ਗਨੋਮ ੨.੨੮ ਰੀਲਿਜ਼ ਨੋਟਿਸ

1. ਜਾਣ ਪਛਾਣ

ਗਨੋਮ ੨.੨੮ ਗਨੋਮ ਡੈਸਕਟਾਪ ਦਾ ਤਰੋ-ਤਾਜ਼ਾ ਵਰਜਨ ਹੈ, ਜੋ ਕਿ ਤੁਹਾਡੇ ਕੰਪਿਊਟਰ ਲਈ ਹਰਮਨ-ਪਿਆਰਾ, ਬਹੁ-ਪਲੇਟਫਾਰਮ ਡੈਸਕਟਾਪ ਇੰਵਾਇਰਮਿੰਟ ਹੈ, ਦਾ ਨਵਾਂ ਨਕੋਰ ਵਰਜਨ ਹੈ। ਮੁਕਤ/ਮੁਫ਼ਤ ਅਤੇ ਓਪਨ ਸਰੋਤ ਸਾਫਟਵੇਅਰ ਅਧਾਰਿਤ ਗਨੋਮ ਆਮ ਕੰਪਿਊਟਰ ਯੂਜ਼ਰ ਲਈ ਅੱਜਕੱਲ੍ਹ ਦੇ ਕੰਪਿਊਟਰ ਮਾਹੌਲ ਵਿੱਚ ਲੋੜੀਦੀਆਂ ਸਭ ਸਹੂਲਤਾਂ ਜਿਵੇਂ ਕਿ ਈਮੇਲ, ਗਰੁੱਪਵੇਅਰ, ਵੈੱਬ ਬਰਾਊਜ਼ਿੰਗ, ਫਾਇਲ ਪਰਬੰਧ, ਮਲਟੀਮੀਡਿਆ ਅਤੇ ਖੇਡਾਂ ਦਿੰਦਾ ਹੈ। ਇਸ ਦੇ ਨਾਲ ਨਾਲ ਸਾਫਟਵੇਅਰ ਡਿਵੈਲਪਰਾਂ ਲਈ ਡੈਸਕਟਾਪ ਅਤੇ ਮੋਬਾਇਲ ਐਪਲੀਕੇਸ਼ਨਾਂ ਦੋਵਾਂ ਲਈ ਲਚਕੀਲੇ ਅਤੇ ਪਰਭਾਵੀ ਪਲੇਟਫਾਰਮ ਵੀ ਦਿੰਦਾ ਹੈ।

ਚਿੱਤਰ 1ਗਨੋਮ ੨.੨੮

ਗਨੋਮ ਡੈਸਕਟਾਪ ਕਈ ਨਵੇਂ ਫੀਚਰਾਂ, ਸੁਧਾਰਾਂ, ਬੱਗ ਹਟਾਉਣ ਅਤੇ ਅਨੁਵਾਦ ਨਾਲ ਹਰੇਕ 6 ਮਹੀਨਿਆਂ ਪਿੱਛੋਂ ਜਾਰੀ ਕੀਤਾ ਜਾਂਦਾ ਹੈ। ਗਨੋਮ ੨.੨੮ ਨੇ ਆਪਣੀ ਰੀਤ ਕਾਇਮ ਰੱਖੀ ਹੈ ਅਤੇ ਕਈ ਨਵੇਂ ਫੀਚਰ ਲੈ ਆਂਦੇ ਹਨ ਅਤੇ ਸੈਂਕੜੇ ਧਿਆਨ ਵਿੱਚ ਆਏ ਬੱਗ ਹਟਾਏ ਹਨ। ਗਨੋਮ ਬਾਰੇ ਅਤੇ ਹੋਰ ਡੈਸਕਟਾਪ ਇੰਵਾਇਰਨਮਿੰਟ ਨਾਲੋਂ ਵੱਖਰੇਪਨ (ਜਿਵੇਂ ਕਿ ਸਹੂਲਤਾਂ, ਅੰਤਰਰਾਸ਼ਟਰੀਕਰਨ ਅਤੇ ਆਜ਼ਾਦੀ) ਬਾਰੇ ਜਾਣਨ ਲਈ ਸਾਡੀ ਵੈੱਬਸਾਇਟ ਗਨੋਮ ਬਾਰੇ ਵੇਖੋ।

ਸਾਨੂੰ ਅੱਜੇ ਜੁਆਇੰਨ ਕਰੋ ਅਤੇ ਲੱਭੋ ਕਿ ਤੁਸੀਂ ਕੀ ਨਵਾਂ ਕਰ ਸਕਦੇ ਹੋ।

ਗਨੋਮ ੨.੨੮ ਵਿੱਚ ਗਨੋਮ ੨.੨੬ ਅਤੇ ਬਾਅਦ ਦੇ ਸਭ ਸੁਧਾਰ ਹਨ। ਤੁਸੀਂ ਗਨੋਮ ੨.੨੬ ਦੇ ਰੀਲਿਜ਼ ਨੋਟਿਸ ਤੋਂ ਇਹ ਜਾਣਕਾਰੀ ਲੈ ਸਕਦੇ ਹੋ।

2. ਗਨੋਮ ਦੇ ਦੋਸਤ ਬਣੋ!

੨.੨੬ ਡਿਵੈਲਪਮੈਂਟ ਚੱਕਰ ਦੇ ਦੌਰਾਨ, ਗਨੋਮ ਫਾਊਂਡੇਸ਼ਨ ਨੇ ਗਨੋਮ ਪਰੋਗਰਾਮ ਦੇ ਨਵੇਂ ਦੋਸਤਾਂ ਨੂੰ ਸ਼ੁਰੂ ਕੀਤਾ ਹੈ। ਹੁਣ ਸਹਿਯੋਗੀ ਗਨੋਮ ਫਾਊਂਡੇਸ਼ਨ ਲਈ ਲਗਾਤਾਰ ਦਾਨ ਦੇ ਸਕਦੇ ਹਨ। ੨.੨੮ ਰੀਲਿਜ਼ ਦੇ ਦੌਰਾਨ ਯੂਜ਼ਰ ਸੁਝਾਆਵਾਂ ਲਈ ਧੰਨਵਾਦ, ਜਿਸ ਦੇ ਸਦਕੇ ਗਨੋਮ ਦੇ ਦੋਸਤ ਪਰੋਗਰਾਮ ਹੁਣ ਮਹੀਨੇਵਾਰ ਲਗਾਤਾਰ ਦੇ ਕੇ ਵੀ ਮੱਦਦ ਲਈ ਸਹਿਯੋਗ ਦੇ ਸਕਦੇ ਹਨ।

ਗਨੋਮ ਦੇ ਦੋਸਤ ਇੱਕਲੇ ਲਈ ਢੰਗ ਹੈ ਗਨੋਮ ਪਰੋਜੈਕਟ ਦੇ ਮਿਸ਼ਨ ਨੂੰ ਮੁਫਤ ਅਤੇ ਓਪਨ ਸੋਰਸ ਡੈਸਕਟਾਪ ਨੂੰ ਹਰੇਕ ਕੋਲ ਅੱਪੜਾਉਣ ਦਾ ਬਿਨਾਂ ਸਮਰੱਥਾ ਦੇ। ਬਿਨਾਂ ਮਸ਼ਹੂਰੀ ਜਾਂ ਕੋਲ ਦੇਣ ਦੇ, ਫਾਊਂਡੇਸ਼ਨ ਦਿਲੀ ਖਾਹਿਸ਼ ਰੱਖਣ ਵਾਲੇ ਵਿਅਕਤੀਆਂ ਤੋਂ ੨੦੦੯ ਵਿੱਚ ਤੋਂ $੨੦,੦੦੦ ਇੱਕ ਸਾਲ ਲਈ ਉਗਰਾਹਾਉਂਦੀ ਹੈ। ਉਹ ਧਨ ਨੂੰ ਹੈਕ-ਫੀਸਟ (hackfest), ਲੋਕਲ ਈਵੈਂਟ ਅਤੇ ਪਰੋਗਰਾਮਾਂ, ਜੋ ਕਿ ਗਨੋਮ ਪਰੋਜੈਕਟ ਨੂੰ ਇੱਕ ਅੰਤਰਰਾਸ਼ਟਰੀ, ਪਹੁੰਚ ਵਿੱਚ ਅਤੇ ਆਮ ਡੈਸਕਟਾਪ ਅਤੇ ਮੋਬਾਇਲ ਜੰਤਰਾਂ ਲਈ ਡੈਸਕਟਾਪ ਸਾਫਟਵੇਅਰ ਵਜੋਂ ਵਰਤਣ ਵਾਸਤੇ ਸੌਖਾ ਬਣਾਉਣ ਲਈ ਕੀਤੇ ਜਾਂਦੇ ਹਨ, ਲਈ ਵਰਤਿਆ ਜਾਂਦਾ ਹੈ।

ਗਨੋਮ ਦੇ ਦੋਸਤ ਵੈੱਬਸਾਈਟ ਨੂੰ ਵੇਖੋ।

3. ਯੂਜ਼ਰਾਂ ਲਈ ਨਵਾਂ ਹੈ

ਗਨੋਮ ਪਰੋਜੈੱਕਟ ਦਾ ਗਨੋਮ ੨.੨੮ ਵਿੱਚ ਨਿਸ਼ਾਨਾ ਯੂਜ਼ਰ ਅਤੇ ਵਰਤੋਂ ਆਮ ਵਾਂਗ ਹੀ ਰਹੀ ਹੈ, ਜਿਸ ਵਿੱਚ ਇਸ ਦੇ ਸੈਂਕੜੇ ਬੱਗ ਫਿਕਸ ਅਤੇ ਯੂਜ਼ਰ ਵਲੋਂ ਮੰਗੇ ਗਏ ਸੁਧਾਰ ਕੀਤੇ ਗਏ ਹਨ। ਇਹ ਪਰਤੱਖ ਸੁਧਾਰਾਂ ਨੇ ਹਰੇਕ ਬਦਲਾਅ ਅਤੇ ਕੀਤੇ ਸੁਧਾਰ ਨੂੰ ਵੇਖਾਉਣਾ ਸੰਭਵ ਬਣਾਇਆ ਹੈ, ਪਰ ਅਸੀਂ ਗਨੋਮ ਦੇ ਇਸ ਰੀਲਿਜ਼ ਵਿੱਚ ਕੁਝ ਖਾਸ ਯੂਜ਼ਰ ਲਈ ਫੀਚਰਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ।

3.1. ਬੇਤਾਰ ਦਾ ਲਵੋ ਆਨੰਦ

ਗਨੋਮ ੨.੨੮ ਵਿੱਚ ਗਨੋਮ ਬਲਿਉਟੁੱਥ ਮੋਡੀਊਲ ਪਹਿਲਾਂ ਰੀਲਿਜ਼ ਯੂਜ਼ਰ ਲਈ ਉਹਨਾਂ ਦੇ ਬਲਿਉਟੁੱਥ ਜੰਤਰਾਂ ਦੇ ਪਰਬੰਧ ਦੇਣ ਲਈ ਜਾਰੀ ਕੀਤਾ ਗਿਆ ਹੈ। ਗਨੋਮ ਬਲਿਉਟੁੱਥ ਸੈਂਕੜੇ ਬਲਿਉਟੁੱਥ ਜੰਤਰਾਂ, ਜਿਸ ਵਿੱਚ ਮਾਊਸ, ਕੀਬੋਰਡ ਅਤੇ ਹੈਂਡਸੈੱਟ ਸ਼ਾਮਲ ਹਨ, ਲਈ ਸਹਿਯੋਗੀ ਹੈ। ਗਨੋਮ ਬਲਿਉਟੁੱਥ ਵਿੱਚ ਬਲਿਉਟੁੱਥ ਹੈਂਡਸੈੱਟ ਅਤੇ ਹੈੱਡਫੋਨ ਲਈ ਪਲੱਸਆਡੀਓ ਐਂਟੀਗਰੇਸ਼ਨ ਸ਼ਾਮਲ ਕੀਤੀ ਗਈ ਹੈ।

ਗਨੋਮ ਬਲਿਉਟੁੱਥ ਵਿੱਚ ਹੁਣ ਤੁਹਾਡੇ ਮੋਬਾਇਲ ਫੋਨ ਰਾਹੀਂ ਇੰਟਰਨੈੱਟ ਵਰਤਣ ਲਈ ਸਹਿਯੋਗ ਸ਼ਾਮਲ ਕੀਤਾ ਗਿਆ ਹੈ। ਤੁਹਾਡੇ ਮੋਬਾਇਲ ਫੋਨ ਨਾਲ ਪੇਅਰ ਹੋਣ ਦੇ ਉਪਰੰਤ ਗਨੋਮ ਬਲਿਉਟੁੱਥ, ਨੈੱਟਵਰਕ ਮੈਨੇਜਰ ਤੁਹਾਡੇ ਮੋਬਾਇਲ ਫੋਨ ਲਈ ਐਂਟਰੀ ਇੰਟਰਨੈੱਟ ਵਰਤੋਂ ਵਾਸਤੇ ਸ਼ਾਮਲ ਕਰ ਦੇਵੇਗਾ।

ਚਿੱਤਰ 2ਗਨੋਮ ਬਲਿਊਟੁੱਥ

3.2. ਆਪਣੀ ਸਮੇਂ ਨੂੰ ਵਧੀਆ ਢੰਗ ਨਾਲ ਖੋਜੋ

ਸਮਾਂ ਟਰੈਕਰ ਐਪਲਿਟ, ਜੋ ਕਿ ਤੁਹਾਨੂੰ ਤੁਹਾਡੇ ਸਮੇਂ ਅਤੇ ਕੰਮਾਂ ਨੂੰ ਟਰੈਕ ਕਰਨ ਵਿੱਚ ਮੱਦਦ ਕਰਦਾ ਹੈ, ਵਿੱਚ ਕਈ ਸੁਧਾਰ ਕੀਤੇ ਗਏ ਹਨ।

An all-new Overview screen is now included, which merges the category and period graphs to present a cleaner overview to the user. Colors are also used for the first time, making it easy to view the proportion of time used to complete tasks.

Other feature updates include improved autocomplete support allowing you to update the start time on the fly, improved support for late-night workers, and the ability to add earlier tasks that have been completed. Lastly, the export functionality has a number of improvements, including the ability to filter activities by category and date prior to export, and new simple export types: iCal to import into Evolution, Google Calendar and other clients, XML, and TSV (tab separated values), which works well with spreadsheets.

ਚਿੱਤਰ 3ਟਾਈਮ ਟਰੈਕਰ

3.3. ਇੰਪੈਥੀ ਤੁਰੰਤ ਸੁਨੇਹੇਦਾਰ (ਮੈਸੈਂਜ਼ਰ)

ਗਨੋਮ ਦੇ ਤੁਰੰਤ ਸੁਨੇਹੇ ਅਤੇ ਸੰਚਾਰ ਐਪਲੀਕੇਸ਼ਨ ਇੰਪੈਂਥੀ ਲਈ ਟੈਲੀਕਮਿਊਨੀਕੇਸ਼ਨ ਫਰੇਮਵਰਕ ਵਾਸਤੇ ਕਈ ਨਵੇਂ ਅਤੇ ਖਾਸ ਫੀਚਰ ਸ਼ਾਮਲ ਕੀਤੇ ਗਏ ਹਨ, ਜੋ ਕਿ ਯੂਜ਼ਰਾਂ ਨੂੰ ਆਪਸ ਵਿੱਚ ਸੰਚਾਰ ਕਰਨ ਲਈ ਸਹਾਇਕ ਹਨ।

ਸੰਪਰਕ ਲਿਸਟ ਨੂੰ ਕਈ ਢੰਗਾਂ ਨਾਲ ਸੁਧਾਰਿਆ ਗਿਆ ਹੈ। ਤੁਸੀਂ ਆਪਣੀ ਹਾਲਤ ਸਿੱਧਾ ਟੈਕਸਟ ਲਿਖ ਕੇ ਸੈੱਟ ਕਰ ਸਕਦੇ ਹੋ ਜਾਂ ਪਿਛਲੀ ਹਾਲਤ ਸੈੱਟ ਤੋਂ ਲੈ ਸਕਦੇ ਹੋ। ਤੁਹਾਡੇ ਸੰਪਰਕਾਂ ਦੀ ਪਛਾਣ ਸੌਖੀ ਬਣਾਈ ਗਈ ਹੈ, ਕਿਉਂਕਿ ਹੁਣ ਡਰੈੱਗ-ਡਰੋਪ ਨਾਲ ਸੰਪਰਕ ਭੇਜਿਆ ਜਾ ਸਕਦਾ ਹੈ, ਨਾ ਕਿ ਕਾਪੀ। ਇੱਕ ਨਵਾਂ ਮੇਨੂ ਸ਼ਾਮਲ ਕੀਤਾ ਗਿਆ ਹੈ, ਜਿਸ ਵਿੱਚ ਸੰਪਰਕਾਂ ਦੀ ਤੁਰੰਤ ਵਰਤੋਂ ਕਰਨ ਲਈ ਸੰਪਰਕ ਲੜੀਬੱਧ ਕਰਨਾ, ਆਫਲਾਈਨ ਸੰਪਰਕ ਵੇਖਣੇ ਅਤੇ ਆਪਣੀ ਸੰਪਰਕ ਸਾਈਜ਼ ਪਸੰਦ ਨੂੰ ਬਦਲਣਾ ਸ਼ਾਮਲ ਹੈ।

ਚਿੱਤਰ 4ਇੰਪੈਥੀ ਸੰਪਰਕ

ਗੱਲਬਾਤ ਡਾਈਲਾਗ ਹੁਣ ਕਈ ਥੀਮ, ਜਿਸ ਵਿੱਚ ਅਡੀਉਮ ਸੁਨੇਹਾ ਸਟਾਈਲ ਸ਼ਾਮਲ ਹੈ, ਲਈ ਸਹਾਇਕ ਹੈ। ਯੂਜ਼ਰ ਲਿਸਟ ਵਿੱਚ "ਯੂਜ਼ਰ" ਲਈ ਟੂਲ-ਟਿੱਪ ਉਪਲੱਬਧ ਹੈ, ਗੱਲਬਾਤ ਰੂਪ ਵਿੱਚ ਯੂਜ਼ਰ ਲਿਸਟ ਓਹਲੇ ਹੈ, ਸੰਪਰਕ ਮੇਨੂ ਨੂੰ ਗੱਲਬਾਤ ਮੇਨੂ ਵਿੱਚੋਂ ਹਟਾ ਦਿੱਤਾ ਗਿਆ ਹੈ ਅਤੇ ਜੇ ਤੁਹਾਡਾ ਨਾਂ ਗੱਲਬਾਤ ਰੂਮ ਜਾਂ ਗੱਲਬਾਤ ਵਿੱਚ ਦਿੱਤਾ ਗਿਆ ਹੋਵੇ ਤਾਂ ਉਹ ਟੈਬ ਦਾ ਟੈਕਸਟ ਲਾਲ ਹੋ ਜਾਵੇਗਾ।

ਆਡੀਓ ਅਤੇ ਵਿਡੀਓ ਗੱਲਾਂ ਨੂੰ ਹੁਣ ਪੂਰੀ ਸਕਰੀਨ ਉੱਤੇ ਵੇਖਿਆ ਜਾ ਸਕਦਾ ਹੈ ਅਤੇ ਜੇ ਸੰਪਰਕ ਕੋਲ ਵਿਡੀਓ ਨਹੀਂ ਹੈ ਤਾਂ ਉਸਦੀ ਫੋਟੋ ਵੇਖਾਈ ਜਾਵੇਗੀ। ਮੁੜ-ਕੁਨੈਕਟ ਨੂੰ ਸੌਖਾ ਬਣਾਉਣ ਲਈ ਮੁੜ-ਡਾਇਲ ਕਰਨ ਦਾ ਫੀਚਰ ਵੀ ਸ਼ਾਮਲ ਕੀਤਾ ਗਿਆ ਹੈ।

ਯੂਜ਼ਰ ਹੁਣ ਗਨੋਮ ਰਿਮੋਟ ਡੈਸਕਟਾਪ ਦਰਸ਼ਕ ਵੀਨੋ ਦੀ ਮੱਦਦ ਨਾਲ ਇੰਪੈਂਥੀ ਸੰਪਰਕਾਂ ਨਾਲ ਆਪਣਾ ਡੈਸਕਟਾਪ ਸਾਂਝਾ ਕਰ ਸਕਦੇ ਹਨ।

Geolocation support using Geoclue has been added for XMPP contacts, such as Jabber and Google Talk. You can view a contact's location by hovering your mouse over their contact name in the contact list, in the information dialog or in the Map View. Empathy also supports a reduced accuracy mode for users who wish additional privacy. Google Talk users can view a contact's location, but cannot publish their location as Google does not use PEP.

ਇੰਪੈਂਥੀ ਵਿੱਚ ਯੂਜ਼ਰਾਂ ਨੂੰ ਇੰਪੈਂਥੀ ਨਾਲ ਖਾਸ ਕੰਮ ਬਾਰੇ ਜਾਣਕਾਰੀ ਦੇਣ ਲਈ ਤਾਜ਼ਾ ਡੌਕੂਮੈਂਟੇਸ਼ਨ ਉਪਲੱਬਧ ਕਰਵਾਈ ਗਈ ਹੈ।

3.4. ਏਪੀਫਨੀ ਵੈੱਬ ਬਰਾਊਜ਼ਰ

The GNOME Web Browser, Epiphany, has switched to Webkit from Gecko for its rendering engine. With the exception of some performance enhancements, this change should be invisible. Long-term, the switch to WebKit will have significant benefits to Epiphany users. Switching to WebKit also fixes a number of long standing bugs in Epiphany due to the old Gecko-based backend. You are encouraged to test this new version to confirm if your older problems have been solved.

ਬੱਗ, ਜੋ ਕਿ ਯੂਜ਼ਰ ਏਪੀਫਨੀ ਵਿੱਚ ਵੈਬਕਿੱਟ ਦੇ ਬਦਲਣ ਕਰਕੇ ਮਹਿਸੂਸ ਕਰ ਸਕਦੇ ਹਨ, ਉਹ ਹੈ ਫਾਰਮ ਵਿੱਚ ਲਾਗਇਨ ਅਤੇ ਪਾਸਵਰਡ ਨਾ ਸੰਭਾਲੇ ਜਾ ਸਕਣਾ। ਇਹ ਬੱਗ ਨੂੰ ੨.੩੦ ਡਿਵੈਲਪਮੈਂਟ ਸਾਈਕਲ ਵਿੱਚ ਠੀਕ ਕਰ ਦਿੱਤਾ ਜਾਵੇਗਾ।

3.5. ਮੀਡਿਆ ਪਲੇਅਰ ਸੁਧਾਰ

ਗਨੋਮ ਦੇ ਮੀਡਿਆ ਪਲੇਅਰ ਵਿੱਚ ਡੀਵੀਡੀ ਪਲੇਅਬੈਕ ਨੂੰ ਡੀਵੀਡੀ ਮੇਨੂ ਵਿੱਚ ਜਾਣ ਅਤੇ ਆਖਰੀ ਸਥਿਤੀ ਤੋਂ ਚਲਾਉਣ ਦੀ ਸਮੱਰਥਾ ਵਿੱਚ ਸੁਧਾਰ ਕੀਤਾ ਗਿਆ ਹੈ। ਯੂਟਿਊਬ ਪਲੱਗਇਨ ਵਿੱਚ ਵੀ ਕੁਝ ਸਪੀਡ ਸੁਧਾਰ ਕੀਤਾ ਗਿਆ ਹੈ।

3.6. ਕੈਮਰੇ ਲਈ ਸਮਾਇਲ

ਚੀਜ਼, ਵੈੱਬਕੈਮ ਫੋਟੋ ਅਤੇ ਵਿਡੀਓ ਐਪਲੀਕੇਸ਼ਨ, ਵਿੱਚ ਬਹੁਤ ਸਾਰੇ ਫੀਚਰ ਦਿੱਤੇ ਗਏ ਹਨ। ਚੀਜ਼ ਦਾ ਯੂਜ਼ਰ ਇੰਟਰਫੇਸ ਅੱਪਡੇਟ ਕੀਤਾ ਗਿਆ ਹੈ ਅਤੇ ਇੱਕ ਸਮੇਂ ਕਈ ਤਸਵੀਰਾਂ ਇੱਕਠੀਆਂ ਲੈਣ ਲਈ "ਬਰੱਸਟ" ਮੋਡ ਦਿੱਤਾ ਗਿਆ ਹੈ। ਤੁਸੀਂ ਚੀਜ਼ ਵਲੋਂ ਤਸਵੀਰ ਦੀ ਗਿਣਤੀ ਅਤੇ ਤਸਵੀਰਾਂ ਵਿੱਚ ਦੇਰੀ ਦੀ ਚੋਣ ਕਰ ਸਕਦੇ ਹੋ। ਚੀਜ਼ ਵੈੱਬ-ਕੈਮ ਦੇ "ਕੈਪਚਰ" ਬਟਨ ਦੀ ਵਰਤੋਂ ਕਰਕੇ ਖੁਦ ਤਸਵੀਰਾਂ ਲੈਣ ਦੀ ਸਮਰੱਥਾ ਨਾਲ ਵੀ ਲੈਸ ਹੈ।

ਚੀਜ਼ ਦੇ ਯੂਜ਼ਰ ਇੰਟਰਫੇਸ ਨੂੰ ਛੋਟੀਆਂ ਸਕਰੀਨਾਂ, ਜਿਵੇਂ ਕਿ ਨੈੱਟਬੁੱਕ ਆਦਿ ਲਈ ਅਨੁਕੂਲ ਬਣਾਇਆ ਗਿਆ ਹੈ, ਜਿਸ ਵਿੱਚ ਥੰਮਨੇਲ ਨੂੰ ਸੱਜੇ ਪਾਸੇ ਭੇਜਿਆ ਗਿਆ ਹੈ। ਹੇਠਲੀ ਤਸਵੀਰ ਵਿੱਚ ਚੀਜ਼ ਨੂੰ ਬਰਸਟ ਮੋਡ ਦੀ ਵਰਤੋਂ ਕਰਕੇ ਨੈੱਟਬੁੱਕ ਲਈ ਪੂਰੀ ਤਰ੍ਹਾਂ ਅਨੁਕੂਲ ਮੋਡ ਵਿੱਚ ਵੇਖਾਇਆ ਗਿਆ ਹੈ।

ਚਿੱਤਰ 5ਨੋਟਬੁੱਕ ਲਈ ਚੌੜਾ ਢੰਗ

ਚੀਜ਼ ਬਾਰੇ ਹੋਰ ਜਾਣਨ ਲਈ ਟੂਰ ਵੇਖੋ!

3.7. ਤੁਹਾਡੇ PDF ਵਿਆਖਿਆ

The Evince document viewer has added the ability to edit and save text annotations that have a popup window associated. Evince now also recovers documents that were being viewed after a crash.

ਈਵੈਨਸ ਨੂੰ ਮਾਈਕਰੋਸਾਫਟ ਵਿੰਡੋਜ਼® ਪਲੇਟਫਾਰਮ ਲਈ ਤਿਆਰ ਕੀਤਾ ਗਿਆ ਹੈ ਅਤੇ ਹੁਣ ਉਪਲੱਬਧ ਵੀ ਹੈ।

3.8. ਫੇਡ ਇਨ ਅਤੇ ਆਉਟ

ਗਨੋਮ ਵਾਲੀਅਮ ਕੰਟਰੋਲ ਨੇ ਤੁਹਾਨੂੰ ਸਬ-ਵੂਫ਼ਰ ਅਤੇ ਚੈਨਲ ਫੇਡਿੰਗ ਨੂੰ ਕੰਟਰੋਲ ਕਰਨ ਦੀ ਸਹੂਲ ਉਪਲੱਬਧ ਕਰਵਾਈ ਹੈ। ਜਦੋਂ ਸੈਟਿੰਗ ਬਦਲਦੇ ਹੋ ਤਾਂ ਬਦਲਾਅ ਤੁਰੰਤ ਲਾਗੂ ਹੋ ਜਾਂਦੇ ਹਨ, ਇਹ ਵੀ ਨਵਾਂ ਹੈ।

ਚਿੱਤਰ 6ਸਬ-ਵੂਫ਼ਰ ਅਤੇ ਫੇਡ ਸਹਿਯੋਗ

3.9. ਉਡੀਕੋ ਜਨਾਬ, ਹਾਲੇ ਹੋਰ ਵੀ ਬਹੁਤ ਹੈ...

ਨਾਲ ਦੀ ਨਾਲ ਹੀ ਵੱਡੀ ਸੰਭਵਾਨਾ ਹੈ ਕਿ ਹਰੇਕ ਗਨੋਮ ਰੀਲਿਜ਼ ਵਾਂਗ ਹੀ ਕਈ ਛੋਟੇ ਨਵੇਂ ਅਤੇ ਸੁਧਾਰ ਕੀਤੇ ਗਏ ਹੋਣ।

 • ਗਨੋਮ ਮੇਨੂ ਅਤੇ ਬਟਨਾਂ ਨੂੰ ਸਭ ਐਪਲੀਕੇਸ਼ਨਾਂ ਵਿੱਚ ਇਕਸਾਰ ਕਰ ਦਿੱਤਾ ਗਿਆ ਹੈ ਕਿ ਡਿਫਾਲਟ ਰੂਪ ਵਿੱਚ ਆਈਕਾਨ ਨਹੀਂ ਵੇਖਾਉਣੇ। ਮੇਨੂ ਆਈਟਮਾਂ ਡਾਇਨੇਮਿਕ ਆਬਜੈਕਟ, ਜਿਸ ਵਿੱਚ ਐਪਲੀਕੇਸ਼ਨ, ਫਾਇਲਾਂ ਜਾਂ ਬੁੱਕਮਾਰਕ ਸ਼ਾਮਲ ਹਨ, ਅਤੇ ਜੰਤਰ ਛੋਟ ਹਨ, ਅਤੇ ਆਈਕਾਨ ਵੇਖ ਸਕਦੇ ਹਨ। ਇਹ ਬਦਲਾਅ ਮੇਨੂ ਲਈ ਦਿੱਖ ਅਤੇ ਪਰਭਾਵ ਨੂੰ ਇਕਸਾਰ ਕਰੇਗਾ ਅਤੇ ਯੂਜ਼ਰ ਨੂੰ ਹੋਰ ਵੀ ਸਾਫ਼ ਇੰਟਰਫੇਸ ਦੇਵੇਗਾ।
 • ਟੋਮਬਏ ਨੋਟਿਸ ਨੇ ਨੋਟਿਸਾਂ ਅਤੇ ਸੰਰਚਨਾ ਫਾਇਲਾਂ ਲਈ ਸਟੋਰ ਕਰਨ ਦਾ ਟਿਕਾਣਾ Freedesktop.org ਦੀ ਹਦਾਇਤਾਂ ਮੁਤਾਬਕ ਬਦਲ ਦਿੱਤਾ ਹੈ।
 • ਗਨੋਮ ਪਾਵਰ ਮੈਨੇਜਰ ਹੁਣ ਕਈ ਬੈਟਰੀਆਂ ਵਾਲੇ ਲੈਪਟਾਪਾਂ ਲਈ ਸਹਾਇਕ ਹੈ ਅਤੇ DeviceKit ਡਿਸਕਾਂ ਲਈ ਡਿਸਕ ਸਪਿਨਡਾਊਨ ਸਹਿਯੋਗ ਵੀ ਸ਼ਾਮਲ ਕੀਤਾ ਗਿਆ ਹੈ।
 • GTK+ ਫਾਇਲ ਅਤੇ lpr ਪਰਿੰਟ ਬੈਕਐਂਡ ਕਈ ਪੇਜ਼ਾਂ ਨੂੰ ਪ੍ਰਤੀ ਸ਼ੀਟ ਉੱਤੇ ਪਰਿੰਟ ਕਰਨ ਲਈ ਤਿਆਰ ਕੀਤਾ ਗਿਆ ਹੈ।
 • ਜੀ-ਸੰਪਾਦਕ ਨੂੰ Mac OS® X ਲਈ ਤਿਆਰ ਕੀਤਾ ਗਿਆ ਹੈ।
 • ਪੈਂਗੋ ਵਿੱਚ OpenType ਇੰਜਣ ਦੀ ਵਰਤੋਂ ਕਰਕੇ ਟੈਕਸਟ ਰੈਂਡਰਿੰਗ ਵਿੱਚ ਸੁਧਾਰ ਕੀਤਾ ਗਿਆ ਹੈ, ਜੋ ਕਿ ਘੱਟ ਮੈਮੋਰੀ ਵਰਤਦਾ ਹੈ ਅਤੇ ਖਰਾਬ ਫੋਂਟ ਲਈ ਵਧੀਆ ਸਹਿਯੋਗ ਦਿੰਦਾ ਹੈ।
 • VTE ਵਿੱਚ ਸੁਧਾਰ ਕਰਕੇ, ਗਨੋਮ ਟਰਮੀਨਲ ਯੂਜ਼ਰ ਵੇਖਣਗੇ ਕਿ ਇਹ ਘੱਟ ਮੈਮੋਰੀ ਵਰਤਦਾ ਹੈ।
 • ਬਰਾਸੀਰੋ, ਗਨੋਮ ਸੀਡੀ/ਡੀਵੀਡੀ ਲਿਖਣ ਵਾਲੀ ਐਪਲੀਕੇਸ਼ਨ, ਹੁਣ ਡਾਟਾ ਨੂੰ ਕਈ ਡਿਸਕਾਂ ਉੱਤੇ ਲਿਖਣ ਲਈ ਸਹਾਇਕ ਹੈ ਅਤੇ ਗਰਾਫਿਕਲ ਰੂਪ ਵਿੱਚ ਡਿਸਕਾਂ ਉੱਤੇ ਵਰਤੀ ਥਾਂ ਨੂੰ ਲਿਖਣ ਤੋਂ ਪਹਿਲਾਂ ਵੇਖਾਉਂਦਾ ਹੈ।

4. ਅਸੈੱਸਬਿਲਟੀ 'ਚ ਨਵਾਂ ਕੀ ਹੈ

ਗਨੋਮ ਵਲੋਂ ਹਰੇਕ ਵਾਸਤੇ ਸਾਫਟਵੇਅਰ ਬਣਾਉਣ ਦਾ ਜੋਸ਼ ਹੈ, ਜਿਸ ਵਿੱਚ ਅਪੰਗ ਯੂਜ਼ਰ ਅਤੇ ਡਿਵੈਲਪਰ ਸ਼ਾਮਲ ਹਨ, ਜਿੰਨ੍ਹਾਂ ਲਈ ਆਪਣਾ ਕੰਪਿਊਟਰਾਂ ਔਖਾ ਹੈ। ਇਸ ਮੱਦਦ ਲਈ, ਗਨੋਮ ਨੇ ਗਨੋਮ ਅਸੈੱਸਬਿਲਟੀ ਪਰੋਜੈਕਟ ਬਣਾਇਆ ਗਿਆ ਹੈ ਅਤੇ ਇੱਕ ਅਸੈੱਸਬਿਲਟੀ ਫਰੇਮਵਰਕ ਦਿੱਤਾ ਗਿਆ ਹੈ, ਜੋ ਕਿ ਹੁਣ libre ਡੈਸਕਟਾਪ ਉੱਤੇ ਸਟੈਂਡਰਡ ਹੈ।

ਗਨੋਮ ੨.੨੮ ਵਿੱਚ ਇਸ ਦੇ ਪੁਰਾਣੇ ਅਸੈੱਸਬਿਲਟੀ ਗੁਣਾਂ ਦੇ ਨਾਲ ਕਈ ਸੁਧਾਰਾਂ ਨਾਲ ਤਿਆਰੀ ਕਰਨੀ ਜਾਰੀ ਰੱਖੀ ਹੈ।

4.1. ਓਰਕਾ ਸਕਰੀਨ-ਰੀਡਰਿੰਗ

ਓਰਕਾ (Orca) ਸਕਰੀਨ-ਰੀਡਰ ਵਿੱਚ ਪਰੋਗਰਾਮ ਬੱਗ ਘਟਾਉਣ ਅਤੇ ਕਾਰਗੁਜ਼ਾਰੀ ਸੁਧਾਰ ਦਾ ਬਹੁਤ ਸਾਰਾ ਕੰਮ ਕੀਤਾ ਗਿਆ ਹੈ, ਗਨੋਮ ੨.੨੮ ਵਿੱਚ ਕੁੱਲ ੧੪੦ ਤੋਂ ਵੱਧ ਬੱਗ ਠੀਕ ਕੀਤੇ ਗਏ ਹਨ। ਕੁਝ ਕੀਤੇ ਗਏ ਸੁਧਾਰਾਂ ਵਿੱਚ ਸ਼ਾਮਲ ਹਨ:

 • new support for different progress bar "verbosity levels" to allow you to control whether progress bar updates should be spoken even if the progress bar is not in the active window
 • ਬਿਨਾਂ ਕਲਿੱਕ ਕੀਤੇ ਮਾਊਂਸ ਨੂੰ ਹਿਲਾਉਣ ਦੀ ਸਹੂਲਤ
 • ਮਾਊਸ-ਓਵਰ ਲਈ ਸਹਿਯੋਗ, ਜਿਸ ਵਿੱਚ ਮਾਊਸ-ਓਵਰ ਵਿੱਚ ਵੇਖਾਈ ਆਈਟਮ ਨਾਲ ਕੰਮ ਕਰਨ ਦੀ ਸਮੱਰਥਾ ਹੈ।
 • ਟੈਕਸਟ ਸੋਧਣ ਦੌਰਾਨ ਗਲਤ ਸ਼ਬਦ-ਜੋੜ ਵਾਲੇ ਸ਼ਬਦਾਂ ਦੀ ਪਛਾਣ
 • ਸਪੀਚ ਅਤੇ ਬਰਿੱਲੇ ਜਰਨੇਟਰ ਪੂਰੀ ਤਰ੍ਹਾਂ ਫੇਰ ਲਿਖੇ ਗਏ ਹਨ, ਜਿਸ ਵਿੱਚ ਹੁਣ ਸਪੀਚ ਜਰਨੇਟਰ ਵਿੱਚ ਸਾਊਂਡ ਚਲਾਉਣ ਦੀ ਸਮੱਰਥਾ ਹੈ।

4.2. ਵੈਬਕਿਟ ਅਸੈਸਬਿਲਟੀ ਸਹਿਯੋਗ

Significant effort has been done to improve WebKit accessibility, in particular the addition of caret navigation and the initial implementation of Atk's accessible text interface. Once the accessible text interface has been fully implemented, users will be able to access content without using the mouse and have it presented to them in speech and/or braille via the Orca screen reader.

5. ਡਿਵੈਲਪਰਾਂ ਲਈ ਨਵਾਂ ਕੀ ਹੈ

ਗਨੋਮ ੨.੨੮ ਡਿਵੈਲਪਰ ਪਲੇਅਫਾਰਮ ਦੀ ਵਰਤੋਂ ਕਈ ਡਿਵੈਲਪਰਾਂ ਵਾਸਤੇ ਖਾਸ ਬਦਲਾਅ ਕੀਤੇ ਗਏ ਹਨ। ਜੇ ਤੁਸੀਂ ਡਿਵੈਲਪਰਾਂ ਲਈ ਕੀਤੇ ਬਦਲਾਅ ਨਹੀਂ ਵੇਖਣਾ ਚਾਹੁੰਦੇ ਤਾਂ ਅੱਗੇ ਸ਼ੈਕਸ਼ਨ 6 ― ਅੰਤਰਰਾਸ਼ਟਰੀਕਰਨ ਉੱਤੇ ਜਾ ਸਕਦੇ ਹੋ ।

ਗਨੋਮ ਡੈਸਕਟਾਪ ਦੇ ਨਾਲ ਗਨੋਮ ੨.੨੮ ਗਨੋਮ ਡਿਵੈਲਪਰ ਪਲੇਟਫਾਰਮ ਦਾ ਵੀ ਨਵਾਂ ਰੀਲਿਜ਼ ਹੈ, ਜਿਸ ਵਿੱਚ ਗਨੂ LGPL ਅਧੀਨ API ਅਤੇ ABI ਸਟੇਬਲ ਲਾਇਬਰੇਰੀਆਂ ਦਿੱਤੀਆਂ ਗਈਆਂ ਹਨ, ਜੋ ਕਿ ਅੰਤਰ-ਪਲੇਟਫਾਰਮ ਲਈ ਡਿਵੈਲਪਮੈਂਟ ਵਾਸਤੇ ਵਰਤੀਆਂ ਜਾ ਸਕਦੀਆਂ ਹਨ।

ਬਰਤਰਫ਼ ਲਾਇਬਰੇਰੀਆਂ ਲਈ ਵਰਤੋਂ ਫਿਕਸ

ਗਨੋਮ ੩.੦ ਦੇ ਸ਼ੁਰੂ ਹੋਣ ਨਾਲ ਗਨੋਮ ਦੇ ਕਈ ਬਰਤਰਫ਼ ਕੀਤੇ ਭਾਗ ਹਟਾ ਦਿੱਤੇ ਜਾਣਗੇ। ਇਹ ਬਰਤਰਫ਼ ਕੀਤੇ ਭਾਗਾਂ ਵਿੱਚ ਗਨੋਮ-ਖਾਸ ਲਾਇਬਰੇਰੀਆਂ, ਜਿਵੇਂ ਕਿ libart_lgpl, libbonobo, libbonoboui, libglade, libgnome, libgnomecanvas libgnomeprint, libgnomeprintui, libgnomeui, ਅਤੇ libgnomevfs। ਐਪਲੀਕੇਸ਼ਨਾਂ, ਜੋ ਕਿ ਗਨੋਮ ਡੈਸਕਟਾਪ ਦੇ ਭਾਗ ਵਜੋਂ ਦਿੱਤੀਆਂ ਜਾਂਦੀਆਂ ਹਨ, ਲਈ ਇੱਕ ਸਫ਼ਾਈ ਟਾਸਕ ਬਣਾਈ ਗਈ ਹੈ ਤਾਂ ਕਿ ਕਿਸੇ ਵੀ ਬਰਤਰਫ਼ ਕੀਤੇ ਕੋਡ ਦੀ ਵਰਤੋਂ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ। ਇਸ ਨਾਲ ਗਨੋਮ ੩.੦ ਲਈ ਬਦਲਾਅ ਸੌਖਾ ਰਹੇਗਾ।

ਡਿਵੈਲਪਰਾਂ ਨੂੰ ਆਪਣੀਆਂ ਐਪਲੀਕੇਸ਼ਨਾਂ ਥਈ ਇਹ ਉਦਾਹਰਨ ਵਜੋਂ ਵਰਤਣ ਲਈ ਸਿਫਾਰਸ਼ੀ ਹੈ। ਇਸ ਤੋਂ ਬਿਨਾਂ, ਕੋਈ ਵੀ ਡਿਵੈਲਪਰ (ਜਾਂ ਜੋ ਡਿਵੈਲਪਰ ਬਣਨਾ ਚਾਹੁੰਦੇ ਹਨ), ਜੋ ਸਾਡੀ ਮੱਦਦ ਕਰਨਾ ਚਾਹੁੰਦੇ ਹਨ, GNOME ਗੋਲ ਵਿਕਿ ਪੇਜ਼ ਤੋਂ ਕਈ ਕੰਮ ਲੈ ਸਕਦੇ ਹਨ, ਜੋ ਕਿ ਹਾਲੇ ਪੂਰੇ ਨਹੀਂ ਹੋਏ। ਮੋਡੀਊਲਾਂ ਲਈ ਬਾਕੀ ਰਹਿੰਦੇ ਕੰਮਾਂ ਲਈ ਆਟੋਮੈਟਿਕ ਬਣੇ ਅਤੇ ਅੱਪਡੇਟ ਜਾਣਕਾਰੀ ਹੈ, ਜੋ ਕਿ jhbuild ਬਿਲਡ ਟੂਲ ਰਾਹੀਂ ਸਹਾਇਕ ਹੈ, ਇੱਥੇਲੱਭੀ ਜਾ ਸਕਦੀ ਹੈ।

5.1. ਪਲੇਟਫਾਰਮ ਸਫ਼ਾਈ

ਬਰਤਰਫ਼ ਮੋਡੀਊਲ ਅਤੇ ਸਹੂਲਤਾਂ ਨੂੰ ਗਨੋਮ ੩.੦ ਤਿਆਰ ਕਰਨ ਲਈ ਹਟਾਉਣ ਵਾਸਤੇ ਜੰਗੀ ਪੱਧਰ ਉੱਤੇ ਕੰਮ ਕੀਤਾ ਗਿਆ ਹੈ।

ਗਨੋਮ ੨.੨੮ ਵਿੱਚ, ਕੋਈ ਵੀ ਐਪਲੀਕੇਸ਼ਨ ਨਹੀਂ ਹੈ, ਜੋ ਕਿ esound, libgnomevfs, libgnomeprint, ਜਾਂ libgnomeprintui ਉੱਤੇ ਨਿਰਭਰ ਕਰਦੀ ਹੈ।

ਗਨੋਮ ੨.੨੮ ਵਿੱਚ ਹੋਰ ਗਨੋਮ ਪਲੇਟਫਾਰਮ ਸੁਧਾਰ:

 • ਦੋ ਮੋਡੀਊਲ (eog ਅਤੇ gtkhtml) ਤੋਂ libart_lgpl ਦੀ ਨਿਰਭਰਤਾ ਖਤਮ ਕੀਤੀ ਗਈ ਹੈ।
 • ਪੰਜ ਮੋਡੀਊਲਾਂ (gnome-control-center, gcalctool, gnome-media, gtkhtml, ਅਤੇ accerciser) ਤੋਂ libbonobo(ui) ਦੀ ਨਿਰਭਰਤਾ ਹਟਾਈ ਗਈ ਹੈ।
 • ੨੮ ਮੋਡੀਊਲਾਂ (accerciser, alacarte, gnome-control-center, dasher, empathy, gcalctool, gnome-games, gnome-netstatus, gnome-nettool, gnome-mag, gnome-menus, gnome-panel, gnome-power-manager, gnome-screensaver, gnome-session, gnome-settings-daemon, gnome-system-tools, gnome-utils, gtkhtml, hamster-applet, libgnomekbd, orca, pessulus, seahorse, vino, vinagre, yelp, ਅਤੇ zenity) ਤੋਂ libglade ਦੀ ਨਿਰਭਰਤਾ ਹਟਾਈ ਗਈ ਹੈ।
 • ੧੪ ਮੋਡੀਊਲਾਂ (anjuta, gnome-control-center, dasher, evolution-webcal, gconf, gdl, gdm, gnome-desktop, gnome-media, gnome-system-tools, gok, gtkhtml, vino, ਅਤੇ yelp) ਲਈ libgnome ਦੀ ਨਿਰਭਰਤਾ ਖਤਮ ਕੀਤੀ ਗਈ ਹੈ।
 • ਤਿੰਨ ਮੋਡੀਊਲਾਂ (anjuta, gtkhtml, ਅਤੇ zenity) ਤੋਂ libgnomecanvas ਦੀ ਨਿਰਭਰਤਾ ਖਤਮ ਕੀਤੀ ਗਈ ਹੈ।
 • ਇੱਕ ਮੋਡੀਊਲ (gnome-games) ਤੋਂ libgnomeprint(ui) ਦੀ ਨਿਰਭਰਤਾ ਖਤਮ ਕੀਤੀ ਗਈ ਹੈ।
 • ੧੬ ਮੋਡੀਊਲਾਂ (anjuta, gnome-control-center, dasher, deskbar-applet, gnome-mag, gnome-media, gnome-settings-daemon, gnome-system-tools, gnome-utils, gok, gtkhtml, hamster-applet, nautilus, orca, vino, ਅਤੇ yelp) ਤੋਂ libgnomeui ਦੀ ਨਿਰਭਰਤਾ ਖਤਮ ਕੀਤੀ ਗਈ ਹੈ।
 • ਤਿੰਨ ਮੋਡੀਊਲਾਂ (dasher, gnome-mag ਅਤੇ gnome-utils) ਤੋਂ libgnomevfs ਦੀ ਨਿਰਭਰਤਾ ਖਤਮ ਕੀਤੀ ਗਈ ਹੈ।
 • Many modules now provide a nicer and cleaner build output when compiling them by using AM_SILENT_RULES or Shave. For more information see http://live.gnome.org/GnomeGoals/NicerBuilds.
 • ਕੁਝ ਮੋਡੀਊਲਾਂ ਦੇ GIntrospection ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ — ਹੋਰ ਜਾਣਕਾਰੀ ਲਈ http://live.gnome.org/GnomeGoals/AddGObjectIntrospectionSupport ਵੇਖੋ।

ਕਈ ਐਪਲੀਕੇਸ਼ਨਾਂ ਨੇ ਵੀ ਬਰਤਰਫ਼ GTK+ ਅਤੇ GLib ਸਿੰਬਲ ਦੀ ਵਰਤੋਂ ਹਟਾ ਦਿੱਤੀ ਹੈ ਅਤੇ GTK+ ਅਤੇ GLib ਦੇ ਟਾਪ ਲੈਵਲ ਹੈੱਡਰ ਨੂੰ ਸ਼ਾਮਲ ਕਰਨ ਦੀ ਨਵੀਂ ਨੀਤੀ ਸ਼ਾਮਲ ਕੀਤੀ ਹੈ।

5.2. GTK+ ੨.੧੮

GTK+ ੨.੧੮ GTK+ ਟੂਲਕਿੱਟ ਦਾ ਸਭ ਤੋਂ ਨਵਾਂ ਰੀਲਿਜ਼ ਹੈ, ਜੋ ਕਿ ਗਨੋਮ ਦਾ ਮੁੱਖ ਭਾਗ ਹੈ। GTK+ ੨.੧੮ ਵਿੱਚ ਡਿਵੈਲਪਰਾਂ ਲਈ ਕਈ ਨਵੇਂ ਫੀਚਰਾਂ ਦੇ ਨਾਲ ਨਾਲ ਬੱਗ ਫਿਕਸ ਅਤੇ ਆ ਰਹੀ GTK+ ੩.੦ ਲਈ ਸਫ਼ਾਈ ਉਪਲੱਬਧ ਕਰਵਾਈ ਗਈ ਹੈ।

ਫਾਇਲ ਚੋਣਕਾਰ ਵਿੱਚ ਵੀ ਭਾਰੀ ਸੁਧਾਰ ਕੀਤੇ ਗਏ ਹਨ। ਇਹ ਹੁਣ ਇਸ ਦੀ ਲੜੀਬੱਧ ਹਾਲਤ ਨੂੰ ਯਾਦ ਰੱਖਦਾ ਹੈ ਅਤੇ ਵਧੀਆ ਡਿਫਾਲਟ, ਜਿਵੇਂ ਕਿ ਬੈਕਅੱਪ ਫਾਇਲਾਂ ਲੁਕਵੀਆਂ ਰੱਖਣੀਆਂ ਅਤੇ ਸਾਈਜ਼ ਕਾਲਮ ਵੇਖਾਉਣਾ ਸਮੇਤ ਹੈ। ਇਸ ਵਿੱਚ ਪਾਥ ਪੱਟੀ ਵਿੱਚ ਅੰਡਾਕਾਰ ਵੇਖਾਉਣ ਲਈ ਵੀ ਸੁਧਾਰ ਕੀਤਾ ਗਿਆ ਹੈ।

GTK+ ਵਿੱਚ ਹੋਰ ਵੀ ਕਈ ਸੁਧਾਰ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਹਨ:

 • GtkEntry ਵਿਦਜੈੱਟ ਨੂੰ ਹੁਣ ਤਰੱਕੀ ਪੱਟੀ ਨੂੰ ਵੇਖਾਉਣ ਲਈ ਵਰਤਿਆ ਜਾ ਸਕਦਾ ਹੈ।
 • GtkEntry ਵਿੱਚ model-view ਵੱਖਰੇਵਾਂ ਹੈ।
 • GtkLabel ਸ਼ਾਮਲ ਕੀਤੇ URI ਵੇਖਾ ਸਕਦੀ ਹੈ।
 • ਪਰਿੰਟਿੰਗ ਵਿੱਚ ਚੋਣ ਲਈ ਪਰਿੰਟ ਕਰਨ ਲਈ ਸਹਿਯੋਗ ਹੈ।
 • ਪਰਿੰਟ ਡਾਈਲਾਗ ਵਿੱਚ ਪਰਿੰਟ ਸੈਟਅੱਪ ਕੰਟਰੋਲ ਨੂੰ ਸ਼ਾਮਲ ਕੀਤਾ ਗਿਆ ਹੈ।
 • ਹਾਲਤ ਆਈਕਾਨ ਵਿੱਚ ਟਾਈਟਲ ਵਿਸ਼ੇਸ਼ਤਾ ਹੈ, ਜਿਸ ਨਾਲ ਅਸੈਸਬਿਲਟੀ ਸੁਧਾਰ ਹੋਇਆ ਹੈ।
 • ਨਵਾਂ ਵਿਦਜੈੱਟ, GtkinfoBar ਸ਼ਾਮਲ ਕੀਤਾ ਗਿਆ ਹੈ, ਜੋ ਕਿ ਡਾਈਲਾਗ ਦੀ ਬਜਾਏ ਮੁੱਖ ਵਿੰਡੋ ਵਿੱਚ ਹੀ ਸੁਨੇਹੇ ਵੇਖਾਉਂਦਾ ਹੈ।
 • GTK ਹੁਣ ਨਵੇਂ automake ਵਰਜਨ (automake ੧.੮ ਦੀ ਹੁਣ ਲੋੜ ਨਹੀਂ ਰਹੀ) ਨਾਲ ਅਤੇ ਸਾਈਲੈਂਟ ਮੋਡ ਵਿੱਚ "make V=0" ਕਮਾਂਡ ਨਾਲ ਕੰਪਾਇਲ ਕੀਤੀ ਜਾ ਸਕਦੀ ਹੈ।

5.3. GLib

GNIO has been merged into GIO, and APIs are now included for working with IPv4 and IPv6 addresses, resolving hostnames, reverse IP lookup, low-level socket I/O, and working with network connections and services.

GArray, GMappedFile ਅਤੇ GTree ਹੁਣ ਰੈਂਫਰੈਂਸ ਗਿਣਤੀ ਵਿੱਚ ਹਨ।

ਮੁੱਖ ਲੂਪ ਪ੍ਰਤੀ-ਥਰਿੱਡ ਡਿਫਾਲਟ ਸਮੱਗਰੀ ਹੈ।

GIOStream ਅਤੇ ਇਸ ਦੀਆਂ ਸਬ-ਕਲਾਸਾਂ ਲਈ ਪੜ੍ਹਨ-ਲਿਖਣ ਅਸੈੱਸ ਵਾਸਤੇ ਸਹਿਯੋਗ ਸ਼ਾਮਲ ਕੀਤਾ ਗਿਆ ਹੈ।

GLib ਵਿੱਚ ਹੁਣ ਪ੍ਰਤੀ-ਫਾਇਲ ਮੇਟਾਡਾਟੇ ਲਈ ਸਹਿਯੋਗ ਹੈ।

5.4. ਗਨੋਮ ਡੌਕੂਮੈਟੇਸ਼ਨ

ਮੱਲਾਰਡ ਲਈ ਸਹਿਯੋਗ, ਜੋ ਕਿ ਨਵੀਂਂ ਗਨੋਮ ਡੌਕੂਮੈਂਟੇਸ਼ਨ XML ਭਾਸ਼ਾ ਹੈ, ਲਈ ਯੇਲਪ ਅਤੇ gnome-doc-utils ਨੂੰ ਤਿਆਰ ਕੀਤਾ ਗਿਆ ਹੈ।

For documentation writers, Mallard is a full-featured XML markup language designed explicitly for topic-oriented help, with an easier learning curve than Docbook.

ਇੰਪੈਂਥੀ ਮੱਦਦ ਪਹਿਲਾਂ ਗਨੋਮ ਦਸਤਾਵੇਜ਼ ਹੈ, ਜੋ ਕਿ ਮੱਲਾਰਡ ਦੀ ਵਰਤੋਂ ਕਰਕੇ ਲਿਖਿਆ ਗਿਆ ਹੈ ਅਤੇ ਪਹਿਲਾਂ ਦਸਤਾਵੇਜ਼ ਹੈ, ਜੋ ਕਿ ਕਰੀਏਟਿਵ ਕਾਮਨਜ਼ ਸ਼ੇਅਰ-ਅਲਾਇਕ ੩.੦ ਲਾਇਸੈਂਸ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸਭ ਗਨੋਮ ਦਸਤਾਵੇਜ਼ ਉਪਲੱਬਧ ਰਹਿਣਗੇ।

5.5. ਗਨੋਮ ਬਲਿਊਟੁੱਥ

ਪਲੱਗਇਨ ਸਹਿਯੋਗ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਜੰਤਰ ਸੈੱਟਅੱਪ ਦੇ ਦੌਰਾਨ ਉਪਲੱਬਧ ਕਰਵਾਇਆ ਗਿਆ ਹੈ, ਗਨੋਮ ਐਪਲੀਕੇਸ਼ਨਾਂ ਲਈ ਬਲਿਊਟੁੱਥ ਜੰਤਰਾਂ ਲਈ ਸਹਿਯੋਗ ਸ਼ਾਮਲ ਕੀਤਾ ਗਿਆ ਹੈ।

ਮਾਡਰਨ ਬਲਿਉਟੁੱਥ ਜੰਤਰ ਚੋਣ ਵਿਦਜੈੱਟ, ਜਿਸ ਵਿੱਚ ਬਟਨ ਅਤੇ ਚੋਣਕਾਰ ਹੈ, ਸ਼ਾਮਲ ਕੀਤਾ ਗਿਆ ਹੈ।

5.6. ਏਪੀਫਨੀ ਵੈੱਬ ਬਰਾਊਜ਼ਰ

ਏਪਾਫਨੀ ਵੈਬਕਿੱਟ ਲਈ ਬਦਲ ਗਿਆ ਹੈ, ਜਿਸ ਵਿੱਚ ਏਪਾਫਨੀ ਦੇ ਡਿਵੈਲਪਰਾਂ ਲਈ ਬਹੁਤ ਸਾਰੇ ਸੁਧਾਰ ਸ਼ਾਮਲ ਹਨ।

WebKitGTK+ includes extremely fast Javascript processing, a smaller footprint, a GObject API, and a built-in web inspector. Epiphany also includes new support for Seed (JavaScript) extensions, and with this addition Python support has been removed.

Epiphany also uses libsoup for its HTTP implementation, and proxies now work the same way across GNOME. Missing features in libsoup include HTTP cache and content encoding.

ਆਖਰੀ, ਵੈੱਬ ਝਲਕ ਵਿੱਚ ਪਰਸੰਗ ਮੇਨੂ ਨੂੰ ਏਪੀਫਨੀ ਲਈ ਹਾਲੇ ਬਦਲਿਆ ਨਹੀਂ ਜਾ ਸਕਦਾ ਹੈ, ਹਾਲਾਂਕਿ ਡਿਫਾਲਟ ਵੈੱਬਕਿੱਟ ਵਰਤੀ ਜਾਂਦੀ ਹੈ।

5.7. ਟਾਈਮ ਟਰੈਕਰ ਐਪਲਿਟ

ਸਭ ਸਹੂਲਤਾਂ ਹੁਣ ਇੰਟਰੋਸਪੈਕਟੇਬਲ ਡੀ-ਬੱਸ API ਰਾਹੀਂ ਉਪਲੱਬਧ ਹਨ।

5.8. ਗਨੋਮ-ਮੀਡਿਆ

ਗਨੋਮ-ਮੀਡਿਆ ਨੇ vumeter, CDDB ਅਤੇ ਗਨੋਮ-ਸੀਡੀ ਲਈ ਸਹਿਯੋਗ ਹਟਾ ਦਿੱਤਾ ਹੈ।

5.9. ਟੋਟੇਮ

ਟੋਟੇਮ ਤੋਂ xine-lib ਬੈਕਐਂਡ ਹਟਾ ਦਿੱਤਾ ਗਿਆ ਹੈ ਅਤੇ ਅਸੈਕਰੋਨਸ ਪਾਰਸਿੰਗ API ਸ਼ਾਮਲ ਕੀਤਾ ਗਿਆ ਹੈ।

5.10. ਵੀਨਾਗਰੇ

ਵੀਨਾਗਰੇ, ਗਨੋਮ ਰਿਮੋਟ ਡੈਸਕਟਾਪ ਦਰਸ਼ਕ, ਵਿੱਚ ਨਵਾਂ ਪਲੱਗਇਨ ਸਿਸਟਮ ਸ਼ਾਮਲ ਕੀਤਾ ਗਿਆ ਹੈ। ਨਵੇਂ ਪਰੋਟੋਕਾਲ ਲਈ ਸਹਿਯੋਗ ਹੁਣ ਕੇਵਲ ਵੀਨਾਗਰੇ ਲਈ ਪਲੱਗਇਨ ਲਿਖਣ ਦਾ ਕੰਮ ਹੀ ਹੈ। ਵੀਨਾਗਰੇ ਵਿੱਚ ਨਵੀਆਂ ਸ਼ਾਮਲ ਕੀਤੀਆਂ ਪਲੱਗਇਨ VNC ਅਤੇ SSH ਹਨ।

5.11. ਬਰਾਸੀਰੋ

ਬਰਾਸੀਰ ਨੇ ਆਪਣੀਆਂ ਲਾਇਬਰੇਰੀਆਂ ਅਤੇ ਸਹੂਲਤਾਂ ਨੂੰ libbrasero-burn ਅਤੇ libbrasero-utils ਦੇ ਰੂਪ ਵਿੱਚ ਵੰਡ ਦੇ ਦਿੱਤਾ ਹੈ।

6. ਅੰਤਰਰਾਸ਼ਟਰੀਕਰਨ

ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ ੨.੨੮ ਵਿੱਚ ੫੦ ਭਾਸ਼ਾਵਾਂ ਵਿੱਚ ਅਨੁਵਾਦ ਘੱਟੋ-ਘੱਟ ੮੦% ਤੱਕ ਜਾਂ ਵੱਧ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।

ਸਹਿਯੋਗੀ ਭਾਸ਼ਾਵਾਂ:

 • ਅਰਬੀ
 • ਅੰਗਰੇਜ਼ੀ (ਅਮਰੀਕੀ, ਬਰਤਾਨਵੀ, ਕੈਨੇਡੀਅਨ)
 • ਆਸਾਮੀ
 • ਇਤਾਲਵੀ
 • ਈਸਟੋਨੀਆਈ
 • ਓੜੀਆ
 • ਕਾਟਾਲਾਨ
 • ਕਾਟਾਲਾਨ (ਵਾਲੀਨਸੀਅਨ)
 • ਕੋਰੀਆਈ
 • ਕੰਨੜ
 • ਗਰੀਕ
 • ਗਲੀਸੀਆਈ
 • ਗੁਜਰਾਤੀ
 • ਚੀਨੀ (ਚੀਨ)
 • ਚੀਨੀ (ਤਾਈਵਾਨ)
 • ਚੀਨੀ (ਹਾਂਗਕਾਂਗ)
 • ਚੈੱਕ
 • ਜਰਮਨ
 • ਜਾਪਾਨੀ
 • ਡੈਨਿਸ਼
 • ਡੱਚ
 • ਤਾਮਿਲ
 • ਤੁਰਕ
 • ਤੇਲਗੂ
 • ਥਾਈ
 • ਨਾਰਵੇਗੀਆਈ ਨਯਨੋਰਸਕ
 • ਨਾਰਵੇਗੀਆਈ ਬੋਕਮਾਕ
 • ਪੁਰਤਗਾਲੀ
 • ਪੋਲੈਂਡੀ
 • ਪੰਜਾਬੀ (ਗੁਰਮੁਖੀ)
 • ਫਰੈਂਚ
 • ਫੈਨਿਸ਼
 • ਬਰਾਜ਼ੀਲੀ ਪੁਰਤਗਾਲੀ
 • ਬਸਕਿਊ
 • ਬੁਲਗਾਰੀਆਈ
 • ਬੰਗਾਲੀ
 • ਬੰਗਾਲੀ (ਭਾਰਤ)
 • ਮਰਾਠੀ
 • ਮਲਿਆਲਮ
 • ਮੈਕਡੋਨੀਆਈ
 • ਯੂਕਰੇਨੀ
 • ਰੂਸੀ
 • ਰੋਮਾਨੀਆਈ
 • ਲੀਥੁਨੀਆਈ
 • ਵੀਅਤਨਾਮੀ
 • ਸਪੇਨੀ
 • ਸਰਬੀਆਈ
 • ਸਲੋਵੀਨੀਆਈ
 • ਸਵੀਡਨੀ
 • ਹਿੰਦੀ
 • ਹੈਬਰਿਊ
 • ਹੰਗਰੀਆਈ

ਕਈ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ, ਉਨ੍ਹਾਂ 'ਚ ਕਈਆਂ ਲਈ ਅੱਧੇ ਤੋਂ ਵੱਧ ਲਾਈਨਾਂ ਅਨੁਵਾਦ ਕੀਤੀਆਂ ਹਨ।

ਗਨੋਮ ਵਰਗੇ ਵੱਡੇ ਸਾਫਟਵੇਅਰ ਪੈਕੇਜ ਦਾ ਅਨੁਵਾਦ ਕਰਨ ਇੱਕ ਨਵੀਂ ਟੀਮ ਲਈ ਬਹੁਤ ਹੀ ਵੱਡੀ ਮੱਲ ਹੈ, ਜੋ ਕਿ ਇੱਕ ਹੰਢੀ-ਵਰਤੀ ਟੀਮ ਲਈ ਵੀ ਖਾਸਾ ਕੰਮ ਹੈ। ਇਸ ਰੀਲਿਜ਼ ਲਈ ਬੰਗਾਲੀ ਟੀਮ ਨੇ ਖਾਸ ਮੇਹਨਤ ਕੀਤੀ ਹੈ ਅਤੇ ਆਪਣੀ ਟਰਾਂਸਲੇਸ਼ਨ ਨੂੰ ੨੬ ਪੁਆਇੰਟ ਅੱਗੇ ਵਧਾਇਆ, ਅਤੇ 8੦% ਤੱਕ ਪੂਰਾ ਕੀਤਾ, ਜਿਸ ਵਿੱਚ ਯੂਜ਼ਰ ਇੰਟਰਫੇਸ ੮੩% ਪੂਰਾ ਹੈ। ਵਾਲਿਸ਼, ਬਰੀਟੋਨ ਅਤੇ ਸਰਬੀਆਈ ਟੀਮਾਂ ਟੀਮਾਂ ਵੀ ਵਧਾਈ ਦੀਆਂ ਹੱਕਦਾਰ ਹਨ, ਜਿੰਨ੍ਹਾਂ ਨੇ ਇਸ ਵਾਰ ੧੦ ਪੁਆਇੰਟ ਜਾਂ ਵੱਧ ਕੰਮ ਕੀਤਾ।

ਗਨੋਮ ਦੇ ਅਨੁਵਾਦ ਹਾਲਤ ਸਾਈਟ ਉੱਤੇ ਹੋਰ ਅੰਕੜੇ ਅਤੇ ਪੂਰੀ ਜਾਣਕਾਰੀ ਉਪਲੱਬਧ ਹੈ।

7. ਗਨੋਮ ਇੰਸਟਾਲ ਕਰਨਾ

ਤੁਸੀਂ ਗਨੋਮ ੨.੨੮ ਨੂੰ ਲਾਈਵ-ਸੀਡੀ ਤੋਂ ਵਰਤ ਕੇ ਵੇਖ ਸਕਦੇ ਹੋ, ਜਿਸ ਵਿੱਚ ਗਨੋਮ ੨.੨੮ ਦੇ ਸਭ ਸਾਫਟਵੇਅਰ ਇੱਕ ਹੀ ਸੀਡੀ ਵਿੱਚ ਦਿੱਤੇ ਗਏ ਹਨ। ਤੁਸੀਂ ਕੰਪਿਊਟਰ ਨੂੰ ਸਿੱਧੇ ਲਾਈਵ-ਸੀਡੀ ਤੋਂ ਬਿਨਾਂ ਕੁਝ ਵੀ ਇੰਸਟਾਲ ਕੀਤੇ ਇੰਸਟਾਲ ਕਰ ਸਕਦੇ ਹੋ। ਲਾਈਵ-ਸੀਡੀ ਨੂੰ ਗਨੋਮ ਬਿੱਟਟੋਰੈੱਟ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਆਪਣੀ ਮਸ਼ੀਨ ਉੱਤੇ ਗਨੋਮ ੨.੨੮ ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ ੨.੨੮ ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ ੨.੨੮ ਨਾਲ ਪਹਿਲਾਂ ਹੀ ਉਪਲੱਬਧ ਹਨ। ਤੁਸੀਂ ਉਨ੍ਹਾਂ ਡਿਸਟਰੀਬਿਊਸ਼ਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜੋ ਕਿ ਗਨੋਮ ਨੂੰ ਦੇਣਗੀਆਂ ਅਤੇ ਉਨ੍ਹਾਂ ਦੇ ਨਵੇਂ ਵਰਜਨ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਾਸਤੇ ਫੁੱਟਵੇਅਰ ਲਵੋ ਪੇਜ਼ ਵੇਖੋ।

ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ। git ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2.28 ਮੋਡੀਊਲਸੈੱਟ ਦੀ ਵਰਤੋਂ ਕਰਕੇ ਗਨੋਮ ੨.੨੬.x ਬਣਾਉਣ ਲਈ ਵੀ ਕਰ ਸਕਦੇ ਹੋ।

ਹਾਲਾਂਕਿ ਕਿ ਗਨੋਮ ਨੂੰ ਰੀਲਿਜ਼ ਟਾਰਬਾਲ ਰਾਹੀਂ ਸਿੱਧਾ ਬਣਾਉਣਾ ਸੰਭਵ ਤਾਂ ਹੈ, ਤਾਂ ਵੀ ਅਸੀਂ ਤੁਹਾਨੂੰ JHBuild ਟੂਲ ਵਰਤਣ ਦੀ ਹੀ ਸਿਫਾਰਸ਼ ਕਰਦੇ ਹਾਂ।

8. ਗਨੋਮ ੨.੩੦ ਲਈ ਭਵਿੱਖ ਦੀ ਨਜ਼ਰ

ਗਨੋਮ ੨.੨੮ ਨਾਲ ਵਿਕਾਸ (ਡਿਵੈਲਪਮੈਂਟ) ਰੁਕਣਾ ਨਹੀਂ ਹੈ। ਗਨੋਮ ੨.੩੦ ਲਈ ਕੰਮ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜੋ ਕਿ ੨.੨੮ ਦੇ ਛੇ ਮਹੀਨੇ ਬਾਅਦ ਉਪਲੱਬਧ ਹੋਵੇਗਾ।

ਕੀ ਗਨੋਮ ੨.੩੦ (ਜੋ ਕਿ ਮਾਰਚ ੨੦੧੦ ਵਿੱਚ ਰੀਲਿਜ਼ ਹੋਣਾ ਹੈ) ਜਾਂ ਗਨੋਮ ੨.੩੨ (ਜੋ ਕਿ ਸਤੰਬਰ ੨੦੧0 ਵਿੱਚ ਹੈ) ਗਨੋਮ ੩.੦ ਹੋਵੇਗਾ, ਇਸ ਬਾਰੇ ਫੈਸਲਾ ਨਵੰਬਰ ੨੦੦੯ ਵਿੱਚ ਹੋ ਜਾਵੇਗਾ। ਇਸ ਦਾ ਫੈਸਲਾ ਨਵੇਂ ਅਤੇ ਹੁਣ ਦੇ ਗਨੋਮ ਐਪਲੀਕੇਸ਼ਨ ਅਤੇ ਲਾਇਬਰੇਰੀਆਂ ਅਤੇ ਉਹਨਾਂ ਦੇ ਅਸੈਸਬਿਲਟੀ, ਸਥਿਰਤਾ ਅਤੇ ਵਰਤੋਂਯੋਗਤਾ ਦੀ ਹਾਲਤ ਮੁਤਾਬਕ ਹੋਵੇਗਾ।

ਗਨੋਮ ੨.੩੦ ਡੈਸਕਟਾਪ ਪਲੇਟਫਾਰਮ ਅਤੇ ਐਪਲੀਕੇਸ਼ਨ ਉਪਲੱਬਧ ਕਰਵਾਉਣਾ ਜਾਰੀ ਰੱਖੇਗਾ, ਜਿਵੇਂ ਕਿ ਹਮੇਸ਼ਾ ਕਰਵਾਉਂਦਾ ਰਿਹਾ ਹੈ ਅਤੇ ਗਨੋਮ ਸ਼ੈਲ ਅਤੇ ਗਨੋਮ ਐਕਟੀਵਿਟੀ ਜਰਨਲ ਦਾ ਨਵਾਂ ਯੂਜ਼ਰ ਇੰਟਰਫੇਸ ਵੀ ਉਪਲੱਬਧ ਹੋਵੇਗਾ, ਜੋ ਕਿ ਤੁਹਾਨੂੰ ਤੁਹਾਡੇ ਕੰਪਿਊਟਰ ਵੇਖਣ ਅਤੇ ਫਾਇਲਾਂ ਲੱਭਣ ਲਈ ਮੱਦਦ ਕਰੇਗਾ। ਡਿਵੈਲਪਰਾਂ ਲਈ, ਗਨੋਮ ੨.੩੦ ਲਈ ਕਈ ਪੁਰਾਣੀਆਂ ਲਾਇਬਰੇਰੀਆਂ ਬਰਤਰਫ਼ ਕੀਤੀਆਂ ਗਈਆਂ ਹਨ।

ਗਨੋਮ ਸ਼ੈਲ ਦੀ ਝਲਕ ੨.੨੮ ਵਿੱਚ ਉਪਲੱਬਧ ਹੋਵੇਗੀ ਅਤੇ ਡਾਊਨਲੋਡ ਵੀ ਉਪਲੱਬਧ ਹੋਵੇਗਾ। ਗਨੋਮ ਸ਼ੈੱਲ ਸੰਯੁਕਤ ਡੈਸਕਟਾਪ ਦੀ ਤਾਕਤ ਨੂੰ ਵਰਤਣ ਲਈ ਨਵੇਂ ਯੂਜ਼ਰ ਇੰਟਰਫੇਸ ਨਾਲ ਤਿਆਰ ਹੈ। ਗਨੋਮ ਸ਼ੈਲ ਹੋਰ ਵਰਕਸਪੇਸ ਸ਼ਾਮਲ ਕਰਨ, ਅਕਸਰ ਵਰਤੇ ਜਾਂਦੇ ਐਪਲੀਕੇਸ਼ਨ ਸ਼ੁਰੂ ਕਰਨ ਅਤੇ ਤੁਹਾਡੇ ਵਲੋਂ ਸਭ ਤੋਂ ਵੱਧ ਵਰਤੀਆਂ ਫਾਇਲਾਂ ਅਤੇ ਡੌਕੂਮੈਂਟ ਵਰਤਣ ਲਈ ਸਹਾਇਕ ਹੈ।

ਚਿੱਤਰ 7ਗਨੋਮ ਸ਼ੈੱਲ

The GNOME Activity Journal is a tool for easily browsing and finding files on your computer. It keeps a chronological journal of all file activity and supports tagging and establishing relationships between groups of files. The GNOME Activity Journal is the graphical user interface for Zeitgeist, the engine that tracks all activity in the desktop with support for tagging and bookmarking items.

ਟੋਮਬਏ ਆਨਲਾਈਨ ਗਨੋਮ ੨.੩੦ ਲਈ ਤਿਆਰ ਹੋਣ ਦੀ ਸੰਭਵਾਨਾ ਹੈ ਅਤੇ ਯੂਜ਼ਰ ਆਪਣੇ ਟੋਮਬਏ ਨੋਟਿਸ ਵੈੱਬ ਰਾਹੀਂ ਸੈਕਰੋਨਾਈਜ਼ ਅਤੇ ਵਰਤ ਸਕਿਆ ਕਰਨਗੇ।

ਗਨੋਮ ਰੋਡ-ਮੈਪ ਵਿੱਚ ਅਗਲੇ ਰੀਲਿਜ਼ ਵਿੱਚ ਡਿਵੈਲਪਰਾਂ ਦੇ ਨਿਸ਼ਾਨੇ ਦਿੱਤੇ ਗਏ ਹਨ, ਅਤੇ ਗਨੋਮ ੨.੩੦ ਰੀਲਿਜ਼ ਸ਼ੈਡੀਊਲ ਛੇਤੀ ਉਪਲੱਬਧ ਹੋਵੇਗਾ ਅਤੇ ਗਨੋਮ ਵਿਕਿ ਉੱਤੇ ਉਪਲੱਬਧ ਹੈ।

9. ਮਾਣ

ਇਸ ਰੀਲਿਜ਼ ਨੋਟਿਸ ਨੂੰ ਪਾਲ ਕੁਟਲਰ ਨੇ ਗਨੋਮ ਕਮਿਊਨਟੀ ਦੀ ਮੱਦਦ ਨਾਲ ਕੰਪਾਇਲ ਕੀਤਾ ਹੈ। ਕਮਿਊਨਟੀ ਵਲੋਂ, ਅਸੀਂ ਡਿਵੈਲਪਰਾਂ ਅਤੇ ਯੋਗਦਾਨ ਦੇਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ, ਜਿੰਨ੍ਹਾਂ ਗਨੋਮ ਰੀਲਿਜ਼ ਨੂੰ ਸੰਭਵ ਬਣਾਇਆ।

ਇਹ ਕੰਮ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਟਰਾਂਸਲੇਟ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਟਰਾਂਸਲੇਸ਼ਨ ਪਰੋਜੈਕਟ ਨਾਲ ਸੰਪਰਕ ਕਰੋ।