ਗਨੋਮ ੨.੩੨ ਰੀਲਿਜ਼ ਨੋਟਿਸ
1. ਜਾਣ ਪਛਾਣ
ਗਨੋਮ ੨.੩੨ ਗਨੋਮ ਡੈਸਕਟਾਪ ਦਾ ਤਰੋ-ਤਾਜ਼ਾ ਵਰਜਨ ਹੈ, ਜੋ ਕਿ ਤੁਹਾਡੇ ਕੰਪਿਊਟਰ ਲਈ ਹਰਮਨ-ਪਿਆਰਾ, ਬਹੁ-ਪਲੇਟਫਾਰਮ ਡੈਸਕਟਾਪ ਇੰਵਾਇਰਮਿੰਟ ਹੈ, ਦਾ ਨਵਾਂ ਨਕੋਰ ਵਰਜਨ ਹੈ। ਮੁਕਤ/ਮੁਫ਼ਤ ਅਤੇ ਓਪਨ ਸਰੋਤ ਸਾਫਟਵੇਅਰ ਅਧਾਰਿਤ ਗਨੋਮ ਆਮ ਕੰਪਿਊਟਰ ਯੂਜ਼ਰ ਲਈ ਅੱਜਕੱਲ੍ਹ ਦੇ ਕੰਪਿਊਟਰ ਮਾਹੌਲ ਵਿੱਚ ਲੋੜੀਦੀਆਂ ਸਭ ਸਹੂਲਤਾਂ ਜਿਵੇਂ ਕਿ ਈਮੇਲ, ਗਰੁੱਪਵੇਅਰ, ਵੈੱਬ ਬਰਾਊਜ਼ਿੰਗ, ਫਾਇਲ ਪਰਬੰਧ, ਮਲਟੀਮੀਡਿਆ ਅਤੇ ਖੇਡਾਂ ਦਿੰਦਾ ਹੈ। ਇਸ ਦੇ ਨਾਲ ਨਾਲ ਸਾਫਟਵੇਅਰ ਡਿਵੈਲਪਰਾਂ ਲਈ ਡੈਸਕਟਾਪ ਅਤੇ ਮੋਬਾਇਲ ਐਪਲੀਕੇਸ਼ਨਾਂ ਦੋਵਾਂ ਲਈ ਲਚਕੀਲੇ ਅਤੇ ਪਰਭਾਵੀ ਪਲੇਟਫਾਰਮ ਵੀ ਦਿੰਦਾ ਹੈ।
ਗਨੋਮ ਡੈਸਕਟਾਪ ਕਈ ਨਵੇਂ ਫੀਚਰਾਂ, ਸੁਧਾਰਾਂ, ਬੱਗ ਹਟਾਉਣ ਅਤੇ ਅਨੁਵਾਦ ਨਾਲ ਹਰੇਕ ੬ ਮਹੀਨਿਆਂ ਪਿੱਛੋਂ ਜਾਰੀ ਕੀਤਾ ਜਾਂਦਾ ਹੈ। ਗਨੋਮ ੨.੩੨ ਨੇ ਆਪਣੀ ਰੀਤ ਕਾਇਮ ਰੱਖੀ ਹੈ ਅਤੇ ਕਈ ਨਵੇਂ ਫੀਚਰ ਲੈ ਆਂਦੇ ਹਨ ਅਤੇ ਸੈਂਕੜੇ ਧਿਆਨ ਵਿੱਚ ਆਏ ਬੱਗ ਹਟਾਏ ਹਨ। ਗਨੋਮ ਬਾਰੇ ਅਤੇ ਹੋਰ ਡੈਸਕਟਾਪ ਇੰਵਾਇਰਨਮਿੰਟ ਨਾਲੋਂ ਵੱਖਰੇਪਨ (ਜਿਵੇਂ ਕਿ ਸਹੂਲਤਾਂ, ਅੰਤਰਰਾਸ਼ਟਰੀਕਰਨ ਅਤੇ ਆਜ਼ਾਦੀ) ਬਾਰੇ ਜਾਣਨ ਲਈ ਸਾਡੀ ਵੈੱਬਸਾਇਟ ਗਨੋਮ ਬਾਰੇ ਵੇਖੋ।
ਸਾਨੂੰ ਅੱਜੇ ਜੁਆਇੰਨ ਕਰੋ ਅਤੇ ਲੱਭੋ ਕਿ ਤੁਸੀਂ ਕੀ ਨਵਾਂ ਕਰ ਸਕਦੇ ਹੋ।
ਗਨੋਮ ੨.੩੨ ਵਿੱਚ ਗਨੋਮ ੨.੩੦ ਅਤੇ ਬਾਅਦ ਦੇ ਸਭ ਸੁਧਾਰ ਹਨ। ਤੁਸੀਂ ਗਨੋਮ ੨.੩੦ ਦੇ ਰੀਲਿਜ਼ ਨੋਟਿਸ ਤੋਂ ਇਹ ਜਾਣਕਾਰੀ ਲੈ ਸਕਦੇ ਹੋ।
2. ਯੂਜ਼ਰਾਂ ਲਈ ਨਵਾਂ ਹੈ
ਗਨੋਮ ਪਰੋਜੈੱਕਟ ਦਾ ਗਨੋਮ ੨.੩੨ ਵਿੱਚ ਨਿਸ਼ਾਨਾ ਯੂਜ਼ਰ ਅਤੇ ਵਰਤੋਂ ਆਮ ਵਾਂਗ ਹੀ ਰਹੀ ਹੈ, ਜਿਸ ਵਿੱਚ ਇਸ ਦੇ ਸੈਂਕੜੇ ਬੱਗ ਫਿਕਸ ਅਤੇ ਯੂਜ਼ਰ ਵਲੋਂ ਮੰਗੇ ਗਏ ਸੁਧਾਰ ਕੀਤੇ ਗਏ ਹਨ। ਇਹ ਪਰਤੱਖ ਸੁਧਾਰਾਂ ਨੇ ਹਰੇਕ ਬਦਲਾਅ ਅਤੇ ਕੀਤੇ ਸੁਧਾਰ ਨੂੰ ਵੇਖਾਉਣਾ ਸੰਭਵ ਬਣਾਇਆ ਹੈ, ਪਰ ਅਸੀਂ ਗਨੋਮ ਦੇ ਇਸ ਰੀਲਿਜ਼ ਵਿੱਚ ਕੁਝ ਖਾਸ ਯੂਜ਼ਰ ਲਈ ਫੀਚਰਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ।
ਗਨੋਮ ੨.੩੨ ਗਨੋਮ ੨.x ਲੜੀ ਵਿੱਚ ਆਖਰੀ ਵੱਡਾ ਰੀਲਿਜ਼ ਹੈ, ਜਿਸ ਤੋਂ ਬਾਅਦ ਭਵਿੱਖ ਵਿੱਚ ਗਨੋਮ ੨.x ਲਈ ਕੇਵਲ ਦੇਖਭਾਲ ਰੀਲਿਜ਼ ਹੀ ਕੀਤਾ ਜਾਵੇਗਾ। ਗਨੋਮ ੨.੩੨ ਵਿੱਚ ਕੁਝ ਐਪਲੀਕੇਸ਼ਨਾਂ ਲਈ ਨਵੇਂ ਫੀਚਰਾਂ ਦਾ ਸੀਮਿਤ ਸੈੱਟ ਹੀ ਉਪਲੱਬਧ ਹੈ, ਕਿਉਂਕਿ ਡਿਵੈਲਪਰ ਆਉਣ ਵਾਲੇ ਗਨੋਮ ੩.੦ ਉੱਤੇ ਆਪਣਾ ਧਿਆਨ ਲਾ ਰਹੇ ਹਨ, ਜੋ ਕਿ ਅਪਰੈਲ, ੨੦੧੧ ਵਿੱਚ ਰੀਲਿਜ਼ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ।
- 2.1. ਆਪਣੇ ਸੰਪਰਕ ਦਾ ਪਰਬੰਧ
- 2.2. ਸੁਧਾਰਿਆ ਗਿਆ PDF ਸਹਿਯੋਗ
- 2.3. ਹੋਰ ਫਾਇਲਾਂ ਵੇਖੋ
- 2.4. ਉਡੀਕੋ ਜਨਾਬ, ਹਾਲੇ ਹੋਰ ਵੀ ਬਹੁਤ ਹੈ...
2.1. ਆਪਣੇ ਸੰਪਰਕ ਦਾ ਪਰਬੰਧ
ਗਨੋਮ ਦੇ ਤੁਰੰਤ ਸੁਨੇਹੇ ਅਤੇ ਸੰਚਾਰ ਐਪਲੀਕੇਸ਼ਨ ਇੰਪੈਥੀ ਲਈ ਟੈਲੀਕਮਿਊਨੀਕੇਸ਼ਨ ਫਰੇਮਵਰਕ ਵਾਸਤੇ ਕਈ ਨਵੇਂ ਅਤੇ ਖਾਸ ਫੀਚਰ ਸ਼ਾਮਲ ਕੀਤੇ ਗਏ ਹਨ, ਜੋ ਕਿ ਯੂਜ਼ਰਾਂ ਨੂੰ ਆਪਸ ਵਿੱਚ ਸੰਚਾਰ ਕਰਨ ਅਤੇ ਉਨ੍ਹਾਂ ਦੇ ਸੰਪਰਕ ਦੇ ਪਰਬੰਧ ਲਈ ਸਹਾਇਕ ਹਨ।
ਇੰਪੈਥੀ ਤੁਹਾਨੂੰ ਸੰਪਰਕ ਦੀ ਜਾਣਕਾਰੀ ਨੂੰ ਮੇਟਾ-ਸੰਪਰਕ ਦੀ ਵਰਤੋਂ ਕਰਕੇ ਗਰੁੱਪ ਬਣਾਉਣ ਲਈ ਸਹਾਇਕ ਹੈ। ਜੇ ਤੁਹਾਡਾ ਕੋਈ ਸੰਪਰਕ ਕਈ ਤੁਰੰਤ ਮੈਂਸਜ਼ਿੰਗ ਸਰਵਿਸ ਵਰਤਦਾ ਹੈ, ਤਾਂ ਤੁਸੀਂ ਵੱਖ ਵੱਖ ਸਰਵਿਸਾਂ ਨੂੰ ਆਪਣੇ ਸੰਪਰਕ ਦੇ ਇੱਕ ਨਾਂ ਥੱਲੇ ਇੱਕਠਾ ਕਰ ਸਕਦੇ ਹੋ। ਇੰਪੈਥੀ ਨੇ ਲਾਈਵ ਸੰਪਰਕ ਖੋਜ ਰਾਹੀਂ ਤੁਹਾਡੇ ਸੰਪਰਕਾਂ ਨੂੰ ਲੱਭਣ ਦੀ ਆਸਾਨੀ ਵੀ ਸ਼ਾਮਲ ਕਰ ਦਿੱਤੀ ਹੈ। ਤੁਸੀਂ ਕਿਸੇ ਸੰਪਰਕ ਨੂੰ ਤੁਰੰਤ ਲੱਭਣ ਲਈ ਸੰਪਰਕ ਲਿਸਟ 'ਚ ਲਿਖ ਸਕਦੇ ਹੋ।
ਇੰਪੈਥੀ ਵਿੱਚ ਹੁਣ ਲਾਗ ਰੱਖਣ ਨੂੰ ਬੰਦ ਕਰਨ ਦੀ ਚੋਣ ਦੇ ਨਾਲ ਨਾਲ ਹੋ ਰਹੀ ਗੱਲਬਾਤ ਲਈ ਆਟੋਮੈਟਿਕ ਪੋਪਅੱਪ ਬੰਦ ਕਰਨ ਦੀ ਚੋਣ ਵੀ ਜੋੜੀ ਗਈ ਹੈ। ਇੰਪੈਥੀ 'ਚ ਹੋਰ ਅੱਪਡੇਟ ਵਿੱਚ ਅਕਾਊਂਟ ਸਹਾਇਕ ਦੀ ਮੱਦਦ ਨਾਲ IRC ਅਕਾਊਂਟ ਸੈਟਅੱਪ ਕਰਨੇ, ਸਰਵਰ ਸਰਟੀਫਿਕੇਟ ਖੁਦ ਮਨਜ਼ੂਰ ਕਰਨ ਲਈ ਤੁਹਾਨੂੰ ਅਧਿਕਾਰ, ਤੁਹਾਡੇ ਮੌਜੂਦਾ ਥੀਮ ਤੋਂ ਹਾਲਤ ਆਈਕਾਨ ਵਰਤਣੇ, ਕੁਨੈਕਸ਼ਨ ਗਲਤੀ ਸੁਨੇਹਿਆਂ ਵਿੱਚ ਸੁਧਾਰ, ਤੇ ਆ ਰਹੇ ਈਵੈਂਟ ਨੂੰ ਨੋਟੀਫਿਕੇਸ਼ਨ ਬੁਲਬਲੇ ਵਿੱਚ ਹੀ ਬਟਨ ਦੀ ਵਰਤੋਂ ਨਾਲ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨ ਦੀ ਸਹੂਲਤ ਸ਼ਾਮਲ ਹੈ। ਤੁਸੀਂ ਆਪਣੀ ਮੌਜੂਦਾ ਕਾਲ ਬਾਰੇ ਤਕਨੀਕੀ ਜਾਣਕਾਰੀ ਨੂੰ ਆਡੀਓ / ਵਿਡੀਓ ਡਾਈਲਾਗ ਦੀ ਵੇਰਵਾ ਬਾਹੀ ਵਿੱਚ ਵੇਖ ਸਕਦੇ ਹੋ ਤੇ ਗੱਲਬਾਤ ਵਿੰਡੋ ਵਿੱਚ ਬੰਦ ਕੀਤੀ ਟੈਬ ਨੂੰ ਵਾਪਸ ਦੀ ਮੱਦਦ ਨਾਲ ਮੁੜ ਖੋਲ੍ਹ ਸਕਦੇ ਹੋ।
2.2. ਸੁਧਾਰਿਆ ਗਿਆ PDF ਸਹਿਯੋਗ
ਈਵੈਨਸ ਡੌਕੂਮੈਂਟ ਦਰਸ਼ਕ ਲਈ ਅਸੈਸਬਿਲਟੀ ਸਹਿਯੋਗ ਨੂੰ AtkText ਇੰਟਰਫੇਸ ਦੀ ਵਰਤੋਂ ਕਰਕੇ ਸੁਧਾਰਿਆ ਗਿਆ ਹੈ, ਜੋ ਕਿ ਓਰਕਾ, ਗਨੋਮ ਸਕਰੀਨ ਰੀਡਰ, ਨੂੰ ਈਵੈਨਸ ਵਿੱਚ ਡੌਕੂਮੈਂਟ ਪੜ੍ਹਨ ਦਿੰਦਾ ਹੈ। ਵੱਧ ਤੋਂ ਵੱਧ ਜ਼ੂਮ ਲੈਵਲ ਨੂੰ ਵੀ ਵਧਾਇਆ ਗਿਆ ਹੈ, ਜਦੋਂ ਡੌਕੂਮੈਂਟ ਵੇਖਿਆ ਜਾ ਰਿਹਾ ਹੋਵੇ।
ਵਿਆਖਿਆ ਸਹਿਯੋਗ ਸੁਧਾਰਿਆ ਗਿਆ ਹੈ ਤੇ ਤੁਸੀਂ ਬਾਹੀ ਲਈ ਵਿਆਖਿਆ ਜੋੜ ਸਕਦੇ ਹੋ, ਜਿਸ ਵਿੱਚ ਡਿਫਾਲਟ ਵਿਸ਼ੇਸ਼ਤਾਵਾਂ, ਜਿਵੇਂ ਲੇਖਕ, ਰੰਗ, ਟਰਾਂਸਪਰੇਸੀ ਤੇ ਹੋਰ ਨੂੰ ਬਦਲਿਆ ਜਾ ਸਕਦਾ ਹੈ।
SyncTeX ਸਹਿਯੋਗ ਈਵੈਨਸ 'ਚ ਜੋੜਿਆ ਗਿਆ ਹੈ। SyncTeX ਢੰਗ ਹੈ, ਜੋ ਕਿ TeX ਸਰੋਤ ਫਾਇਲ ਤੇ ਨਤੀਜੇ ਵਜੋਂ ਬਣੇ PDF (ਜਾਂ DVI) ਆਉਟਪੁੱਟ ਵਿੱਚ ਸਿੰਕਰੋਨਾਈਜ਼ ਸੰਭਵ ਬਣਾਉਂਦਾ ਹੈ। SyncTeX ਸਹਿਯੋਗ ਈਵੈਨਸ 'ਚ ਜੋੜਿਆ ਗਿਆ ਤੇ ਜੀ-ਐਡਿਟ ਲਈ ਨਵੀਂ ਪਲੱਗਇਨ ਵਜੋਂ ਵੀ। ਪਿੱਛੇ ਖੋਜ, ਈਵੈਨਸ ਤੋਂ ਜੀ-ਐਡਿਟ ਤੱਕ, ਤੇ ਅੱਗੇ ਖੋਜ ਜੀਐਡਿਟ ਤੋਂ ਈਵੈਨਸ ਤੱਕ, ਦੋਵੇਂ ਸਹਾਇਕ ਹਨ।
2.3. ਹੋਰ ਫਾਇਲਾਂ ਵੇਖੋ
ਗਨੋਮ ੨.੩੨ ਵਿੱਚ ਨਟੀਲਸ, ਗਨੋਮ ਫਾਇਲ ਮੈਨੇਜਰ, ਨੂੰ ਅੱਪਡੇਟ ਕੀਤਾ ਗਿਆ ਹੈ। ਨਟੀਲਸ ਵਿੱਚ ਕਈ ਯੂਜ਼ਰ ਇੰਟਰਫੇਸ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਨਵਾਂ ਵੰਡ ਝਲਕ ਮੋਡ ਅਤੇ ਡਿਫਾਲਟ ਬਰਾਊਜ਼ਰ ਮੋਡ ਅੱਡ-ਅੱਡ ਖੋਲ੍ਹਣ ਮੋਡ ਦੀ ਬਜਾਏ ਸੈੱਟ ਕਰਨਾ ਸ਼ਾਮਲ ਹੈ।
ਫਾਇਲਾਂ, ਜੋ ਤੁਸੀਂ ਰੱਦੀ 'ਚ ਭੇਜਿਆ ਹਨ, ਦੇ ਪਰਬੰਧ ਲਈ ਤੁਹਾਨੂੰ ਸੁਧਾਰ ਮਿਲਣਗੇ। ਜਦੋਂ ਤੁਸੀਂ ਰੱਦੀ ਫੋਲਡਰ ਵੇਖਣਾ ਹੋਵੇ ਤਾਂ ਜਾਣਕਾਰੀ ਪੱਟੀ 'ਚ ਨਵਾਂ ਬਟਨ ਮਿਲੇਗਾ, ਜੋ ਕਿ ਤੁਹਾਨੂੰ ਚੁਣੀਆਂ ਫਾਇਲਾਂ ਨੂੰ ਰੀਸਟੋਰ ਕਰਨ ਲਈ ਸਹਾਇਕ ਹੈ। ਰੱਦੀ ਫੋਲਡਰ ਹਟਾਈ ਗਈ ਫਾਇਲ ਦਾ ਅਸਲੀ ਟਿਕਾਣਾ ਵੀ ਵੇਖਾਉਂਦਾ ਹੈ ਤੇ ਉਹ ਮਿਤੀ ਵੀ, ਜਦੋਂ ਇਹ ਹਟਾਈ ਗਈ ਸੀ।
2.4. ਉਡੀਕੋ ਜਨਾਬ, ਹਾਲੇ ਹੋਰ ਵੀ ਬਹੁਤ ਹੈ...
ਨਾਲ ਦੀ ਨਾਲ ਹੀ ਵੱਡੀ ਸੰਭਵਾਨਾ ਹੈ ਕਿ ਹਰੇਕ ਗਨੋਮ ਰੀਲਿਜ਼ ਵਾਂਗ ਹੀ ਕਈ ਛੋਟੇ ਨਵੇਂ ਅਤੇ ਸੁਧਾਰ ਕੀਤੇ ਗਏ ਹੋਣ।
- ਗਨੋਮ ਦੀ ਅੱਖ, ਗਨੋਮ ਚਿੱਤਰ ਦਰਸ਼ਕ ਤੁਹਾਨੂੰ ਚਿੱਤਰ ਕੰਨਟਰਾਸਟ ਵਧਾਉਣ ਲਈ ਖੁਦ ਬੈਕਗਰਾਊਂਡ ਰੰਗ ਚੁਣਨ ਲਈ ਸਹਾਇਕ ਹੈ।
- ਟੋਟੇਮ, ਗਨੋਮ ਮੂਵੀ ਪਲੇਅਰ, ਹੁਣ ਮੂਵੀ ਜਾਂ ਸਟਰੀਮ ਨੂੰ ਆਟੋਮੈਟਿਕ ਹੀ ਡੀਇੰਟਰਲੇਸ ਕਰਦਾ ਹੈ, ਜੋ ਕਿ ਇੰਟਰਲੇਸ ਰਿਕਾਰਡ ਕੀਤੀ ਗਈ ਹੋਵੇ, ਜਿਸ ਨਾਲ ਚਿੱਤਰ ਕੁਆਲਟੀ ਵੱਧਦੀ ਹੈ। ਟੋਟੇਮ ਵਿੱਚ ਪਲੇਅਲਿਸਟ ਲਈ ਸਹਿਯੋਗ ਵਿੱਚ ਸੁਧਾਰ ਹੋਇਆ ਹੈ ਤੇ ਪਲੇਅਲਿਸਟ ਤੇਜ਼ ਲੋਡ ਹੋਵੇਗੀ ਤੇ ਵੱਧ ਜਵਾਬਦੇਹ ਵੀ।
- ਗਨੋਮ ਸਿਸਟਮ ਟੂਲ ਹੁਣ ਯੂਜ਼ਰ ਨੂੰ ਫਾਇਲ ਦੀ ਮਲਕੀਅਤ ਬਦਲਣ ਦਿੰਦੀ ਹੈ, ਜੇ ਉਨ੍ਹਾਂ ਨੂੰ ਆਪਣੀ ਘਰ ਡਾਇਰੈਕਟਰੀ ਵਿੱਚ ਭੇਜਣ ਦਿੰਦਾ ਹੈ ਤੇ ਇਹ ਪਹਿਲਾਂ ਹੀ ਮੌਜੂਦ ਹੈ।
3. ਅਸੈੱਸਬਿਲਟੀ 'ਚ ਨਵਾਂ ਕੀ ਹੈ
ਗਨੋਮ ਵਲੋਂ ਹਰੇਕ ਵਾਸਤੇ ਸਾਫਟਵੇਅਰ ਬਣਾਉਣ ਦਾ ਜੋਸ਼ ਹੈ, ਜਿਸ ਵਿੱਚ ਅਪੰਗ ਯੂਜ਼ਰ ਅਤੇ ਡਿਵੈਲਪਰ ਸ਼ਾਮਲ ਹਨ, ਜਿੰਨ੍ਹਾਂ ਲਈ ਆਪਣਾ ਕੰਪਿਊਟਰਾਂ ਔਖਾ ਹੈ। ਸਰੀਰਕ ਸਮੱਸਿਆਵਾਂ ਵਾਲਿਆਂ ਨੂੰ ਉਹਨਾਂ ਦੇ ਕੰਪਿਊਟਰ ਨੂੰ ਵੱਧ ਤੋਂ ਵੱਧ ਸੌਖਾ ਬਣਾਉਣ ਲਈ, ਗਨੋਮ ਨੇ ਗਨੋਮ ਅਸੈੱਸਬਿਲਟੀ ਪਰੋਜੈਕਟ ਬਣਾਇਆ ਗਿਆ ਹੈ ਅਤੇ ਇੱਕ ਅਸੈੱਸਬਿਲਟੀ ਫਰੇਮਵਰਕ ਦਿੱਤਾ ਗਿਆ ਹੈ, ਜੋ ਕਿ ਹੁਣ ਮੁਫ਼ਤ ਸਾਫਟਵੇਅਰ 'ਚ ਸਟੈਂਡਰਡ ਹੈ।
ਗਨੋਮ ੨.੩੨ ਵਿੱਚ ਇਸ ਦੇ ਪੁਰਾਣੇ ਅਸੈੱਸਬਿਲਟੀ ਗੁਣਾਂ ਦੇ ਨਾਲ ਕਈ ਸੁਧਾਰਾਂ ਨਾਲ ਤਿਆਰੀ ਕਰਨੀ ਜਾਰੀ ਰੱਖੀ ਹੈ।
- 3.1. ਮਾਊਂਸ-ਸੋਧ
3.1. ਮਾਊਂਸ-ਸੋਧ
ਮਾਊਂਸ ਸੋਧਾਂ ਨੇ ਉਹਨਾਂ ਯੂਜ਼ਰਾਂ ਲਈ ਮਾਊਂਸ ਦੀ ਵਰਤੋਂ ਨੂੰ ਸੌਖਾ ਬਣਾ ਦਿੱਤਾ ਹੈ, ਜਿਨ੍ਹਾਂ ਲਈ ਹਿਲਣਾ ਸੀਮਿਤ ਹੋ ਸਕਦਾ ਹੈ। ਮਾਊਂਸ-ਸੋਧ ਦੀ ਵਰਤੋਂ ਕਰਕੇ ਤੁਸੀਂ ਖੱਬੇ ਮਾਊਂਸ ਬਟਨ ਨੂੰ ਖੱਬੇ ਤੇ ਸੱਜੇ ਕਲਿੱਕ ਦੋਵਾਂ ਲਈ ਵਰਤ ਸਕਦੇ ਹੋ। ਜਿਵੇਂ ਕਿ ਤੁਸੀਂ ਮੇਨੂ ਨੂੰ ਖੱਬੇ ਮਾਊਂਸ ਬਟਨ ਨੂੰ ਦਬਾਈ ਰੱਖਣ ਨਾਲ ਖੋਲ੍ਹ ਸਕਦੇ ਹੋ। ਮਾਊਂਸ-ਸੋਧ ਨਾਲ ਉਹਨਾਂ ਯੂਜ਼ਰਾਂ ਲਈ ਖੱਬਾ ਕਲਿੱਕ, ਡਬਲ ਕਲਿੱਕ, ਡਰੈਗ ਤੇ ਸੱਜਾ ਕਲਿੱਕ ਸੌਖਾ ਬਣ ਗਿਆ ਹੈ, ਜੋ ਕਿ ਬਟਨਾਂ ਨੂੰ ਠੀਕ ਤਰ੍ਹਾਂ ਚਲਾ ਨਹੀਂ ਸਕਦੇ।
ਮਾਊਂਸ ਸੋਧਾਂ ਲਈ ਡੌਕੂਮੈਂਟ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਅੱਪਡੇਟ ਕੀਤਾ ਦਸਤਾਵੇਜ਼ ਤੇ man ਪੇਜ਼ ਹਨ, ਤਾਂ ਕਿ ਯੂਜ਼ਰ ਸਭ ਚੋਣਾਂ ਵੇਖ ਸਕਣ, ਜੋ ਉਨ੍ਹਾਂ ਲਈ ਉਪਲੱਬਧ ਹਨ ਤੇ ਉਹ ਚੀਜ਼ਾਂ ਲੱਭ ਸਕਣ, ਜੋ ਕੰਮ ਕਰਨੀਆਂ ਚਾਹੀਦੀਆਂ ਹਨ।
ਡਿਵੈਲਪਰਾਂ ਲਈ, ਮਾਊਂਸ ਸੋਧਾਂ AT-SPI ਫਰੇਮਵਰਕ ਜਾਂ dbus-glib ਉੱਤੇ ਨਿਰਭਰ ਨਹੀਂ ਹਨ ਅਤੇ ਡੈਮਨ ਤੇ ਡੀਵੈੱਲ ਕਲਿੱਕ ਨੂੰ GDBus ਲਈ ਮਾਈਗਰੇਟ ਕੀਤਾ ਗਿਆ ਹੈ। ਮਾਊਂਸ-ਸੋਧ ਹੁਣ gconf ਕੁੰਜੀਆਂ ਦੀ ਵਰਤੋਂ ਨਹੀਂ ਕਰਦੇ ਤੇ ਹੁਣ -DGSEAL_ENABLED ਨਾਲ ਕੰਪਾਇਲ ਨਹੀਂ ਕੀਤਾ ਜਾ ਸਕਦਾ ਹੈ, ਜਿਸ ਲਈ GTK ੨.੧੮ ਜਾਂ ਨਵੇਂ ਦੀ ਲੋੜ ਹੈ।
4. ਡਿਵੈਲਪਰਾਂ ਲਈ ਨਵਾਂ ਕੀ ਹੈ
ਗਨੋਮ ੨.੩੨ ਡਿਵੈਲਪਰ ਪਲੇਅਫਾਰਮ ਦੀ ਵਰਤੋਂ ਕਈ ਡਿਵੈਲਪਰਾਂ ਵਾਸਤੇ ਖਾਸ ਬਦਲਾਅ ਕੀਤੇ ਗਏ ਹਨ। ਜੇ ਤੁਸੀਂ ਡਿਵੈਲਪਰਾਂ ਲਈ ਕੀਤੇ ਬਦਲਾਅ ਨਹੀਂ ਵੇਖਣਾ ਚਾਹੁੰਦੇ ਤਾਂ ਅੱਗੇ ਸ਼ੈਕਸ਼ਨ 5 ― ਅੰਤਰਰਾਸ਼ਟਰੀਕਰਨ ਉੱਤੇ ਜਾ ਸਕਦੇ ਹੋ ।
ਗਨੋਮ ਡੈਸਕਟਾਪ ਦੇ ਨਾਲ ਗਨੋਮ ੨.੩੨ ਗਨੋਮ ਡਿਵੈਲਪਰ ਪਲੇਟਫਾਰਮ ਦਾ ਵੀ ਨਵਾਂ ਰੀਲਿਜ਼ ਹੈ, ਜਿਸ ਵਿੱਚ ਗਨੂ LGPL ਅਧੀਨ API ਅਤੇ ABI ਸਟੇਬਲ ਲਾਇਬਰੇਰੀਆਂ ਦਿੱਤੀਆਂ ਗਈਆਂ ਹਨ, ਜੋ ਕਿ ਅੰਤਰ-ਪਲੇਟਫਾਰਮ ਲਈ ਡਿਵੈਲਪਮੈਂਟ ਵਾਸਤੇ ਵਰਤੀਆਂ ਜਾ ਸਕਦੀਆਂ ਹਨ।
ਗਨੋਮ ੩.੦ ਦੇ ਸ਼ੁਰੂ ਹੋਣ ਨਾਲ ਗਨੋਮ ਦੇ ਕਈ ਬਰਤਰਫ਼ ਕੀਤੇ ਭਾਗ ਹਟਾ ਦਿੱਤੇ ਜਾਣਗੇ। ਇਹ ਬਰਤਰਫ਼ ਕੀਤੇ ਭਾਗਾਂ ਵਿੱਚ ਗਨੋਮ-ਖਾਸ ਲਾਇਬਰੇਰੀਆਂ, ਜਿਵੇਂ ਕਿ libart_lgpl, libbonobo, libbonoboui, libglade, libgnome, libgnomecanvas libgnomeprint, libgnomeprintui, libgnomeui, ਅਤੇ libgnomevfs। ਐਪਲੀਕੇਸ਼ਨਾਂ, ਜੋ ਕਿ ਗਨੋਮ ਡੈਸਕਟਾਪ ਦੇ ਭਾਗ ਵਜੋਂ ਦਿੱਤੀਆਂ ਜਾਂਦੀਆਂ ਹਨ, ਲਈ ਇੱਕ ਸਫ਼ਾਈ ਟਾਸਕ ਬਣਾਈ ਗਈ ਹੈ ਤਾਂ ਕਿ ਕਿਸੇ ਵੀ ਬਰਤਰਫ਼ ਕੀਤੇ ਕੋਡ ਦੀ ਵਰਤੋਂ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ। ਇਸ ਨਾਲ ਗਨੋਮ ੩.੦ ਲਈ ਬਦਲਾਅ ਸੌਖਾ ਰਹੇਗਾ।
ਡਿਵੈਲਪਰਾਂ ਨੂੰ ਆਪਣੀਆਂ ਐਪਲੀਕੇਸ਼ਨਾਂ ਥਈ ਇਹ ਉਦਾਹਰਨ ਵਜੋਂ ਵਰਤਣ ਲਈ ਸਿਫਾਰਸ਼ੀ ਹੈ। ਇਸ ਤੋਂ ਬਿਨਾਂ, ਕੋਈ ਵੀ ਡਿਵੈਲਪਰ (ਜਾਂ ਜੋ ਡਿਵੈਲਪਰ ਬਣਨਾ ਚਾਹੁੰਦੇ ਹਨ), ਜੋ ਸਾਡੀ ਮੱਦਦ ਕਰਨਾ ਚਾਹੁੰਦੇ ਹਨ, GNOME ਗੋਲ ਵਿਕਿ ਪੇਜ਼ ਤੋਂ ਕਈ ਕੰਮ ਲੈ ਸਕਦੇ ਹਨ, ਜੋ ਕਿ ਹਾਲੇ ਪੂਰੇ ਨਹੀਂ ਹੋਏ। ਮੋਡੀਊਲਾਂ ਲਈ ਬਾਕੀ ਰਹਿੰਦੇ ਕੰਮਾਂ ਲਈ ਆਟੋਮੈਟਿਕ ਬਣੇ ਅਤੇ ਅੱਪਡੇਟ ਜਾਣਕਾਰੀ ਹੈ, ਜੋ ਕਿ jhbuild ਬਿਲਡ ਟੂਲ ਰਾਹੀਂ ਸਹਾਇਕ ਹੈ, ਇੱਥੇਲੱਭੀ ਜਾ ਸਕਦੀ ਹੈ।
- 4.1. Glib 2.26
- 4.2. ਅਜੂੰਤਾ
- 4.3. ਫੁਟਕਲ ਡਿਵੈਲਪਰ ਅੱਪਡੇਟ
4.1. Glib 2.26
Glib ੨.੨੬ ਵਿੱਚ GSettings, ਜੋ ਕਿ GConf ਦਾ ਬਦਲ ਹੈ, ਦੇ ਨਾਲ ਨਾਲ GDBus ਵੀ ਹੈ। GDateTime ਵਿੱਚ ਨਵੇਂ ਮਿਤੀ ਤੇ ਸਮਾਂ API ਵੀ ਹਨ। Glib ਵਿੱਚ dtrace ਤੇ systemtap static ਮਾਰਕਰ ਲਈ ਸਹਿਯੋਗ, GObject ਪਰਾਪਟੀ ਬਾਈਡਿੰਗ, ਜਿਵੇਂ libexo ਅਤੇ GSocket ਲਈ ਪਰਾਕਸੀ ਸਹਿਯੋਗ ਵੀ ਸ਼ਾਮਲ ਹੈ। ਹੋਰ ਸੁਧਾਰਾਂ ਵਿੱਚ G_DEFINE_[BOXED|POINTER]_TYPE ਵਿੱਚ ਬਾਕਸ ਤੇ ਪੁਆਇੰਟਰ ਕਿਸਮ ਲਈ ਨਵਾਂ ਸੌਖਾ ਮਾਈਕਰੋ ਸ਼ਾਮਲ ਹੈ, ਤੇ ਆਖਰ 'ਚ ਨਵਾਂ ਫੰਕਸ਼ਨ g_object_notify_by_pspec ਵੀ ਹੈ, ਜੋ ਕਿ g_object_notify ਤੋਂ ਤੇਜ਼ ਹੈ।
4.2. ਅਜੂੰਤਾ
ਅੰਜੂਤਾ, ਫੀਚਰਾਂ ਨਾਲ ਭਰਪੂਰ ਡਿਵੈਲਪਮੈਂਟ ਸਟੂਡਿਓ ਤੇ IDE, ਜਿਸ ਵਿੱਚ ਪਰੋਜੈਕਟ ਪਰਬੰਧ, ਸੌਖਾ ਡੀਬੱਗਰ, ਸਰੋਤ ਐਡੀਟਰ, ਵਰਜਨ ਕੰਟਰੋਲ GUI ਡਿਜ਼ਾਇਨਰ ਤੇ ਹੋਰ ਕਈ ਕੁਝ ਸ਼ਾਮਲ ਹੈ, ਨੂੰ ਨਵੇਂ ਫੀਚਰਾਂ ਲਈ ਅੱਪਡੇਟ ਕੀਤਾ ਗਿਆ ਹੈ।
ਪਾਈਥਨ ਤੇ ਵਾਲਾ ਹੁਣਾ ਅਜੂੰਤਾ ਵਿੱਚ ਪੂਰੀ ਤਰ੍ਹਾਂ ਸਹਿਯੋਗੀ ਹਨ, ਜਿਸ ਵਿੱਚ calltips ਤੇ ਆਪਣੇ-ਆਪ ਪੂਰਾ ਕਰਨ ("IntelliSense") ਸ਼ਾਮਲ ਹਨ।
ਅਜੂੰਤਾ ਦਾ ਡੀਬੱਗਰ ਹੁਣ pretty-printing ਲਈ ਸਹਿਯੋਗੀ ਹੈ। ਜਦੋਂ ਡੀਬੱਗ ਕਰਨਾ ਹੋਵੇ ਤਾਂ, ਆਬਜੈਕਟਾਂ ਨੂੰ ਯੂਜ਼ਰ ਦੀ ਲੋੜ ਮੁਤਾਬਕ ਵੇਖਾਇਆ ਜਾਂਦਾ ਹੈ, ਜਿਵੇਂ ਕਿ GObjects ਜਾਂ C++- ਕਲਾਸਾਂ ਆਦਿ। ਅਖੀਰ 'ਚ, ਸਿੰਬਲ-ਡਾਟਾਬੇਸ ਵਿੱਚ ਵੱਡੇ ਪੱਧਰ ਉੱਤੇ ਕਾਰਗੁਜ਼ਾਰੀ ਸੁਧਾਰ ਕੀਤਾ ਗਿਆ ਹੈ।
4.3. ਫੁਟਕਲ ਡਿਵੈਲਪਰ ਅੱਪਡੇਟ
ਗਨੋਮ ੨.੩੨ ਡਿਵੈਲਪਮੈਂਟ ਪਲੇਅਫਾਰਮ ਵਿੱਚ ਹੋਰ ਅੱਪਡੇਟ 'ਚ ਸ਼ਾਮਲ ਹਨ, libfolks ਸ਼ਾਮਲ ਕਰਨਾ, ਇੱਕ ਲਾਇਬਰੇਰੀ, ਜੋ ਕਿ ਇੰਪੈਂਥੀ ਦੇ ਮੇਟਾ-ਸੰਪਰਕ ਸਹੂਲਤ ਲਈ ਸਹਿਯੋਗੀ ਹੈ। Devhelp ਵਿੱਚ ਹੁਣ ਖਾਸ ਕਿਤਾਬਾਂ ਨੂੰ ਬੰਦ ਕਰਨਾ ਸੰਭਵ ਹੈ। GTK+ ਯੋਜਨਾ ਨੂੰ ਅੱਪਡੇਟ ਕੀਤਾ ਗਿਆ ਹੈ ਤੇ GTK+ ੨.੨੨ ਵਿੱਚ ਤਾਜ਼ਾ ਅਸੈੱਸਰ ਸਹੂਲਤ ਨੂੰ ਡਿਵੈਲਪਰਾਂ ਲਈ ਅੱਪਡੇਟ ਕੀਤਾ ਗਿਆ ਹੈ, ਤਾਂ ਕਿ ਉਹ ਆਪਣੀਆਂ ਐਪਲੀਕੇਸ਼ਨ ਨੂੰ GTK+ ੩.੦ ਲਈ ਤਿਆਰ ਕਰ ਸਕਣ।
5. ਅੰਤਰਰਾਸ਼ਟਰੀਕਰਨ
ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ ੨.੩੨ ਵਿੱਚ ੫੦ ਭਾਸ਼ਾਵਾਂ ਵਿੱਚ ਅਨੁਵਾਦ ਘੱਟੋ-ਘੱਟ ੮੦ ਫੀਸਦੀ ਤੱਕ ਜਾਂ ਵੱਧ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।
ਸਹਿਯੋਗੀ ਭਾਸ਼ਾਵਾਂ:
- ਅਰਬੀ
- ਅਸੁਟਰੀਆਈ
- ਅੰਗਰੇਜ਼ੀ (ਅਮਰੀਕੀ, ਬਰਤਾਨਵੀ)
- ਆਸਾਮੀ
- ਇਤਾਲਵੀ
- ਇੰਡੋਨੇਸ਼ੀਆਈ
- ਈਸਟੋਨੀਆਈ
- ਓੜੀਆ
- ਕਾਟਾਲਾਨ
- ਕੋਰੀਆਈ
- ਕੰਨੜ
- ਗਰੀਕ
- ਗਲੀਸੀਆਈ
- ਗੁਜਰਾਤੀ
- ਚੀਨੀ (ਚੀਨ)
- ਚੀਨੀ (ਤਾਈਵਾਨ)
- ਚੀਨੀ (ਹਾਂਗਕਾਂਗ)
- ਚੈੱਕ
- ਜਰਮਨ
- ਜਾਪਾਨੀ
- ਡੈਨਿਸ਼
- ਡੱਚ
- ਤਾਮਿਲ
- ਤੁਰਕ
- ਤੇਲਗੂ
- ਥਾਈ
- ਨਾਰਵੇਗੀਆਈ ਬੋਕਮਾਕ
- ਪੁਰਤਗਾਲੀ
- ਪੋਲੈਂਡੀ
- ਪੰਜਾਬੀ (ਗੁਰਮੁਖੀ)
- ਫਰੈਂਚ
- ਫੈਨਿਸ਼
- ਬਰਾਜ਼ੀਲੀ ਪੁਰਤਗਾਲੀ
- ਬਸਕਿਊ
- ਬੁਲਗਾਰੀਆਈ
- ਬੰਗਾਲੀ
- ਬੰਗਾਲੀ (ਭਾਰਤੀ)
- ਮਰਾਠੀ
- ਮਲਿਆਲਮ
- ਯੂਕਰੇਨੀ
- ਰੂਸੀ
- ਰੋਮਾਨੀਆਈ
- ਲਾਟਵੀਅਨ
- ਲੀਥੁਨੀਆਈ
- ਵੀਅਤਨਾਮੀ
- ਸਪੇਨੀ
- ਸਰਬੀਆਈ
- ਸਲੋਵੀਨੀਆਈ
- ਸਵੀਡਨੀ
- ਹਿੰਦੀ
- ਹੈਬਰਿਊ
- ਹੰਗਰੀਆਈ
ਕਈ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ, ਉਨ੍ਹਾਂ 'ਚ ਕਈਆਂ ਲਈ ਅੱਧੇ ਤੋਂ ਵੱਧ ਲਾਈਨਾਂ ਅਨੁਵਾਦ ਕੀਤੀਆਂ ਹਨ।
ਗਨੋਮ ਵਰਗੇ ਵੱਡੇ ਸਾਫਟਵੇਅਰ ਪੈਕੇਜ ਦਾ ਅਨੁਵਾਦ ਕਰਨਾ ਨਵੀਂ ਟੀਮ ਲਈ ਬਹੁਤ ਵੱਡਾ ਕੰਮ ਹੋ ਸਕਦਾ ਹੈ, ਭਾਵੇਂ ਕਿ ਪੂਰੀ ਤਰ੍ਹਾਂ ਸਮਰਪਿਤ ਅਨੁਵਾਦ ਟੀਮ ਕਿਉਂ ਨਾ ਹੋਵੇ। ਇਹ ਰੀਲਿਜ਼ ਲਈ ਇੰਡੋਨੇਸ਼ੀਆਈ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ, ਜਿਸ ਨੇ ਇੱਕ ਪੂਰੀ ਤਰ੍ਹਾਂ ਸਹਿਯੋਗੀ ਭਾਸ਼ਾ ਹੋਣ ਦਾ ਦਰਜਾ ਹਾਸਲ ਕਰ ਲਿਆ (੬੦% ਤੋਂ ੯੧% ਤੱਕ ਸਟੇਟਸ ਵਧਾਇਆ)। ਇਸਪੀਰਨਟੋ ਟੀਮ ਨੇ ਵੀ ਆਪਣਾ ਅਨੁਵਾਦ 10 ਪੁਆਇੰਟਾਂ ਤੋਂ ਵੱਧ ਵਧਾਇਆ (ਇਸ ਸਮੇਂ ੨੩% ਅਨੁਵਾਦਿਤ ਹੈ)। ਹੋਰ ਭਾਸ਼ਾਵਾਂ, ਜੋ ਕਿ ਜ਼ਿਕਰਯੋਗ ਹਨ, ਕਾਜ਼ਾਖ ਅਤੇ ਉਘੁਰ ਹਨ।
ਗਨੋਮ ਦੇ ਅਨੁਵਾਦ ਹਾਲਤ ਸਾਈਟ ਉੱਤੇ ਹੋਰ ਅੰਕੜੇ ਅਤੇ ਪੂਰੀ ਜਾਣਕਾਰੀ ਉਪਲੱਬਧ ਹੈ।
6. ਗਨੋਮ ਇੰਸਟਾਲ ਕਰਨਾ
ਆਪਣੀ ਮਸ਼ੀਨ ਉੱਤੇ ਗਨੋਮ ੨.੩੨ ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ ੨.੩੨ ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ ੨.੩੨ ਨਾਲ ਪਹਿਲਾਂ ਹੀ ਉਪਲੱਬਧ ਹਨ। ਤੁਸੀਂ ਉਨ੍ਹਾਂ ਡਿਸਟਰੀਬਿਊਸ਼ਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜੋ ਕਿ ਗਨੋਮ ਨੂੰ ਦੇਣਗੀਆਂ ਅਤੇ ਉਨ੍ਹਾਂ ਦੇ ਨਵੇਂ ਵਰਜਨ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਾਸਤੇ ਫੁੱਟਵੇਅਰ ਲਵੋ ਪੇਜ਼ ਵੇਖੋ।
ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ। git ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2.32 ਮੋਡੀਊਲ-ਸੈੱਟ ਦੀ ਵਰਤੋਂ ਕਰਕੇ ਗਨੋਮ ੨.੩੨.x ਬਣਾਉਣ ਲਈ ਵੀ ਕਰ ਸਕਦੇ ਹੋ।
ਹਾਲਾਂਕਿ ਕਿ ਗਨੋਮ ਨੂੰ ਰੀਲਿਜ਼ ਟਾਰਬਾਲ ਰਾਹੀਂ ਸਿੱਧਾ ਬਣਾਉਣਾ ਸੰਭਵ ਤਾਂ ਹੈ, ਤਾਂ ਵੀ ਅਸੀਂ ਤੁਹਾਨੂੰ JHBuild ਟੂਲ ਵਰਤਣ ਦੀ ਹੀ ਸਿਫਾਰਸ਼ ਕਰਦੇ ਹਾਂ।
7. ਗਨੋਮ ੩.੦ ਲਈ ਭਵਿੱਖ ਦੀ ਨਜ਼ਰ
ਗਨੋਮ ੨.੩੨ ਨਾਲ ਵਿਕਾਸ (ਡਿਵੈਲਪਮੈਂਟ) ਰੁਕਣਾ ਨਹੀਂ ਹੈ। ਗਨੋਮ ੩.੦ ਲਈ ਕੰਮ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜੋ ਕਿ ੨.੩੨ ਦੇ ਛੇ ਮਹੀਨੇ ਬਾਅਦ ਆਉਣ ਵਾਲੀ ਅਪਰੈਲ ਵਿੱਚ ਉਪਲੱਬਧ ਹੋਵੇਗਾ।
ਗਨੋਮ ੩.੦ ਡੈਸਕਟਾਪ ਪਲੇਟਫਾਰਮ ਅਤੇ ਐਪਲੀਕੇਸ਼ਨ ਰੋਜ਼ਾਨਾ ਦੀ ਤਰ੍ਹਾਂ ਉਪਲੱਬਧ ਕਰਵਾਉਣਾ ਜਾਰੀ ਰੱਖੇਗਾ ਅਤੇ ਇਸ ਵਿੱਚ ਗਨੋਮ ਸ਼ੈੱਲ ਵਿੱਚ ਨਵਾਂ ਯੂਜ਼ਰ ਇੰਟਰਫੇਸ ਵਰਗੇ ਫੀਚਰ ਵੀ ਦੇਵੇਗਾ। ਗਨੋਮ ੩.੦ ਵਿੱਚ ਅਸੈਸਬਿਲਟੀ ਵਿੱਚ ਨਵੇਂ ਫੀਚਰ, ਨਵਾਂ ਯੂਜ਼ਰ ਮੱਦਦ ਅਤੇ ਡੌਕੂਮੈਂਟੇਸ਼ਨ, ਗਨੋਮ ਦੀ ਪਹਿਲੀ ਵੈੱਬ ਸਰਵਿਸ ਟੋਮਬੋਏ ਆਨਲਾਈਨ ਅਤੇ ਹੋਰ ਵੀ ਉਪਲੱਬਧ ਹੋਣਗੇ। ਡਿਵੈਲਪਰਾਂ ਲਈ ਗਨੋਮ ੨.੩੨ ਨੇ ਕਈ ਪੁਰਾਣੀਆਂ ਲਾਇਬਰੇਰੀਆਂ ਬਰਤਰਫ਼ ਕੀਤੀਆਂ ਹਨ।
ਗਨੋਮ ਰੋਡ-ਮੈਪ ਵਿੱਚ ਅਗਲੇ ਰੀਲਿਜ਼ ਵਿੱਚ ਡਿਵੈਲਪਰਾਂ ਦੇ ਨਿਸ਼ਾਨੇ ਦਿੱਤੇ ਗਏ ਹਨ, ਅਤੇ ਗਨੋਮ ੩.੦ ਰੀਲਿਜ਼ ਸ਼ੈਡੀਊਲ ਛੇਤੀ ਉਪਲੱਬਧ ਹੋਵੇਗਾ ਅਤੇ ਗਨੋਮ ਵਿਕਿ ਉੱਤੇ ਉਪਲੱਬਧ ਹੈ।
GNOME3.org ਨੂੰ ਆਉਣ ਵਾਲੇ ਸਮੇਂ ਵਿੱਚ ਸ਼ੁਰੂ ਕੀਤਾ ਜਾਵੇਗਾ ਅਤੇ ਇਹ ਗਨੋਮ ੩.੦ ਦੇ ਨਵੇਂ ਫੀਚਰਾਂ, ਐਪਲੀਕੇਸ਼ਨਾਂ ਤੇ ਹੋਰ ਬਾਰੇ ਵਿਡੀਓ, ਸਕਰੀਨਸ਼ਾਟ ਤੇ ਜਾਣਕਾਰੀ ਉਪਲੱਬਧ ਕਰਵਾਏਗੀ। ਹੋਰ ਜਾਣਕਾਰੀ ਲਈ GNOME.org ਨੂੰ ਵੇਖਦੇ ਰਹੋ।
8. ਮਾਣ
ਇਸ ਰੀਲਿਜ਼ ਨੋਟਿਸ ਨੂੰ ਪਾਲ ਕੁਟਲਰ ਨੇ ਗਨੋਮ ਕਮਿਊਨਟੀ ਦੀ ਮੱਦਦ ਨਾਲ ਕੰਪਾਇਲ ਕੀਤਾ ਹੈ। ਸੇਨ ਵਿਲਸਨ ਦਾ ਗਨੋਮ ੨.੩੨ ਡੈਸਕਟਾਪ ਸਕਰੀਨਸ਼ਾਟ ਦੇਣ ਲਈ ਧੰਨਵਾਦ ਕਰਦੇ ਹਾਂ। ਕਮਿਊਨਟੀ ਵਲੋਂ, ਅਸੀਂ ਡਿਵੈਲਪਰਾਂ ਅਤੇ ਯੋਗਦਾਨ ਦੇਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ, ਜਿੰਨ੍ਹਾਂ ਗਨੋਮ ਰੀਲਿਜ਼ ਨੂੰ ਸੰਭਵ ਬਣਾਇਆ।
ਇਹ ਕੰਮ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਅਨੁਵਾਦ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਅਨੁਵਾਦ ਪਰੋਜੈਕਟ ਨਾਲ ਸੰਪਰਕ ਕਰੋ। ਗਨੋਮ ਰੀਲਿਜ਼ ਨੋਟਿਸ ਨੂੰ ਕਰੀਏਟਿਵ ਕਾਮਨਜ਼ ਸ਼ੇਅਰਲਾਈਕ ੩.੦ ਲਾਈਸੈਂਸ ਅਧੀਨ ਜਾਰੀ ਕੀਤਾ ਗਿਆ ਹੈ।