹ ਈਸਟਰ ਅੰਡਾ ਹੈ, ਇਸਕਰਕੇ ਅਸੀਂ ਤੁਹਾਨੂੰ ਉਹ ਲੱਭਣ ਦੀ ਥਾਂ ਨਹੀਂ ਦੱਸਾਂਗੇ। ਆਪਣੇ ਖੋਜੋ ਅਤੇ ਤੁਹਾਨੂੰ ਮਿਲ ਜਾਵੇਗੀ।
 • ਸਾਡਾ ਵਿੱਚੇ ਉਪਲੱਬਧ ਸਕਰੀਨ ਰਿਕਾਰਡ ਹੁਣ ਘੱਟ ਸਿਸਟਮ ਸਰੋਤਾਂ ਦੀ ਵਰਤੋਂ ਨਾਲ ਇਕਸਾਰ ਵਿਡੀਓ ਬਣਾਉਂਦਾ ਹੈ। ਇਹ ਵਰਤਣ ਲਈ ਬੱਸ Ctrl+Shift+Alt+R ਦੱਬੋ।
 • ਸਿਸਟਮ ਮਾਡਲ ਡਾਈਕਾਗ ਦੇ ਦਿੱਖ ਲੇਆਉਟ ਨੂੰ ੩.੨ ਤੋਂ ਬਾਅਦ ਸੁਧਾਰਿਆ ਗਿਆ ਹੈ। ਨਤੀਜੇ ਵਜੋਂ ਉਹ ਬਹੁਤ ਵਧੀਆ ਦਿਸਦੇ ਹਨ।
 • ਨੋਟੀਫਿਕੇਸ਼ਨ ਪੋਪ-ਅੱਪ ਨੂੰ ਹੁਣ ਵੱਧ ਸਿਆਣਾ ਬਣਾਇਆ ਗਿਆ ਹੈ ਅਤੇ ਇਹ ਮਾਊਂਸ ਜਾਂ ਟੱਚ-ਪੈਡ ਪੁਆਇੰਟਰ ਤੋਂ ਛੁੱਟ ਗਏ ਹਨ ਤਾਂ ਕਿ ਇਹ ਤੁਹਾਡੇ ਰਾਹ ਵਿੱਚ ਨਾ ਆਉਣ।
 • Another important enhancement to notifications is that the message tray, which displays a summary of your notifications, is now shown if you haven't interacted with your device for a short period of time. This makes it easier to be aware of ongoing conversations or unanswered messages.

2.6. ਸਮੂਥ ਸਕਰੋਲਿੰਗ

Scrolling has got smooth in GNOME 3.4. In previous releases scrolling content could be a slightly abrupt affair. Now it is slick and graceful. Scroll operations gradually ease to a halt and have a tactile, physical feel to them. This is a big improvement which will make GNOME applications far more pleasurable and satisfying to use.

ਸਾਡੇ ਜਾਰੀ ਟੱਚ ਇੰਪੁੱਟ ਕੰਮ ਦਾ ਪਹਿਲਾਂ ਨਤੀਜਾ ਹੈ ਸੌਖੀ ਸਕਰੋਲਿੰਗ, ਜਿਸ ਵਿੱਚ ਆਉਣ ਵਾਲੇ ਸਮੇਂ ਦੌਰਾਨ ਵੱਧ ਫੀਚਰ ਦੇਣ ਦਾ ਨਿਸ਼ਾਨਾ ਹੈ।

2.7. ਨਵੀਂ ਐਨੀਮੇਟ ਕੀਤੇ ਬੈਕਗਰਾਊਂਡ

ਚਿੱਤਰ 8ਸਵੇਰ, ਦਿਨ ਅਤੇ ਰਾਤ

ਡਿਫਾਲਟ ਬੈਕਗਰਾਊਂਡ (ਜਾਂ 'ਵਾਲਪੇਪਰ') ਨੂੰ ਇਹ ਰੀਲਿਜ਼ ਵਿੱਚ ਅੱਪਡੇਟ ਕੀਤਾ ਗਿਆ ਹੈ। ਨਵੇਂ ਵਰਜਨ ਵਿੱਚ ਪਿਛਲੀ ਬੈਕਗਰਾਊਂਡ ਤੋਂ ਪੱਟੀਆਂ ਵਾਲੇ ਥੀਮ ਨੂੰ ਨਵੀਂ ਦਿੱਖ ਦਿੱਤੀ ਗਈ ਹੈ। ਨਵੀਂ ਬੈਕਗਰਾਊਂਡ ਡਾਇਨੇਮਿਕ ਵੀ ਹੈ, ਵੱਧ ਚਮਕਦਾਰ ਅਤੇ ਦਿਨ ਸਮੇਂ ਵੱਧ ਦੇਖਣਯੋਗ,ਆਥਣ ਸਮੇਂ ਗੂੜ੍ਹੇ ਅਤੇ ਪਰਛਾਵਿਆਂ ਵਾਲੀ ਹੈ।

2.8. ਸੁਧਾਰਿਆ ਸਿਸਟਮ ਸੈਟਿੰਗ

ਸਿਸਟਮ ਸੈਟਿੰਗ ਨੂੰ ੩.੪ ਵਿੱਚ ਕਈ ਅੱਪਡੇਟ ਦਿੱਤੇ ਗਏ ਹਨ। ਇਹਨਾਂ ਵਿੱਚ ਸ਼ਾਮਿਲ ਹਨ:

ਚਿੱਤਰ 9ਪਾਵਰ ਸੈਟਿੰਗ, ਵਾਧੂ ਵਧੀਆ ਨਾਲ ਹੁਣ
 • ਵਧੀਆ ਬਣਾਇਆ ਨੈੱਟਵਰਕ ਪੈਨਲ ਲੇਆਉਟ, ਜੋ ਕਿ ਤੁਹਾਨੂੰ ਵੱਖ-ਵੱਖ ਨੈੱਟਵਰਕ ਦੀ ਸੰਰਚਨਾ ਭੁਲਾਉਣ ਲਈ ਸਹਾਇਕ ਹੈ।
 • ਪਾਵਰ ਪੈਨਲ ਦੀ ਵਧੀਆ ਦਿੱਖ, ਜਿਸ ਵਿੱਚ ਮੁੜ-ਡਿਜ਼ਾਇਨ ਕੀਤਾ ਗਿਆ ਹਾਲਤ ਹਿੱਸਾ ਵੀ ਸ਼ਾਮਿਲ ਹੈ।
 • ਵਾਕੋਮ ਗਰਾਫਿਕਸ ਟੇਬਲੇਟ ਲਈ ਸਹਿਯੋਗ ਨੂੰ ਵਧੀਆ ਬਣਾਇਆ ਗਿਆ ਹੈ, ਜਿਸ ਵਿੱਚ ਕੈਲੀਬਰੇਸ਼ਨ ਅਤੇ ਬਟਨ ਮੈਪਿੰਗ ਦੇ ਨਾਲ ਨਾਲ ਕਈ ਟੇਬਲੇਟ ਦੀ ਸੰਰਚਨਾ ਲਈ ਨਵੀ ਸਹੂਲਤ ਵੀ ਸ਼ਾਮਿਲ ਹੈ।
 • ਕੁਝ ਪੈਨਲ ਦੇ ਨਾਂ ਬਦਲਣ ਅਤੇ "ਸਭ ਸੈਟਿੰਗ" ਬਟਨ ਨੂੰ ਅੱਪਡੇਟ ਕਰਨ ਦੇ ਨਤੀਜੇ ਵਜੋਂ ਨੇਵੀਗੇਸ਼ਨ ਸੌਖੀ ਹੋ ਗਈ ਹੈ।

2.9. ਵਧੀਆ ਹਾਰਡਵੇਅਰ ਸਹਿਯੋਗ

ਇਹ ਰੀਲਿਜ਼ ਵਿੱਚ ਫੀਚਰਾਂ ਲਈ ਕਈ ਛੋਟੇ ਛੋਟੇ ਸੁਧਾਰ ਕੀਤੇ ਗਏ ਹਨ, ਜੋ ਕਿ ਹਾਰਡਵੇਅਰ ਸਹਿਯੋਗ ਅਤੇ ਐਂਟੀਗਰੇਸ਼ਨ ਲਈ ਹਨ, ਜਿਸ ਨਾਲ ਗਨੋਮ ੩ ਹੋਰ ਹਾਰਡਵੇਅਰ ਜੰਤਰ ਕੰਮ ਕਰਦਾ ਹੈ ਅਤੇ ਵੱਧ ਵਧੀਆ ਤਜਰਬਾ ਦਿੰਦਾ ਹੈ।

 • ਕਈ ਰੰਗ ਕੈਲੀਬਰੇਸ਼ਨ ਸੁਧਾਰ, ਜੋ ਕਿ ਹੁਣ ਯਾਦ ਰੱਖੇਗਾ ਕਿ ਕਿਹੜਾ ਜੰਤਰ ਰੰਗ ਪਰੋਫਾਇਲ ਲਈ ਹੈ।
 • Better handling of docking stations and external monitors, so that a laptop will now stay running (and not suspend) when it is connected to an external monitor, even if the lid is closed.
 • ਯੂਐਸਬੀ (USB) ਸਪੀਕਰ ਅਤੇ ਹੈਂਡਸੈੱਟ ਉੱਤੇ ਵਾਲੀਅਮ ਸਵਿੱਚਾਂ ਲਈ ਸਹਿਯੋਗ
 • ਬਹੁ-ਸੀਟ ਸੈਟਅੱਪ ਲਈ ਨਵਾਂ ਸਹਿਯੋਗ, ਜਿਵੇਂ ਕਿ ਪਲੱਗ ਲਗਾਉਣ ਵਾਲੇ ਯੂਐਸਬੀ ਬਹੁ-ਸੀਟ ਜੰਤਰ।

2.10. ਦਸਤਾਵੇਜ਼, ਜੋ ਸਹੀਂ ਅਰਥਾਂ ਵਿੱਚ ਤੁਹਾਡੀ ਮੱਦਦ ਕਰਦੇ ਹਨ

ਪੁਰਾਣੇ ਯੂਜ਼ਰ ਡੌਕੂਮੈਟੇਸ਼ਨ ਨੂੰ ਛਪੀ ਕਿਤਾਬ ਵਾਂਗ ਹੁੰਦੇ ਹਨ; ਇੱਕ ਚੰਗੀ ਕਹਾਣੀ, ਪਰ ਬਹੁਤ ਲੰਮੀ ਅਤੇ ਇਸ ਨੂੰ ਪੂਰੀ ਤਰ੍ਹਾਂ ਪੜ੍ਹਨ ਲਈ ਸਮਾਂ ਲੱਗਦਾ ਹੈ। ਜੇ ਤੁਰੰਤ ਕੁਝ ਕੰਮ ਕਰਨ ਲਈ ਕੁਝ ਲੱਭ ਰਹੇ ਹੋ ਤਾਂ ਇਹ ਵਧੀਆ ਨਹੀਂ ਹੈ। ਇਹ ਹਾਲਤਾਂ ਨੂੰ ਸੁਧਾਰਨ ਲਈ, ਅੱਗੇ ਦਿੱਤੇ ਐਪਲੀਕੇਸ਼ਨ ਲਈ ਹੁਣ ਵਿਸ਼ੇ ਮੁਤਾਬਕ ਡੌਕੂਮੈਂਟੇਸ਼ਨ ਉਪਲੱਬਧ ਹਨ। ਗਨੋਮ ੩.੪ ਵਿੱਚ ਨਵੇਂ ਦਸਤਾਵੇਜ਼ ਲਈ ਅੱਗੇ ਦਿੱਤੇ ਐਪਲੀਕੇਸ਼ਨ ਦਿੱਤੇ ਗਏ ਹਨ:

2.11. ਵਿਡੀਓ ਕਾਲ ਕਰਨਾ ਅਤੇ ਲਾਈਵ ਮੈਸੇਜ਼ਿੰਗ ਸਹਿਯੋਗ

ਚਿੱਤਰ 10ਇੰਪੈਥੀ ਵਿੱਚ ਨਵਾਂ: ਵਿਡੀਓ ਕਾਲ ਕਰਨੀ

੩.੪ ਵਿੱਚ ਮੌਜੂਦ ਇੰਪੈਥੀ ਗੱਲਬਾਤ ਐਪਲੀਕੇਸ਼ਨ ਵਿੱਚ ਕਈ ਸੁਧਾਰ ਕੀਤੇ ਗਏ ਹਨ। ਇਹਨਾਂ ਵਿੱਚੋਂ ਸਭ ਤੋਂ ਪਹਿਲਾਂ ਹੈ ਬਿਲਕੁਲ ਨਵਾਂ ਆਡੀਓ ਅਤੇ ਵਿਡੀਓ ਕਾਲ ਕਰਨ ਇੰਟਰਫੇਸ। ਇਹ ਵਿਡੀਓ ਕਾਲ ਕਰਨ ਦੇ ਢੰਗ ਨੂੰ ਵਧੀਆ ਬਣਾਉਂਦਾ ਹੈ ਅਤੇ ਇਹ ਗਨੋਮ ੩ ਨਾਲ ਪੂਰੀ ਤਰ੍ਹਾਂ ਐਂਟੀਗਰੇਟ ਹੈ, ਤਾਂ ਕਿ ਤੁਸੀਂ ਵਿਡੀਓ ਕਾਲ ਆਉਣ ਦੇ ਤੁਰੰਤ ਅਤੇ ਸੌਖੀ ਤਰ੍ਹਾਂ ਜਵਾਬ ਦੇ ਸਕੋ।

ਇੰਪੈਥੀ ਦੇ ਇਹ ਰੀਲਿਜ਼ ਲਈ ਵੱਡੇ ਸੁਧਾਰ ਦੇ ਰੂਪ ਵਿੱਚ ਹੁਣ ਵਿੰਡੋਜ਼ ਲਾਈਵ ਮੈਸੈਂਜ਼ਰ ਅਤੇ ਫੇਸਬੁੱਕ ਚੈਟ ਲਈ ਸਹਿਯੋਗ ਦਿੱਤਾ ਜਾ ਰਿਹਾ ਹੈ, ਤਾਂ ਕਿ ਤੁਹਾਨੂੰ ਆਪਣੇ ਦੋਸਤਾਂ ਨਾਲ ਗੱਲਾਂ ਕਰਨੀਆਂ ਪਹਿਲਾਂ ਤੋਂ ਵੱਧ ਸੌਖੀਆਂ ਹੋ ਗਈਆਂ ਹਨ।

ਇਪੈਥੀ ਦੇ ਇਹ ਰੀਲਿਜ਼ ਵਿੱਚ ਕੀਤੇ ਗਏ ਕਈ ਸੁਧਾਰਾਂ ਵਿੱਚ ਹਨ:

 • ਸੰਪਰਕ ਡਾਈਲਾਗ ਨੂੰ ਮੁੜ-ਡਿਜ਼ਾਇਨ ਕੀਤਾ ਗਿਆ ਹੈ, ਜਿਸ ਨਾਲ ਵਰਤਣ ਲਈ ਸੌਖਾ ਇੰਟਰਫੇਸ ਦਿੱਤਾ ਗਿਆ ਹੈ।
 • ਸੰਪਰਕ ਨਾਲ ਜੋੜ ਨੂੰ ਸੁਧਾਰਿਆ ਗਿਆ, ਜਿਸ ਨਾਲ ਯੂਜ਼ਰ ਇੰਟਰਫੇਸ ਨੂੰ ਸੌਖਾ ਬਣਾਇਆ ਗਿਆ ਹੈ ਅਤੇ ਇੰਪੈਥੀ ਸੰਪਰਕ ਦੇ ਫੀਚਰ ਦਾ ਫਾਇਦਾ ਲੈ ਸਕਦੀ ਹੈ, ਜਿਵੇਂ ਕਿ ਸੁਝਾਅ ਲਿੰਕ ਕਰਨੇ।

2.12. ਕਈ ਐਪਲੀਕੇਸ਼ਨ ਸੁਧਾਰ

ਇਹ ਰੀਲਿਜ਼ ਵਿੱਚ ਸਾਡੇ ਐਪਲੀਕੇਸ਼ਨ ਵਿੱਚ ਕਈ ਸੁਧਾਰ ਕੀਤੇ ਗਏ ਹਨ। ਆਮ ਬੱਗ ਠੀਕ ਕਰਨ ਦੇ ਨਾਲ ਨਾਲ, ਦਿੱਖ ਸੁਧਾਰ ਅਤੇ ਨਵੇਂ ਫੀਚਰ ਜੋੜੇ ਗਏ ਹਨ। ਉਹਨਾਂ ਵਿੱਚੋਂ ਕੁਝ ਹਨ:

 • ਫਾਇਲ ਮੈਨੇਜਰ ਨਟੀਲਸ ਵਿੱਚ ਹੁਣ ਵਾਪਸੀ (undo) ਫੰਕਸ਼ਨ ਨੂੰ ਜੋੜਿਆ ਗਿਆ ਹੈ, ਜਿਸ ਨਾਲ ਤੁਸੀਂ ਆਪਣੇ ਵਲੋਂ ਕੀਤੇ ਬਦਲਾਅ ਨੂੰ ਵਾਪਸ ਲੈ ਸਕਦੇ ਹੋ। ਹੋਈਆਂ ਗਲਤੀਆਂ ਨੂੰ ਸੁਧਾਰਨ ਦਾ ਮੌਕਾ ਹੈ।
 • ਸਾਊਂਡ ਜੂਸਰ ਸੀਡੀ ਰਿਪਰ ਵਿੱਚ ਹੁਣ ਬਹੁ-ਡਿਸਕ ਐਲਬਮ ਲਈ ਵਧੀਆ ਸਹਿਯੋਗ ਵਾਸਤੇ ਨਵਾਂ ਮੇਟਾਡਾਟਾ ਲੈਣ ਦੀ ਸਹੂਲਤ ਦਿੱਤੀ ਗਈ ਹੈ।
 • ਟੈਕਸਟ ਐਡੀਟਰ ਜੀਐਡਿਟ ਹੁਣ ਮੈਕ ਓਕਐਸ X ਅਤੇ ਗਨੋਮ ਵਿੱਚ ਚੱਲਦਾ ਹੈ।
 • ਵੈੱਬਕੈਮ ਬੂਥ ਚੀਜ਼ ਹੁਣ WebM ਨੂੰ ਡਿਫਾਲਟ ਫਾਰਮੈਟ ਵਜੋਂ ਵਰਤਦਾ ਹੈ (ਥੋਰਾ ਦੀ ਬਜਾਏ)।
 • ਸਾਡੀ ਖੇਡ ਦਾ ਨਵੀਨੀਕਰਨ ਕੀਤਾ ਗਿਆ ਹੈ। ਹਾਲਤ ਪੱਟੀ ਨੂੰ ਹਟਾਇਆ ਗਿਆ ਹੈ, ਐਪਲੀਕੇਸ਼ਨ ਮੇਨੂ ਜੋੜਿਆ ਗਿਆ ਅਤੇ ਹੋਰ ਕਈ।
 • ਸਿਸਟਮ ਮਾਨੀਟਰ ਨੂੰ ਕੰਟਰੋਲ ਗਰੁੱਪ ਸਹਿਯੋਗ ਦਿੱਤਾ ਗਿਆ ਹੈ।
 • ਚਿੱਤਰ ਦਰਸ਼ਕ (ਜਿਸ ਨੂੰ ਗਨੋਮ ਦੀ ਅੱਖ ਵੀ ਕਿਹਾ ਜਾਂਦਾ ਹੈ) ਵਿੱਚ ਹੁਣ ਨਵੀਂ ਚਿੱਤਰ ਮੇਟਾਡਾਟਾ ਬਾਹੀ ਹੈ। ਇਸ ਨਾਲ ਚਿੱਤਰਾਂ ਦੀ ਝਲਕ ਵੇਖਣੀ ਅਤੇ ਉਹਨਾਂ ਨੂੰ ਵਿਸ਼ੇਸ਼ਤਾ ਨੂੰ ਇੱਕਠੇ ਵੇਖਣਾ ਸੰਭਵ ਹੈ।
 • It is now possible to use Evolution to connect to Kolab Groupware servers. It is possible to use multiple Kolab accounts at the same time. Full offline support, extended free/busy lists, and synchronization conflict detection and resolution are also all supported.
 • Evolution's account setup assistant will also automatically detect common email providers, making it less work to set up your email account. As an added bonus, it will now also let you reorder your email accounts in the sidebar.

3. ਅਸੈੱਸਬਿਲਟੀ 'ਚ ਨਵਾਂ ਕੀ ਹੈ

ਗਨੋਮ ੩.੪ ਗਨੋਮ ੩ ਦਾ ਸਭ ਤੋਂ ਨਵਾਂ ਅਸੈਸੇਬਲ ਵਰਜਨ ਹੈ, ਜੋ ਕਿ ਹਰੇਕ ਲਈ ਵੱਧ ਭਰੋਸੇਯੋਗ ਅਤੇ ਵਰਤੋਂਯੋਗਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਗਨੋਮ ਨੇ ਅਸੈਸਬਿਲਟੀ ਦੇ ਟੀਚਿਆਂ ਨੂੰ ਤਾਕਤ ਦੇਣ ਲਈ ਵੱਧ ਸਰੋਤਾਂ ਨਾਲ ਗਨੋਮ ਦੇ ਦੋਸਤ ਫੰਡ ਇੱਕਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ ਅਤੇ ੨੦੧੨ ਨੂੰ ਗਨੋਮ ਦੇ ਅਸੈਸਬਿਲਟੀ ਵਰ੍ਹੇ ਵਜੋਂ ਮਨਾਉਣਾ ਹੈ।

ਇਹ ਰੀਲਿਜ਼ ਵਿੱਚ ਗਨੋਮ ਦੇ ਅਸੈਸਬਿਲਟੀ (ਅਪੰਗਤਾ) ਫੀਚਰਾਂ ਵਿੱਚ ਵੱਡੇ ਪੱਧਰ ਉੱਤੇ ਸੁਧਾਰ ਕੀਤੇ ਗਏ ਹਨ। ਇਹਨਾਂ ਵਿੱਚ ਸ਼ਾਮਿਲ ਹਨ:

3.1. ਸੁਧਾਰਿਆ ਓਰਕਾ ਐਂਟੀਗਰੇਸ਼ਨ

ਸਕਰੀਨ ਰੀਡਰ ਲਈ ਗਨੋਮ ੩ ਵਿੱਚ ਸੁਧਾਰ ਕੀਤਾ ਗਿਆ ਹੈ। ਇਹ ਨਾਲ ਓਰਕਾ ਸਕਰੀਨ ਰੀਡਰ ਦੀ ਵਰਤੋਂ ਕਰਨ ਵਾਲੇ ਯੂਜ਼ਰ ਹੁਣ ਗਨੋਮ ੩ ਨੂੰ ਆਪਣੇ ਕੰਪਿਊਟਰ ਵਿੱਚ ਵਰਤ ਸਕਣਗੇ। ਇਹ ਸਬੰਧ ਨੂੰ ਭਵਿੱਖ ਦੇ ਰੀਲਿਜ਼ ਵਿੱਚ ਵੀ ਹੋਰ ਵਿਕਾਸ ਦੇ ਨਿਸ਼ਾਨ ਰੱਖਿਆ ਜਾਵੇਗਾ ਅਤੇ ਅਸੀਂ ਓਰਕਾ ਯੂਜ਼ਰ ਨੂੰ ਸੁਝਾਅ ਦੇਣ ਦੀ ਅਪੀਲ ਕਰਦੇ ਹਾਂ।

ਓਰਕਾ ਦੀ ਕਾਰਗੁਜ਼ਾਰੀ ਨੂੰ ਇਹ ਰੀਲਿਜ਼ ਵਿੱਚ ਵੱਡੇ ਪੱਧਰ ਉੱਤੇ ਸੁਧਾਰਿਆ ਗਿਆ ਹੈ। ਇਹ ਸੁਧਾਰਾਂ ਦਾ ਭਾਵ ਹੈ ਕਿ ਨਵਾਂ ਵਰਜਨ ਹੋਰ ਵੀ ਵੱਧ ਤੇਜ਼ ਅਤੇ ਹੋਰ ਵੀ ਵੱਧ ਜਵਾਬਦੇਹ ਬਣਿਆ ਹੈ।

3.2. ਵਧੀਆ ਉੱਚ ਕਨਟਾਰਸਟ ਮੋਡ

ਚਿੱਤਰ 11ਨਵਾਂ ਵੱਧ ਕਨਟਰਾਸਟ ਆਈਕਾਨ

The high contrast theme has received several improvements this cycle. GNOME's new and refreshed interface components are now supported by high-contrast mode. The high contrast icons that are used in this mode have also been improved and extended, making high contrast look better and cover more of GNOME.

3.3. ਤੁਹਾਡੀ ਲੋੜ ਮੁਤਾਬਕ ਜ਼ੂਮ ਦੀ ਸੰਰਚਨਾ

ਚਿੱਤਰ 12ਨਵੀਂ ਜ਼ੂਮ ਸੈਟਿੰਗ

New settings for configuring the zoom (or magnifier) feature have been added for this release. The new zoom options allow you to change the magnification factor, the mouse tracking, the position of the magnified view on the screen and enable crosshairs to be added to help you find the mouse or touchpad pointer.

4. ਡਿਵੈਲਪਰਾਂ ਲਈ ਨਵਾਂ ਕੀ ਹੈ

ਗਨੋਮ ੩.੪ ਡਿਵੈਲਪਰ ਪਲੇਅਫਾਰਮ ਦੀ ਵਰਤੋਂ ਕਈ ਡਿਵੈਲਪਰਾਂ ਵਾਸਤੇ ਖਾਸ ਬਦਲਾਅ ਕੀਤੇ ਗਏ ਹਨ। ਜੇ ਤੁਸੀਂ ਡਿਵੈਲਪਰਾਂ ਲਈ ਕੀਤੇ ਬਦਲਾਅ ਨਹੀਂ ਵੇਖਣਾ ਚਾਹੁੰਦੇ ਤਾਂ ਅੱਗੇ ਸ਼ੈਕਸ਼ਨ 5 ― ਅੰਤਰਰਾਸ਼ਟਰੀਕਰਨ ਉੱਤੇ ਜਾ ਸਕਦੇ ਹੋ ।

ਗਨੋਮ ੩.੪ ਦੇ ਨਾਲ ਗਨੋਮ ੩.੨ ਗਨੋਮ ਡਿਵੈਲਪਰ ਪਲੇਟਫਾਰਮ ਦਾ ਵੀ ਨਵਾਂ ਰੀਲਿਜ਼ ਹੈ। ਇਸ ਵਿੱਚ ਗਨੂ LGPL ਅਧੀਨ API ਅਤੇ ABI ਸਟੇਬਲ ਲਾਇਬਰੇਰੀਆਂ ਦਿੱਤੀਆਂ ਗਈਆਂ ਹਨ, ਜੋ ਕਿ ਅੰਤਰ-ਪਲੇਟਫਾਰਮ ਲਈ ਡਿਵੈਲਪਮੈਂਟ ਵਾਸਤੇ ਵਰਤੀਆਂ ਜਾ ਸਕਦੀਆਂ ਹਨ।

ਗਨੋਮ ਨਾਲ ਡਿਵੈਲਪਮੈਂਟ ਬਾਰੇ ਹੋਰ ਜਾਣਕਾਰੀ ਲੈਣ ਲਈ ਗਨੋਮ ਡਿਵੈਲਪਰ ਸੈਂਟਰ (ਅੰਗਰੇਜ਼ੀ) ਉੱਤੇ ਜਾਉ।

4.1. GLib 2.32

ਗਨੋਮ ਦੀ ਹੇਠਲੇ ਲੈਵਲ ਸਾਫਟਵੇਅਰ ਲਾਇਬਰੇਰੀ GLib ਵਿੱਚ ਕਈ ਸੁਧਾਰ ਕੀਤੇ ਗਏ ਹਨ:

 • ਥਰਿੱਡ ਬਣਾਉਣ ਸਹਿਯੋਗ ਮੁੜ-ਲਿਖਿਆ ਗਿਆ ਹੈ। ਉਲਟ ਨਤੀਜੇ ਵਜੋਂ, g_thread_init() ਨੂੰ ਕਾਲ ਕਰਨ ਦੀ ਲੋੜ ਨਹੀਂ ਰਹੀ।
 • ਗਨੋਮ ਦੇ ਮੂਲ ਸਟੋਰੇਜ਼ ਬੈਕਐਂਡ GSettings ਨੂੰ ਮੈਕ OS X ਲਈ ਨੇਟਿਵ ਸਹਿਯੋਗ ਦਿੱਤਾ ਗਿਆ ਹੈ। ਪਲੱਗਇਨ ਅਤੇ ਇਕਸਟੈਸ਼ਨ ਲਈ GSettings ਸਹਿਯੋਗ ਨੂੰ ਵੀ GSettingsSchemaSource ਰਾਹੀਂ ਸੁਧਾਰਿਆ ਗਿਆ ਹੈ।
 • GResource ਬਾਈਨਰੀ ਵਿੱਚ ਇੰਬੈੱਡ ਕੀਤੇ ਸਰੋਤਾਂ ਲਈ ਸਹਿਯੋਗੀ ਹੈ।
 • ਯੂਨੀਕੋਡ ੬.੧ ਸਹਿਯੋਗ
 • ਨਵਾਂ ਨੈੱਟਵਰਕ ਹਾਲਤ ਨਿਗਰਾਨ ਇੰਟਰਫੇਸ:GNetworkMonitor
 • GLib and GTK+ introduced versioned deprecations. By using GLIB_VERSION_MIN_REQUIRED (resp. GDK_VERSION_MIN_REQUIRED for GTK+) you can for example receive warnings about API that was deprecated before the last stable version but not for the latest 2.31 development version. Corresponding functionality exists for too new API by using GLIB_VERSION_MAX_ALLOWED (resp. GDK_VERSION_MAX_ALLOWED for GTK+).

4.2. GTK+ 3.4

GTK+ ੩.੪ GTK+ ਟੂਲਕਿੱਟ ਦਾ ਸਭ ਤੋਂ ਨਵਾਂ ਰੀਲਿਜ਼ ਹੈ, ਜੋ ਕਿ ਗਨੋਮ ਦਾ ਮੁੱਖ ਭਾਗ ਹੈ। GTK+ ੩.੪ ਵਿੱਚ ਡਿਵੈਲਪਰਾਂ ਲਈ ਕਈ ਨਵੇਂ ਫੀਚਰਾਂ ਦੇ ਨਾਲ ਨਾਲ ਕਈ ਖਾਸ ਬੱਗ ਠੀਕ ਕੀਤੇ ਗਏ ਹਨ।

 • More complete CSS support in theming and better transparency support in theming and backgrounds
 • 'ਕੰਟਰੋਲ' ਦੀ ਬਜਾਏ 'ਮੁੱਢਲੇ(Primary)' ਦੀ ਵਰਤੋਂ ਕਰਕੇ ਅੰਤਰ-ਪਲੇਟਫਾਰਮ ਕੀਬੋਰਡ ਸ਼ਾਰਟਕੱਟ ਨੂੰ ਸੁਧਾਰਿਆ ਗਿਆ।
 • Basic support for touch events (and support for XInput 2.2): Widgets can get touch events by connecting to the GtkWidget::touch-event signal. GTK+ uses touch events to implement kinetic scrolling in GtkScrolledWindow and touch-compatible menu behavior
 • Smooth scrolling support by the new scroll direction GDK_SCROLL_SMOOTH and the new event mask GDK_SMOOTH_SCROLL_MASK. gdk_event_get_scroll_deltas() provides the scroll deltas.
 • ਸ਼ੈਸ਼ਨ ਸਹਿਯੋਗ: GtkApplication ਲਾਗਆਉਟ ਸੂਚਨਾ ਅਤੇ ਨੈਗੋਟੀਟੇਸ਼ਨ ਲਈ ਸਹਾਇਕ ਹੈ (ਬਰਤਰਫ਼ ਕੀਤੇ EggSMClient ਵਾਂਗ)
 • GtkApplication ਵਿੱਚ ਮੇਨੂ ਅਤੇ ਵਿੰਡੋ ਸਹਿਯੋਗ, ਜਿਸ ਵਿੱਚ ਮੈਕ ਓਕਐਸ X ਸਹਿਯੋਗ।

4.3. ਕਲੱਟਰ 1.10

ਹਾਰਡਵੇਅਰ ਐਕਸਲੇਟਿਡ ਯੂਜ਼ਰ ਇੰਟਰਫੇਸ ਲਈ ਗਨੋਮ ਦੀ ਗਰਾਫਿਕਸ ਲਾਇਬਰੇਰੀ ਕਲੁੱਟਰ ਅੱਗੇ ਦਿੱਤੇ ਸੁਧਾਰ ਦਿੰਦੀ ਹੈ:

 • Multiple backend support: Clutter can be compiled with support for different platforms, and the backend can be selected at run time.
 • GDK backend: Clutter can use GDK, the windowing system library also used by GTK+.
 • ਟੈਕਸਟ ਐਂਟਰੀਆਂ ਵਿੱਚ ਪਾਸਵਰਡ ਇਸ਼ਾਰੇ ਲਈ ਸਹਿਵੋਗ: ਜਦੋਂ ਪਾਸਵਰਡ ਇਸ਼ਾਰਾ ਚਾਲੂ ਕੀਤਾ ਜਾਂਦਾ ਹੈ ਤਾਂ ਟੈਕਸਟ ਖੇਤਰ ਵਿੱਚ ਦਿੱਤਾ ਗਿਆ ਆਖਰੀ ਅੱਖਰ ਸੀਮਿਤ ਸਮੇਂ ਲਈ ਵੇਖਾਇਆ ਜਾਵੇਗਾ, ਦਿੱਤੇ ਪਾਸਵਰਡ ਦੀ ਸੁਰੱਖਿਆ ਦੇ ਢੰਗ ਵਜੋਂ ਅਤੇ ਪਲੇਟਫਾਰਮ ਉੱਤੇ ਹੋਰ ਲੁਕਵੀਂ ਸਮੱਗਰੀ ਵਜੋਂ (ਜਿਵੇਂ ਕਿ ਟੱਚਸਕਰੀਨ ਕੀਬੋਰਡ)।
 • Use of the same definitions for versioned deprecations as GLib and GTK+ (see above).
 • ਮੈਕ ਓਐਸ ਦਸ ਅਤੇ ਵੇਲੈਂਡ ਲਈ ਵਧੀਆ ਸਹਿਯੋਗ
 • New scene graph API: ClutterActor is now the only class dealing with the definition of a scene inside a Clutter application. This deprecated most of the ClutterContainer interface and ClutterGroup, ClutterRectangle and ClutterBox.
 • ClutterActor ਲਈ ਨਵੀਂ ਐਨੀਮੇਸ਼ਨ API
 • New ClutterContent interface, with two implementations: Canvas for Cairo drawing; and Image for displaying image data; the Content interface supports the new render objects API for painting the actor's content.
 • Support for localizable strings and GResource in ClutterScript UI definitions.
 • Repeat count and progress mode were added to the Timeline class.
 • ਕਲੁੱਟਰ ਵਲੋਂ GLSL-ਅਧਾਰਿਤ ਦਿੱਤੇ ਜਾ ਰਹੇ ਕਈ ਕਾਰਗੁਜ਼ਾਰੀ ਸੁਧਾਰ।
 • ਨਵਾਂ ਚਮਕਦਾਰ-ਕਨਟਰਾਸਟ ਪ੍ਰਭਾਵ।

4.4. DConf

ਗਨੋਮ ਦੇ ਡਿਫਾਲਟGSettings ਬੈਕਐਂਡ ਵਿੱਚ ਕਈ ਸੁਧਾਰ ਕੀਤੇ ਗਏ ਹਨ:

 • DConf can now read from multiple user configuration databases. The dconf profile format now explicitly identifies user and system dconf databases, rather than assuming that only the first line specifies a user database. Users interested in sharing part of their dconf profile between multiple systems, such as via a version-controlled home directory, can use this support to read from a shared dconf database in addition to the live-writable dconf database.
 • DConf now supports dconf profiles specified by an absolute path in $DCONF_PROFILE, rather than just a path relative to /etc/dconf/profiles/. This allows users to specify a profile in their own home directory, such as to specify multiple user databases.

4.5. ਬਰਤਰਫ਼ ਲਾਇਬਰੇਰੀਆਂ ਲਈ ਵਰਤੋਂ

ਪੁਰਾਣੀਆਂ ਤਕਨੀਕੀਆਂ ਨੂੰ ਹੋਰ ਵੀ ਵਧੀਆ ਸਹੂਲਤਾਂ ਨਾਲ ਬਦਲਣ ਦਾ ਕੰਮ ਜਾਰੀ ਰੱਖਿਆ ਗਿਆ ਹੈ।

 • ਕਈ ਐਪਲੀਕੇਸ਼ਨ (ਜਿਵੇਂ ਕਿ gdm, gnome-control-center, gnome-games, gthumb, gucharmap, metacity, mutter ਅਤੇ Rhythmbox) ਹੁਣ GSettings ਨੂੰ ਆਪਣੇ ਸਟੋਰੇਜ਼ ਬੈਕਐਂਡ ਵਜੋਂ ਵਰਤਦੇ ਹਨ, ਬਜਾਏ ਪੁਰਾਣੇ GConf ਦੇ। mutter ਲਈ ਇਸ ਨਾਲ ਕੁਝ ਕੀਬਾਈਡਿੰਗ ਬਦਲਾਅ ਹੋਏ ਹਨ।
 • libgoffice, libgnomekbd and libxklavier received GObject introspection support which makes the API of those modules automatically available to a wide variety of other programming languages and runtimes. On a related note, gevice was converted from using static deprecated Python bindings to using introspection.
 • ਕਈ ਪੈਕੇਜ (ਜਿਵੇਂ ਕਿ gnome-bluetooth, gnome-control-center, gnome-settings-daemon, gnome-shell, sound-juicer) ਨੂੰ dbus-glib ਤੋਂ GDBus ਲਈ ਅਤੇ libunique ਤੋਂG(tk)Application ਲਈ ਬਦਲਿਆ ਜਾ ਚੁੱਕਾ ਹੈ।

4.6. ਫੁਟਕਲ ਡਿਵੈਲਪਰ ਅੱਪਡੇਟ

ਗਨੋਮ ੩.੪ ਵਿੱਚ ਹੋਰ ਗਨੋਮ ਪਲੇਟਫਾਰਮ ਸੁਧਾਰ:

 • The project management of the Integrated Development Environment Anjuta is now much easier to use and more powerful. The application received a new "Find in files" dialog that allows you to search project files, and filter on directories and/or file types. The search supports regular expressions and you can also replace in all or only a subset of the results. Anjuta also improved its integration with the User Interface Designer Glade by allowing to automatically connect widgets and code.
 • Several applications (such as gnome-dictionary, gnome-system-monitor, transmageddon) provide improved cross-desktop compatibility by inheriting the freedesktop.org directory specification.
 • Developers that use the text editor gedit can use the new plugin gedit-code-assistance which provides code assistance for C, C++ and Objective-C by utilizing clang and code assistance for Python.
 • Evolution-Data-Server previously downloaded all (old) messages when adding an IMAP account. Now you can define to only download older messages when required. This saves bandwidth and disk space. It also saw several synchronization API improvements with regard to performance and convenience.
 • PyGObject's new pygtkcompat.py module provides easier backwards compatibility to deprecated PyGTK.
 • ਤੁਹਾਡੀ ਸੌਖ ਲਈ ਇੰਪੈਥੀ ਦੀ ਡੀਬੱਗ ਵਿੰਡੋ ਵਿੱਚ "ਪੇਸਟਬਿਨ ਵਿੱਚ ਭੇਜੋ" ਦੀ ਚੋਣ ਦਿੱਤੀ ਹੈ।

5. ਅੰਤਰਰਾਸ਼ਟਰੀਕਰਨ

ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ ੩.੪ ਵਿੱਚ ੫੦ ਭਾਸ਼ਾਵਾਂ, ਜਿੰਨ੍ਹਾਂ ਲਈ ਲਗਭਗ ੮੦ ਫੀਸਦੀ ਤੱਕ ਉਪਲੱਬਧ ਹੈ, ਵਿੱਚ ਅਨੁਵਾਦ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।

ਸਹਿਯੋਗੀ ਭਾਸ਼ਾਵਾਂ ਵਿੱਚ ਹਨ:

 • ਅਰਬੀ
 • ਅਸੁਟਰੀਆਈ
 • ਅੰਗਰੇਜ਼ੀ (ਅਮਰੀਕੀ)
 • ਆਸਾਮੀ
 • ਇਤਾਲਵੀ
 • ਇੰਡੋਨੇਸ਼ੀਆਈ
 • ਈਸਟੋਨੀਆਈ
 • ਉਘੁਰ
 • ਕਾਟਾਲਾਨ
 • ਕਾਟਾਲਾਨ (ਵਾਲਿਨਸੀਆਈ)
 • ਕੋਰੀਆਈ
 • ਗਰੀਕ
 • ਗਲੀਸੀਆਈ
 • ਗੁਜਰਾਤੀ
 • ਚੀਨੀ (ਚੀਨ)
 • ਚੀਨੀ (ਤਾਈਵਾਨ)
 • ਚੀਨੀ (ਹਾਂਗਕਾਂਗ)
 • ਚੈੱਕ
 • ਜਰਮਨ
 • ਜਾਪਾਨੀ
 • ਡੈਨਿਸ਼
 • ਡੱਚ
 • ਤਾਮਿਲ
 • ਤੁਰਕ
 • ਤੇਲਗੂ
 • ਥਾਈ
 • ਨਾਰਵੇਗੀਆਈ ਬੋਕਮਾਕ
 • ਪੁਰਤਗਾਲੀ
 • ਪੋਲੈਂਡੀ
 • ਪੰਜਾਬੀ (ਗੁਰਮੁਖੀ)
 • ਫਰੈਂਚ
 • ਫੈਨਿਸ਼
 • ਬਰਤਾਨੀਵੀਂ ਅੰਗਰੇਜ਼ੀ
 • ਬਰਾਜ਼ੀਲੀ ਪੁਰਤਗਾਲੀ
 • ਬਸਕਿਊ
 • ਬੁਲਗਾਰੀਆਈ
 • ਬੇਲਾਰੂਸੀ
 • ਮੈਕਡੋਨੀਆਈ
 • ਯੂਕਰੇਨੀ
 • ਰੂਸੀ
 • ਰੋਮਾਨੀਆਈ
 • ਲਾਟਵੀਅਨ
 • ਲੀਥੁਨੀਆਈ
 • ਵੀਅਤਨਾਮੀ
 • ਸਪੇਨੀ
 • ਸਰਬੀਆਈ
 • ਸਲੋਵੀਨੀਆਈ
 • ਸਵੀਡਨੀ
 • ਹਿੰਦੀ
 • ਹੈਬਰਿਊ
 • ਹੰਗਰੀਆਈ

ਕਈ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ, ਉਨ੍ਹਾਂ 'ਚ ਕਈਆਂ ਲਈ ਅੱਧੇ ਤੋਂ ਵੱਧ ਲਾਈਨਾਂ ਅਨੁਵਾਦ ਕੀਤੀਆਂ ਹਨ।

ਗਨੋਮ ਵਰਗੇ ਵੱਡੇ ਸਾਫਟਵੇਅਰ ਪੈਕੇਜ ਦਾ ਅਨੁਵਾਦ ਕਰਨਾ ਨਵੀਂ ਟੀਮ ਲਈ ਬਹੁਤ ਵੱਡਾ ਕੰਮ ਹੋ ਸਕਦਾ ਹੈ, ਭਾਵੇਂ ਕਿ ਪੂਰੀ ਤਰ੍ਹਾਂ ਸਮਰਪਿਤ ਅਨੁਵਾਦ ਟੀਮ ਕਿਉਂ ਨਾ ਹੋਵੇ। ਇਹ ਰੀਲਿਜ਼ ਲਈ ਬੇਲਾਰੂਸ ਦੀ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ, ਜਿਸ ਨੇ ਗਨੋਮ ੩.੦ ਤੋਂ ੩੯ ਅੰਕ ਦਾ ਵਾਧਾ ਕੀਤਾ ਹੈ। ਖਮੇਰ ਟੀਮ ਨੇ ੩.੨ ਦੇ ਬਾਅਦ ੨੪ ਅੰਕ ਅਤੇ ਮੈਕਾਡੋਨੀਆਈ ਟੀਮ ਵਲੋਂ ੩.੨ ਤੋਂ ਬਾਅਦ ਆਪਣਾ ਟਰਾਂਸਲੇਸ਼ਨ ੨੧ ਅੰਕ ਵਧਾ ਕੇ ਵਾਹ-ਵਾਹ ਖੱਟੀ ਹੈ।

ਗਨੋਮ ਦੇ ਅਨੁਵਾਦ ਹਾਲਤ ਸਾਈਟ ਉੱਤੇ ਹੋਰ ਅੰਕੜੇ ਅਤੇ ਪੂਰੀ ਜਾਣਕਾਰੀ ਉਪਲੱਬਧ ਹੈ।

6. ਗਨੋਮ ੩.੪ ਪ੍ਰਾਪਤ ਕਰਨਾ

ਆਪਣੀ ਮਸ਼ੀਨ ਉੱਤੇ ਗਨੋਮ ੩.੪ ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ ੩.੪ ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ ੩.੪ ਨਾਲ ਪਹਿਲਾਂ ਹੀ ਉਪਲੱਬਧ ਹਨ।

ਜੇ ਤੁਸੀਂ ਗਨੋਮ ਦੀ ਵਰਤੋਂ ਕਰਨੀ ਚਾਹੁੰਦੇ ਹੋ, ਤਾਂ ਸਾਡੇ ਲਾਈਵ ਈਮੇਜ਼ ਡਾਊਨਲੋਡ ਕਰੋ। ਇਹ ਗਨੋਮ ਲਵੋ ਸਫ਼ੇ ਉੱਤੇ ਇਹ ਉਪਲੱਬਧ ਹਨ।

ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ git ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਟੂਲ ਦੀ ਵਰਤੋਂ ਦੀ ਸਿਫਾਰਸ਼ ਕਰਦੇ ਹਾਂ। ਤੁਸੀਂ jhbuild ਦੀ ਵਰਤੋਂ gnome-3.4 ਮੋਡੀਊਲ-ਸੈੱਟ ਦੀ ਵਰਤੋਂ ਕਰਕੇ ਗਨੋਮ ੩.੪.x ਬਣਾਉਣ ਲਈ ਕਰ ਸਕਦੇ ਹੋ।

7. ਗਨੋਮ ੩.੬ ਲਈ ਭਵਿੱਖ ਦੀ ਨਜ਼ਰ

ਗਨੋਮ ੩ ਲੜੀ ਦਾ ਅਗਲਾ ਰੀਲਿਜ਼ ਸਤੰਬਰ ੨੦੧੨ ਹੋਣ ਦਾ ਸੈਡਿਊਲ ਹੈ। ੩.੬ ਲਈ ਕਈ ਨਵੇਂ ਫੀਚਰ ਅਤੇ ਸੁਧਾਰਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ।

7.1. ਯੂਜ਼ਰ ਨੂੰ ਵੇਖਾਈ ਦੇਣ ਵਾਲੇ ਬਦਲਾਅ

 • ਸਿਸਟਮ ਭਾਗਾਂ ਨਾਲ ਸਭ ਤੋਂ ਵਧੀਆ ਢੰਗ ਨਾਲ ਜੋੜਨ ਦੇ ਕੰਮ ਨੂੰ ਜਾਰੀ ਰੱਖਦੇ ਹੋਏ ਛੋਟੇ ਛੋਟੇ ਥਾਵਾਂ ਉੱਤੇ ਧਿਆਨ ਰੱਖਿਆ ਗਿਆ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਸੌਖੀ ਬਣੇ।

 • ਡੱਬੇ ਬਣਾਉਣ ਲਈ ਤਿਆਰ: ਗਨੋਮ ੩ ਐਪਲੀਕੇਸ਼ਨ ਵਿੱਚ ਬਿਲਕੁਲ ਨਵੀਂ ਐਪਲੀਕੇਸ਼ਨ, ਜੋ ਕਿ ਤੁਹਾਨੂੰ ਰਿਮੋਟ ਮਸ਼ੀਨ ਦੇ ਨਾਲ ਨਾਲ ਵਰਚੁਅਲ ਮਸ਼ੀਨਾਂ ਦੀ ਵਰਤੋਂ ਕਰਨ ਲਈ ਸੌਖੀ ਤਰ੍ਹਾਂ ਕੁਨੈਕਟ ਕਰਨ ਲਈ ਸਹਾਇਕ ਹੈ। ਗਨੋਮ ੩.੪ ਵਿੱਚ ਡੱਬੇ ਦਾ ਪਹਿਲਾਂ ਟੈਸਟ ਕਰਨ ਲਈ ਵਰਜਨ ਦਿੱਤਾ ਜਾ ਰਿਹਾ ਹੈ। ਪਰ, ਇਹ ਸ਼ਾਇਦ ਤੁਹਾਡੇ ਸਿਸਟਮ ਲਈ ਹਾਲੇ ਨਾਲ ਉਪਲੱਬਧ ਹੋਵੇ।

  ਚਿੱਤਰ 13ਬਾਕਸ
 • ਈਵੇਲੂਸ਼ਨ ਵਿੱਚ HTML ਸੁਨੇਹਿਆਂ ਦੀ ਰੈਂਡਰਿੰਗ ਨੂੰ GtkHtml ਦੀ ਬਜਾਏ WebKit ਦੀ ਵਰਤੋਂ ਨਾਲ ਸੁਧਾਰਿਆ ਗਿਆ ਹੈ।

7.2. ਅਸੈਸਬਿਲਟੀ ਬਦਲਾਅ

 • Continued improvements to GNOME Shell accessibility via Orca and further improvements to Orca's support for WebKit2GTK+.
 • ਗਨੋਮ ਸ਼ੈਲ ਵੱਡਦਰਸ਼ੀ ਲਈ ਕੀਤੇ ਗਏ ਹੋਰ ਸੁਧਾਰਾਂ ਵਿੱਚ ਕੀਤੇ ਗਏ ਹਨ, ਜਿਸ ਨਾਲ ਚਮਕ ਅਤੇ ਕਨਟਰਾਸਟ ਨੂੰ ਪਸੰਦ ਮੁਤਾਬਕ ਸੈੱਟ ਕਰਨ ਦੀ ਚੋਣਾਂ ਹਨ।

7.3. ਡਿਵੈਲਪਰਾਂ ਨਾਲ ਸਬੰਧਿਤ ਬਦਲਾਅ

 • ਗਨੋਮ ਸ਼ੈੱਲ ਵਿੱਚ ਖੋਜ ਦੇਣ ਵਾਲਿਆਂ ਲਈ ਸਹਿਯੋਗ, ਜੋ ਕਿ ਐਪਲੀਕੇਸ਼ਨ ਵਲੋਂ ਦਿੱਤਾ ਜਾਂਦਾ ਹੈ।
 • ਵੈੱਬ WebKit2GTK+ ਦੀ ਵਰਤੋਂ ਕਰਨ ਲਈ ਬਦਲਿਆ ਜਾਂਦਾ ਹੈ।
 • GTK+ plans to move away from implementing widget behaviors in event handlers, and instead move to a model where behaviors can be added to a widget as separate objects (similar to Clutter).

8. ਮਾਣ

ਗਨੋਮ ਕਮਿਊਨਟੀ ਦੀ ਮੱਦਦ ਨਾਲ ਇਹ ਰੀਲਿਜ਼ ਨੋਟਿਸ ਨੂੰ ਐਲਨ ਡੇ, ਐਡਰੇ ਕਲੱਪੀਰ ਅਤੇ ਓਲਵ ਵਿੱਟਰਸ ਵਲੋਂ ਕੰਪਾਇਲ ਕੀਤਾ ਗਿਆ।

ਇਹ ਰੀਲਿਜ਼ ਗਨੋਮ ਕਮਿਊਨਟੀ ਦੀ ਮਿਹਨਤ ਅਤੇ ਸਮਰਪਨ ਬਿਨਾਂ ਸੰਭਵ ਨਹੀਂ ਸੀ। ਇਸ ਨੂੰ ਪੂਰਾ ਕਰਨ ਵਿਖਾਉਣ ਲਈ ਸਭ ਨੂੰ ਵਧਾਈਆਂ ਅਤੇ ਧੰਨਵਾਦ ਹੈ।

ਇਹ ਰੀਲਿਜ਼ ਨੋਟਿਸ ਨੂੰ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਅਨੁਵਾਦ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਅਨੁਵਾਦ ਪਰੋਜੈਕਟ ਨਾਲ ਸੰਪਰਕ ਕਰੋ।

ਗਨੋਮ ਰੀਲਿਜ਼ ਨੋਟਿਸ ਨੂੰ ਕਰੀਏਟਿਵ ਕਾਮਨਜ਼ ਸ਼ੇਅਰਲਾਈਕ ੩.੦ ਲਾਈਸੈਂਸ ਅਧੀਨ ਜਾਰੀ ਕੀਤਾ ਗਿਆ ਹੈ। ਕਾਪੀਰਾਈਟ © ਗਨੋਮ ਪ੍ਰੋਜੈਕਟ