ਗਨੋਮ 2.14 ਜਾਰੀ ਸੂਚਨਾ

1. ਉਪਭੋਗੀ ਲਈ ਨਵਾਂ ਕੀ ਹੈ

ਗਨੋਮ ਪਰੋਜੈੱਕਟ ਦਾ ਉਪਭੋਗੀ ਅਤੇ ਸਹੂਲਤ ਨਿਸ਼ਾਨਾ ਗਨੋਮ 2.14 ਵਿੱਚ ਵੀ ਜਾਰੀ ਰਿਹਾ ਹੈ, ਜਿਸ ਵਿੱਚ ਸੈਂਕੜੇ ਤਰੁੱਟੀਆਂ ਦੂਰ ਕੀਤੀਆਂ ਗਈਆਂ ਹਨ ਅਤੇ ਲੋੜੀਦੇ ਉਪਭੋਗੀ ਸੁਧਾਰ ਕੀਤੇ ਗਏ ਹਨ। ਪਰ ਸੁਧਾਰਾਂ ਦੀ ਗਿਣਤੀ ਨੇ ਇਹ ਅਸੰਭਵ ਜਿਹਾ ਕਰ ਦਿੱਤਾ ਹੈ ਕਿ ਕੀਤੀਆਂ ਗਈਆਂ ਸਭ ਤਬਦੀਲੀਆਂ ਨੂੰ ਲਿਖਿਆ ਜਾ ਸਕੇ। ਇੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਗਨੋਮ ਦੇ ਇਹ ਰੀਲਿਜ਼ ਵਿੱਚ ਉਪਭੋਗੀ-ਸਹਾਇਕ ਕੁਝ ਫੀਚਰਾਂ ਉੱਤੇ ਚਾਨਣਾ ਪਾਇਆ ਜਾਵੇਗਾ।

1.1. ਸਮਰੱਥਾ ਸੁਧਾਰ

ਜਿਵੇਂ ਕਿ ਤੁਸੀਂ ਕਾਰ ਨੂੰ ਟਿਊਨ (ਅਨੁਕੂਲ) ਕਰਦੇ ਹੋ, ਉਸੇ ਤਰ੍ਹਾਂ ਤਜਰਬੇਕਾਰ ਇੰਜਨੀਅਰਾਂ ਨੇ ਗਨੋਮ ਦੇ ਕਈ ਭਾਗਾਂ ਵਿੱਚ ਤਬਦੀਲੀਆਂ ਕੀਤੀਆਂ ਹਨ, ਤਾਂ ਕਿ ਇਸ ਨੂੰ ਤੇਜ਼ ਕੀਤਾ ਜਾ ਸਕੇ। ਗਨੋਮ ਦੇ ਕਈ ਖਾਸ ਭਾਗ ਹੁਣ ਵੇਖਣ ਦੀ ਹੱਦ ਤੱਕ ਤੇਜ਼ ਹੋ ਗਏ ਹਨ, ਜਿਸ ਵਿੱਚ ਪਾਠ ਪੇਸ਼ਕਾਰੀ, ਮੈਮੋਰੀ ਐਲੋਕੇਸ਼ਨ, ਅਤੇ ਹੋਰ ਕਈ ਅੱਡ-ਅੱਡ ਕਾਰਜ ਸ਼ਾਮਿਲ ਹਨ। ਤੇਜ਼ ਫੋਂਟ ਪੇਸ਼ਕਾਰੀ ਅਤੇ ਮੈਮੋਰੀ ਜਾਰੀ ਹੋਣ ਨਾਲ ਸਭ ਗਨੋਮ ਅਤੇ ਜੀਟੀਕੇ+ ਅਧਾਰਿਤ ਕਾਰਜ ਬਿਨਾਂ ਕੰਪਾਇਲ ਕੀਤੇ ਹੀ ਲਾਭ ਲੈ ਸਕਦੇ ਹਨ।

ਕੁਝ ਕਾਰਜਾਂ ਵਿੱਚ ਖਾਸ ਹੀ ਧਿਆਨ ਦਿੱਤਾ ਗਿਆ ਹੈ, ਜਿਸ ਨਾਲ ਉਹਨਾਂ ਦੀ ਸਮਰੱਥਾ ਸਭ ਹੱਦਾਂ ਬੰਨੇ ਟੱਪ ਗਈ ਹੈ। ਗਨੋਮ ਟਰਮੀਨਲ, ਗਨੋਮ ਵੇਹੜੇ ਲਈ ਟਰਮੀਨਲ ਸਮਰੂਪ, ਨੂੰ ਕਈ ਢੰਗਾਂ ਨਾਲ ਅਨੁਕੂਲ ਬਣਾਇਆ ਗਿਆ ਹੈ, ਜਿਸ ਨਾਲ ਇਹ ਤੇਜ਼ ਹੋ ਗਿਆ ਹੈ ਅਤੇ ਨਾਲ ਹੀ ਵਰਤੋਂ ਵਾਲੇ ਸਰੋਤਾਂ ਲਈ ਅਨੁਕੂਲ ਵੀ। ਗਨੋਮ ਲਾਗ ਦਰਸ਼ਕ ਹੁਣ ਪਹਿਲਾਂ ਤੋਂ 20 ਗੁਣਾ ਤੇਜ਼ੀ ਨਾਲ ਸ਼ੁਰੂ ਹੋ ਜਾਂਦਾ ਹੈ।

ਚਿੱਤਰ 1ਗਨੋਮ 2.12 ਅਤੇ ਗਨੋਮ 2.14 ਵਿੱਚ ਗਨੋਮ ਟਰਮੀਨਲ ਦੀ ਸਮਰੱਥਾ ਵਿੱਚ ਵੀ ਸੁਧਾਰ ਕੀਤਾ ਗਿਆ ਹੈ। ਸਕਰੀਨ ਉੱਤੇ ਅੰਗਰੇਜ਼ੀ ਦੇ ਸ਼ਬਦਾਂ ਦੀ ਸੂਚੀ ਛਾਪਣ ਨੂੰ ਲੱਗਾ ਸਮਾਂ ਹੈ।
ਚਿੱਤਰ 2ਗਨੋਮ 2.12 ਅਤੇ ਗਨੋਮ 2.14 ਵਿੱਚ ਲਾਗ ਦਰਸ਼ਕ ਸੁਧਾਰਿਆ ਗਿਆ ਹੈ। ਸ਼ੁਰੂ ਹੋਣ ਦਾ ਸਮਾਂ ਅਤੇ 2.9 ਮੈਬਾ ਲਾਗ ਫਾਇਲ ਪੜ੍ਹਨ ਦੇ ਯੋਗ ਹੈ।

1.2. ਰੀਚਰ ਖੋਜ ਕਰਨੀ

ਗਨੋਮ ਫਾਇਲ ਮੈਨੇਜਰ, ਨਟੀਲਸ, ਹੁਣ ਬਹੁਤ ਹੀ ਸਮਰੱਥ ਖੋਜ ਇੰਟਰਫੇਸ ਸਿਰਫ਼ (Ctrl-F) ਨੂੰ ਵੇਹੜੇ ਜਾਂ ਇੱਕ ਫਾਇਲ ਮੈਨੇਜਰ ਝਰੋਖੇ ਵਿੱਚ ਦਬਾਉਣ ਨਾਲ ਉਪਲੱਬਧ ਕਰਵਾਉਦਾ ਹੈ।

ਚਿੱਤਰ 3ਨਟੀਲਸ ਨਾਲ ਖੋਜ

ਖੋਜ ਨੂੰ ਸੋਖਾ ਕੀਤਾ ਗਿਆ ਹੈ ਅਤੇ ਇੱਕ ਫੋਲਡਰ ਜਾਂ ਵੇਹੜੇ ਵਿੱਚ ਸੰਭਾਲਿਆ ਜਾ ਸਕਦਾ ਹੈ। ਸੰਭਾਲੀ ਖੋਜ ਨੂੰ ਬਾਅਦ ਵਿੱਚ ਕਦੋਂ ਵੀ ਇੱਕ ਫੋਲਡਰ ਵਾਂਗ ਖੋਲ੍ਹਿਆ ਜਾ ਸਕਦਾ ਹੈ।

ਜੇਕਰ ਬੀਗਲ ਖੋਜ ਫਰੇਮਵਰਕ ਉਪਲੱਬਧ ਹੋਵੇਗਾ ਤਾਂ ਨਟੀਲਸ ਇਸ ਦੀ ਵਰਤੋਂ ਤੇਜ਼ ਅਤੇ ਵਧੀਆ ਖੋਜ ਕਰਨ ਲਈ ਕਰ ਸਕੇਗੀ।

1.3. ਹੋਰ ਸਹਾਇਤਾ

ਗਨੋਮ ਸਹਾਇਤਾ ਝਲਕਾਰੇ ਦੇ ਫੀਚਰਾਂ ਵਿੱਚ ਹੁਣ ਤੁਹਾਡੀ ਮਸ਼ੀਨ ਉੱਤੇ ਉਪਲੱਬਧ ਸਹਾਇਤਾ ਅਤੇ ਦਸਤਾਵੇਜ਼ਾਂ ਦੀ ਖੋਜ ਕਰਨ ਦਾ ਨਵਾਂ ਫੀਚਰ ਸ਼ਾਮਿਲ ਹੋ ਗਿਆ ਹੈ। ਗਨੂ Info ਅਤੇ ਪੁਰਾਣੇ ਯੂਨੈਕਸ man ਸਫ਼ਿਆਂ ਦੇ ਨਾਲ ਨਾਲ ਗਨੋਮ ਦੇ ਉੱਚ ਪੱਧਰੀ ਦਸਤਾਵੇਜ਼ਾਂ ਦੇ ਨਾਲ ਹੁਣ ਤੁਹਾਡੇ ਸਿਸਟਮ ਉੱਤੇ ਲੱਗਭਗ ਸਭ ਦਸਤਾਵੇਜ਼ਾਂ ਦੀ ਖੋਜ ਤੇਜ਼ੀ ਨਾਲ ਸੰਭਵ ਹੋ ਗਈ ਹੈ।

ਚਿੱਤਰ 4ਸਹਾਇਤਾ ਖੋਜ, ਜਾਣਕਾਰੀ (info) ਫਾਇਲਾਂ ਵੇਖੋ ਅਤੇ man ਸਫ਼ੇ ਪੜ੍ਹੋ

ਫਾਇਲ ਮੈਨੇਜਰ ਵਾਂਗ ਹੀ, ਉਪਭੋਗੀ, ਜਿਨ੍ਹਾਂ ਕੋਲ ਬੀਗਲ ਖੋਜ ਫਰੇਮਵਰਕ ਉਪਲੱਬਧ ਹੈ, ਇਸ ਨੂੰ ਤੇਜ਼ੀ ਨਾਲ ਅਤੇ ਠੀਕ ਢੰਗ ਨਾਲ ਖੋਜ ਕਰਨ ਲਈ ਵਰਤ ਸਕਦੇ ਹਨ।

1.4. Ekiga

ਈਕੀਗਾ, ਜਿਸ ਨੂੰ ਪਹਿਲਾਂ ਗਨੋਮ ਮੀਟਿੰਗ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਗਨੋਮ ਦਾ IP ਉੱਤੇ ਆਵਾਜ਼ ਅਤੇ ਵੀਡਿਓ ਕਲਾਂਇਟ ਹੈ। ਈਕੀਗਾ SIP ਅਤੇ H323 ਪਰੋਟੋਕਾਲ ਲਈ ਸਹਾਇਕ ਹੈ। SIP, ਇੱਕ ਹਰਮਨ ਪਿਆਰਾ ਪਰੋਟੋਕਾਲ, ਜੋ ਕਿ ਗੂਗਲ ਟਾਕ, ਅਸਟਾਰਿਕ ਅਤੇ ਹੋਰ ਕਈ ਸਾਫਟਵੇਅਰ ਅਤੇ ਹਾਰਡਵੇਅਰ VoIP ਜੰਤਰਾਂ ਵਿੱਚ ਵਰਤਿਆ ਜਾਂਦਾ ਹੈ, ਨੂੰ ਈਕੀਗਾ ਵਿੱਚ ਜੋੜਿਆ ਗਿਆ ਹੈ। H323 ਇੱਕ ਪੁਰਾਣਾ ਸੰਚਾਰ ਪਰੋਟੋਕਾਲ ਹੈ, ਜਿਸ ਨੂੰ ਮਾਈਕਰੋਸਾਫਟ ਨੈੱਟਮੀਟਿੰਗ ਅਤੇ ਕੁਝ ਟੈਲੀਕਿਊਨੀਕੇਸ਼ਨੇ ਜੰਤਰਾਂ ਵਿੱਚ ਵਰਤਿਆ ਜਾਂਦਾ ਹੈ।

ਈਕੀਗਾ ਵਿੱਚ STUN ਫੀਚਰ ਸ਼ਾਮਿਲ ਹੈ, ਜੋ ਕਿ ਕਈ ਕਿਸਮ ਦੀਆਂ ਫਾਇਰਵਾਲਾਂ, ਜਿਸ ਵਿੱਚ ਨੈੱਟਵਰਕ ਐਡਰੱਸ ਟਰਾਂਸਲੇਟਿੰਗ (NAT) ਫਾਇਰਵਾਲਾਂ ਵੀ ਹਨ, ਰਾਹੀਂ ਗੁਜ਼ਰਨ ਲਈ ਸਹਾਇਕ ਹੈ। ਇਹ ਦਾ ਅਰਥ ਹੈ ਕਿ ਤੁਸੀਂ ਈਕੀਗਾ ਨੂੰ ਆਪਣੇ ਰਾਊਟਰ ਤੋਂ ਇੱਕ ਪਬਲਿਕ IP ਸਿਰਨਾਵੇਂ ਜਾਂ ਫਾਰਵਰਡਿੰਗ ਪੋਰਟ ਬਿਨਾਂ ਵੀ ਕਾਲਾਂ ਭੇਜ ਅਤੇ ਸੁਣ ਸਕਦੇ ਹੋ।

ਚਿੱਤਰ 5ਈਕੀਗਾ ਨਾਲ ਇੱਕ SIP ਕਾਲ ਕਰਨੀ

ਉਪਭੋਗੀ Ekiga.net ਨਾਲ ਖਾਤਾ ਬਣਾ ਸਕਦੇ ਹੋ, ਜਿਸ ਨਾਲ ਉਹਨਾਂ ਨੂੰ ਇੱਕ SIP ਸਿਰਨਾਵਾਂ ਦਿੱਤਾ ਜਾਵੇਗਾ, ਜਿਸ ਤੋਂ ਕਿਤੋਂ ਵੀ ਇੰਟਰਨੈੱਟ ਰਾਹੀਂ ਕਾਲ ਕੀਤੀ ਅਤੇ ਸੁਣੀ ਜਾ ਸਕਦੀ ਹੈ।

1.5. ਝਰੋਖਾ ਪਰਬੰਧ ਵਿੱਚ ਹੋਇਆ ਸੁਧਾਰ

ਮੈਟਾਸਿਟੀ ਵਿੱਚ ਝਰੋਖਾ ਪਰਬੰਧ ਨੂੰ ਸੁਧਾਰਨ ਲਈ ਕਈ ਨਵੇਂ ਫੀਚਰ ਜੋੜੇ ਗਏ ਹਨ। ਝਰੋਖੇ ਕੋਨਿਆਂ ਵਿੱਚ ਹੁਣ ਇੱਕ ਚੁੰਬਕੀ ਖਿੱਚ ਹੈ, ਜਿਸ ਨੂੰ ਝਰੋਖਿਆਂ ਨੂੰ ਇੱਕਠਾ "ਦਬਾਉਣਾ" ਸੰਭਵ ਹੈ। ਕਈ ਮਾਨੀਟਰ (ਹੈੱਡ) ਕੰਟਰੋਲ ਕਰਨ ਨੂੰ ਮੈਟਾਸਿਟੀ ਵਿੱਚ ਸੁਧਾਰਿਆ ਗਿਆ ਹੈ। ਮੈਟਾਸਿਟੀ ਹੁਣ ਝਰੋਖੇ ਵੇਖਾਉਣ ਦੀ ਕੋਸ਼ਿਸ਼ ਕਰੇਗੀ, ਜੋ ਕਿ ਇੱਜ ਮਾਨੀਟਰ ਹੱਦ ਤੋਂ ਦੂਜੇ ਤੱਕ ਉਪਲੱਬਧ ਹੁੰਦੇ ਹਨ।

ਪਰਸ਼ਾਸ਼ਕਾਂ ਅਤੇ ਇੱਕੋ X ਸਰਵਰ ਤੋਂ ਬਹੁ-ਮਸ਼ੀਨਾਂ ਦੇ ਉਪਭੋਗੀਆਂ ਨੂੰ ਦੀ ਸਹਾਇਤਾ ਲਈ, ਝਰੋਖਿਆਂ ਦਾ ਮੇਜ਼ਬਾਨ ਨਾਂ, ਜੋ ਕਿ ਲੋਕਲ ਨਹੀਂ ਚੱਲਦੇ ਹਨ, ਸਿਰਲੇਖ ਪੱਟੀ ਵਿੱਚ ਵੇਖਾਇਆ ਜਾਵੇਗਾ। ਇਹ ਖਾਸ ਤੌਰ ਉੱਤੇ ਲਾਭਦਾਇਕ ਹੈ, ਜਦੋਂ ਕਿ ਮਸ਼ੀਨ ਉੱਤੇ ਗਰਾਫਿਕਲ ਤਬਦੀਲੀਆਂ ਕੀਤੀਆਂ ਜਾਂਦੀਆਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਤੁਸੀਂ ਠੀਕ ਤਬਦੀਲੀਆਂ ਕੀਤੀਆਂ ਹਨ।

ਚਿੱਤਰ 6ਇੱਕੋ ਜਿਹਾ ਝਰੋਖਾ ਲੋਕਲ ਅਤੇ ਰਿਮੋਟ ਤੋਂ ਚਲਾਉਣਾ

1.6. ਡਿਸਕਬਾਰ

ਗਨੋਮ ਲਈ ਨਵਾਂ ਡਿਸਕਬਾਰ ਹੈ। ਸ਼ਕਤੀਸ਼ਾਲੀ ਉਪਭੋਗੀ, ਕੀ-ਬੋਰਡ ਦੀ ਵਰਤੋਂ ਕਰਨ ਵਾਲੇ, ਅਤੇ ਉਪਭੋਗੀ, ਜੋ ਕਿ ਪੁਰਾਣੇ ਕਮਾਂਡ ਪੈਨਲ ਨੂੰ ਇਹ ਤਬਦੀਲੀ ਨਾਲ ਖੋਜਣਗੇ, ਇਸ ਦੀ ਸਮਰੱਥਾ ਨੂੰ ਵੇਖਣ ਸਕਣਗੇ ਅਤੇ ਵਰਤਣ ਲਈ ਆਸਾਨ ਵੀ ਮਹਿਸੂਸ ਕਰਨਗੇ। ਡਿਸਕਬਾਰ ਪਲੱਗ-ਇਨ (ਜੋ ਕਿ ਪਾਈਥਨ 'ਚ ਲਿਖੀ ਹੈ) ਦੀ ਵਰਤੋਂ ਪਰੋਗਰਾਮਾਂ, ਫਾਇਲਾਂ, ਫੋਲਡਰਾਂ, ਬੁੱਕਮਾਰਕਾਂ, ਸੰਪਰਕਾਂ ਅਤੇ ਹੋਰ ਕੁਝ ਲੱਭਣ ਲਈ ਵਰਤਦਾ ਹੈ। ਡਿਸਕਬਾਰ ਗੁਗਲ ਲਾਈਵ, ਯਾਹੂ ਅਤੇ ਬੀਗਲ ਲਈ ਵੀ ਲਾਇਵ ਖੋਜ ਲਈ ਸਹੂਲਤਾਂ ਦਿੰਦਾ ਹੈ।

ਚਿੱਤਰ 7'net' ਲਈ ਖੋਜ ਜਾਰੀ ਹੈ

ਡਿਸਕਬਾਰ ਇੱਕ ਪੈਨਲ-'ਚ ਢੰਗ ਅਤੇ ਤੁਹਾਡੇ ਲੇਟਵੇਂ ਪੈਨਲ ਜਾਂ ਪੈਨਲ ਵਿੱਚ ਥਾਂ ਬਚਾਉਣ ਲਈ ਸਮੇਟਣ ਢੰਗ ਵਿੱਚ ਉਪਲੱਬਧ ਹੈ। ਖੋਜ ਕਰਨ ਲਈ ਸਿਰਫ਼ (Alt-F3) ਦਬਾਉ ਅਤੇ ਕੁਝ ਲਿਖੋ। ਤੁਸੀਂ ਆਪਣੀ ਕਮਾਂਡ ਅਤੀਤ ਦੀ ਝਲਕ ਵੇਖ ਜਾਂ ਖੋਜ ਸਕਦੇ ਹੋ।

1.7. ਲਾਗਇਨ ਸੁਧਾਰ

ਲਾਗਇਨ ਸਿਸਟਮ (GDM) ਵਿੱਚ ਕਈ ਨਵੇਂ ਸੁਧਾਰ ਕੀਤੇ ਗਏ ਹਣ। ਵੇਹੜੇ ਵਿੱਚ ਕੀਤੀ ਗਈ ਸਮੱਰਥਾ ਅਨੁਕੂਲਤਾ ਨੂੰ ਲਾਗਇਨ ਸਿਸਟਮ ਵਿੱਚ ਵੀ ਵੇਖਿਆ ਜਾ ਸਕਦਾ ਹੈ। ਲਾਗਇਨ ਸਵਾਗਤੀ ਵਿੱਚ "ਚੋਣਾਂ" ਬਟਨ ਨੂੰ ਨਵਾਂ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਕਈ ਲਾਗਇਨ ਸਹੂਲਤਾਂ ਨੂੰ ਤੇਜ਼ੀ ਨਾਲ ਵਰਤਣ ਲਈ ਸਹਾਇਕ ਹੈ। "ਸੁਰੱਖਿਅਤ ਰਿਮੋਟ" ਫੀਚਰ ਜੋੜਿਆ ਗਿਆ ਹੈ ਤਾਂ ਕਿ ਉਪਭੋਗੀ X ਸਰਵਰ ਨਾਲ ਸੁਰੱਖਿਅਤ ਅਤੇ ਸੌਖੀ ਤਰ੍ਹਾਂ ਜੁੜ ਸਕਣ। ਲਾਗਇਨ ਸਵਾਗਤੀ ਦੀ ਦਿੱਖ ਵੀ ਉਪਭੋਗੀ ਲਈ ਸੌਖਾ ਬਣਾਉਣ ਲਈ ਸੁਧਾਰੀ ਗਈ ਹੈ।

ਚਿੱਤਰ 8GDM ਪਸੰਦ ਝਰੋਖਾ ਦੇ ਨਵੇਂ ਡਿਜ਼ਾਇਨ ਕਰਕੇ ਹੁਣ ਤੁਹਾਨੂੰ ਲਾਗ-ਇਨ ਪਸੰਦ ਨੂੰ ਬਦਲਣਾ ਪਹਿਲਾਂ ਤੋਂ ਕਿਤੇ ਅਸਾਨ ਹੋ ਗਿਆ ਹੈ।

ਸੂਚਨਾ: ਆਪਣੀ GDM ਸੰਰਚਨਾ ਸਥਾਪਨ ਵਿੱਚ ਉਪਭੋਗੀ ਵਲੋਂ ਕੀਤੀਆਂ ਤਬਦੀਲੀਆਂ ਨੂੰ ਹੁਣ /etc/gdm/gdm.conf ਫਾਇਲ ਦੀ ਬਜਾਏ /etc/gdm/custom.conf ਵਿੱਚ ਸੰਭਾਲਿਆ ਜਾਂਦਾ ਹੈ। ਹੋਰ ਜਾਣਕਾਰੀ ਲਈ GDM ਪਰੋਜੈੱਕਟ ਵੇਖੋ।

1.8. ਤੇਜ਼ ਉਪਭੋਗੀ ਤਬਦੀਲ

ਗਨੋਮ 2.14 ਵਿੱਚ ਵੇਹੜੇ ਰਾਹੀਂ ਤੇਜ਼ੀ ਨਾਲ ਉਪਭੋਗੀ ਤਬਦੀਲ ਕਰਨ ਦੀ ਸਹੂਲਤ ਦਿੱਤੀ ਗਈ ਹੈ। ਲਾਗ-ਆਉਟ ਅਤੇ ਸਕਰੀਨ ਤਾਲਾ-ਖੋਲਣ ਵਾਰਤਾਲਾਪ ਹੁਣ ਹੋਰ ਉਪਭੋਗੀ ਬਦਲਣ ਦੀ ਚੋਣ ਦਿੰਦੇ ਹਨ। ਇੱਕ ਮੇਨੂ ਨੂੰ ਪੈਨਲ ਵਿੱਚ ਤੇਜ਼ੀ ਨਾਲ ਉਪਭੋਗੀ ਤਬਦੀਲ ਕਰਨ ਲਈ ਜੋੜਿਆ ਜਾ ਸਕਦਾ ਹੈ।

ਚਿੱਤਰ 9ਪੈਨਲ ਤੋਂ ਉਪਭੋਗੀ ਤੇਜ਼ੀ ਨਾਲ ਬਦਲਣਾ
ਚਿੱਤਰ 10ਤਾਲਾਬੰਦ ਪਰਦੇ ਤੋਂ ਉਪਭੋਗੀ ਬਦਲਣਾ

1.9. ਸਾਂਝਾ ਕੈਲੰਡਰ

ਈਵੇਲੂਸ਼ਨ 2.6 ਵਿੱਚ ਨਵਾਂ ਫੀਚਰ CalDAV ਰਾਹੀਂ ਕੈਲੰਡਰ ਸ਼ਾਂਝਾ ਕਰਨਾ ਹੈ। CalDAV ਸਾਂਝਾ ਕੈਲੰਡਰ ਪਰੋਟੋਕਾਲ ਨੂੰ ਗਰੁੱਪਵੇਅਰ ਸਰਵਰ ਰਾਹੀਂ ਸਥਾਪਤ ਕੀਤਾ ਗਿਆ ਹੈ, ਜਿਸ ਵਿੱਚ ਹੁਣ ਮੁਫ਼ਤ ਹੂਲਾ (Hula) ਸਰਵਰ ਉਪਲੱਬਧ ਹੈ।

ਚਿੱਤਰ 11ਹੂਲਾ (Hula) ਤੋਂ ਸਾਂਝਾ ਕੈਲੰਡਰ ਵੇਖਣਾ

1.10. ਚੁਸਤ ਬੁੱਕਮਾਰਕ ਕਰਨੇ

ਏਪੀਫਨੀ ਨੇ ਵੈੱਬ ਝਲਕਾਰਾ ਵਰਲਡ ਵਾਈਡ ਵੈੱਬ ਦੀ ਝਲਕ ਨੂੰ ਹੋਰ ਵੀ ਆਸਾਨ ਕਰਨਾ ਜਾਰੀ ਰੱਖਿਆ ਹੈ। ਇਸ ਨਵੇਂ ਰੀਲਿਜ਼ ਵਰਜਨ ਵਿੱਚ ਬੁੱਕਮਾਰਕ ਲੜੀ ਲਈ ਸਵੈ-ਚਾਲਤ ਰਚਨਾ ਬਣਾਈ ਗਈ ਹੈ। ਇਸ ਨਾਲ ਵੱਡੀ ਮਾਤਰਾ ਵਿੱਚ ਬੁੱਕਮਾਰਕ ਨੂੰ ਸੰਭਾਲਣ ਅਸਾਨ ਹੋ ਗਿਆ ਹੈ, ਪਰ ਸਧਾਰ ਵਿਸ਼ੇ ਨਾਲ ਏਪੀਫਨੀ ਰਾਹੀਂ ਬੁੱਕਮਾਰਕ ਵੰਡਣੇ ਆਸਾਨ ਹੋ ਗਏ ਹਨ। ਵਿਸ਼ੇ ਚੁਣਨੇ ਅਤੇ ਬਣਾਉਣ ਤਾਂ ਬਹੁਤ ਹੀ ਆਸਾਨ ਹਨ, ਏਪੀਫਨੀ ਵਰਤੋਂ ਦੇ ਅਧਾਰ ਉੱਤੇ ਵਿਸ਼ੇ ਸੁਝਾਉਦਾ ਹੈ।

ਚਿੱਤਰ 12ਸੁਧਾਰਿਆ ਗਿਆ ਬੁੱਕਮਾਰਕ ਪਰਬੰਧ ਅਤੇ ਸਟਾਇਲਸ਼ੀਟ ਕੰਟਰੋਲ

ਇਹ ਰੀਲਿਜ਼ ਵਿੱਚ ਉਪਭੋਗੀ-ਪਰਭਾਸ਼ਿਤ ਸਟਾਇਲਸ਼ੀਟਾਂ, ਜੋ ਕਿ ਸਫ਼ੇ ਵੇਖਾਉਣ ਲਈ ਉਪਭੋਗੀ ਕੰਟਰੋਲ ਅਤੇ ਵਧੀਆ ਅਨੁਕੂਲਤਾ ਦਿੰਦੀਆਂ ਹਨ, ਲਈ ਸਹਿਯੋਗ ਹੈ। ਏਪੀਫਨੀ ਹੁਣ ਫਾਇਰਫਾਕਸ, ਮੌਜੀਲਾ ਜਾਂ XULRunner ਨੂੰ ਬੈਂਕਐਂਡ ਦੀ ਵਰਤੋਂ ਕਰ ਸਕਦਾ ਹੈ। ਜੇਕਰ ਤੁਸੀਂ NetworkManager ਦੀ ਵਰਤੋਂ ਕਰ ਰਹੇ ਹੋ ਤਾਂ ਏਪੀਫਨੀ ਤੁਹਾਡਾ ਨੈੱਟਵਰਕ ਸਥਾਪਨ ਖੁਦ ਹੀ ਲੱਭ ਲਵੇਗਾ।

1.11. ਵਧੀਆ ਸੰਪਾਦਕ

ਜੀ-ਸੰਪਾਦਕ ਨੇ ਸਧਾਰਨ ਪਾਠ ਸੰਪਾਦਕ ਦੇ ਤੌਰ ਉੱਤੇ ਸਭ ਫੀਚਰ ਤੁਹਾਨੂੰ ਉਪਲੱਬਧ ਕਰਵਾਉਣਾ ਜਾਰੀ ਰੱਖੇ ਹਨ, ਜੋ ਕਿ ਤੁਹਾਨੂੰ ਆਮ ਕਾਰਜ ਵਿਕਾਸ ਜਾਂ ਵੈੱਬ ਸਾਇਟ ਨਿਰਮਾਣ ਲਈ ਲੋੜੀਦੇ ਹਨ। ਜੀ-ਸੰਪਾਦਕ 2.14 ਦੇ ਮੁੱਖ ਫੀਚਰਾਂ ਵਿੱਚ ਕਈ ਦਸਤਾਵੇਜ਼ਾਂ ਨੂੰ ਕੰਟਰੋਲ ਕਰਨਾ ਅਤੇ ਰਿਮੋਟ ਫਾਇਲਾਂ ਉੱਤੇ ਲਿਖਣਾ ਸ਼ਾਮਿਲ ਹੈ। ਉਦਾਹਰਨ ਲਈ ਜੀ-ਸੰਪਾਦਕ ਹੁਣ SFTP, FTP ਅਤੇ WebDAV ਡਾਇਰੈਕਟਰੀਆਂ ਵਿੱਚ ਸਿੱਧਾ ਫਾਇਲ ਝਲਕਾਰਾ ਰਾਹੀਂ ਹੀ ਝਲਕ ਵੇਖਣ ਅਤੇ ਸੰਪਾਦਕ ਕਰਨ ਦੇ ਯੋਗ ਹੈ। ਇਸ ਵਿੱਚ ਹੁਣ HTML, PHP, PSP ਅਤੇ ਹੋਰਾਂ ਲਈ ਸੰਟੈਕਸ ਨੂੰ ਉਭਾਰਨ ਲਈ ਕਾਫ਼ੀ ਸੁਧਾਰ ਹੋਇਆ ਹੈ। ਇਹ ਫੀਚਰ ਜੀ-ਸੰਪਾਦਕ ਨੂੰ ਉੱਤਮ ਪਾਠ ਸੰਪਾਦਕ ਬਣਾਉਦਾ ਹੈ, ਜੋ ਕਿ ਉਪਭੋਗੀਆਂ ਵਲੋਂ ਲੋੜੀਦੇ ਬਹੁਤ ਕੰਮ ਲਈ ਸਹਾਇਕ ਹੈ।

ਚਿੱਤਰ 13ਜੀ-ਸੰਪਾਦਕ ਕੋਈ ਸਰੋਤ ਫਾਇਲਾਂ ਨੂੰ ਇੱਕੋ ਸਮੇਂ ਸੌਖੀ ਤਰਾਂ ਲੋਕਲ ਜਾਂ ਇੱਕ ਨੈੱਟਵਰਕ ਉੱਤੇ ਖੋਲ੍ਹ ਅਤੇ ਸੰਭਾਲ ਸਕਦਾ ਹੈ।

ਜੀ-ਸੰਪਾਦਕ ਵਿੱਚ ਪਾਈਥਨ ਲਿਖਣ ਦੀ ਪਲੱਗਇਨ ਵੀ ਨਵੀਂ ਹੈ। ਇਹ ਜੀ-ਸੰਪਾਦਕ ਦੀਆਂ ਸਹੂਲਤਾਂ ਨੂੰ ਵਧਾਉਣ ਅਤੇ ਪਸੰਦ ਨੂੰ ਸੌਖਾ ਬਣਾਉਣ ਯੋਗ ਹੈ, ਭਾਵੇਂ ਕਿ ਤੁਸੀਂ ਚੰਗੇ ਪਰੋਗਰਾਮਰ ਨਾ ਹੀ ਹੋਵੋ। ਕੁਝ ਲਾਭਦਾਇਕ ਪਲੱਗਇਨ, ਜੋ ਕਿ ਜੀ-ਸੰਪਾਦਕ ਨਾਲ ਆਉਦੀਆਂ ਹਨ, ਉਹਨਾਂ ਵਿੱਚੋਂ ਇੱਕ ਹੈ ਬਾਹਰੀ ਕਮਾਂਡਾਂ, ਜੋ ਕਿ ਟੈਗ ਅਧਾਰਿਤ ਪੂਰਨਾ ਅਤੇ ਵਧੀਆ ਪਾਈਥਨ ਕਨਸੋਂਲ ਦਿੰਦੀ ਹੈ।

ਚਿੱਤਰ 14ਪਲੱਗ-ਇਨ ਵਾਰਤਾਲਾਪ ਬਾਹਰੀ ਕਮਾਂਡ ਪਲੱਗ-ਇਨ ਲਈ ਵਿਸ਼ੇਸ਼ਤਾ ਵੇਖਾਉਦਾ ਹੋਇਆ

1.12. ਚਿੱਤਰ ਦਰਸ਼ਕ

ਗਨੋਮ ਚਿੱਤਰ ਦਰਸ਼ਕ ਵਿੱਚ ਨਵੀਂ ਪਹੁੰਚ ਸੰਦ-ਪੱਟੀ ਦਿੱਤੀ ਗਈ ਹੈ। ਹੁਣ ਜਦੋਂ ਤੁਸੀਂ ਇੱਕ ਚਿੱਤਰ ਖੋਲ੍ਹੋਗੇ ਤਾਂ ਤੁਸੀਂ ਇੱਕੋ ਡਾਇਰੈਕਟਰੀ ਵਿੱਚ ਹੋਰ ਚਿੱਤਰ ਵੀ ਵੇਖ ਸਕਦੇ ਹੋ।

ਚਿੱਤਰ 15ਇੱਕੋ ਡਾਇਰੈਕਟਰੀ ਵਿੱਚੋਂ ਚਿੱਤਰਾਂ ਲਈ ਸੌਖੀ ਪਹੁੰਚ

1.13. ਜੁੜੇ ਸਕਰੀਨ-ਸੇਵਰ

ਗਨੋਮ ਵਿੱਚ ਸ਼ਾਮਿਲ ਸਕਰੀਨ-ਸੇਵਰ ਦਾ ਫੀਚਰ ਵੀ ਹੈ। ਗਨੋਮ ਸਕਰੀਨ-ਸੇਵਰ Xscreensaver ਵਿੱਚ "ਹੈਕ" ਦੇ ਅਨੁਕੂਲ ਤਾਂ ਹੈ, ਪਰ ਉਸ ਵਿੱਚ ਨਾ ਉਪਲੱਬਧ ਫੀਚਰਾਂ ਨੂੰ ਲੈ ਕੇ ਆਇਆ ਹੈ। ਕਾਰਜ, ਜੋ ਕਿ ਗਨੋਮ ਸਕਰੀਨ-ਸੇਵਰ ਬਾਰੇ ਧਿਆਨ ਰੱਖਦੇ ਹਨ, ਹੁਣ ਮਿਆਰੀ ਇੰਟਰਫੇਸ ਰਾਹੀਂ "ਖਾਲੀ ਸਕਰੀਨ ਨਹੀਂ" ਵਰਗੀ ਵਿਸ਼ੇਸ਼ਤਾ ਸੈੱਟ ਕਰ ਸਕਦੇ ਹਨ। ਤਾਲਾ ਖੋਲ੍ਹਣ ਵਰਗੇ ਸਕਰੀਨ ਵਾਰਤਾਲਾਪ ਹੁਣ ਭਾਸ਼ਾਵਾਂ ਵਿੱਚ ਅਨੁਵਾਦ ਹੋ ਸਕਦੇ ਹਨ ਅਤੇ ਅਪੰਗ ਉਪਭੋਗੀਆਂ ਲਈ ਵੀ ਵਰਤੇ ਜਾ ਸਕਣ ਯੋਗ ਹਨ। ਇਹ ਸਹੂਲਤਾਂ ਅਪੰਗ ਉਪਭੋਗੀਆਂ ਨੂੰ ਆਪਣੇ ਦਰਿਸ਼ਾਂ ਨੂੰ ਸੌਖੀ ਤਰ੍ਹਾਂ ਤਾਲਾ-ਖੋਲ੍ਹਣ ਅਤੇ ਪੂਰੇ ਗਨੋਮ ਵੇਹੜੇ ਵਲੋਂ ਉਪਲੱਬਧ ਕਰਵਾਏ ਸਹੂਲਤ ਸੁਧਾਰ ਦਾ ਭਾਗ ਬਣ ਗਿਆ ਹੈ।

ਚਿੱਤਰ 16ਗਨੋਮ ਸਕਰੀਨ-ਸੇਵਰ ਵਿਸ਼ੇਸ਼ਤਾ ਦੀ ਸੰਰਚਨਾ

ਉਪਭੋਗੀ, ਜੋ ਕਿ Xscreensaver ਨੂੰ ਹਾਲੇ ਵੀ ਵਰਤਣਾ ਚਾਹੁੰਦੇ ਹਨ, ਇੰਝ ਕਰ ਸਕਦੇ ਹਨ ਅਤੇ ਇੰਝ ਕਰਨ ਲਈ ਉਹਨਾਂ ਨੂੰ ਆਪਣੇ ਵਿਕਰੇਤਾ ਦੇ ਦਸਤਾਵੇਜ਼ ਨੂੰ ਵੇਖਣਾ ਪਵੇਗਾ।

1.14. ਨਵਾਂ ਜੀ-ਸਟਰੀਮਰ

ਗਨੋਮ 2.14 ਜੀਸਟਰੀਮਰ 0.10 ਦੀ ਤਕਨੀਕ ਵਰਤ ਰਿਹਾ ਹੈ। ਜਸਟਰੀਮਰ ਮਲਟੀਮੀਡਿਆ ਫਰੇਮਵਰਕ ਇੱਕ ਸ਼ਕਤੀਸ਼ਾਲੀ, ਪਲੱਗੇਬਲ ਆਡੀਓ ਅਤੇ ਵੀਡਿਓ ਫਰੇਮਵਰਕ, ਜੋ ਕਿ ਲੀਨਕਸ ਅਤੇ ਯੂਨੈਕਸ ਵੇਹੜਿਆਂ ਦੇ ਨਾਲ ਨਾਲ ਇੰਬੈੱਡ ਜੰਤਰਾਂ ਵਲੋਂ ਵਰਤਿਆ ਜਾਂਦਾ ਹੈ। ਜਸਟਰੀਮਰ ਦਾ ਇਹ ਨਵਾਂ ਵਰਜਨ ਪੁਰਾਣਿਆਂ ਦੇ ਮੁਕਾਬਲੇ ਤੇਜ਼ ਅਤੇ ਵੱਧ ਸਥਿਰ ਹੈ। ਵੱਖ ਵੱਖ ਜੰਤਰਾਂ ਵਿੱਚ ਆਡੀਓ ਅਤੇ ਵੀਡਿਓ ਸਮਕਾਲੀ ਕਰਨ ਵਰਗੇ ਮੁੱਦਿਆਂ ਦਾ ਖਿਆਲ ਰੱਖਿਆ ਗਿਆ ਹੈ, ਕਿਉਂਕਿ ਬਹੁ-ਰੰਗ ਪਲੱਗਇਨਾਂ ਲਈ ਸਫ਼ਰੀ ਕੰਟੋਰਲ ਅਤੇ ਥਰਿੱਡਿੰਗ ਵਰਤੀ ਗਈ ਹੈ।

ਗਨੋਮ ਨਾਲ ਤਿਆਰ ਕੀਤੇ ਜਾਂਦੇ ਸਭ ਬਹੁ-ਰੰਗ ਕਾਰਜਾਂ ਨੂੰ ਨਵੇਂ ਜੀਸਟਰੀਮਰ ਦਾ ਲਾਭ ਲੈਣ ਲਈ ਅੱਪਗਰੇਡ ਕੀਤਾ ਗਿਆ ਹੈ, ਜਿਸ ਵਿੱਚ ਟੋਟੇਮ, ਸਾਊਂਡ ਜੂਸਰ ਅਤੇ ਵਾਲੀਅਮ ਕੰਟਰੋਲ ਸ਼ਾਮਿਲ ਹਨ।

ਜੀਸਟਰੀਮਰ 0.10 ਉਪਭੋਗੀਆਂ ਨੂੰ ਸੁਤੰਤਰ ਧਿਰ ਵਿਕਰੇਤਾ ਵੱਲੋਂ ਉਪਲੱਬਧ ਮਲਟੀਮੀਡਿਆ ਪਲੱਗਇਨਾਂ ਦਾ ਫਾਇਦਾ ਲੈਣ ਦੇ ਯੋਗ ਬਣਾਉਦਾ ਹੈ। ਇਹ ਵਿਕਰੇਤਾ ਨੂੰ ਲਾਈਸੈਂਸ ਕੋਡ ਉਪਲੱਬਧ ਕਰਵਾਉਣ ਦੇ ਯੋਗ ਕਰਦਾ ਹੈ, ਜਿੱਥੇ ਕਿ ਮੁਫ਼ਤ ਕੋਡ ਉਪਲੱਬਧ ਨਹੀਂ ਜਾਂ ਵੰਡੇ ਨਹੀਂ ਗਏ (ਕਾਨੂੰਨੀ ਕਾਰਨਾਂ ਕਰਕੇ)। ਇਹਨਾਂ ਵਿੱਚ AC3, WMA,, MP3 ਅਤੇ ਹੋਰਾਂ ਲਈ ਸਹਾਇਤਾ ਸ਼ਾਮਿਲ ਹੋ ਸਕਦੀ ਹੈ। ਇੱਕ ਲਾਈਸੈਂਸ, ਪਰ ਮੁਫ਼ਤ MP3 ਪਲੱਗਇਨ ਜੀਸਟਰੀਮਰ 0.10 ਪਹਿਲਾਂ ਹੀ Fluendo, ਜੀਸਟਰੀਮਰ ਦਾ ਲੰਮੇ ਸਮੇਂ ਤੋਂ ਸਹਿਯੋਗੀ, ਵਲੋਂ ਉਪਲੱਬਧ ਕਰਵਾਈ ਗਈ ਹੈ।

1.15. ਸੌਖੀ ਸੰਰਚਨਾ

ਗਨੋਮ ਨੂੰ ਮਾਣ ਹੈ ਕਿ ਇਹ ਸੰਰਚਨਾ ਲਈ ਸੌਖਾ ਅਤੇ ਉਪਭੋਗੀਆਂ ਨੂੰ ਆਮ ਚੋਣਾਂ ਦਿੰਦਾ ਹੈ, ਜਦੋਂ ਕਿ ਹਾਲ਼ੇ ਵੀ ਲੱਚਕੀਲਾ ਹੈ। ਗਨੋਮ ਕੰਟਰੋਲ ਕੇਂਦਰ ਨੇ ਕਾਫ਼ੀ ਕੰਮ ਆਸਾਨ ਕਰ ਦਿੱਤਾ ਹੈ, ਤਾਂ ਤੁਸੀਂ ਆਪਣੀ ਪਸੰਦ ਨੂੰ ਸੌਖੀ ਤਰ੍ਹਾਂ ਅਤੇ ਤੇਜ਼ੀ ਨਾਲ ਸੈੱਟ ਕਰ ਸਕੋ।

ਚਿੱਤਰ 17ਇੱਕ ਸੂਚੀ ਤੋਂ ਚੋਣ ਕਰਕੇ ਜਾਂ ਇੱਕ ਕਮਾਂਡ ਦੇਕੇ ਆਪਣੀ ਪਸੰਦੀਦਾ ਕਾਰਜ ਦਿਓ।
ਚਿੱਤਰ 18ਉਪਲੱਬਧ ਧੁਨੀਆਂ 'ਚੋਂ ਚੁਣੋ ਜਾਂ ਫਾਇਲ ਸਿਸਟਮ ਉੱਤੇ ਆਪਣੀ ਫਾਇਲ ਦੀ ਚੋਣ ਕਰੋ।

2. ਪਰਸ਼ਾਸ਼ਕਾਂ ਲਈ ਨਵਾਂ ਕੀ ਹੈ

ਗਨੋਮ 2.14 ਵਾਂਗ, ਗਨੋਮ ਪਰੋਜੈੱਕਟ ਵਿੱਚ ਹੁਣ ਪਰਸ਼ਾਸ਼ਕੀ ਭਾਗ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਨਿਸ਼ਾਨਾ ਹੈ ਸਿਸਟਮ ਪਰਸ਼ਾਸ਼ਕਾਂ ਦੀਆਂ ਲੋੜਾਂ ਨੂੰ ਪੂਰਾ ਕਰਨਾ। ਦੋ ਨਵੇਂ ਸੰਦਾਂ ਨਾਲ ਇਹ ਮਕਸਦ ਸ਼ੁਰੂ ਹੋਇਆ ਹੈ, ਜੋ ਕਿ ਵੱਡੇ ਸੰਗਠਨਾਂ ਅਤੇ ਮੌਕਿਆਂ ਲਈ ਪਰਸ਼ਾਸ਼ਕਾਂ ਲਈ ਬਹੁਤ ਹੀ ਸਹਾਇਕ ਹੋ ਸਕਦੇ ਹਨ, ਜਦੋਂ ਮਸ਼ੀਨ ਨੂੰ ਤਾਲਾਬੰਦ ਕਰਨ ਦੀ ਲੋੜ ਹੁੰਦੀ ਹੈ।

2.1. ਪੱਸੁਲੁਸ - ਤਾਲਾਬੰਦ ਸੰਪਾਦਕ

ਪੱਸੁਲੁਸ ਇੱਕ ਤਾਲਾਬੰਦ ਸੰਪਾਦਕ ਹੈ, ਜੋ ਕਿ ਪਰਸ਼ਾਸ਼ਕ ਨੂੰ ਗਨੋਮ ਵੇਹੜੇ ਦੇ ਕੁਝ ਫੀਚਰਾਂ ਨੂੰ ਆਸਾਨੀ ਨਾਲ ਆਯੋਗ ਕਰਨ ਲਈ ਸਹਿਯੋਗੀ ਹੈ, ਜੋ ਕਿ ਇੱਕ ਵੱਡੇ ਸੰਗਠਨ ਵਾਤਾਵਰਨ ਅਤੇ ਇੰਟਰਨੈੱਟ ਕੈਫ਼ੇ ਵਿੱਚ ਲੋੜੀਦਾ ਹੁੰਦਾ ਹੈ। ਹਾਲਾਂਕਿ ਗਨੋਮ ਵਿੱਚ ਤਾਲਾਬੰਦ ਫੀਚਰ ਪਿਛਲੇ ਕਈ ਵਰ੍ਹਿਆਂ ਤੋਂ ਉਪਲੱਬਧ ਹੈ, ਪਰ ਪੱਸੁਲੁਸ ਨੇ ਪਰਸ਼ਾਸ਼ਕਾਂ ਲਈ ਇਹ ਕੰਮ ਨੂੰ ਕਾਫ਼ੀ ਸੌਖਾ ਕਰ ਦਿੱਤਾ ਹੈ।

ਚਿੱਤਰ 19ਉਪਭੋਗੀਆਂ ਵਲੋਂ ਸਿਸਟਮ ਨੂੰ ਬੰਦ ਕਰਨ ਤੋਂ ਰੋਕਣ ਲਈ ਤਾਲਾਬੰਦ ਸੰਪਾਦਕ ਦੀ ਵਰਤੋਂ

ਕੁਝ ਆਯੋਗ ਕੀਤੇ ਜਾ ਸਕਣ ਵਾਲੇ ਫੀਚਰਾਂ ਵਿੱਚ ਹਨ:

 • ਕਮਾਂਡ-ਲਾਈਨ ਪਹੁੰਚ
 • ਮਸ਼ੀਨ ਨੂੰ ਬੰਦ ਕਰਨ ਜਾਂ ਮੁੜ-ਚਾਲੂ ਕਰਨ ਦੀ ਸਹੂਲਤ
 • ਵੈੱਬ ਝਲਕਾਰੇ ਵਿੱਚ ਖਾਸ ਪਰੋਟੋਕਾਲ ਦੀ ਵਰਤੋਂ
 • ਗਨੋਮ ਪੈਨਲ ਨੂੰ ਸੋਧਣ ਦੀ ਸਹੂਲਤ

2.2. ਸਾਬਾਯੋਨ - ਪਰੋਫਾਇਲ ਸੰਪਾਦਕ

ਸਾਬਾਯੋਨ ਪਰਸ਼ਾਸ਼ਕਾਂ ਨੂੰ ਇੱਕ ਚੱਲਦੇ ਗਨੋਮ ਅਜਲਾਸ ਵਿੱਚ ਉਪਭੋਗੀ ਪਰੋਫਾਇਲ ਤਿਆਰ ਕਰਨ ਲਈ ਸਹਾਇਕ ਹੈ। ਜਦੋਂ ਇੱਕ ਪਰੋਫਾਇਲ ਬਣਾਇਆ ਜਾਂ ਸੋਧਿਆ ਜਾਂਦਾ ਹੈ, ਤਾਂ ਇਹ ਅੰਦਰੂਨੀ ਗਨੋਮ ਅਜਲਾਸ ਸ਼ੁਰੂ ਕੀਤਾ ਜਾਂਦਾ ਹੈ, ਜਿਸ ਨੂੰ ਪਰਸ਼ਾਸ਼ਕ ਜੀ-ਕਾਨਫ਼ ਮੂਲ ਅਤੇ ਲਾਜ਼ਮੀ ਕੁੰਜੀਆਂ ਤਬਦੀਲ ਕਰਨ ਲਈ ਵਰਤ ਸਕਦੇ ਹਨ ਜੋ ਕਿ ਉਹਨ ਆਪਣੇ ਗਨੋਮ ਅਜਲਾਸ ਵਿੱਚ ਚਾਹੁੰਦੇ ਹਨ।

ਚਿੱਤਰ 20ਸਾਬਾਯੋਨ ਇੱਕ ਉਪਭੋਗੀ ਪਰੋਫਾਇਲ 'ਚ ਸੋਧ ਕਰਦਾ ਹੋਇਆ

ਅੰਦਰੂਨੀ ਝਰੋਖੇ ਵਿੱਚ ਇੱਕ ਸਿਸਟਮ ਪਰਸ਼ਾਸ਼ਕ ਕੰਮ ਅਧਾਰਿਤ (ਜਿਵੇਂ ਕਿ ਸਵਾਗਤੀ, ਡਾਟਾ ਦੇਣ ਵਾਲਾ ਕਲਾਰਕ, ਪਰੋਗਰਾਮਰ, ਹਿਊਮਨ ਰੀਸੋਰਸ ਮੈਨੇਜਰ ਆਦਿ) ਲਈ ਨਿੱਜੀ ਪਰੋਫਾਇਲ ਬਣਾ ਸਕਦਾ ਹੈ। ਇਹ ਪਰੋਫਾਇਲਾਂ ਨੂੰ ਸਿਸਟਮ ਪਰਸ਼ਾਸ਼ਕ ਦਾ ਸਮਾਂ ਬਚਾਉਣ ਲਈ ਅਤੇ ਸੌਖੀ ਤਰ੍ਹਾਂ ਕਈ ਡਿਸਕਟਾਪ ਮਸ਼ੀਨਾਂ ਉੱਤੇ ਵੰਡਿਆ ਜਾ ਸਕਦਾ ਹੈ। ਪਰੋਫਾਇਲਾਂ ਵਿੱਚ ਸੋਧ ਹੋ ਸਕਦੀ ਹੈ ਅਤੇ ਇਹਨਾਂ ਨੂੰ ਉਪਭੋਗੀ ਦੇ ਸੁਝਾਵਾਂ ਮੁਤਾਬਕ ਹੋਰ ਸੁਧਾਰਿਆ ਜਾ ਸਕਦਾ ਹੈ ਅਤੇ ਕਿਉਕਿ ਉਹ ਇੱਕ ਕੇਂਦਰੀ ਟਿਕਾਣੇ ਉੱਤੇ ਹਨ, ਇਸਕਰਕੇ ਪਰਬੰਧ ਅਤੇ ਵੰਡਣਾ ਆਸਾਨਾ ਹੈ।

3. ਖੋਜੀਆਂ ਲਈ ਨਵਾਂ ਕੀ ਹੈ

ਗਨੋਮ 2.14 ਖੋਜੀ ਪਲੇਟਫਾਰਮ ਸੁਤੰਤਤਰ ਕਾਰਜ ਬਣਾਉਣ ਲਈ ਸਾਫਟਵੇਅਰ ਖੋਜੀਆਂ ਨੂੰ ਸਥਿਰ ਅਧਾਰ ਦਿੰਦਾ ਹੈ। ਗਨੋਮ ਅਤੇ ਇਹ ਪਲੇਟਫਾਰਮ ਗਨੋਮ ਉੱਤੇ ਅਧਾਰਿਤ ਮੁਕਤ ਅਤੇ ਮਲਕੀਅਟ ਵਾਲੇ ਸਾਫਟਵੇਅਰ ਬਣਾਉਣ ਵਾਲਾ ਲਾਈਸੈਂਸ ਦਿੰਦਾ ਹੈ।

ਗਨੋਮ ਪਲੇਟਫਾਰਮ ਵਿੱਚ ਲਾਇਬਰੇਰੀਆਂ ਰਾਹੀਂ ਇਹ ਗਾਰੰਟੀ ਦਿੱਤੀ ਗਈ ਹੈ ਕਿ ਗਨੋਮ 2.x ਰੀਲਿਜ਼ ਲੜੀ ਲਈ ਸਥਿਰ API ਅਤੇ ABI ਦਿੱਤਾ ਜਾਵੇਗਾ। ਗਨੋਮ ਵੇਹੜੇ ਵਿੱਚ ਲਾਇਬਰੇਰੀਆਂ ਲਈ ਇਹ ਗਾਰੰਟੀ ਨਹੀਂ ਹੈ, ਪਰ ਹਰ ਰੀਲਿਜ਼ ਲਈ ਇਕਸਾਰ ਰਹਿਣਗੀਆਂ।

3.1. GSlice

GLib 2.10 ਵਾਂਗ, GSlice ਐਲੋਕੇਟਰ GLib ਵਿੱਚ ਉਪਲੱਬਧ ਪੁਰਾਣੇ GMemChunk ਅਤੇ GTrashStacks API ਨੂੰ ਤਬਦੀਲ ਕਰ ਦੇਵੇਗਾ। GSlice ਕਰਨਲ (kernel) slab ਐਲੋਕੇਟਰ ਵਾਂਗ ਹੀ ਅਤੇ ਛੋਟੇ ਸਰੋਤਾਂ (ਜਿਵੇਂ ਕਿ GList ਇਕਾਈਆਂ, GtkWindow ਢਾਂਚਿਆਂ) ਲਈ ਤੇਜ਼ੀ ਨਾਲ ਅਤੇ ਮੈਮੋਰੀ-ਅਨੁਕੂਲ ਨਾਲ ਜਾਰੀ ਕਰਨ ਲਈ ਸਹਾਇਕ ਹੈ। GSlice ਵਿੱਚ GMemChunk ਵਾਂਗ ਕੋਈ ਤਾਲਾਬੰਦ ਸਿਰਦਰਦੀ ਨਹੀਂ ਹੈ, ਜਿਸ ਨਾਲ ਬਹੁ-ਥਰਿੱਡ ਕਾਰਜਾਂ ਵਿੱਚ ਕਾਫ਼ੀ ਤੇਜ਼ੀ ਉਪਲੱਬਧ ਕਰਵਾਉਦੀ ਹੈ।

ਚਿੱਤਰ 21ਮੈਮੋਰੀ ਐਲੋਕੇਟਰ ਸਮਰੱਥਾ 10 ਲੱਖ GList ਇਕਾਈਆਂ 1 (ਲਾਲ), 5 (ਪੀਲਾ), 10 (ਹਰਾ), ਅਤੇ 20 (ਨੀਲਾ) ਥਰਿੱਡਾਂ ਨੂੰ ਜਾਰੀ ਕਰਨ ਅਤੇ ਮੁਕਤ ਕਰਨ ਦੀ ਹੈ।

GMemChunk ਨੂੰ GSlice ਦੀ ਵਰਤੋਂ ਕਰਕੇ ਮੁੜ-ਬਣਾਇਆ ਗਿਆ ਹੈ, ਪਰ GMemChunk API ਨੂੰ ਬਰਤਰਫ਼ ਕਰਨ ਲਈ ਤਿਆਰ ਕੀਤਾ ਗਿਆ ਹੈ।

GSlice ਐਲੋਕੇਟਰ ਵਿੱਚ ਮੈਮੋਰੀ ਜਾਰੀ ਕਰਨ ਲਈ g_slice_new (MyStructure); ਦੀ ਵਰਤੋਂ ਕਰੋ, ਜੋ ਕਿ ਇੱਕ ਸੰਕੇਤਕ (pointer (ptr)) ਦੇਵੇਗਾ। GSlice ਨਾਲ ਦਿੱਤੀ ਮੈਮੋਰੀ ਨੂੰ ਖਾਲੀ ਕਰਨ ਲਈ g_slice_free (MyStructure, ptr); ਫੰਕਸ਼ਨ ਦੀ ਵਰਤੋਂ ਕਰੋ।

GSlice ਵੱਖਰੇ ਅਕਾਰ ਦੇ ਭਾਗਾਂ (slices) ਦੇ ਫੈਲਣਯੋਗ, ਥਰਿੱਡ-ਲੋਕਲ ਕੈਂਚੇ ਦੀ ਵਰਤੋਂ ਕਰਦਾ ਹੈ। ਵੱਡੀ ਮੈਮੋਰੀ ਲੋੜ ਲਈ GSlice ਤੁਹਾਡੇ ਲਈ g_malloc ਐਲੋਕੇਟਰ ਦੀ ਵਰਤੋਂ ਬੜੇ ਪਾਰਦਰਸ਼ੀ ਅਤੇ ਸਵੈ-ਚਾਲਤ ਢੰਗ ਨਾਲ ਕਰਦਾ ਹੈ, ਇਸ ਨਾਲ ਖੋਜੀਆਂ ਨੂੰ ਆਪਣੇ ਲਈ ਸਭ ਤੋਂ ਅਨੁਕੂਲ ਐਲੋਕੇਟਰ ਦੀ ਖੋਜ ਦੀ ਲੋੜ ਨਹੀਂ ਰਹੀ ਹੈ।

3.2. ਸੇਵਾ ਰਜਿਸਟਰੇਸ਼ਨ

ਨਵਾਂ ਗਨੋਮ ਹੁਣ ਖੋਜੀਆਂ ਨੂੰ ਆਪਣੇ ਕਾਰਜ ਗਨੋਮ ਦੇ ਸ਼ੁਰੂ ਹੋਣ ਸਮੇਂ ਸਵੈ-ਚਾਲਤ ਹੀ ਸ਼ੁਰੂ ਕਰਨ ਲਈ ਲਈ ਰਜਿਸਟਰ ਕਰਨ ਦਾ ਢੰਗ ਦਿੰਦਾ ਹੈ। ਇੰਝ ਕਰਨ ਲਈ, ਤੁਹਾਨੂੰ ਸਿਰਫ਼ $prefix/share/gnome/autostart/, /etc/xdg/autostart/ ਜਾਂ ~/.config/autostart/ ਵਿੱਚ .desktop ਫਾਇਲ ਇੰਸਟਾਲ ਕਰਨ ਦੀ ਲੋੜ ਹੈ। ਜੇਕਰ ਤੁਸੀਂ ਕੋਈ ਸੇਵਾ ਇੰਸਟਾਲ ਕਰਨੀ ਚਾਹੁੰਦੇ ਹੋ, ਜੋ ਕਿ ਮੂਲ ਰੂਪ ਵਿੱਚ ਆਯੋਗ ਹੋਵੇ ਤਾਂ ਤੁਸੀਂ X-GNOME-autostart-enabled = False ਵਿਸ਼ੇਸ਼ਤਾ ਜੋੜ ਸਕਦੇ ਹੋ।

ਇਹ ਢੰਗ ਨਾਲ ਸੇਵਾਵਾਂ ਰਜਿਸਟਰ ਕਰਵਾਉਣ ਦੇ ਕੁਝ ਕਾਰਨ ਹਨ:

 • ਕਾਰਜ, ਜੋ ਕਿ ਅਜਲਾਸ ਨਾਲ ਕੁਝ ਹੋਰ ਢੰਗਾਂ ਨਾਲ ਖੁਦ ਨੂੰ ਰਜਿਸਟਰ ਕਰਵਾਉਦੇ ਹਨ (ਜਿਵੇਂ ਕਿ ਨਟੀਲਸ, ਗਨੋਮ-ਪੈਨਲ, ਵੀਨੋ) ਉਹਨਾਂ ਨੂੰ ਇਸ ਢੰਗ ਨਾਲ ਵੀ ਰਜਿਸਟਰ ਨਹੀਂ ਕਰਵਾਉਣਾ ਚਾਹੀਦਾ ਹੈ।
 • ਅਜਲਾਸ ਪਰਬੰਧਿਤ ਕਾਰਜ ਸਾਫ਼-ਸੁਥਰੇ ਢੰਗ ਨਾਲ ਕੰਟਰੋਲ ਨਹੀਂ ਕੀਤਾ ਜਾਵੇਗਾ, ਇਸ ਕਰਕੇ ਯਕੀਨੀ ਬਣਾਓ ਕਿ ਆਪਣੀ Exec ਸਤਰ ਵਿੱਚ --sm-disable ਚੋਣ ਦਿਓ।

4. ਅੰਤਰਰਾਸ਼ਟਰੀਕਰਨ

ਕਰਿਸ਼ਨ ਰੋਜ਼ ਅਤੇ ਡਾਨੀਲੋ ਸੀਗਾਨ ਦੀ ਅਗਵਾਈ ਹੇਠ ਦੁਨਿਆਂ ਭਰ ਦੇ ਗਨੋਮ ਅਨੁਵਾਦ ਪਰੋਜੈੱਕਟ ਦੇ ਮੈਂਬਰ ਦਾ ਧੰਨਵਾਦ ਹੈ, ਜਿਸ ਸਦਕਾ ਗਨੋਮ 2.14 ਹੁਣ 45 ਭਾਸ਼ਾਵਾਂ (80 ਫੀ-ਸਦੀ ਤੋਂ ਵੱਧ ਮੁਕੰਮਲ) ਵਿੱਚ ਉਪਲੱਬਧ ਹੈ।

ਸਹਾਇਕ ਭਾਸ਼ਾਵਾਂ:

 • ਅਲਬੀਨੀ (50 ਲੱਖ ਬੁਲਾਰੇ)
 • ਬਸਕਿਊ (5 ਲੱਖ 80 ਹਜ਼ਾਰ)
 • ਬੰਗਾਲੀ (18 ਕਰੋੜ 90 ਲੱਖ)
 • ਬਰਾਜ਼ੀਲੀ ਪੁਰਗਾਲੀ (17 ਕਰੋੜ 50 ਲੱਖ)
 • ਬੁਲਗਾਰੀਆਈ (90 ਲੱਖ)
 • ਕਾਟਾਲਾਨ (70 ਲੱਖ)
 • ਚੀਨੀ (ਹਾਂਗ ਕਾਂਗ)
 • ਚੀਨੀ (ਤਾਈਵਾਨ) (4 ਕਰੋੜ)
 • ਚੀਨੀ ਸਧਾਰਨ (1 ਖਰਬ ਤੋਂ ਵੱਧ)
 • ਚੈੱਕ (1 ਕਰੋੜ 10 ਲੱਖ)
 • ਡੈਨਿਸ਼ (53 ਲੱਖ)
 • ਡੱਚ (2 ਕਰੋੜ 10 ਲੱਖ)
 • ਅੰਗਰੇਜ਼ੀ (34 ਕਰੋੜ 10 ਲੱਖ)
 • ਇਸਟੋਨੀਆਈ (10 ਲੱਖ)
 • ਫੈਨਿਸ਼ (50 ਲੱਖ ਤੋਂ ਵੱਧ)
 • ਫਰੈਂਚ (7 ਕਰੋੜ 50 ਲੱਖ ਤੋਂ ਵੱਧ)
 • ਗਾਲੀਕਿਸ (30 ਲੱਖ)
 • ਜਰਮਨ (10 ਕਰੋੜ)
 • ਗਰੀਕ (1 ਕਰੋੜ 50 ਲੱਖ)
 • ਗੁਜਰਾਤੀ (4 ਕਰੋੜ 60 ਲੱਖ)
 • ਹਿੰਦੀ (37 ਕਰੋੜ)
 • ਹੰਗਰੀਆਈ (1 ਕਰੋੜ 45 ਲੱਖ)
 • ਇੰਡੋਨੇਸ਼ੀਆਈ (23 ਕਰੋ)
 • ਇਤਾਲਵੀ (6 ਕਰੋੜ)
 • ਜਾਪਾਨੀ (12 ਕਰੋੜ 50 ਲੱਖ ਤੋਂ ਵੱਧ)
 • ਕੋਰੀਆਈ (7 ਕਰੋੜ 50 ਲੱਖ)
 • ਲੀਥੂਆਈ (40 ਲੱਖ)
 • ਮੈਕਡੋਨੀਆਈ (20 ਲੱਖ)
 • ਨੇਪਾਲੀ (1 ਕਰੋੜ 60 ਲੱਖ)
 • ਨਾਰਵੇਗੀਆਈ ਬੋਕਮਾਲ (50 ਲੱਖ)
 • ਪਰਸੀਆਈ
 • ਪੋਲੈਂਡੀ (4 ਕਰੋੜ 40 ਲੱਖ)
 • ਪੁਰਤਗਾਲੀ (4 ਕਰੋੜ 30 ਲੱਖ)
 • ਪੰਜਾਬੀ (6 ਕਰੋੜ)
 • ਰੋਮਾਨੀਆਈ (2 ਕਰੋੜ 60 ਲੱਖ)
 • ਰੂਸੀ (17 ਕਰੋੜ)
 • ਸਰਬੀਆਈ (1 ਕਰੋੜ)
 • ਸਲੋਵਾਕ (50 ਲੱਖ)
 • ਸਪੇਨੀ (35 ਕਰੋੜ)
 • ਸਵੀਡਨੀ (90 ਲੱਖ)
 • ਥਾਈ (6 ਕਰੋੜ)
 • ਤੁਰਕ (15 ਕਰੋੜ)
 • ਯੂਕਰੇਨੀ (5 ਕਰੋੜ)
 • ਵੀਅਤਨਾਮੀ (6 ਕਰੋੜ 80 ਲੱਖ)
 • ਵਾਲਿਸ (5 ਲੱਖ 75 ਹਜ਼ਾਰ)

ਯਾਦ ਰੱਖੋ ਕਿ ਬਸਕਿਊ, ਬੰਗਾਲੀ, ਚੀਨੀ (ਹਾਂਗਕਾਂਗ), ਇਸਟੋਨੀਆਈ ਅਤੇ ਪਰਸ਼ੀਆਈ ਗਨੋਮ 2.14 ਵਿੱਚ ਨਵੀਆਂ ਸਹਾਇਕ ਭਾਸ਼ਾਵਾਂ ਹਨ, ਉਹਨਾਂ ਦੇ ਅਨੁਵਾਦਕਾਂ ਦਾ ਧੰਨਵਾਦ ਹੈ। ਇਸ ਤੋਂ ਇਲਾਵਾ ਬਰਤਾਨਵੀ ਅਤੇ ਕੈਨੇਡੀਆਈ ਅੰਗਰੇਜ਼ੀ ਵੀ ਸਹਾਇਕ ਹਨ।

ਕਈ ਹੋਰ ਭਾਸ਼ਾਵਾਂ ਵੀ ਅਧੂਰਾ ਰੂਪ ਵਿੱਚ ਸਹਾਇਕ ਹਨ, ਜਿੰਨਾਂ ਵਿੱਚ ਅੱਧੇ ਤੋਂ ਵੱਧ ਸਤਰਾਂ ਦਾ ਅਨੁਵਾਦ ਹੋ ਚੁੱਕਿਆ ਹੈ।

5. ਗਨੋਮ ਇੰਸਟਾਲ ਕਰਨਾ

ਤੁਸੀਂ ਗਨੋਮ 2.14 ਨੂੰ ਲਾਈਵCD ਰਾਹੀਂ ਵੇਖ ਸਕਦੇ ਹੋ, ਜਿਸ ਵਿੱਚ ਗਨੋਮ 2.14 ਰਾਹੀਂ ਉਪਲੱਬਧ ਸਭ ਸਾਫਟਵੇਅਰ ਇੱਕੋ CD ਰਾਹੀਂ ਉਪਲੱਬਧ ਹਨ। ਇਸ ਨੂੰ ਗਨੋਮ ਬਿੱਟ-ਟੋਰੈਨਟ ਸਾਇਟ ਜਾਂ ਗਨੋਮ FTP ਰਾਹੀਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਆਪਣੀ ਮਸ਼ੀਨ ਉੱਤੇ ਗਨੋਮ 2.14 ਨੂੰ ਇੰਸਟਾਲ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਤੁਹਾਡੇ ਵਿਕਰੇਤਾ ਜਾਂ ਡਿਸਟਰੀਬਿਊਸ਼ਨ ਤੋਂ ਅਧਿਕਾਰਿਤ ਪੈਕੇਜ ਇੰਸਟਾਲ ਕਰਨ ਦੀ ਸਿਫ਼ਾਰਸ਼ ਕਰਦੇ ਹਾਂ। ਹਰਮਨ ਪਿਆਰੀਆਂ ਡਿਸਟਰੀਬਿਊਸ਼ਨਾਂ ਗਨੋਮ 2.14 ਨੂੰ ਛੇਤੀ ਹੀ ਉਪਲੱਬਧ ਕਰਵਾਉਣਗੀਆਂ ਅਤੇ ਕੁਝ ਤਾਂ ਪਹਿਲਾਂ ਹੀ ਗਨੋਮ 2.12 ਦੇ ਖੋਜੀ ਵਰਜਨ ਉਪਲੱਬਧ ਕਰਵਾਉਦੀਆਂ ਹਨ। ਤੁਸੀਂ ਫੁਟਵੇਅਰ ਲਵੋਂ ਸਫ਼ੇ ਤੋਂ ਤੁਹਾਡੇ ਲਈ ਗਨੋਮ ਉਪਲੱਬਧ ਕਰਵਾਉਣ ਵਾਲੀਆਂ ਡਿਸਟਰੀਬਿਊਸ਼ਨਾਂ ਨੂੰ ਵੇਖ ਸਕਦੇ ਹੋ।

ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਦੇ ਹਾਂ। ਗਾਰਨੋਮੀ ਗਨੋਮ ਨੂੰ ਜਾਰੀ ਟਾਰਬਾਲ ਤੋਂ ਬਣਾਉਦਾ ਹੈ। ਤੁਹਾਨੂੰ ਗਾਰਨੋਮੀ 2.14.x ਦੀ ਲੋੜ ਗਨੋਮ 2.14.x ਬਣਾਉਣ ਲਈ ਪਵੇਗੀ। CVS ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2-14 ਮੋਡੀਊਲਸੈੱਟ ਦੀ ਵਰਤੋਂ ਕਰਕੇ ਗਨੋਮ 2.14.x ਬਣਾਉਣ ਲਈ ਵੀ ਕਰ ਸਕਦੇ ਹੋ।

ਉਹ, ਜੋ ਪੂਰੇ ਵੇਹੜੇ ਲਈ ਸਭ ਕੁਝ ਖੁਦ ਬਣਾਉਣਾ ਚਾਹੁੰਦੇ ਹਨ, ਉਹਨਾਂ ਨੂੰ ਕੰਪਾਇਲ ਕਰਨ ਲਈ ਅੱਗੇ ਦਿੱਤੇ ਮੋਡੀਊਲਾਂ ਦੀ ਲੋੜ ਪਵੇਗੀ: libxml2, libxslt, gnome-common, intltool, scrollkeeper, gtk-doc, glib, libIDL, ORBit2, libbonobo, fontconfig, Render, Xrender, cairo, Xft, pango, atk, shared-mime-info, gtk+, gconf, desktop-file-utils, gnome-mime-data, avahi, dbus, hal, gnome-vfs, audiofile, esound, libgnome, libart_lgpl, libglade, libgnomecanvas, libbonoboui, hicolor-icon-theme, icon-naming-utils, gnome-icon-theme, gnome-keyring, libgnomeui, startup-notification, gtk-engines, gnome-themes, gnome-doc-utils, gnome-desktop, libwnck, libgpg-error, libgcrypt, libtasn1, opencdk, gnutls, libsoup, mozilla, evolution-data-server, gnome-python/pygobject, pycairo, gnome-python/pygtk, gnome-menus, gnome-panel, gnome-session, vte, gnome-terminal, libgtop, gail, libxklavier, gstreamer, liboil, gst-plugins-base, gucharmap, system-tools-backends, gnome-applets, metacity, libgsf, libcroco, libgnomecups, libgnomeprint, libgnomeprintui, librsvg, eel, nautilus, control-center, yelp, bug-buddy, gtksourceview, gnome-python/pyorbit, gnome-python/gnome-python, nautilus-cd-burner, gst-plugins-good, libmusicbrainz, iso-codes, totem, gnome-media, gnome-python/gnome-python-desktop, gedit, eog, gconf-editor, gnome-utils, gnome-system-monitor, gnome-netstatus, gcalctool, zenity, at-spi, libgail-gnome, gnome-speech, gnome-mag, gnopernicus, gok, epiphany, gob2, gnome-games, gnome-user-docs, file-roller, gnome-system-tools, gnome-nettool, vino, gnome-volume-manager, gnome-backgrounds, sound-juicer, gtkhtml, evolution, evolution-webcal, evolution-exchange, ekiga, poppler, evince, dasher, gnome-keyring-manager, deskbar-applet, fast-user-switch-applet, gnome-screensaver, pessulus, sabayon.

ਇਹ ਸੂਚੀ ਵਿੱਚ ਸਿਰਫ਼ ਹਵਾਲਾ ਦਿੱਤਾ ਗਿਆ ਹੈ ਅਤੇ ਅਸੀਂ ਕਿਸੇ ਨੂੰ ਵੀ ਉੱਤੇ ਦਿੱਤੇ ਬਣਾਉਣ ਸੰਦਾਂ ਦੀ ਵਰਤੋਂ ਕਰਕੇ ਸਰੋਤ ਤੋਂ ਗਨੋਮ ਬਣਾਉਣ ਲਈ ਸਲਾਹ ਦਿੰਦੇ ਹਾਂ।

6. ਗਨੋਮ 2.16 ਵੱਲ...

ਕੁਦਰਤੀ ਤੌਰ ਉੱਤੇ ਹੀ ਗਨੋਮ 2.14 ਨਾਲ ਵਿਕਾਸ ਰੁਕ ਨਹੀਂ ਜਾਵੇਗਾ। ਗਨੋਮ 2.14 ਦੇ ਠੀਕ ਛੇ ਮਹੀਨੇ ਬਾਅਦ, ਗਨੋਮ 2.16 ਜਾਰੀ ਹੋਵੇਗਾ, ਜੋ ਕਿ ਆਪਣੇ ਪੁਰਾਣੇ ਵਰਜਨ ਨਾਲੋਂ ਅੱਗੇ ਹੋਵੇਗਾ।

ਗਨੋਮ 2.16 ਵਿੱਚ ਸ਼ਾਮਿਲ ਹੋਣ ਦੀ ਉਮੀਦ ਕੀਤੀ ਗਈ ਹੈ:

 • GTK+ 2.10, ਜਿਸ ਵਿੱਚ ਪਰੋਜੈੱਕਟ ਰੀਡਲੇ ਤੋਂ ਕਾਫ਼ੀ ਕੰਮ ਲਿਆ ਗਿਆ ਹੈ।
 • ਕਾਈਰੋ 1.2 ਅਧਾਰਿਤ ਸਰੂਪ
 • ਲਿਖਣ, ਐਲਫ਼ਾ ਬਲਿਡਿੰਗ, ਛਾਂਵਾਂ, ਝਰੋਖਾ ਪਾਰਦਰਸ਼ਤਾ ਅਤੇ ਹੋਰ ਲਈ ਸਹਿਯੋਗ
 • ਗਨੋਮ ਊਰਜਾ ਪਰਬੰਧਕ ਰਾਹੀਂ ਸ਼ਾਮਿਲ ਊਰਜਾ ਪਰਬੰਧ ਸਹਿਯੋਗ
 • ਖੋਜੀਆਂ ਲਈ ਨਵੇਂ ਵਿਦਗਿਟ, ਜਿਸ ਵਿੱਚ ਸੂਚਨਾ ਅਤੇ ਛਪਾਈ ਵਿਦਗਿਟ ਸ਼ਾਮਿਲ ਹਨ

ਗਨੋਮ 2.16 ਬਾਰੇ ਨਿਸ਼ਾਨੇ ਛੇਤੀ ਹੀ ਤਹਿ ਹੋਣ ਜਾਣਗੇ, ਕਿਉਂਕਿ ਖੋਜ ਸ਼ੁਰੂ ਵੀ ਹੋ ਗਈ ਹੈ। ਹੋਰ ਜਾਣਕਾਰੀ ਲਈ ਖੋਜ ਸਫ਼ਾ ਵੇਖੋ।

ਚਿੱਤਰ 22ਗਨੋਮ ਊਰਜਾ ਮੈਨੇਜਰ, ਗਨੋਮ 2.16 ਵਿੱਚ ਐਪਲਿਟ ਦਿੱਸੇਗਾ

7. ਆ ਜਾਓ

ਮਾਣ ਦੇਣਾ, ਸੰਤੁਸ਼ਟੀ ਅਤੇ ਚੰਗਾ ਤਜਰਬਾ ਹੀ ਗਨੋਮ ਦੀ ਸਹਾਇਤਾ ਹੈ। ਤੁਸੀਂ ਸੰਸਾਰ ਭਰ ਦੇ ਹਜ਼ਾਰਾਂ ਲੋਕਾਂ ਨਾਲ ਜੁੜ ਸਕਦੇ ਹੋ, ਜੋ ਕਿ ਇਹ ਕੰਮ ਲਈ ਸਮਰਪਿਤ ਹਨ। ਤਜਰਬੇਕਾਰ ਅਤੇ ਸਮਰਪਿਤ ਸਹਿਯੋਗੀ ਮਾਣ ਦੇਣ, ਆਪਣੇ ਤਜਰਬੇ ਬਾਰੇ ਦੱਸਣ ਅਤੇ ਲਾਭਦਾਇਕ ਸੁਝਾਅ ਲੈਕੇ ਨਵੇਂ ਮੌਕਿਆਂ ਦੀ ਤਲਾਸ਼ ਕਰ ਸਕਦੇ ਹਨ।

ਉਪਭੋਗੀ ਦੇ ਤੌਰ ਉੱਤੇ, ਤੁਸੀਂ ਗਨੋਮ ਵਿੱਚ ਸਹਿਯੋਗ ਦੇਣ ਲਈ ਚੰਗੀ ਬੱਗ ਰਿਪੋਰਟ ਸਾਡੇ ਬੱਗ ਜਾਣਕਾਰੀ ਸਿਸਟਮ, ਬੱਗਜ਼ੀਲਾ, ਰਾਹੀਂ ਭੇਜ ਸਕਦੇ ਹੋ। ਸਧਾਰਨ ਬੱਗ ਸਹਾਇਕ ਤੁਹਾਨੂੰ ਪਹਿਲਾਂ ਕੁਝ ਬੱਗ ਰਿਪੋਰਟ ਦੇਣ ਲਈ ਸਹਾਇਕ ਹੋ ਸਕਦਾ ਹੈ। ਤੁਸੀਂ ਬੱਗ-ਟੁਕੜੀ ਵਿੱਚ ਸ਼ਾਮਿਲ ਹੋ ਕੇ ਸਮਰਪਿਤ ਬੱਗ-ਮਾਸਟਰ ਬਣ ਸਕਦੇ ਹੋ, ਜੋ ਕਿ ਆਮ ਬੱਗਾਂ ਨੂੰ ਠੀਕ ਅਤੇ ਵਰਗੀਕ੍ਰਿਤ ਕਰਕੇ ਖੋਜੀਆਂ ਦਾ ਸਹਿਯੋਗ ਕਰਦੇ ਹਨ। ਤੁਸੀਂ ਅਤੇ ਤੁਹਾਡਾ ਵਪਾਰ ਗਨੋਮ ਦੇ ਦੋਸਤ ਬਣ ਸਕਦੇ ਹੋ।

ਖੋਜੀਆਂ ਲਈ, ਸਾਡੇ ਨਿੱਤ ਦੇ ਸਰਗਰਮ ਖੋਜੀ ਗਰੁੱਪਾਂ - ਸਹੂਲਤਾਂ, ਦਸਤਾਵੇਜ਼, ਵਰਤੋਂ, ਅਨੁਵਾਦ, ਵੈੱਬ, ਜਾਂਚ, ਗਰਾਫਿਕਸ, ਸਮਰੱਥਾ, ਵੇਹੜਾ ਅਤੇ ਪਲੇਟਫਾਰਮ ਖੋਜ ਵਿੱਚ ਕਾਫ਼ੀ ਤਰੱਕੀ ਵੇਖਣ ਨੂੰ ਮਿਲਦੀ ਹੈ। ਹੋਰ ਜਾਣਕਾਰੀ ਲਈ ਸਾਡੀ ਗਨੋਮ ਵਿੱਚ ਆਓ (Join GNOME) ਗਾਈਡ ਨੂੰ ਪੜ੍ਹੋ।

ਅੱਜ ਹੀ ਸਾਡੇ ਨਾਲ ਆਓ ਅਤੇ ਵੇਖੋ ਕਿ ਤੁਹਾਨੂੰ ਕੀ ਫ਼ਰਕ ਲੱਗਿਆ।

A. ਮਾਣ

ਇਹ ਜਾਰੀ ਸੂਚਨਾ ਨੂੰ ਡਾਵਯਡ ਮਾਡੀਲੀਏ ਨੇ ਗਨੋਮ ਸਮਾਜ ਦੇ ਭਾਰੀ ਸਹਿਯੋਗ ਸਕਦਾ ਉਪਲੱਬਧ ਕਰਵਾਇਆ ਹੈ। ਸਮਾਜ ਵਲੋਂ, ਅਸੀਂ ਗਨੋਮ ਜਾਰੀ ਨੂੰ ਸੰਭਵ ਬਣਾਉਣ ਵਾਲੇ ਸਭ ਖੋਜੀਆਂ ਅਤੇ ਯੋਗਦਾਨੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ।

ਇਹ ਕੰਮ ਨੂੰ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਅਨੁਵਾਦ ਕੀਤਾ ਜਾ ਸਕਦਾ ਹੈ। ਜੇਕਰ ਤੁਸੀਂ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਗਨੋਮ ਅਨੁਵਾਦ ਪਰੋਜੈੱਕਟ ਨਾਲ ਸੰਪਰਕ ਕਰੋ।