ਗਨੋਮ ੨.੨੬ ਰੀਲਿਜ਼ ਨੋਟਿਸ

1. ਜਾਣ ਪਛਾਣ

ਗਨੋਮ ੨.੨੬ ਗਨੋਮ ਡੈਸਕਟਾਪ ਦਾ ਤਰੋ-ਤਾਜ਼ਾ ਵਰਜਨ ਹੈ, ਜੋ ਕਿ ਤੁਹਾਡੇ ਕੰਪਿਊਟਰ ਲਈ ਹਰਮਨ-ਪਿਆਰਾ, ਬਹੁ-ਪਲੇਟਫਾਰਮ ਡੈਸਕਟਾਪ ਇੰਵਾਇਰਮਿੰਟ ਹੈ, ਦਾ ਨਵਾਂ ਨਕੋਰ ਵਰਜਨ ਹੈ। ਮੁਕਤ/ਮੁਫ਼ਤ ਅਤੇ ਓਪਨ ਸਰੋਤ ਸਾਫਟਵੇਅਰ ਅਧਾਰਿਤ ਗਨੋਮ ਆਮ ਕੰਪਿਊਟਰ ਯੂਜ਼ਰ ਲਈ ਅੱਜਕੱਲ੍ਹ ਦੇ ਕੰਪਿਊਟਰ ਮਾਹੌਲ ਵਿੱਚ ਲੋੜੀਦੀਆਂ ਸਭ ਸਹੂਲਤਾਂ ਜਿਵੇਂ ਕਿ ਈਮੇਲ, ਗਰੁੱਪਵੇਅਰ, ਵੈੱਬ ਬਰਾਊਜ਼ਿੰਗ, ਫਾਇਲ ਪਰਬੰਧ, ਮਲਟੀਮੀਡਿਆ ਅਤੇ ਖੇਡਾਂ ਦਿੰਦਾ ਹੈ। ਇਸ ਦੇ ਨਾਲ ਨਾਲ ਸਾਫਟਵੇਅਰ ਡਿਵੈਲਪਰਾਂ ਲਈ ਡੈਸਕਟਾਪ ਅਤੇ ਮੋਬਾਇਲ ਐਪਲੀਕੇਸ਼ਨਾਂ ਦੋਵਾਂ ਲਈ ਲਚਕੀਲੇ ਅਤੇ ਪਰਭਾਵੀ ਪਲੇਟਫਾਰਮ ਵੀ ਦਿੰਦਾ ਹੈ।

ਚਿੱਤਰ 1ਗਨੋਮ ੨.੨੬

ਗਨੋਮ ਡੈਸਕਟਾਪ ਕਈ ਨਵੇਂ ਫੀਚਰਾਂ, ਸੁਧਾਰਾਂ, ਬੱਗ ਹਟਾਉਣ ਅਤੇ ਅਨੁਵਾਦ ਨਾਲ ਹਰੇਕ 6 ਮਹੀਨਿਆਂ ਪਿੱਛੋਂ ਜਾਰੀ ਕੀਤਾ ਜਾਂਦਾ ਹੈ। ਗਨੋਮ ੨.੨੬ ਨੇ ਆਪਣੀ ਰੀਤ ਕਾਇਮ ਰੱਖੀ ਹੈ ਅਤੇ ਕਈ ਨਵੇਂ ਫੀਚਰ ਲੈ ਆਂਦੇ ਹਨ ਅਤੇ ਸੈਂਕੜੇ ਧਿਆਨ ਵਿੱਚ ਆਏ ਬੱਗ ਹਟਾਏ ਹਨ। ਗਨੋਮ ਬਾਰੇ ਅਤੇ ਹੋਰ ਡੈਸਕਟਾਪ ਇੰਵਾਇਰਨਮਿੰਟ ਨਾਲੋਂ ਵੱਖਰੇਪਨ (ਜਿਵੇਂ ਕਿ ਸਹੂਲਤਾਂ, ਅੰਤਰਰਾਸ਼ਟਰੀਕਰਨ ਅਤੇ ਆਜ਼ਾਦੀ) ਬਾਰੇ ਜਾਣਨ ਲਈ ਸਾਡੀ ਵੈੱਬਸਾਇਟ ਗਨੋਮ ਬਾਰੇ ਵੇਖੋ।

ਸਾਨੂੰ ਅੱਜੇ ਜੁਆਇੰਨ ਕਰੋ ਅਤੇ ਲੱਭੋ ਕਿ ਤੁਸੀਂ ਕੀ ਨਵਾਂ ਕਰ ਸਕਦੇ ਹੋ।

ਗਨੋਮ ੨.੨੬ ਵਿੱਚ ਗਨੋਮ ੨.੨੪ ਅਤੇ ਬਾਅਦ ਦੇ ਸਭ ਸੁਧਾਰ ਹਨ। ਤੁਸੀਂ ਗਨੋਮ ੨.੨੪ ਦੇ ਰੀਲਿਜ਼ ਨੋਟਿਸ ਤੋਂ ਇਹ ਜਾਣਕਾਰੀ ਲੈ ਸਕਦੇ ਹੋ।

2. ਯੂਜ਼ਰਾਂ ਲਈ ਨਵਾਂ ਹੈ

ਗਨੋਮ ਪਰੋਜੈੱਕਟ ਦਾ ਗਨੋਮ ੨.੨੬ ਵਿੱਚ ਨਿਸ਼ਾਨਾ ਯੂਜ਼ਰ ਅਤੇ ਵਰਤੋਂ ਆਮ ਵਾਂਗ ਹੀ ਰਹੀ ਹੈ, ਜਿਸ ਵਿੱਚ ਇਸ ਦੇ ਸੈਂਕੜੇ ਬੱਗ ਫਿਕਸ ਅਤੇ ਯੂਜ਼ਰ ਵਲੋਂ ਮੰਗੇ ਗਏ ਸੁਧਾਰ ਕੀਤੇ ਗਏ ਹਨ। ਇਹ ਪਰਤੱਖ ਸੁਧਾਰਾਂ ਨੇ ਹਰੇਕ ਬਦਲਾਅ ਅਤੇ ਕੀਤੇ ਸੁਧਾਰ ਨੂੰ ਵੇਖਾਉਣਾ ਸੰਭਵ ਬਣਾਇਆ ਹੈ, ਪਰ ਅਸੀਂ ਗਨੋਮ ਦੇ ਇਸ ਰੀਲਿਜ਼ ਵਿੱਚ ਕੁਝ ਖਾਸ ਯੂਜ਼ਰ ਲਈ ਫੀਚਰਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ।

2.1. ਵਧੀਆ ਨਵਾਂ ਡਿਸਕ ਲਿਖਣ ਢੰਗ

ਗਨੋਮ ਦੇ ਪਿਛਲੇ ਵਰਜਨ ਵਿੱਚ ਵੀ ਭਾਵੇਂ CD ਅਤੇ DVD ਨੂੰ ਲਿਖਣ ਦਾ ਢੰਗ ਸੌਖਾ ਹੀ ਸੀ, ਪਰ ਗਨੋਮ ੨.੨੬ ਵਿੱਚ ਇਸ ਨੂੰ ਡਿਸਕ ਲਿਖਣ ਲਈ ਪੂਰੀ ਐਪਲੀਕੇਸ਼ਨ ਵਜੋਂ ਹੀ ਵਧਾ ਦਿੱਤਾ ਗਿ ਹੈ: ਬਰਾਸੀਰੋ

ਬਰਾਸੀਰ ਨਵੇਂ ਫੀਚਰ ਦਿੰਦਾ ਹੈ, ਜੋ ਕਿ CD ਬਰਨਰ ਵਲੋਂ ਸਹਾਇਕ ਨਹੀਂ ਸਨ, ਜਿਵੇਂ ਕਿ ਆਡੀਓ ਟਰੈਕ ਝਲਕ, ਟਰੈਕ ਵੰਡਣੇ, ਅਤੇ ਵਾਲੀਅਮ ਨਾਰਮੇਲਾਈਜ਼ ਕਰਨ ਨਾਲ ਆਡੀਓ CD ਲਿਖਣੀ; ਪੂਰਾ ਮਲਟੀ-ਸ਼ੈਸ਼ਨ ਸਹਿਯੋਗ; ਐਟੀਗਰੇਟੀ ਚੈੱਕ, ਕਵਰ ਐਡੀਟਰ ਅਤੇ ਕਈ ਲਿਖਣ ਬੈਕਐਂਡ ਲਈ ਸਹਿਯੋਗ

ਚਿੱਤਰ 2ਬਰਾਸੀਰੋ

People who appreciated the way CD burning used to work will not have to relearn their habits; the existing interfaces are also available. Applications ▸ System Tools ▸ CD/DVD Creator in the menu still brings up a folder you can drag into. CD (ISO) image files can still be burnt directly from the file manager by right-clicking on them.

ਬਰਾਸੀਰੋ ਹੋਰ ਗਨੋਮ ਐਪਲੀਕੇਸ਼ਨਾਂ ਨੂੰ ਡਿਸਕ ਲਿਖਣ ਸਮਰੱਥਾ ਜੋੜਨ ਲਈ ਸਹਾਇਕ ਹੈ। ਜਿਵੇਂ ਕਿ ਮੀਡਿਆ ਪਲੇਅਰ ਹੁਣ ਤੁਹਾਨੂੰ ਘਰੇ ਮੂਵੀ ਲਿਖਣ ਲਈ ਸਹਾਇਤਾ ਦੇਵੇਗਾ, ਜੋ ਕਿ ਤੁਸੀਂ (S)VCD ਜਾਂ DVD ਤੋਂ ਵੇਖ ਰਹੇ ਹੋ।

2.2. ਸੌਖੀ ਫਾਇਲ ਸਾਂਝ

ਗਨੋਮ ੨.੨੬ ਵਿੱਚ ਇਸ ਦੇ ਫਾਇਲ ਮੈਨੇਜਰ ਵਿੱਚ ਇੱਕ ਪਲੱਗਇਨ ਸ਼ਾਮਲ ਕੀਤੀ ਗਈ ਹੈ, ਜੋ ਕਿ WebDAV, HTTP ਅਤੇ ਬਲਿਊਟੁੱਥ ਉੱਤੇ ਨਿੱਜੀ ਫਾਇਲਾਂ ਸਾਂਝੀਆਂ ਕਰਨ ਨੂੰ ਸੌਖਾ ਕਰ ਦਿੰਦੀ ਹੈ।

ਚਿੱਤਰ 3ਫਾਇਲਾਂ ਸਾਂਝੀਆਂ ਕਰਨੀਆਂ

2.3. ਈਵੇਲੂਸ਼ਨ ਵਿੱਚ ਵਿੰਡੋਜ਼ ਤੋਂ ਇਸ ਮਾਈਗਰੇਸ਼ਨ ਸ਼ਾਮਲ ਹੈ

ਗਨੋਮ ਦੇ ਈਮੇਲ ਅਤੇ ਗਰੁੱਪਵੇਅਰ ਸੂਟ ਈਵੇਲੂਸ਼ਨ ਦੇ ਦੋ ਖਾਸ ਫੀਚਰਾਂ ਲਏ ਹਨ, ਜੋ ਕਿ ਯੂਜ਼ਰਾਂ ਨੂੰ ਮਾਈਕਰੋਸਾਫਟ ਵਿੰਡੋਜ਼ ਇੰਵਾਇਰਨਮੈਂਟ ਤੋਂ ਗਨੋਮ ਲਈ ਮਾਈਗਰੇਟ ਕਰਨ ਲਈ ਮੱਦਦ ਕਰਨਗੇ।

ਪਹਿਲੀ ਸਹੂਲਤ ਤਾਂ ਮਾਈਕਰੋਸਾਫਟ ਆਉਟਲੁੱਕ ਨਿੱਜੀ ਫੋਲਡਰ (Microsoft Outlook Personal Folders) (PST ਫਾਇਲਾਂ) ਨੂੰ ਈਵੇਲੂਸ਼ਨ ਵਿੱਚ ਸਿੱਧਾ ਇੰਪੋਰਟ ਕਰਨ ਦੀ ਹੈ। ਈਮੇਲ, ਸੰਪਰਕ, ਮੁਲਾਕਾਤ, ਟਾਸਕ ਅਤੇ ਜਰਨਲ ਐਂਟਰੀਆਂ ਲਈ ਸਹਿਯੋਗ ਹੈ। ਪਹਿਲਾਂ, ਫਾਇਲਾਂ ਨੂੰ ਕੇਵਲ ਸੁਤੰਤਰ-ਧਿਰ ਸਹੂਲਤਾਂ, ਜਿਵੇਂ ਕਿ ਵਿੰਡੋਜ਼ (Windows) ਲਈ ਥੰਡਰਬਰਡ ਰਾਹੀਂ ਹੀ ਇੰਪੋਰਟ ਕੀਤਾ ਜਾ ਸਕਦਾ ਸੀ।

ਮਾਈਕਰੋਸਾਫਟਵ (Microsoft) ਐਕਸਚੇਜ਼ ਦੇ MAPI ਪਰੋਟੋਕਾਲ ਲਈ ਸਹਿਯੋਗ ਦੂਜਾ ਹੈ। ਇਹ ਪਰੋਟੋਕਾਲ ਹੈ, ਜੋ ਕਿ ਮਾਈਕਰੋਸਾਫਟ ਆਉਟਲੁੱਕ ਵਲੋਂ ਐਕਸਚੇਜ਼ ਨਾਲ ਸੰਚਾਰ ਲਈ ਵਰਤਿਆ ਜਾਂਦਾ ਹੈ। ਪਹਿਲਾਂ, ਈਵੇਲੂਸ਼ਨ ਕੇਵਲ ਐਕਸਚੇਜ਼ ਦੇ SOAP ਪਰੋਟੋਕਾਲ ਲਈ ਸਹਾਇਕ ਸੀ, ਜੋ ਕਿ ਸਭ ਐਕਸਚੇਜ਼ ਸਰਵਰ ਉੱਤੇ ਉਪਲੱਬਧ ਨਹੀਂ ਸੀ। ਇਹ ਸਹਿਯੋਗ ਨੇ ਈਵੇਲੂਸ਼ਨ ਦੀ ਐਕਸਚੇਜ਼ ਸਰਵਰਾਂ ਨਾਲ ਜੁੜਨ ਦੀ ਸਮੱਰਥਾ ਵਿੱਚ ਵੱਡਾ ਸੁਧਾਰ ਕੀਤਾ ਹੈ।

2.4. ਮੀਡਿਆ ਪਲੇਅਰ ਸੁਧਾਰ

ਗਨੋਮ ਦੇ ਮੀਡਿਆ ਪਲੇਅਰ ਵਿੱਚ ਕਈ ਨਵੇਂ ਫੀਚਰਾਂ ਨਾਲ ਸੁਧਾਰ ਜਾਰੀ ਰਹੇ ਹਨ।

ਕਈ ਮੀਡਿਆ ਪਲੇਅਰ ਭਾਗ ਹੁਣ ਸਟੋਰ ਕੀਤੀ ਸਮੱਗਰੀ ਨੂੰ UPnP ਜਾਂ DLNA ਪਰੋਟੋਕਾਲ ਰਾਹੀਂ ਸਾਂਝੀ ਕਰਨ ਦੀ ਚੋਣ ਦਿੰਦੇ ਹਨ। ਨਵੇਂ Coherence DLNA/UPnP ਕਲਾਇਟ ਨਾਲ ਗਨੋਮ ਮੀਡਿਆ ਪਲੇਅਰ ਵਿੱਚੋਂ ਹੀ ਇਹ ਸਮੱਗਰੀ ਨੂੰ ਵੇਖਣਾ ਅਤੇ ਚਲਾਉਣਾ ਸੰਭਵ ਹੋ ਗਿਆ ਹੈ।

ਜਦੋਂ ਕਿ ਗਨੋਮ ਦੇ ਮੀਡਿਆ ਪਲੇਅਰ ਵਿੱਚ ਪਹਿਲਾਂ ਹੀ ਮੂਵੀ ਦੇ ਸਬ-ਟਾਈਟਲ ਵੇਖਾਉਣ ਦੀ ਸਮਰੱਥਾ ਹੈ, ਤਾਂ ਵੀ ਤੁਹਾਨੂੰ ਇਹ ਸਬ-ਟਾਈਟਲ ਡਾਟਾ ਉਪਲੱਬਧ ਕਰਵਾਉਣ ਲਈ ਲਾਜ਼ਮੀ ਸੀ। ਗਨੋਮ ੨.੨੬ ਦੇ ਨਾਲ, ਇਹ ਪਾਬੰਦੀ ਖਤਮ ਹੋ ਗਈ। ਇਹ ਨਵੀਂ ਸਬ-ਟਾਈਟਲ ਡਾਊਨਲੋਡਰ ਪਲੱਗਇਨ ਨਾਲ, ਮੀਡਿਆ ਪਲੇਅਰ ਆਟੋਮੈਟਿਕ ਹੀ ਤੁਹਾਡੇ ਲਈ ਸਬ-ਟਾਈਟਲ ਲੱਭ ਲਵੇਗਾ।

2.5. ਪਲਸ-ਆਡੀਓ ਨਾਲ ਸਬੰਧਿਤ ਵਾਲੀਅਮ ਕੰਟਰੋਲ

ਪਲੱਸ-ਆਡੀਓ ਨਵਾਂ ਆਡੀਓ ਇੰਪੁੱਟ/ਆਉਟਪੁੱਟ ਰੂਟਿੰਗ ਅਤੇ ਮਿਕਸਿੰਗ ਫਰੇਮਵਰਕ ਹੈ, ਜੋ ਕਿ ਕਈ ਮੁਫ਼ਤ ਸਾਫਟਵੇਅਰ ਪਲੇਟਫਾਰਮਾਂ ਵਲੋਂ ਵਰਤਿਆ ਜਾ ਰਿਹਾ ਹੈ। ਇਸ ਵਿੱਚ ਪ੍ਰਤੀ-ਐਪਲੀਕੇਸ਼ਨ ਵਾਲੀਅਮ ਅਤੇ ਡਾਇਨੈਮਿਕ ਪਲੱਗ-ਪਲੇਅ ਅਤੇ ਸਾਊਂਡ ਜੰਤਰ ਲਈ ਮੁੜ-ਰੂਟਿੰਗ (ਜਿਵੇਂ ਕਿ USB ਸਾਊਂਡਕਾਰਡ) ਵਰਗੇ ਫੀਚਰ ਦਾ ਸਹਿਯੋਗ ਹੈ।

ਗਨੋਮ ੨.੨੬ ਇਸ ਦੇ ਨਵੇਂ ਵਾਲੀਅਮ ਕੰਟਰੋਲ ਦੇ ਨਵੇਂ ਫੀਚਰਾਂ ਅਤੇ ਸਾਊਂਡ ਪਸੰਦ ਟੂਲ ਦਾ ਫਾਇਦਾ ਲੈ ਸਕਦਾ ਹੈ।

ਚਿੱਤਰ 4ਵਾਲੀਅਮ ਕੰਟਰੋਲ ਇੰਪੁੱਟ ਸੈਟਿੰਗ

ਸਾਊਂਡ ਪਸੰਦ ਟੂਲ ਸਾਊਂਡ ਜੰਤਰ, ਐਪਲੀਕੇਸ਼ਨ ਵਾਲੀਅਮ, ਚੇਤਾਵਨੀ ਵਾਲੀਅਮ ਅਤੇ ਚੇਤਾਵਨੀ ਥੀਮ ਆਦਿ ਨੂੰ ਇੱਕ ਥਾਂ ਉੱਤੇ ਇੱਕਠਾ ਉਪਲੱਬਧ ਕਰਵਾਉਦਾ ਹੈ।

ਪਲੱਸ-ਆਡੀਓ ਤੋਂ ਬਿਨਾਂ, ਪੁਰਾਣਾ (ਜੀਸਟਰੀਮਰ) ਮਿਕਸਰ ਹਾਲੇ ਵੀ ਉਪਲੱਬਧ ਹੈ ਅਤੇ ਨਵੇਂ ਇੰਟਰਫੇਸ ਨਾਲ ਮਿਲਣ ਲਈ ਸਾਊਂਡ ਥੀਮ ਟੈਬ ਨਾਲ ਵਰਤਿਆ ਜਾ ਸਕਦਾ ਹੈ।

2.6. ਕਈ ਮਾਨੀਟਰਾਂ ਅਤੇ ਪਰੋਜੈਕਟਰਾਂ ਲਈ ਸਹਿਯੋਗ

ਡਿਸਪਲੇਅ ਸੈਟਿੰਗ ਟੂਲ ਹੁਣ ਤੁਹਾਡੇ ਵਾਲੇ ਜੋੜੇ ਗਏ ਮਾਨੀਟਰ ਜਾਂ ਪਰੋਜੈਕਟਰ ਦੀ ਵਧੀਆ ਝਲਕ ਵੇਖਾਉਦਾ ਹੈ, ਅਤੇ ਤੁਹਾਡੇ ਮਾਨੀਟਰਾਂ ਦੀਆਂ ਕਈ ਸੰਰਚਨਾਵਾਂ ਲਈ ਪਹਿਲਾਂ ਤੋਂ ਸੌਖਾ ਸੈਟਅੱਪ ਉਪਲੱਬਧ ਕਰਵਾਉਦਾ ਹੈ।

ਚਿੱਤਰ 5ਡਿਸਪਲੇਅ ਸੈਟਿੰਗ

ਡਿਸਪਲੇਅ ਸੈਟਿੰਗ ਟੂਲ ਹੁਣ ਤਕੜੇ ਗਰਾਫਿਕਸ ਡਰਾਇਵਰਾਂ ਨਾਲ ਹੋਰ ਵੀ ਭਰੋਸੇਯੋਗ ਬਣ ਗਿਆ ਹੈ, ਕਿਉਂਕਿ ਹੁਣ ਇਹ ਤੁਹਾਡੇ ਮਾਨੀਟਰ ਦੀ ਸੈਟਿੰਗ ਕਰਨ ਦੇ ਬਾਅਦ ਪੁਸ਼ਟੀ ਲਈ ਡਾਈਲਾਗ ਵੇਖਾਉਦਾ ਹੈ। ਤੁਹਾਡੀ ਸੈਟਿੰਗ ਨੂੰ ਆਖਰੀ ਚੰਗੀ ਸੰਰਚਨਾ ਲਈ ਰੀਸਟੋਰ ਕਰ ਦਿੱਤਾ ਜਾਂਦਾ ਹੈ, ਜੇ ਤੁਹਾਡੀ ਮਸ਼ੀਨ ਕਰੈਸ਼ ਹੋ ਜਾਵੇ, ਜਦੋਂ ਕਿ ਮਾਨੀਟਰ ਦੀ ਸੈਟਿੰਗ ਚੱਲ ਰਹੀ ਹੋਵੇ।

2.7. ਲਗਭਗ ਟੈਲੀਫੋਨ ਵਾਂਗ ਗੱਲਬਾਤ

ਇੰਪੈਂਥੀ (Empathy) ਤੁਰੰਤ ਸੁਨੇਹੇਦਾਰ ਐਪਲੀਕੇਸ਼ਨ, ਜੋ ਕਿ ਟੈਲੀਫੋਨਿਕ ਕਮਿਊਨੀਕੇਸ਼ਨ ਫਰੇਮਵਰਕ ਵਰਤਦੀ ਹੈ, ਨੂੰ ਹੋਰ ਨਵੇਂ ਪੜਾਅ ਉੱਤੇ ਲੈ ਜਾਇਆ ਗਿਆ ਹੈ, ਜਿਸ ਵਿੱਚ ਹੁਣ ਫਾਇਲ ਟਰਾਂਸਫਰ ਸਹਿਯੋਗ, ਜਿੱਥੇ ਕਿ ਟੈਲੀਪੈਥੀ ਸਹਾਇਕ ਹੈ (ਹਾਲੇ ਤੱਕ ਜੱਬਰ ਤੇ ਲਿੰਕ-ਲੋਕਲ XMPP), ਚੈੱਟ ਰੂਪ ਵਿੱਚ ਸੱਦਾ ਸਹਿਯੋਗ, ਸਾਊਂਡ ਥੀਮ ਅਤੇ ਨੋਟੀਫਿਕੇਸ਼ਨ ਅਤੇ ਸਧਾਰਿਆ VoIP ਅਹਿਸਾਸ ਵਰਗੇ ਫੀਚਰ ਹਨ।

ਚਿੱਤਰ 6ਇੰਪੈਂਥੀ ਨਾਲ ਵੀਡਿਓ ਕਾਲ ਕਰਨੀ

VoIP ਹੁਣ ਮੁਫ਼ਤ/ਮੁਕਤ ਥੋਰਾ ਅਤੇ Speex ਕੋਡਿਕ (codecs) ਦੀ ਵਰਤੋਂ ਕਰਕੇ ਜਿੰਗਲ (Jingle) ਦੇ ਕਲਾਇਟਾਂ ਲਈ ਸਹਿਯੋਗ ਉਪਲੱਬਧ ਹੈ।

ਸਾਊਂਡ ਥੀਮ ਅਤੇ ਨੋਟੀਫਿਕੇਸ਼ਨ ਬੁਲਬਲੇ ਲਈ ਸਹਿਯੋਗ ਵੀ ਸ਼ਾਮਲ ਕੀਤਾ ਗਿਆ ਹੈ।

2.8. ਏਪੀਫਨੀ ਟਿਕਾਣਾ

ਗਨੋਮ ਦਾ ਵੈੱਬ ਬਰਾਊਜ਼ਰ, ਏਪੀਫਨੀ ਨੇ ਸੋਧੀ ਗਈ ਟਿਕਾਣਾ ਪੱਟੀ ਵਿੱਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਹਨ, ਜਿਸ ਵਿੱਚ ਫਾਇਰਫਾਕਸ ੩.੦ ਵਲੋਂ ਹਰਮਨਪਿਆਰੀ ਬਣਾਈ ਗਈ ਪੱਟੀ ਹੈ।

ਚਿੱਤਰ 7ਨਵੀਂ ਟਿਕਾਣਾ ਪੱਟੀ

2.9. ਫਿੰਗਰਪਰਿੰਟ ਰੀਡਰ ਐਂਟੀਗਰੇਸ਼ਨ

ਗਨੋਮ ੨.੨੬ ਵਿੱਚ ਹੁਣ fprintd ਫਿੰਗਰਪਰਿੰਟ ਸਰਵਿਸ ਉਪਲੱਬਧ ਕਰਵਾਈ ਗਈ ਹੈ, ਜੋ ਕਿ ਯੂਜ਼ਰ ਨੂੰ ਪਰਮਾਣਕਿਤਾ ਲਈ ਫਿੰਗਰਪਰਿੰਟ ਵਰਤਣ ਵਾਸਤੇ ਸਹਿਯੋਗੀ ਹੈ।

ਜੇ ਸਿਸਟਮ ਫਿੰਗਰਪਰਿੰਟ ਪਰਮਾਣਕਿਤਾ ਲਈ ਸਹਾਇਕ ਹੋਵੇ ਤਾਂ ਯੂਜ਼ਰ ਆਪਣੇ ਫਿੰਗਰਪਰਿੰਟ ਨੂੰ ਪੈਨਲ ਮੇਨੂ ਤੋਂ ਡੈਸਕਟਾਪ ▸ ਮੇਰੀ ਪਸੰਦ ▸ ਮੇਰੇ ਬਾਰੇ ਰਾਹੀਂ ਵਰਤੋਂ ਕਰ ਸਕਦੇ ਹਨ।

2.10. ਉਡੀਕੋ ਜਨਾਬ, ਹਾਲੇ ਹੋਰ ਵੀ ਬਹੁਤ ਹੈ...

ਨਾਲ ਦੀ ਨਾਲ ਹੀ ਵੱਡੀ ਸੰਭਵਾਨਾ ਹੈ ਕਿ ਹਰੇਕ ਗਨੋਮ ਰੀਲਿਜ਼ ਵਾਂਗ ਹੀ ਕਈ ਛੋਟੇ ਨਵੇਂ ਅਤੇ ਸੁਧਾਰ ਕੀਤੇ ਗਏ ਹੋਣ।

 • ਫਾਇਲ ਮੈਨੇਜਰ ਹੁਣ ਪੈਕੇਜਕਿੱਟ ਨੂੰ ਤੁਹਾਡੇ ਵਲੋਂ ਫਾਇਲ ਖੋਲ੍ਹਣ ਉੱਤੇ ਸਹਾਇਕ ਕਿਸਮ ਲਈ ਇੰਸਟਾਲ ਕਰਨ ਲਈ ਵਰਤੇਗਾ।
 • ਕੀਬੋਰਡ ਮੋਡੀਫਾਇਰ (ਅਕਸਰ Alt) ਹੁਣ ਪੈਨਲ ਨੂੰ ਸਕਰੀਨ ਦੇ ਦੁਆਲੇ ਹਿਲਾਉਣ ਲਈ ਲੋੜੀਦਾ ਹੈ (ਉਹੀ ਕੀਬੋਰਡ ਮੋਡੀਫਾਇਰ ਨੂੰ ਵਿੰਡੋ ਨੂੰ ਉਨ੍ਹਾਂ ਦੇ ਵਿੱਚ ਖਿੱਚਣ ਲਈ ਵਰਤਿਆ ਜਾਂਦਾ ਹੈ)।
 • ਪਾਸਵਰਡ ਐਂਟਰੀ ਵਿਦਜੈੱਟ ਹੁਣ ਤੁਹਾਨੂੰ ਚੇਤਾਵਨੀ ਦੇ ਸਕਦਾ ਹੈ, ਜੇ ਤੁਹਾਡਾ ਕੈਪਸ ਲਾਕ ਚਾਲੂ ਹੈ।
 • ਇੰਪੁੱਟ ਢੰਗ ਨੂੰ ਟੈਕਸਟ ਐਂਟਰੀ ਵਿਦਜੈੱਟ ਲਈ ਬਦਲਣਾ ਹੁਣ ਪ੍ਰਤੀ-ਵਿਦਜੈੱਟ ਹੈ, ਨਾ ਕਿ ਹਰੇਕ ਐਪਲੀਕੇਸ਼ਨ ਲਈ। (ਇਹ ਤੁਹਾਨੂੰ ਡਿਫਾਲਟ ਇੰਪੁੱਟ ਮੈਨੇਜਰ ਦੀ ਸੈਟਿੰਗ ਜਾਂ ਕੀਬੋਰਡ ਲੇਆਉਟ ਦੀ ਸੈਟਿੰਗ ਤੋਂ ਵੱਖ ਹੈ।)
 • ਇੰਪੁੱਟ ਢੰਗ ਹੁਣ ਪਾਸਵਰਡ ਐਂਟਰੀ ਵਿਦਜੈੱਟ ਵਿੱਚ ਵੀ ਕੰਮ ਕਰਦਾ ਹੈ।
 • ਡੈਸਕਬਾਰ ਹੁਣ ਓਪਨ-ਖੋਜ ਪਲੱਗਇਨ ਲਈ ਸਹਾਇਕ ਹੈ।
 • ਨਵੇਂ ਦਿੱਖ ਪਰਭਾਵ, ਜਿਵੇਂ ਕਿ ਪੈਨਲਾਂ ਨੂੰ ਲਾਗਇਨ ਅਤੇ ਲਾਗ-ਆਉਟ ਸਮੇਂ ਸਲਾਇਡ ਇਨ ਤੇ ਆਉਟ ਕਰਨਾ ਅਤੇ ਡੈਸਕਟਾਪ ਬੈਕਗਰਾਊਂਡ ਕਰਾਂਸ-ਫੇਡ ਕਰਨੀਆਂ।

3. ਅਸੈੱਸਬਿਲਟੀ 'ਚ ਨਵਾਂ ਕੀ ਹੈ

ਗਨੋਮ ਵਲੋਂ ਹਰੇਕ ਵਾਸਤੇ ਸਾਫਟਵੇਅਰ ਬਣਾਉਣ ਦਾ ਜੋਸ਼ ਹੈ, ਜਿਸ ਵਿੱਚ ਅਪੰਗ ਯੂਜ਼ਰ ਅਤੇ ਡਿਵੈਲਪਰ ਸ਼ਾਮਲ ਹਨ, ਜਿੰਨ੍ਹਾਂ ਲਈ ਆਪਣਾ ਕੰਪਿਊਟਰਾਂ ਔਖਾ ਹੈ। ਇਸ ਮੱਦਦ ਲਈ, ਗਨੋਮ ਨੇ ਗਨੋਮ ਅਸੈੱਸਬਿਲਟੀ ਪਰੋਜੈਕਟ ਬਣਾਇਆ ਗਿਆ ਹੈ ਅਤੇ ਇੱਕ ਅਸੈੱਸਬਿਲਟੀ ਫਰੇਮਵਰਕ ਦਿੱਤਾ ਗਿਆ ਹੈ, ਜੋ ਕਿ ਹੁਣ libre ਡੈਸਕਟਾਪ ਉੱਤੇ ਸਟੈਂਡਰਡ ਹੈ।

ਗਨੋਮ ੨.੨੬ ਵਿੱਚ ਇਸ ਦੇ ਪੁਰਾਣੇ ਅਸੈੱਸਬਿਲਟੀ ਗੁਣਾਂ ਦੇ ਨਾਲ ਕਈ ਸੁਧਾਰਾਂ ਨਾਲ ਤਿਆਰੀ ਕਰਨੀ ਜਾਰੀ ਰੱਖੀ ਹੈ।

3.1. ਓਰਕਾ ਸਕਰੀਨ-ਰੀਡਰਿੰਗ

ਓਰਕਾ (Orca) ਸਕਰੀਨ-ਰੀਡਰ ਵਿੱਚ ਪਰੋਗਰਾਮ ਬੱਗ ਘਟਾਉਣ ਅਤੇ ਕਾਰਗੁਜ਼ਾਰੀ ਸੁਧਾਰ ਦਾ ਬਹੁਤ ਸਾਰਾ ਕੰਮ ਕੀਤਾ ਗਿਆ ਹੈ, ਗਨੋਮ ੨.੨੬ ਵਿੱਚ ਕੁੱਲ 160 ਤੋਂ ਵੱਧ ਬੱਗ ਠੀਕ ਕੀਤੇ ਗਏ ਹਨ। ਕੁਝ ਕੀਤੇ ਗਏ ਸੁਧਾਰਾਂ ਵਿੱਚ ਸ਼ਾਮਲ ਹਨ:

 • ਫਾਇਰਫਾਕਸ ਵਿੱਚ ARIA ਵਿੱਚ ਸੁਧਾਰਿਆ ਸਹਿਯੋਗ
 • ਵਿਕਿ-ਸ਼ਬਦ ਅਤੇ ਨੀਮੋਨਿਕਸ (mnemonics) ਦੇ ਉਚਾਰਨ ਬਾਰੇ ਨਵੀਂ ਸੋਚ
 • ਸਪੀਚ ਪਿੱਚ, ਰੇਟ ਅਤੇ ਵਾਲੀਅਮ ਨੂੰ ਪਸੰਦ ਬਾਹੀ ਵਿੱਚੋਂ ਤੁਰੰਤ ਸੰਰਚਿਤ ਕਰਨ ਦੀ ਸਮੱਰਥਾ ਅਤੇ
 • ਕਾਰਗੁਜ਼ਾਰੀ ਅਤੇ ਭਰੋਸੇਯੋਗਤਾ ਵਿੱਚ ਸੁਧਾਰ।

4. ਡਿਵੈਲਪਰਾਂ ਲਈ ਨਵਾਂ ਕੀ ਹੈ

ਗਨੋਮ ੨.੨੬ ਡਿਵੈਲਪਰ ਪਲੇਅਫਾਰਮ ਦੀ ਵਰਤੋਂ ਕਈ ਡਿਵੈਲਪਰਾਂ ਵਾਸਤੇ ਖਾਸ ਬਦਲਾਅ ਕੀਤੇ ਗਏ ਹਨ। ਜੇ ਤੁਸੀਂ ਡਿਵੈਲਪਰਾਂ ਲਈ ਕੀਤੇ ਬਦਲਾਅ ਨਹੀਂ ਵੇਖਣਾ ਚਾਹੁੰਦੇ ਤਾਂ ਅੱਗੇ ਸ਼ੈਕਸ਼ਨ 5 ― ਅੰਤਰਰਾਸ਼ਟਰੀਕਰਨ ਉੱਤੇ ਜਾ ਸਕਦੇ ਹੋ ।

ਗਨੋਮ ਡੈਸਕਟਾਪ ਦੇ ਨਾਲ ਗਨੋਮ ੨.੨੬ ਗਨੋਮ ਡਿਵੈਲਪਰ ਪਲੇਟਫਾਰਮ ਦਾ ਵੀ ਨਵਾਂ ਰੀਲਿਜ਼ ਹੈ, ਜਿਸ ਵਿੱਚ ਗਨੂ LGPL ਅਧੀਨ API ਅਤੇ ABI ਸਟੇਬਲ ਲਾਇਬਰੇਰੀਆਂ ਦਿੱਤੀਆਂ ਗਈਆਂ ਹਨ, ਜੋ ਕਿ ਅੰਤਰ-ਪਲੇਟਫਾਰਮ ਲਈ ਡਿਵੈਲਪਮੈਂਟ ਵਾਸਤੇ ਵਰਤੀਆਂ ਜਾ ਸਕਦੀਆਂ ਹਨ।

ਬਰਤਰਫ਼ ਲਾਇਬਰੇਰੀਆਂ ਲਈ ਵਰਤੋਂ ਫਿਕਸ

ਗਨੋਮ ੩.੦ ਦੇ ਸ਼ੁਰੂ ਹੋਣ ਨਾਲ ਗਨੋਮ ਦੇ ਕਈ ਬਰਤਰਫ਼ ਕੀਤੇ ਭਾਗ ਹਟਾ ਦਿੱਤੇ ਜਾਣਗੇ। ਇਹ ਬਰਤਰਫ਼ ਕੀਤੇ ਭਾਗਾਂ ਵਿੱਚ ਗਨੋਮ-ਖਾਸ ਲਾਇਬਰੇਰੀਆਂ, ਜਿਵੇਂ ਕਿ libgnome, libgnomeui, libgnomeprint, libgnomeprintui, libglade, ਅਤੇ libgnomevfs। ਐਪਲੀਕੇਸ਼ਨਾਂ, ਜੋ ਕਿ ਗਨੋਮ ਡੈਸਕਟਾਪ ਦੇ ਭਾਗ ਵਜੋਂ ਦਿੱਤੀਆਂ ਜਾਂਦੀਆਂ ਹਨ, ਲਈ ਇੱਕ ਸਫ਼ਾਈ ਟਾਸਕ ਬਣਾਈ ਗਈ ਹੈ ਤਾਂ ਕਿ ਕਿਸੇ ਵੀ ਬਰਤਰਫ਼ ਕੀਤੇ ਕੋਡ ਦੀ ਵਰਤੋਂ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ। ਇਸ ਨਾਲ ਗਨੋਮ ੩.੦ ਲਈ ਬਦਲਾਅ ਸੌਖਾ ਰਹੇਗਾ।

ਡਿਵੈਲਪਰਾਂ ਨੂੰ ਆਪਣੀਆਂ ਐਪਲੀਕੇਸ਼ਨਾਂ ਥਈ ਇਹ ਉਦਾਹਰਨ ਵਜੋਂ ਵਰਤਣ ਲਈ ਸਿਫਾਰਸ਼ੀ ਹੈ। ਇਸ ਤੋਂ ਬਿਨਾਂ, ਕੋਈ ਵੀ ਡਿਵੈਲਪਰ (ਜਾਂ ਜੋ ਡਿਵੈਲਪਰ ਬਣਨਾ ਚਾਹੁੰਦੇ ਹਨ), ਜੋ ਸਾਡੀ ਮੱਦਦ ਕਰਨਾ ਚਾਹੁੰਦੇ ਹਨ, GNOME ਗੋਲ ਵਿਕਿ ਪੇਜ਼ ਤੋਂ ਕਈ ਕੰਮ ਲੈ ਸਕਦੇ ਹਨ, ਜੋ ਕਿ ਹਾਲੇ ਪੂਰੇ ਨਹੀਂ ਹੋਏ।

4.1. GTK+ ੨.੧੬

GTK+ ੨.੧੬ GTK+ ਟੂਲਕਿੱਟ ਦਾ ਸਭ ਤੋਂ ਨਵਾਂ ਰੀਲਿਜ਼ ਹੈ, ਜੋ ਕਿ ਗਨੋਮ ਦਾ ਮੁੱਖ ਭਾਗ ਹੈ। GTK+ ੨.੧੬ ਵਿੱਚ ਡਿਵੈਲਪਰਾਂ ਲਈ ਕਈ ਨਵੇਂ ਫੀਚਰਾਂ ਦੇ ਨਾਲ ਨਾਲ ਬੱਗ ਫਿਕਸ ਅਤੇ ਆ ਰਹੀ GTK+ ੩.੦ ਲਈ ਸਫ਼ਾਈ ਉਪਲੱਬਧ ਕਰਵਾਈ ਗਈ ਹੈ।

GtkEntry ਵਿਦਜੈਟ ਵਿੱਚ ਹੁਣ ਐਂਟਰੀ ਵਿਦਜੈਟ ਦੇ ਪਿੱਛੇ ਅਤੇ ਅੱਗੇ ਉੱਤੇ ਆਈਕਾਨ ਵੇਖ ਸਕਦੇ ਹਨ (ਤੁਹਾਡੇ ਲੋਕੇਲ/ਭਾਸ਼ਾ ਦੇ ਟੈਕਸਟ ਦੀ ਦਿਸ਼ਾ ਮੁਤਾਬਕ)। ਇਹ ਆਈਕਾਨ ਚੋਣਵੇਂ ਰੂਪ ਵਿੱਚ ਪ੍ਰੀ-ਲਾਈਟਯੋਗ ਅਤੇ ਕਲਿੱਕਯੋਗ ਹਣ।

ਚਿੱਤਰ 8GtkEntry ਵਿੱਚ ਆਈਕਾਨ

GtkEntry ਵਿਦਜੈੱਟ ਨੂੰ ਹੁਣ ਤਰੱਕੀ ਪੱਟੀ ਨੂੰ ਵੇਖਾਉਣ ਲਈ ਵਰਤਿਆ ਜਾ ਸਕਦਾ ਹੈ।

ਚਿੱਤਰ 9ਤਰੱਕੀ ਪੱਟੀ ਨਾਲ GtkEntry

GtkActivatable ਦਾ ਨਵਾਂ ਇੰਟਰਫੇਸ ਵਿਦਜੈੱਟ ਲਈ ਸ਼ਾਮਲ ਕੀਤਾ ਗਿਆ ਹੈ, ਜੋ ਕਿ classname>GtkAction

4.2. ਡਿਸਕ ਲਿਖਣ API ਵਰਤੋਂ

libbrasero-media ਗਨੋਮ ਵਿੱਚ ਡਿਸਕ ਲਿਖਣ ਢਾਂਚੇ ਨੂੰ ਵਰਤਣਾ ਸੰਭਵ ਕਰਦੀ ਹੈ। ਉਸ ਦੀ ਉਦਾਹਰਨ ਵਜੋਂ ਗਨੋਮ ਦੇ ਮੀਡਿਆ ਪਲੇਅਰ ਵਿੱਚੋਂ ਇਸ ਦੀ ਵਰਤੋਂ ਤੋਂ ਹੈ, ਜਿਸ ਵਿੱਚ ਇੱਕ ਵੀਡਿਓ ਤੋਂ DVD ਅਤੇ VCD ਲਿਖਣ ਦੀ ਪਲੱਗਇਨ ਸ਼ਾਮਲ ਕੀਤੀ ਗਈ ਹੈ।

4.3. ਈਵਿਨਸ API ਵਰਤੋਂ

ਇੱਕ ਨਵੀਂ ਲਾਇਬਰੇਰੀ, libevview ਬਣਾਈ ਗਈ ਹੈ, ਜੋ ਕਿ ਈਵੈਨਸ ਵਿੱਚ EvView ਵਿਦਜੈੱਟ ਦਿੰਦੀ ਹੈ। ਇਹ ਹੋਰ ਐਪਲੀਕੇਸ਼ਨਾਂ ਨੂੰ ਈਵੈਨਸ ਦੇ ਡੌਕੂਮੈਂਟ ਵੇਖੋ ਭਾਗ ਵਿੱਚ ਇੰਬੈਡ ਕਰਨ ਲਈ ਸਹਾਇਕ ਹੈ।

libevdocument ਲਾਇਬਰੇਰੀ ਹੈ, ਜੋ ਕਿ ਈਵੈਨਸ ਨਾਲ ਵਰਤਣ ਵਾਸਤੇ ਸੁਤੰਤਰ-ਪਾਰਟੀ ਡੌਕੂਮੈਂਟ ਡਿਵੈਲਪਰ ਕਰਨ ਸਹਿਯੋਗੀ ਹੈ, ਜਦ ਕਿ ਉਹਨਾਂ ਨੂੰ ਈਵੈਨਸ ਸਰੋਤ ਟਰੀ ਵਿੱਚ ਸ਼ਾਮਲ ਕੀਤੇ ਬਿਨਾਂ।

ਦੋਵਾਂ ਲਾਇਬਰੇਰੀਆਂ ਵਿੱਚ ਪਹਿਲਾਂ ਹੀ ਪਾਈਥਨ ਬਾਈਡਿੰਗ ਦਿੱਤੀ ਗਈ ਹੈ, ਜੋ ਕਿ gnome-python-desktop ਵਿੱਚ ਸ਼ਾਮਲ ਹੈ।

4.4. ਅਜੂੰਤਾ

ਅਜੂੰਤਾAnjuta ਐਂਟੀਗਰੇਟਡ ਡਿਵੈਲਪਮੈਂਟ ਇੰਵਾਇਰਨਮੈਂਟ ਹੈ, ਜਿਸ ਵਿੱਚ ਗਨੋਮ ੨.੨੬ ਲਈ ਕੁਝ ਵੱਡੇ ਸੁਧਾਰ ਕੀਤੇ ਗਏ ਹਨ। ਕੁਝ ਖਾਸ ਵਿੱਚੋਂ ਸਿੰਬਲ ਪਰਬੰਧ ਇੰਜਣ ਮੁੜ ਲਿਖਣਾ, ਨਵੇਂ ਬੁੱਕਮਾਰਕ ਸਿਸਟਮ ਦੇ ਨਾਲ, ਹੁਣ ਕੋਡ ਵਿੱਚ ਨੇਵੀਗੇਸ਼ਨ ਬਹੁਤ ਤੇਜ਼ ਹੋਈ ਹੈ। ਕੋਡ ਪੂਰਾ ਕਰਨ ਲਈ pkg-config ਦੀ ਵਰਤੋਂ ਕਰਕੇ ਕੋਈ ਵੀ ਲਾਇਬਰੇਰੀ ਆਟੋਮੈਟਿਕ ਲੱਭੀ ਅਤੇ ਕਾਲ-ਟਿੱਪ ਹੁਣ ਸੰਭਵ ਹਨ।

ਇਸ ਤੋਂ ਇਲਾਵਾ, ਵਰਜਨ ਕੰਟਰੋਲ ਸਿਸਟਮ ਜੋੜਨ ਨਾਲ Glade ਇੰਟਰਫੇਸ ਡਿਜ਼ਾਇਨਰ ਨੇ ਉਲਾਂਗ ਪੁੱਟੀ ਹੈ। ਫਾਇਲ ਟਰੀ ਹੁਣ ਪਰੋਜੈਨਟ ਵਿੱਚ Subversion ਜਾਂ Git ਵਰਜਨ ਕੰਟਰੋਲ ਸਿਸਟਮ ਦੀ ਵਰਤੋਂ ਕਰਕੇ ਪਰੋਜੈਕਟ ਵਿੱਚ ਸਭ ਫਾਇਲਾਂ ਲਈ ਅੰਕੜੇ ਆਈਕਾਨ ਵੇਖਾਉਦਾ ਹੈ। ਗਲੇਡ ਤੋਂ ਹੁਣ ਆਟਮੈਟਿਕ ਬੈਕਅੱਪ ਬਣਾਉਣਾ ਸੰਭਵ ਹੈ ਅਤੇ GtkBuilder ਹੁਣ ਸਹਿਯੋਗੀ ਹੈ।

ਗਨੋਮ ਮੋਬਾਇਲ ਪਲੇਟਫਾਰਮ ਦੇ ਸਹਿਯੋਗ ਲਈ, ਰਿਮੋਟ ਡੀਬੱਗ ਲਈ gdbserver ਦੀ ਵਰਤੋਂ ਅਤੇ Scratchbox (ਵਰਜਨ ੨) ਲਈ ਸਹਿਯੋਗ ਵੀ ਸ਼ਾਮਲ ਕੀਤਾ ਗਿਆ ਹੈ।

5. ਅੰਤਰਰਾਸ਼ਟਰੀਕਰਨ

ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ ੨.੨੬ ਵਿੱਚ ੪੮ ਭਾਸ਼ਾਵਾਂ ਵਿੱਚ ਅਨੁਵਾਦ ਘੱਟੋ-ਘੱਟ ੮੦% ਤੱਕ ਜਾਂ ਵੱਧ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।

ਸਹਿਯੋਗੀ ਭਾਸ਼ਾਵਾਂ:

 • ਅਰਬੀ
 • ਅੰਗਰੇਜ਼ੀ (ਅਮਰੀਕੀ, ਬਰਤਾਨਵੀ)
 • ਆਸਾਮੀ
 • ਇਤਾਲਵੀ
 • ਈਸਟੋਨੀਆਈ
 • ਓੜੀਆ
 • ਕਾਟਾਲਾਨ
 • ਕੋਰੀਆਈ
 • ਕੰਨੜ
 • ਗਰੀਕ
 • ਗਲੀਸੀਆਈ
 • ਗੁਜਰਾਤੀ
 • ਚੀਨੀ (ਚੀਨ)
 • ਚੀਨੀ (ਤਾਈਵਾਨ)
 • ਚੀਨੀ (ਹਾਂਗਕਾਂਗ)
 • ਚੈੱਕ
 • ਜਰਮਨ
 • ਜਾਪਾਨੀ
 • ਡੈਨਿਸ਼
 • ਡੱਚ
 • ਤਾਮਿਲ
 • ਤੁਰਕ
 • ਤੇਲਗੂ
 • ਥਾਈ
 • ਨਾਰਵੇਗੀਆਈ ਬੋਕਮਾਕ
 • ਪੁਰਤਗਾਲੀ
 • ਪੋਲੈਂਡੀ
 • ਪੰਜਾਬੀ
 • ਫਰੈਂਚ
 • ਫੈਨਿਸ਼
 • ਬਰਾਜ਼ੀਲੀ ਪੁਰਤਗਾਲੀ
 • ਬਸਕਿਊ
 • ਬੁਲਗਾਰੀਆਈ
 • ਬੰਗਾਲੀ (ਭਾਰਤ)
 • ਮਰਾਠੀ
 • ਮਲਿਆਲਮ
 • ਮੈਕਡੋਨੀਆਈ
 • ਯੂਕਰੇਨੀ
 • ਰੂਸੀ
 • ਰੋਮਾਨੀਆਈ
 • ਲੀਥੁਨੀਆਈ
 • ਵੀਅਤਨਾਮੀ
 • ਸਪੇਨੀ
 • ਸਲੋਵੀਨੀਆਈ
 • ਸਵੀਡਨੀ
 • ਹਿੰਦੀ
 • ਹੈਬਰਿਊ
 • ਹੰਗਰੀਆਈ

ਕਈ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ, ਉਨ੍ਹਾਂ 'ਚ ਕਈਆਂ ਲਈ ਅੱਧੇ ਤੋਂ ਵੱਧ ਲਾਈਨਾਂ ਅਨੁਵਾਦ ਕੀਤੀਆਂ ਹਨ।

ਗਨੋਮ ਵਰਗੇ ਵੱਡੇ ਸਾਫਟਵੇਅਰ ਪੈਕੇਜ ਦਾ ਅਨੁਵਾਦ ਕਰਨ ਇੱਕ ਨਵੀਂ ਟੀਮ ਲਈ ਬਹੁਤ ਹੀ ਵੱਡੀ ਮੱਲ ਹੈ, ਜੋ ਕਿ ਇੱਕ ਹੰਢੀ-ਵਰਤੀ ਟੀਮ ਲਈ ਵੀ ਖਾਸਾ ਕੰਮ ਹੈ। ਇਸ ਰੀਲਿਜ਼ ਲਈ ਛੇ ਭਾਸ਼ਾਵਾਂ ਦੀਆਂ ਟੀਮਾਂ ਨੇ ਖਾਸ ਮੇਹਨਤ ਕੀਤੀ ਹੈ ਅਤੇ ਆਪਣੀ ਟਰਾਂਸਲੇਸ਼ਨ ਨੂੰ ੨੦% ਤੋਂ ਵੀ ਵੱਧ ਪੂਰਾ ਕੀਤਾ ਹੈ। ਰੋਮਾਨੀਆਈ ਅਤੇ ਓੜੀਆ ਟੀਮਾਂ ਆਪਣੀ ਮੇਹਨਤ ਲਈ ਵਧਾਈ ਦੀਆਂ ਹੱਕਦਾਰ ਹਨ। ਆਸਾਮੀ, ਕੰਨੜ, ਓੜੀਆ, ਰੋਮਾਨੀਆ ਅਤੇ ਤੇਲਗੂ ਟੀਮਾਂ ਵੀ ਵਧਾਈ ਦੀਆਂ ਹੱਕਦਾਰ ਹਨ, ਜਿੰਨ੍ਹਾਂ ਨੇ ਇਸ ਵਾਰ ੮੦% ਤੋਂ ਪੂਰਾ ਕਰ ਲਿਆ ਹੈ।

ਗਨੋਮ ਦੇ ਅਨੁਵਾਦ ਹਾਲਤ ਸਾਈਟ ਉੱਤੇ ਹੋਰ ਅੰਕੜੇ ਅਤੇ ਪੂਰੀ ਜਾਣਕਾਰੀ ਉਪਲੱਬਧ ਹੈ।

6. ਗਨੋਮ ਇੰਸਟਾਲ ਕਰਨਾ

ਤੁਸੀਂ ਗਨੋਮ ੨.੨੬ ਨੂੰ ਲਾਈਵ-ਸੀਡੀ ਤੋਂ ਵਰਤ ਕੇ ਵੇਖ ਸਕਦੇ ਹੋ, ਜਿਸ ਵਿੱਚ ਗਨੋਮ ੨.੨੬ ਦੇ ਸਭ ਸਾਫਟਵੇਅਰ ਇੱਕ ਹੀ ਸੀਡੀ ਵਿੱਚ ਦਿੱਤੇ ਗਏ ਹਨ। ਤੁਸੀਂ ਕੰਪਿਊਟਰ ਨੂੰ ਸਿੱਧੇ ਲਾਈਵ-ਸੀਡੀ ਤੋਂ ਬਿਨਾਂ ਕੁਝ ਵੀ ਇੰਸਟਾਲ ਕੀਤੇ ਇੰਸਟਾਲ ਕਰ ਸਕਦੇ ਹੋ। ਲਾਈਵ-ਸੀਡੀ ਨੂੰ ਗਨੋਮ ਬਿੱਟਟੋਰੈੱਟ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਆਪਣੀ ਮਸ਼ੀਨ ਉੱਤੇ ਗਨੋਮ ੨.੨੬ ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ ੨.੨੬ ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ ੨.੨੬ ਨਾਲ ਪਹਿਲਾਂ ਹੀ ਉਪਲੱਬਧ ਹਨ। ਤੁਸੀਂ ਉਨ੍ਹਾਂ ਡਿਸਟਰੀਬਿਊਸ਼ਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜੋ ਕਿ ਗਨੋਮ ਨੂੰ ਦੇਣਗੀਆਂ ਅਤੇ ਉਨ੍ਹਾਂ ਦੇ ਨਵੇਂ ਵਰਜਨ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਾਸਤੇ ਫੁੱਟਵੇਅਰ ਲਵੋ ਪੇਜ਼ ਵੇਖੋ।

ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ। ਗਾਰਨੋਮੀ ਗਨੋਮ ਨੂੰ ਜਾਰੀ ਟਾਰਬਾਲ ਤੋਂ ਬਣਾਉਦਾ ਹੈ। ਤੁਹਾਨੂੰ ਗਾਰਨੋਮੀ ੨.੨੬.x ਦੀ ਲੋੜ ਗਨੋਮ ੨.੨੬.x ਬਣਾਉਣ ਲਈ ਪਵੇਗੀ। SVN ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2.26 ਮੋਡੀਊਲਸੈੱਟ ਦੀ ਵਰਤੋਂ ਕਰਕੇ ਗਨੋਮ ੨.੨੬.x ਬਣਾਉਣ ਲਈ ਵੀ ਕਰ ਸਕਦੇ ਹੋ।

ਹਾਲਾਂਕਿ ਕਿ ਗਨੋਮ ਨੂੰ ਰੀਲਿਜ਼ ਟਾਰਬਾਲ ਰਾਹੀਂ ਸਿੱਧਾ ਬਣਾਉਣਾ ਸੰਭਵ ਤਾਂ ਹੈ, ਤਾਂ ਵੀ ਅਸੀਂ ਤੁਹਾਨੂੰ ਉੱਤੇ ਦਿੱਤੇ ਟੂਲ ਵਰਤਣ ਦੀ ਹੀ ਸਿਫਾਰਸ਼ ਕਰਦੇ ਹਾਂ।

7. ਗਨੋਮ ੨.੨੮ ਲਈ ਭਵਿੱਖ ਦੀ ਨਜ਼ਰ

ਗਨੋਮ ੨.੨੬ ਨਾਲ ਵਿਕਾਸ (ਡਿਵੈਲਪਮੈਂਟ) ਰੁਕਣਾ ਨਹੀਂ ਹੈ। ਗਨੋਮ ੨.੨੮ ਲਈ ਕੰਮ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜੋ ਕਿ ੨.੨੬ ਦੇ ਛੇ ਮਹੀਨੇ ਬਾਅਦ ਉਪਲੱਬਧ ਹੋਵੇਗਾ।

ਗਨੋਮ ਰੋਡ-ਮੈਪ ਵਿੱਚ ਅਗਲੇ ਰੀਲਿਜ਼ ਵਿੱਚ ਡਿਵੈਲਪਰਾਂ ਦੇ ਨਿਸ਼ਾਨੇ ਦਿੱਤੇ ਗਏ ਹਨ, ਅਤੇ ਗਨੋਮ ੨.੨੮ ਰੀਲਿਜ਼ ਸ਼ੈਡੀਊਲ ਛੇਤੀ ਉਪਲੱਬਧ ਹੋਵੇਗਾ।

8. ਗਨੋਮ ਦੇ ਦੋਸਤ ਬਣੋ!

੨.੨੬ ਡਿਵੈਲਪਮੈਂਟ ਚੱਕਰ ਦੇ ਦੌਰਾਨ, ਗਨੋਮ ਫਾਊਂਡੇਸ਼ਨ ਨੇ ਗਨੋਮ ਪਰੋਗਰਾਮ ਦੇ ਨਵੇਂ ਦੋਸਤਾਂ ਨੂੰ ਸ਼ੁਰੂ ਕੀਤਾ ਹੈ। ਹੁਣ ਸਹਿਯੋਗੀ ਗਨੋਮ ਫਾਊਂਡੇਸ਼ਨ ਲਈ ਮਹੀਨੇਵਾਰ $੧੦ ਲਗਾਤਾਰ ਦੇ ਕੇ ਵੀ ਮੱਦਦ ਲਈ ਸਹਿਯੋਗ ਦੇ ਸਕਦੇ ਹਨ।

ਗਨੋਮ ਦੇ ਦੋਸਤ ਇੱਕਲੇ ਲਈ ਢੰਗ ਹੈ ਗਨੋਮ ਪਰੋਜੈਕਟ ਦੇ ਮਿਸ਼ਨ ਨੂੰ ਮੁਫਤ ਅਤੇ ਓਪਨ ਸੋਰਸ ਡੈਸਕਟਾਪ ਨੂੰ ਹਰੇਕ ਕੋਲ ਅੱਪੜਾਉਣ ਦਾ ਬਿਨਾਂ ਸਮਰੱਥਾ ਦੇ। ਬਿਨਾਂ ਮਸ਼ਹੂਰੀ ਜਾਂ ਕੋਲ ਦੇਣ ਦੇ, ਫਾਊਂਡੇਸ਼ਨ ਦਿਲੀ ਖਾਹਿਸ਼ ਰੱਖਣ ਵਾਲੇ ਵਿਅਕਤੀ ਤੋਂ $੬੦੦੦ ਤੋਂ $੨੦,੦੦੦ ਇੱਕ ਸਾਲ ਲਈ ਉਗਰਾਹਉਂਦੀ ਹੈ। ਉਹ ਧਨ ਨੂੰ ਹੈਕ-ਫੀਸਟ (hackfest), ਲੋਕਲ ਈਵੈਂਟ ਅਤੇ ਪਰੋਗਰਾਮਾਂ, ਜੋ ਕਿ ਗਨੋਮ ਪਰੋਜੈਕਟ ਨੂੰ ਇੱਕ ਅੰਤਰਰਾਸ਼ਟਰੀ, ਪਹੁੰਚ ਵਿੱਚ ਅਤੇ ਆਮ ਡੈਸਕਟਾਪ ਅਤੇ ਮੋਬਾਇਲ ਜੰਤਰਾਂ ਲਈ ਡੈਸਕਟਾਪ ਸਾਫਟਵੇਅਰ ਵਜੋਂ ਵਰਤਣ ਵਾਸਤੇ ਸੌਖਾ ਬਣਾਉਣ ਲਈ ਕੀਤੇ ਜਾਂਦੇ ਹਨ, ਲਈ ਵਰਤਿਆ ਜਾਂਦਾ ਹੈ।

ਗਨੋਮ ਦੇ ਦੋਸਤ ਵੈੱਬਸਾਈਟ ਨੂੰ ਵੇਖੋ।

9. ਮਾਣ

ਇਸ ਰੀਲਿਜ਼ ਨੋਟਿਸ ਨੂੰ ਡੇਵਿਡ ਮਾਡਿਲਿਏ ਨੇ ਗਨੋਮ ਕਮਿਊਨਟੀ ਦੀ ਮੱਦਦ ਨਾਲ ਕੰਪਾਇਲ ਕੀਤਾ ਹੈ। ਕਮਿਊਨਟੀ ਵਲੋਂ, ਅਸੀਂ ਡਿਵੈਲਪਰਾਂ ਅਤੇ ਯੋਗਦਾਨ ਦੇਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ, ਜਿੰਨ੍ਹਾਂ ਗਨੋਮ ਰੀਲਿਜ਼ ਨੂੰ ਸੰਭਵ ਬਣਾਇਆ।

ਇਹ ਕੰਮ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਟਰਾਂਸਲੇਟ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਟਰਾਂਸਲੇਸ਼ਨ ਪਰੋਜੈਕਟ ਨਾਲ ਸੰਪਰਕ ਕਰੋ।