ਗਨੋਮ 2.22 ਰੀਲਿਜ਼ ਨੋਟਿਸ

1. ਜਾਣ ਪਛਾਣ

ਗਨੋਮ 2.22 ਗਨੋਮ ਡੈਸਕਟਾਪ ਦਾ ਤਰੋ-ਤਾਜ਼ਾ ਵਰਜਨ ਹੈ, ਜੋ ਕਿ ਤੁਹਾਡੇ ਕੰਪਿਊਟਰ ਲਈ ਹਰਮਨ-ਪਿਆਰਾ, ਬਹੁ-ਪਲੇਟਫਾਰਮ ਡੈਸਕਟਾਪ ਇੰਵਾਇਰਮਿੰਟ ਹੈ, ਦਾ ਨਵਾਂ ਨਕੋਰ ਵਰਜਨ ਹੈ। ਮੁਕਤ/ਮੁਫ਼ਤ ਅਤੇ ਓਪਨ ਸਰੋਤ ਸਾਫਟਵੇਅਰ ਅਧਾਰਿਤ ਗਨੋਮ ਆਮ ਕੰਪਿਊਟਰ ਯੂਜ਼ਰ ਲਈ ਅੱਜਕੱਲ੍ਹ ਦੇ ਕੰਪਿਊਟਰ ਮਾਹੌਲ ਵਿੱਚ ਲੋੜੀਦੀਆਂ ਸਭ ਸਹੂਲਤਾਂ ਜਿਵੇਂ ਕਿ ਈਮੇਲ, ਗਰੁੱਪਵੇਅਰ, ਵੈੱਬ ਬਰਾਊਜ਼ਿੰਗ, ਫਾਇਲ ਪਰਬੰਧ, ਮਲਟੀਮੀਡਿਆ ਅਤੇ ਖੇਡਾਂ ਦਿੰਦਾ ਹੈ। ਇਸ ਦੇ ਨਾਲ ਨਾਲ ਸਾਫਟਵੇਅਰ ਡਿਵੈਲਪਰਾਂ ਲਈ ਡੈਸਕਟਾਪ ਅਤੇ ਮੋਬਾਇਲ ਐਪਲੀਕੇਸ਼ਨਾਂ ਦੋਵਾਂ ਲਈ ਲਚਕੀਲੇ ਅਤੇ ਪਰਭਾਵੀ ਪਲੇਟਫਾਰਮ ਵੀ ਦਿੰਦਾ ਹੈ।

ਗਨੋਮ ਡੈਸਕਟਾਪ ਕਈ ਨਵੇਂ ਫੀਚਰਾਂ, ਸੁਧਾਰਾਂ, ਬੱਗ ਹਟਾਉਣ ਅਤੇ ਅਨੁਵਾਦ ਨਾਲ ਹਰੇਕ 6 ਮਹੀਨਿਆਂ ਪਿੱਛੋਂ ਜਾਰੀ ਕੀਤਾ ਜਾਂਦਾ ਹੈ। ਗਨੋਮ 2.22 ਨੇ ਆਪਣੀ ਰੀਤ ਕਾਇਮ ਰੱਖੀ ਹੈ ਅਤੇ ਕਈ ਨਵੇਂ ਫੀਚਰ ਲੈ ਆਂਦੇ ਹਨ ਅਤੇ ਸੈਂਕੜੇ ਧਿਆਨ ਵਿੱਚ ਆਏ ਬੱਗ ਹਟਾਏ ਹਨ। ਗਨੋਮ ਬਾਰੇ ਅਤੇ ਹੋਰ ਡੈਸਕਟਾਪ ਇੰਵਾਇਰਨਮਿੰਟ ਨਾਲੋਂ ਵੱਖਰੇਪਨ (ਜਿਵੇਂ ਕਿ ਸਹੂਲਤਾਂ, ਅੰਤਰਰਾਸ਼ਟਰੀਕਰਨ ਅਤੇ ਆਜ਼ਾਦੀ) ਬਾਰੇ ਜਾਣਨ ਲਈ ਸਾਡੀ ਵੈੱਬਸਾਇਟ ਗਨੋਮ ਬਾਰੇ ਵੇਖੋ।

ਸਾਨੂੰ ਅੱਜੇ ਜੁਆਇੰਨ ਕਰੋ ਅਤੇ ਲੱਭੋ ਕਿ ਤੁਸੀਂ ਕੀ ਨਵਾਂ ਕਰ ਸਕਦੇ ਹੋ।

ਗਨੋਮ 2.22 ਵਿੱਚ ਗਨੋਮ 2.20 ਅਤੇ ਬਾਅਦ ਦੇ ਸਭ ਸੁਧਾਰ ਹਨ। ਤੁਸੀਂ ਗਨੋਮ 2.20 ਦੇ ਰੀਲਿਜ਼ ਨੋਟਿਸ ਤੋਂ ਇਹ ਜਾਣਕਾਰੀ ਲੈ ਸਕਦੇ ਹੋ।

2. ਰਾਫਾਈਲ ਹੀਗੀਨੋ ਦੀ ਯਾਦ ਵਿੱਚ

ਗਨੋਮ 2.22 ਦਾ ਰੀਲਿਜ਼ ਰਾਫਾਈਲ ਹੀਗੀਨੋ, ਗਨੋਮ ਟਰਾਂਸਲੇਸ਼ਨ ਟੀਮ ਅਤੇ ਗਨੋਮ ਬਰਾਜ਼ੀਲ ਦਾ ਮੈਂਬਰ ਸੀ, ਨੂੰ ਸਮਰਪਿਤ ਹੈ।

ਚਿੱਤਰ 1ਰਾਫਾਈਲ ਹੀਗੀਨੋ

ਰਾਫਾਈਲ ਹੀਗੀਨੋ ਗਨੋਮ ਦੇ ਬਰਾਜ਼ੀਲ ਟਰਾਂਸਲੇਸ਼ਨ ਸਹਿਯੋਗ ਲਈ ਲੰਮੇ ਟਾਈਮ ਤੋਂ ਯੋਗਦਾਨੀ ਰਿਹਾ ਅਤੇ ਗਨੋਮ ਬਾਰੇ ਬਹੁਤ ਹੀ ਸਮਰਪਿਤ ਸੀ। ਉਹ ਟੀਮ ਦਾ ਬਹੁਤ ਹੀ ਭਰੋਸੇਯੋਗ ਮੈਂਬਰ ਸੀ ਅਤੇ ਨਵੇਂ ਯੋਗਦਾਨ ਦੇਣ ਵਾਲੇ ਵਾਸਤੇ ਹਮੇਸ਼ਾਂ ਹੀ ਅਗਵਾਈ ਦੇਣ ਲਈ ਤਿਆਰ ਰਹਿੰਦਾ ਸੀ। ਉਸ ਨੇ ਕਮਿਊਨਟੀ ਵਿੱਚ ਬਹੁਤ ਹੀ ਵਧੀਆ ਦੋਸਤ ਪੈਦਾ ਕੀਤੇ। ਰਾਫਾਈਲ ਪਿਛਲੇ ਵਰ੍ਹੇ 24 ਸਾਲ ਦੀ ਹੀ ਉਮਰ ਵਿੱਚ ਮੋਟਰਸਾਈਕਲ ਐਕਸੀਡੈਂਟ ਵਿੱਚ ਮਾਰਿਆ ਗਿਆ। ਉਸ ਦੇ ਸਮਰਪਣ, ਸਖਤ ਮੇਹਨਤ ਅਤੇ ਯੋਗਦਾਨ ਹਮੇਸ਼ਾ ਕਮਿਊਨਟੀ ਅਤੇ ਉਨ੍ਹਾਂ, ਜਿੰਨ੍ਹਾਂ ਨਾਲ ਉਸ ਨੇ ਕੰਮ ਕੀਤਾ, ਲਈ ਹਮੇਸ਼ਾਂ ਪਰੇਰਨਾ ਸਰੋਤ ਰਹੇਗਾ।

ਓਗ ਮਾਸਿਈਲ ਦੇ ਸ਼ਬਦ

3. ਯੂਜ਼ਰਾਂ ਲਈ ਨਵਾਂ ਕੀ ਹੈ

ਗਨੋਮ ਪਰੋਜੈਕਟ ਦਾ ਫੋਕਸ ਯੂਜ਼ਰ ਹਨ ਅਤੇ ਗਨੋਮ 2.22 ਵਿੱਚ ਇਸ ਦੇ ਸੈਂਕੜੇ ਬੱਗ ਫਿਕਸ ਅਤੇ ਯੂਜ਼ਰਾਂ ਵਲੋਂ ਮੰਗੇ ਗਏ ਸੁਧਾਰਾਂ ਨਾਲ ਇਹ ਜਾਰੀ ਰਿਹਾ ਹੈ। ਇਹ ਪਰਤੱਖ ਸੁਧਾਰਾਂ ਨੇ ਹਰੇਕ ਬਦਲਾਅ ਅਤੇ ਕੀਤੇ ਸੁਧਾਰ ਨੂੰ ਵੇਖਾਉਣਾ ਸੰਭਵ ਬਣਾਇਆ ਹੈ, ਪਰ ਅਸੀਂ ਗਨੋਮ ਦੇ ਇਸ ਰੀਲਿਜ਼ ਵਿੱਚ ਕੁਝ ਖਾਸ ਯੂਜ਼ਰ ਲਈ ਫੀਚਰਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ।

3.1. ਚੀਨੀ ਕਹੋ

ਚਿੱਤਰ 2ਚੀਜ਼ ਪਰੋਗਰਾਮ

ਗਨੋਮ 2.22 ਵਿੱਚ ਨਵਾਂ ਐਪਲੀਕੇਸ਼ਨ ਚੀਜ਼ (Cheese) ਦਿੱਤਾ ਹੈ। ਚੀਜ਼ (Cheese) ਤੁਹਾਡੇ ਕੰਪਿਊਟਰ ਦੇ ਵੈੱਬਕੈਮ ਨਾਲ ਤੁਹਾਨੂੰ ਫੋਟੋ ਲੈਣ ਅਤੇ ਵੀਡਿਓ ਬਣਾਉਣ ਲਈ ਸਹਾਇਕ ਹੈ। ਤੁਸੀਂ ਕਈ ਤਰ੍ਹਾਂ ਦੇ ਵੱਖ ਵੱਖ ਪਰਭਾਵ ਦੇ ਸਕਦੇ ਹੋ। ਤੁਸੀਂ ਇਹ ਫੋਟੋ ਅਤੇ ਵੀਡਿਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਸਕਦੇ ਹੋ, F-Spot ਵਿੱਚ ਲੋਡ ਕਰ ਸਕਦੇ ਹੋ ਜਾਂ ਆਪਣੀ ਅਕਾਊਂਟ ਫੋਟੋ ਵਾਂਗ ਸੈੱਟ ਕਰ ਸਕਦੇ ਹੋ।

3.2. ਵਿੰਡੋਜ਼ ਕੰਪੋਜ਼ਿਸ਼ਨ

ਗਨੋਮ 2.22 ਵਿੱਚ ਸਮਰੱਥ ਪਲੇਟਫਾਰਮਾਂ ਉੱਤੇ ਵਿੰਡੋ ਕੰਪੋਜ਼ਿੰਗ ਦਿੱਤੀ ਜਾ ਰਹੀ ਹੈ। ਗਨੋਮ ਦੀ "ਸੌਖਾ ਰੱਖੋ" ਨੀਤੀ ਦੇ ਤਹਿਤ, ਫੀਚਰ ਲਈ ਬਹੁਤ ਘੱਟ ਮੁੱਲ ਹਨ। ਸਭ ਤੋਂ ਵੱਧ ਨਜ਼ਰ ਆਉਣ ਵਾਲੇ ਬਦਲਾਅ ਵਿੱਚ ਵਿੰਡੋਜ਼ ਉੱਤੇ ਸ਼ੈਡੋ, ਵਿੰਡੋਜ਼ ਨੂੰ Alt+Tab ਨਾਲ ਬਦਲਣ ਦੌਰਾਨ ਲਾਈਵ ਝਲਕ ਅਤੇ ਪਾਰਦਰਸ਼ਤਾ ਪਰਭਾਵ ਖਾਸ ਹਨ।

ਸਭ ਗਰਾਫਿਕਸ ਹਾਰਡਵੇਅਰ ਕੰਪੋਜ਼ਿਗ ਲਈ ਪੂਰੀ ਤਰ੍ਹਾਂ ਸਹਾਇਕ ਨਹੀਂ ਹਨ, ਇਸਕਰਕੇ ਇਹ ਫੀਚਰ ਨੂੰ ਡਿਫਾਲਟ ਰੂਪ ਵਿੱਚ ਚਾਲੂ ਨਹੀਂ ਕੀਤਾ ਗਿਆ ਹੈ ਅਤੇ ਪਸੰਦ ਵਿੱਚ ਵੀ ਨਹੀਂ ਰੱਖਿਆ ਗਿਆ ਹੈ। ਜੇ ਤੁਸੀਂ ਆਪਣੇ ਗਾਰਫਿਕਸ ਹਾਰਡਵੇਅਰ ਬਾਰੇ ਜਾਣਨਾ ਚਾਹੁੰਦੇ ਹੋ ਕਿ ਉਹ ਕੰਪੋਜ਼ਿਗ ਲਈ ਸਹਾਇਕ ਤਾਂ ਤੁਸੀਂ ਅੱਗੇ ਦਿੱਤੀ ਕਮਾਂਡ ਨੂੰ ਚਲਾਓ (ਰਨ) ਡਾਈਲਾਗ ਤੋਂ ਚਲਾ ਸਕਦੇ ਹੋ ਜਾਂ ਕੰਫੀਗਰੇਸ਼ਨ ਐਡੀਟਰ ਵਿੱਚ ਕੁੰਜੀ ਸੈੱਟ ਕਰ ਸਕਦੇ ਹੋ। ਕੰਪੋਜ਼ਿਗ ਨੂੰ ਆਯੋਗ ਕਰਨ ਲਈ ਕੁੰਜੀ false ਸੈੱਟ ਕਰੋ।

3.3. ਵਧੀਆ ਨੈੱਟਵਰਕ ਫਾਇਲ-ਸਿਸਟਮ

ਗਨੋਮ 2.22 ਵਿੱਚ GVFS ਦਿੱਤਾ ਗਿਆ ਹੈ: GTK+ ਲਈ ਨੈੱਟਵਰਕ-ਟਰਾਂਸਪੇਰੈੱਟ ਵੁਰਚੁਅਲ ਫਾਇਲ ਸਿਸਟਮ ਲੇਅਰ। GVFS ਨੂੰ ਪੁਰਾਣੇ GNOME-VFS ਸਿਸਟਮ ਦੀਆਂ ਕਮੀਆਂ ਦੂਰ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। GNOME-VFS ਦੀਆਂ ਪੂਰੀਆਂ ਹੋਈਆਂ ਘਾਟਾਂ ਵਿੱਚ ਪੂਰੇ ਸ਼ੈਸ਼ਨ ਲਈ ਲਾਗਇਨ ਯਾਦ ਰੱਖਣਾ ਅਤੇ ਫੇਲ੍ਹ ਹੋਣ ਉੱਤੇ ਹੋਰ ਵੀ ਵੱਧ ਸ਼ਾਂਤ ਰਹਿਣਾ। ਕਈ ਗਨੋਮ ਐਪਲੀਕੇਸਨ ਪਹਿਲਾਂ ਹੀ GVFS ਵਰਤ ਰਹੀਆਂ ਹਨ, ਜਿਸ ਵਿੱਚ ਸਭ ਕੋਰ ਐਪਲੀਕੇਸ਼ਨਾਂ ਸ਼ਾਮਲ ਹਨ।

GVFS ਲਈ ਸਵਿੱਚ ਕਰਨ ਨਾਲ, ਗਨੋਮ ਹੁਣ ਹਟਾਈਆਂ ਫਾਇਲਾਂ ਨੂੰ ਸਟੋਰ ਕਰਨ ਵਾਸਤੇ ਹੈਂਡਲ ਕਰਨ ਲਈ Freedesktop.org ਡੈਸਕਟਾਪ ਰੱਦੀ ਟੋਕਰੀ ਹਦਾਇਤਾਂ ਦੀ ਵਰਤੋਂ ਕਰਦਾ ਹੈ।

ਕੁਝ ਨਵੇਂ ਪਰੋਟੋਕਾਲ ਵੀ ਉਪਲੱਬਧ ਹਨ। cdda:// ਹੁਣ ਇੱਕ CD ਦੇ ਆਡੀਓ ਟਰੈਕ ਵੇਖਾਏਗਾ, WAV ਫਾਇਲਾਂ ਲਈ ਹੀ ਉਪਲੱਬਧ ਸੀ। gphoto2:// ਨਾਲ ਤੁਸੀਂ ਕਿਸੇ ਵੀ ਕੁਨੈਕਟ ਕੀਤੇ ਡਿਜ਼ਿਟਲ ਕੈਮਰੇ ਨੂੰ ਇਸਤੇਮਾਲ ਕਰ ਸਕਦੇ ਹੋ।

ਗਨੋਮ ਦਾ ਫਾਇਲ ਮੈਨੇਜਰ ਹੁਣ ਹਟਾਉਣਯੋਗ ਮੀਡਿਆ ਲਈ ਚੁਸਤ ਹੋ ਗਿਆ ਹੈ, ਅਤੇ ਤੁਹਾਨੂੰ ਹਟਾਉਣਯੋਗ ਮੀਡਿਆ ਪਾਉਣ ਸਮੇਂ ਜਾਂ ਸੰਭਵ ਐਕਸ਼ਨਾਂ ਲਈ ਜਾਣਕਾਰੀ ਬਾਰ ਵੇਖਾਏਗਾ ਜਾਂ ਇੱਕ ਹਟਾਉਣਯੋਗ ਡਰਾਇਵ ਉੱਤੇ ਇੱਕ ਫੋਲਡਰ ਬਰਾਊਜ਼ ਕਰੇਗਾ।

GVFS ਬਾਰੇ ਤਕਨੀਕੀ ਜਾਣਕਾਰੀ ਸ਼ੈਕਸ਼ਨ 6.1 ― GVFS ਅਤੇ GIO ਵਿੱਚ ਡਿਵੈਲਪਰਾਂ ਲਈ ਨਵਾਂ ਕੀ ਹੈ ਵਿੱਚ ਉਪਲੱਬਧ ਹੈ।

3.4. DVD, ਡਿਜ਼ਟਲ TV, ਅਤੇ ਹੋਰ

ਗਨੋਮ ਦਾ ਮੂਵੀ ਪਲੇਅਰ ਹੁਣ DVD ਪਲੇਅਬੈਕ ਦੇ ਵਧੀਆ ਸੁਧਾਰ ਦੇ ਨਾਲ ਨਾਲ ਡਿਜ਼ਿਟਲ ਟੈਲੀਵੀਜ਼ਿਨ (DVB) ਲਈ ਵੀ ਸਹਿਯੋਗੀ ਹੈ। 2.22 ਵਿੱਚ ਨਵੀਆਂ ਪਲੱਗਇਨ ਦੀ ਚੋਣ ਵੀ ਆ ਰਹੀ ਹੈ, ਜਿਸ ਵਿੱਚ MythTV, Youtube, ਅਤੇ ਟਰੈਕ-ਅਧਾਰਿਤ ਖੋਜ ਵੀ ਸ਼ਾਮਲ ਹੈ। ਇਸ ਰੀਲਿਜ਼ ਵਿੱਚ ਪਲੇਅ-ਲਿਸਟ ਸ਼ੇਅਰ ਕਰਨ ਅਤੇ ਫਾਇਲਾਂ ਲਈ ਸਬ-ਟਾਇਟਲ ਚੋਣ ਕਰਨ ਦੀ ਸਹੂਲਤ ਹੈ।

ਗਨੋਮ 2.22 ਵਿੱਚ ਫਲੈਸ਼ ਸਮੱਗਰੀ ਅਤੇ ਵੀਡਿਓ ਦੀ ਝਲਕ ਵੇਖਾਉਣ ਅਤੇ ਚਲਾਉਣ ਦੀ ਸਮੱਰਥਾ ਹੈ, ਜੋ ਕਿ ਮੁਫ਼ਤ ਅਤੇ ਮੁਕਤ ਫਲੈਸ਼ ਡੀਕੋਡਰ swfdec ਰਾਹੀਂ ਕੀਤਾ ਜਾਂਦਾ ਹੈ।

3.5. ਅੰਤਰਰਾਸ਼ਤਰੀ ਘੜੀ

ਹੁਣ ਦਿਮਾਗ ਵਿੱਚ ਜੋੜ ਘਟਾਓ ਕਰਨ ਦੀ ਕੋਈ ਲੋੜ ਨਹੀਂ ਹੈ ਕਿ ਤੁਹਾਡੀ ਟੈਲੀਕਨਫਰੰਸ ਸਿਡਨੀ ਵਿੱਚ ਕਿਹੜੇ ਵੇਹਲੇ ਸ਼ੁਰੂ ਹੋਵੇਗੀ। ਗਨੋਮ 2.22 ਵਿੱਚ ਇਸ ਦੀ ਘੜੀ ਨਾਲ ਇੱਕ ਅੰਤਰਰਾਸ਼ਟਰੀ ਰੂਪ ਸ਼ਾਮਲ ਹੈ। ਤੁਸੀਂ ਸੰਸਾਰ ਭਰ ਵਿੱਚ ਕਈ ਟਿਕਾਣਿਆਂ ਨੂੰ ਲੋਕਲ ਟਾਇਮ ਅਤੇ ਮੌਸਮ ਵੇਖਣ ਲਈ ਸ਼ਾਮਲ ਕਰ ਸਕਦੇ ਹੋ।

ਚਿੱਤਰ 3ਅੰਤਰਰਾਸ਼ਟਰੀ ਘੜੀ ਹੈ।

3.6. ਅਖੰਡ ਈਵੇਲੂਸ਼ਨ

ਈਵੇਲੂਸ਼ਨ ਨੇ ਗੂਗਲ ਕੈਲੰਡਰ ਲਈ ਨਵੇਂ ਸਹਿਯੋਗ ਨਾਲ ਅਤੇ ਤੁਹਾਡੀ ਈਮੇਲ ਲਈ ਕਸਟਮ ਸੁਨੇਹਾ ਲੇਬਲ (ਟੈਗਿੰਗ) ਰਾਹੀਂ ਸੁਧਾਰ ਜਾਰੀ ਰੱਖਿਆ ਹੈ।

ਚਿੱਤਰ 4ਈਵੇਲੂਸ਼ਨ ਇੱਕ ਗੂਗਲ ਕੈਲੰਡਰ ਵੇਖਾ ਰਹੀ ਹੈ।

ਸਪਮ ਫਿਲਟਰਿੰਗ ਲਈ ਸਪੀਡ ਸੁਧਾਰ ਅਤੇ ਗਲਤੀ ਡਾਈਲਾਗ ਨੂੰ ਤੁਹਾਡੇ ਡੈਸਕਟਾਪ ਸ਼ੈਸ਼ਨ ਵਿੱਚ ਘੱਟ ਗੜਬੜ ਕਰਨ ਤੋਂ ਰੋਕਣ ਲਈ ਪੋਪਅੱਪ ਦੀ ਬਜਾਏ ਸਟੇਟਸਬਾਰ ਵਿੱਚ ਵੇਖਾਉਣ ਵਾਸਤੇ ਵੀ ਕੰਮ ਕੀਤਾ ਗਿਆ ਹੈ।

3.7. ਰਿਮੋਟ ਡੈਸਕਟਾਪ

ਗਨੋਮ 2.22 ਵਿੱਚ ਰਿਮੋਟ ਡੈਸਕਟਾਪ ਵਿਊਰ ਨਵਾਂ ਹੈ। ਇਹ ਐਪਲੀਕੇਸ਼ਨ ਗਨੋਮ ਵਿੱਚ ਮੌਜੂਦ ਗਨੋਮ ਡੈਸਕਟਾਪ ਸਰਵਰ ਲਈ ਸੁਧਾਰ ਹੈ। ਇਸ ਵਿੱਚ ਲੋਕਲ ਨੈੱਟਵਰਕ ਤੋਂ ਮਸ਼ੀਨਾਂ ਖੋਜਣ ਅਤੇ ਤੁਹਾਡੀ ਪਸੰਦ ਵਿੱਚ ਬੁੱਕਮਾਰਕ ਕਰਨ ਲਈ ਸਮਰੱਥਾ ਵਰਗੇ ਫੀਚਰ ਹਨ।

ਚਿੱਤਰ 5ਰਿਮੋਟ ਡੈਸਕਟਾਪ ਵਿਊਰ ਮੌਜੂਦਾ ਡੈਸਕਟਾਪ ਨਾਲ ਇੰਟਰੈਕਟ ਕਰਦਾ ਹੋਇਆ।

ਯੂਜ਼ਰ ਰਿਮੋਟ ਡੈਸਕਟਾਪ ਸਰਵਰ ਉੱਤੇ ਵੱਧ ਕੰਟਰੋਲ ਚਾਹੁੰਦੇ ਹਨ, ਉਨ੍ਹਾਂ ਵਾਸਤੇ ਵਿਸ਼ੇਸ਼ਤਾ ਡਾਈਲਾਗ ਵਿੱਚ ਤਕਨੀਕੀ ਟੈਬ ਵੀ ਸ਼ਾਮਲ ਕੀਤੀ ਗਈ ਹੈ।

3.8. ਸਧਾਰਨ ਕੀਬੋਰਡ ਸੈਟਿੰਗ

ਕੀਬੋਰਡ ਲੇਆਉਟ ਅਤੇ ਕੀਬੋਰਡ ਅਸੈੱਸਬਿਲਟੀ ਪਸੰਦ ਨੂੰ ਇੱਕ ਡਾਈਲਾਗ ਵਿੱਚ ਮਿਲਾ ਦਿੱਤਾ ਗਿਆ ਹੈ, ਤੁਹਾਡੀ ਹਰੇਕ ਲੋੜ ਦੀ ਕੀਬੋਰਡ ਸੈਟਿੰਗ ਨੂੰ ਇੱਕ ਥਾਂ ਉੱਤੇ ਰੱਕਿਆ ਗਿਆ ਹੈ। ਡੈਸਕਟਾਪ ਕੀਬੋਰਡ ਸ਼ਾਰਟਕੱਟ ਵੱਖ ਹੀ ਹਨ।

ਚਿੱਤਰ 6ਨਵਾਂ ਕੀਬੋਰਡ ਪਸੰਦ ਡਾਈਲਾਗ ਹੈ।

3.9. ਪਰ ਇੱਥੇ ਖਤਮ ਨਹੀਂ ਹੋਇਆ...

ਗਨੋਮ 2.22 ਵਿੱਚ ਕਈ ਬੱਗ ਫਿਕਸ ਅਤੇ ਯੂਜ਼ਰ-ਮੁਤਾਬਕ ਲੋੜੀਦੇ ਸੁਧਾਰ ਵੀ ਸ਼ਾਮਲ ਹਨ, ਜੋ ਪਿਛਲੇ ਛੇ ਮਹੀਨੇ ਤੋਂ ਡਿਵੈਲਪ ਕੀਤੇ ਜਾ ਰਹੇ ਸਨ:

  • ਡੈਸਕਬਾਰ ਵਿੱਚ ਈਵੇਲੂਸ਼ਨ ਸੰਪਰਕ ਸਿੱਧੇ ਖੁੱਲ੍ਹਦੇ ਹਨ।
  • ਟੈਕਸਟ ਐਡੀਟਰ ਵਿੱਚ ਪਰਿੰਟਿੰਗ ਵਧੀਆ ਹੋਈ ਹੈ।
  • ਸਤਰੰਜ਼ ਵਿੱਚ ਨੈੱਟਵਰਕ ਮਲਟੀਪਲੇਅਰ
  • ਏਪੀਫਨੀ ਵਿੱਚ ਡਾਊਨਲੋਡ ਨੋਟੀਫਿਕੇਸ਼ਨ
  • ਅਕਾਇਵ ਮੈਨੇਜਰ ਵਿੱਚ LZMA (7-ਜ਼ਿਪ) ਸਹਿਯੋਗ
  • CD ਲਿਖਣ ਦੌਰਾਨ ਆਟੋਮੈਟਿਕ ਸਸਪੈਂਡ ਅਤੇ ਹਾਈਬਰਨੇਟ ਲਈ ਇੰਹੈਬਿਟ
  • ਡੌਕੂਮੈਂਟ ਦਰਸ਼ਕ ਹੁਣ ਤੇਜ਼ ਹੋ ਗਿਆ ਹੈ ਅਤੇ ਘੱਟ ਮੈਮੋਰੀ ਵਰਤਦਾ ਹੈ।
  • ਡੌਕੂਮੈਂਟ ਦਰਸ਼ਕ ਹੁਣ PDF ਸਲਾਈਡ-ਸ਼ੋ ਵਿੱਚ ਪੇਜ਼ ਟਰਾਂਸ਼ਿਟਿਸ਼ਨ ਲਈ ਵੀ ਸਹਿਯੋਗੀ ਹੈ।
  • ਟੋਮਬਏ ਹੁਣ ਤੁਹਾਡੇ ਨੋਟਿਸਾਂ ਨੂੰ ਨੋਟ-ਬੁੱਕ ਵਿੱਚ ਸੰਭਾਲ ਸਕਦਾ ਹੈ।
  • ਸਾਊਂਡ-ਜ਼ੂਸਰ ਹੁਣ ਹੋਰ ਮੇਟਾ-ਡਾਟਾ ਲਈ ਸਹਿਯੋਗੀ ਹੈ, ਜਿਸ ਵਿੱਚ ਡਿਸਕ-ਨੰਬਰ ਅਤੇ ਸਾਲ ਸ਼ਾਮਲ ਹਨ।
  • ਕੈਲਕੂਲੇਟਰ ਦੀ ਸ਼ੁੱਧਤਾ ਅਤੇ ਵਰਤੋਂਯੋਗਤਾ ਵਿੱਚ ਕਾਫ਼ੀ ਸੁਧਾਰ ਕੀਤਾ ਗਿਆ ਹੈ।
  • ਕੀਰਿੰਗ ਮੈਨੇਜਰ ਨੂੰ ਪੂਰੀ ਤਰ੍ਹਾਂ Seahorse ਨਾਲ ਬਦਲ ਦਿੱਤਾ ਗਿਆ ਹੈ;
  • ਹੋਰ ਬਹੁਤ ਕੁਝ, ਜਿਸ ਨੂੰ ਤੁਹਾਨੂੰ ਵੇਖਣ ਲਈ ਇੰਸਟਾਲ ਜਾਂ ਅੱਪਗਰੇਡ ਕਰਨਾ ਪਵੇਗਾ!

4. ਅਸੈੱਸਬਿਲਟੀ ਵਿੱਚ ਨਵਾਂ ਕੀ ਹੈ

4.1. ਸਕਰੀਨ-ਰੀਡਰ ਅਤੇ ਵੱਡਦਰਸ਼ੀ ਸੋਧਾਂ

ਓਰਕਾ, ਗਨੋਮ ਦੀ ਸਕਰੀਨ-ਰੀਡਰਿੰਡ ਤਕਨਾਲੋਜੀ, ਰਾਹੀਂ 2.22 ਵਿੱਚ ਕਈ ਸੁਧਾਰ ਕੀਤੇ ਗਏ ਹਨ। ਫਾਇਰਫਾਕਸ 3 ਵਿੱਚ ਮੋਜ਼ੀਲਾ ਨਾਲ ਰਲ ਕੇ ਕੰਮ ਕੀਤਾ ਹੈ, ਜਿਸ ਨਾਲ ਅਸੈੱਸਬਲ ਰਿੱਚ ਇੰਟਰਨੈੱਟ ਐਪਲੀਕੇਸ਼ਨ (AIRA) ਅਤੇ ਲਾਈਵ ਰਿਜ਼ਨ ਲਈ ਓਰਕਾ ਵਾਸਤੇ ਸਹਿਯੋਗ ਹੈ। ਇਸ ਨਾਲ ਅੱਜ ਦੇ ਮਾਰਡਨ, ਡਾਇਨੈਮਿਕ ਵੈੱਬ ਐਪਲੀਕੇਸ਼ਨਾਂ ਲਈ ਅਸੈੱਸਬਿਲਟੀ ਲਈ ਮੱਦਦ ਮਿਲੇਗੀ।

ਗਨੋਮ 2.22 ਵਿੱਚ ਓਰਕਾ ਨੇ ਲੈਵਲ 2 ਕੰਟੈਰਕਟ ਬਰਾਇੱਲੀ ਲਈ ਸਹਿਯੋਗ ਸ਼ਾਮਲ ਕੀਤਾ ਹੈ। ਇਸ ਦੀ ਕੁਆਲਟੀ ਅਤੇ ਸਥਿਰੀ ਲਈ ਬਹੁਤ ਸੁਧਾਰ ਕੀਤੇ ਗਏ ਹਨ।

ਸਕਰੀਨ ਵੱਡਦਰਸ਼ੀ ਨੂੰ ਸੋਧਿਆ ਹੈ ਅਤੇ ਹੁਣ ਇਹ ਹਾਰਡਵੇਅਰ, ਜਿੰਨ੍ਹਾਂ ਲਈ ਸਹਾਇਕ ਹੈ, ਉੱਤੇ ਸਮੂਥ ਸਕਰੋਲਿੰਗ ਅਤੇ ਪੂਰੀ ਸਕਰੀਨ ਸਕਰੋਲਿੰਗ ਦੀ ਵਰਤੋਂ ਵਾਸਤੇ X ਕੰਪੋਜ਼ਿਸ਼ਨ ਵਰਗੀ ਤਕਨਾਲੋਜੀ ਦੀ ਵਰਤੋਂ ਕਰ ਸਕਦਾ ਹੈ। ਕਲਰ-ਬਲਾਇਡ ਫਿਲਟਰ ਲਈ ਵੀ ਸੁਧਾਰ ਕੀਤਾ ਗਿਆ ਹੈ।

4.2. ਨਵੀਂ ਮਾਊਂਸ ਅਸੈੱਸਬਿਲਟੀ

ਗਨੋਮ 2.22 ਵਿੱਚ ਮਾਊਂਸ ਕੰਟਰੋਲਿੰਗ ਲਈ ਖਾਸ ਅਸੈੱਸਬਿਲਟੀ ਇਹਾਂਸਮੈਂਟ ਦਾ ਸੈੱਟ ਵੀ ਸ਼ਾਮਲ ਹੈ। ਫੀਚਰਾਂ ਵਿੱਚ ਸ਼ਾਮਲ ਹਨ:

  • ਸਕਰੀਨ ਦੇ ਇੱਕ ਖੇਤਰ ਵਿੱਚ ਪੁਆਇੰਟਰ ਨੂੰ ਕਪੈਚਰ ਕਰਨ ਦੀ ਸਮੱਰਥਾ
  • ਇੱਕ ਮਾਊਂਸ ਬਟਨ ਨਾਲ ਮੇਨੂ ਖੋਲ੍ਹਣ ਦੀ ਸਮਰੱਥਾ, ਅਤੇ
  • ਇੱਕ ਮਾਊਂਸ ਬਟਨ ਦੀ ਵਰਤੋਂ ਕੀਤੇ ਬਿਨਾਂ ਕਈ ਟਾਈਪ ਦੇ ਕਲਿੱਕ ਕਰਨ ਦੀ ਸਮਰੱਥਾ (ਜਿਵੇਂ ਕਿ ਸਿੰਗਲ ਕਲਿੱਕ, ਡਬਲ ਕਲਿੱਕ, ਮੇਨੂ ਕਲਿੱਕ ਅਤੇ ਡਰੈੱਗਿੰਗ), (ਇਸ ਨੂੰ ਆਮਤੌਰ ਉੱਤੇ ਡਿਵਲਿੰਗ(dwelling) ਕਹਿੰਦੇ ਹਨ)।
ਚਿੱਤਰ 7ਮਾਊਂਸ ਅਸੈੱਸਬਿਲਟੀ ਚੋਣਾਂ

5. ਐਡਮਿਨਸਟੇਟਰਾਂ ਲਈ ਨਵਾਂ ਕੀ ਹੈ

5.1. ਪਲਾਸੀਕਿੱਟ ਐਂਟੀਗਰੇਸ਼ਨ

ਪਲਾਸੀ-ਕਿੱਟ ਇੱਕ ਨਵਾਂ ਕਰਾਸ-ਡੈਸਕਟਾਪ ਸਕਿਊਰਟੀ ਫਰੇਮਵਰਕ ਹੈ। ਪਲਾਸੀਕਿੱਟ ਦਾ ਮਕਸਦ ਯੂਜ਼ਰ ਐਪਲੀਕੇਸ਼ਨ ਨੂੰ ਹੋਰ ਵਾਧੂ ਅਧਿਕਾਰ ਜਿਵੇਂ ਕਿ ਐਡਮਿਨਸਟੇਟਰ ਐਪਲੀਕੇਸ਼ਨ ਲਈ ਦੇਣ ਲਈ ਇਕਸਾਰ ਢੰਗ ਦੇਣਾ ਹੈ।

ਪਲਾਸੀਕਿੱਟ ਦੀ ਵਰਤੋਂ ਨਾਲ ਐਡਮਿਸਟੇਟਰ ਹੁਣ ਸਿਸਟਮ ਲਈ ਸੈਟਿੰਗ ਨੂੰ ਸੰਰਚਿਤ ਕਰ ਸਕਦੇ ਹਨ। ਜਿਵੇਂ ਕਿ ਤੁਸੀਂ ਯੂਜ਼ਰ ਨੂੰ ਘੜੀ ਲਈ ਟਾਈਮ ਅਤੇ ਮਿਤੀ ਸੈੱਟ ਕਰਨ ਦੇਣਾ ਚਾਹੁੰਦੇ ਹੋ ਜਾਂ ਤੁਸੀਂ ਖਾਸ ਯੂਜ਼ਰਾਂ ਨੂੰ ਸਿਸਟਮ ਸਰਵਿਸਾਂ ਨੂੰ ਸਟਾਰਟ ਅਤੇ ਸਟਾਪ ਕਰਨ ਦੀ ਸਮਰੱਥਾ ਦੇਣਾ ਚਾਹੁੰਦੇ ਹੋ।

ਯੂਜ਼ਰਾਂ ਲਈ, ਕੰਟਰੋਲ ਪੈਨਲ ਹੁਣ ਸੈਟਿੰਗ ਤੋਂ ਅੱਗੇ ਅਣ-ਲਾਕ ਬਟਨ ਫੀਚਰ ਨਾਲ ਲੈੱਸ ਹੈ, ਜੋ ਕਿ ਹਾਲੇ ਬਦਲਣ ਲਈ ਪਰਮਾਣਿਤ ਨਹੀਂ ਹਨ। ਅਣ-ਲਾਕ ਬਟਨ ਨੂੰ ਕਲਿੱਕ ਕਰਨ ਨਾਲ ਯੂਜ਼ਰ ਨੂੰ ਹੋਰ ਪਰਮਾਣਕਿਤਾ ਲਈ ਪੁੱਛੇਗਾ।

ਚਿੱਤਰ 8ਨੈੱਟਵਰਕ ਸੈਟਿੰਗ

5.2. ਵਧੀਆ ਸਿਸਟਮ ਟੂਲ

ਗਨੋਮ ਦੇ ਸਿਸਟਮ ਐਡਮਿਸਟੇਟਰ ਟੂਲ ਹੁਣ ਸੰਰਚਨਾ ਫਾਇਲਾਂ ਵਿੱਚ ਬਦਲਾਅ ਲਈ ਨਿਗਰਾਨੀ ਕਰਦੇ ਹਨ, ਜੋ ਕਿ ਉਹ ਸੋਧ ਰਹੇ ਹਨ। ਇਸ ਦਾ ਮਤਲਬ ਹੈ ਕਿ ਜੇ ਹੋਰ ਐਡਮਿਨਸਟੇਟਰ ਨੇ ਸੰਰਚਨਾ ਬਦਲੀ ਹੈ ਤਾਂ ਤੁਹਾਡਾ ਡਿਸਪਲੇਅ ਉਹ ਬਦਲਾਅ ਵੇਖਾਉਣ ਲਈ ਅੱਪਡੇਟ ਹੋ ਜਾਵੇਗਾ।

ਸਾਂਝੇ ਫੋਲਡਰ ਟੂਲ ਹੁਣ ਤੁਹਾਨੂੰ SMB ਯੂਜ਼ਰ ਡਾਟਾਬੇਸ ਸੋਧਣ ਲਈ ਸਹਾਇਕ ਹੈ (smbpasswd)।

ਨੈੱਟਵਰਕ ਟੂਲ ਹੁਣ PPPoE ਅਤੇ GPRS ਕੁਨੈਕਸ਼ਨ ਸੈੱਟਅੱਪ ਕਰ ਸਕਦਾ ਹੈ।

6. ਡਿਵੈਲਪਰਾਂ ਲਈ ਨਵਾਂ ਕੀ ਹੈ

ਗਨੋਮ 2.22 ਡਿਵੈਲਪਰ ਪਲੇਟਫਾਰਮ ਸਾਫਟਵੇਅਰ ਡਿਵੈਲਪਰਾਂ ਨੂੰ ਆਪਣੇ ਐਪਲੀਕੇਸ਼ਨ ਬਣਾਉਣ ਲਈ ਸਥਿਰ ਬੇਸ ਦਿੰਦਾ ਹੈ। ਗਨੋਮ ਅਤੇ ਇਸ ਦੇ ਪਲੇਟਫਾਰਮ ਨੂੰ ਇਸ ਢੰਗ ਨਾਲ ਲਾਈਸੈਂਸ ਕੀਤਾ ਗਿਆ ਹੈ ਕਿ ਮੁਕਤ/ਮੁਫ਼ਤ ਅਤੇ ਪਰੋਪੈਂਟਰੀ ਸਾਫਟਵੇਰ ਬਣਾਏ ਜਾ ਸਕਣ।

ਗਨੋਮ ਪਲੇਟਫਾਰਮ ਵਿੱਚ ਲਾਇਬਰੇਰੀਆਂ ਰਾਹੀਂ ਗਾਰੰਟੀ ਦਿੱਤੀ ਗਈ ਹੈ ਕਿ API ਅਤੇ ABI ਗਨੋਮ 2.x ਰੀਲਿਜ਼ ਸੀਰਿਜ਼ ਲਈ ਸਟੇਬਲ ਰਹਿਣਗੀਆਂ। ਗਨੋਮ ਡੈਸਕਟਾਪ ਵਿੱਚ ਲਾਇਬਰੇਰੀਆਂ ਵਿੱਚ ਇਹ ਗਾਰੰਟੀ ਨਹੀਂ ਹੈ, ਪਰ ਰੀਲਿਜ਼ ਤੋਂ ਰੀਲਿਜ਼ ਦੇ ਦੌਰਾਨ ਇਹ ਇਕਸਾਰ ਹੀ ਰਹਿੰਦੀਆਂ ਹਨ।

6.1. GVFS ਅਤੇ GIO

GVFS ਇੱਕ ਯੂਜ਼ਰ-ਸਪੇਸ ਵੁਰਚੁਅਲ ਫਾਇਲ ਸਿਸਟਮ ਹੈ, ਜਿਸ ਵਿੱਚ SFTP, FTP, DAV, SMB, ObexFTP ਆਦਿ ਪਰੋਟੋਕਾਲ ਬੈਕਐਂਡ ਵਿੱਚ ਸਹਾਇਕ ਹਨ। GVFS ਨੂੰ ਗਨੋਮ-VFS ਦੇ ਬਦਲ ਵਜੋਂ ਤਿਆਰ ਕੀਤਾ ਗਿਆ ਹੈ। GNOME-VFS ਨੂੰ ਹੁਣ ਹਟਾ ਜਾ ਰਿਹਾ ਹੈ ਅਤੇ ਡਿਵੈਲਪਰਾਂ ਨੂੰ ਨਵੇਂ ਐਪਲੀਕੇਸ਼ਨਾਂ ਲਈ ਇਸ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।

GVFS ਵਿੱਚ ਦੋ ਭਾਗ ਹਨ:

  • GIO, ਇੱਕ ਨਵੀਂ ਸ਼ੇਅਰ ਕੀਤੀ ਲਾਇਬਰੇਰੀ, ਜੋ ਕਿ GLib ਦਾ ਭਾਗ ਹੈ ਅਤੇ GVFS ਲਈ API ਦਿੰਦੀ ਹੈ ਅਤੇ
  • GVFS ਖੁਦ, ਇੱਕ ਨਵਾਂ ਪੈਕੇਜ, ਜੋ ਕਿ ਕਈ ਫਾਇਲ ਸਿਸਟਮ ਟਾਈਪਾਂ ਅਤੇ SFTP, FTP, DAV, SMB ਤੇ ObexFTP ਆਦਿ ਪਰੋਟੋਕਾਲਾਂ ਲਈ ਬੈਕਐਂਡ ਰੱਖਦਾ ਹੈ।

GVFS/GIO ਰਾਹੀਂ ਇੱਕ ਮਾਰਡਨ, ਵਰਤਣ ਲਈ ਆਸਾਨ VFS ਸਿਸਟਮ ਦਾ ਨਿਸ਼ਾਨ ਮਿਥਿਆ ਗਿਆ ਹੈ। ਇਸ ਦਾ ਮਕਸਦ ਇੱਕ API ਦੇਣਾ ਹੈ, ਜਿਸ ਨੂੰ ਡਿਵੈਲਪਰ ਰਾਅ POSIX IP ਕਾਲਾਂ ਦੀ ਬਜਾਏ ਵਰਤ ਸਕਣ। POSIX IO API ਨੂੰ ਕਲੋਨ ਕਰਨ ਦੀ ਬਜਾਏ, ਇਸ ਵਿੱਚ ਉੱਚ-ਪੱਧਰ, ਡੌਕੂਮੈਂਟ-ਤਿਆਰ ਇੰਟਰਫੇਸ ਹੈ। ਫਾਇਲਾਂ ਪੜ੍ਹਨ-ਲਿਖਣ ਦੇ ਨਾਲ ਨਾਲ, GIO ਫਾਇਲ ਨਿਗਰਾਨੀ, ਅਸੈਕਰੋਨੈਸ IO ਅਤੇ ਫਾਇਲ-ਨਾਂ ਪੂਰਨਤਾ ਵਰਗੀਆਂ ਸਹੂਲਤਾਂ ਵੀ ਦਿੰਦਾ ਹੈ।

GVFS ਇੱਕ ਇੱਕਲੀ ਮਾਸਟਰ ਡੈਮਨ (gvfsd) ਚੱਲਣ ਰਾਹੀਂ ਸਹਾਇਕ ਹੈ, ਜੋ ਕਿ ਮੌਜੂਦਾ GVFS ਮਾਊਂਟ ਦਾ ਧਿਆਨ ਰੱਖਦੀ ਹੈ। ਹਰੇਕ ਮਾਊਂਟ ਵੱਖਰੇ ਡੈਮਨ ਦੇ ਰੂਪ ਵਿੱਚ ਚੱਲਦਾ ਹੈ। (ਕੁਝ ਮਾਊਂਟ ਇੱਕ ਡੈਮਨ ਪਰੋਸੈੱਸ ਸ਼ੇਅਰ ਕਰਦੇ ਹਨ, ਪਰ ਅਕਸਰ ਇੰਜ ਨਹੀਂ ਹੁੰਦਾ)। ਕਲਾਇਟ ਡੀ-ਬੱਸ ਕਾਲ ਦੇ ਸਹਿਯੋਗ ਨਾਲ ਮਾਊਂਟ ਨਾਲ ਗੱਲ ਕਰਦਾ ਹੈ (ਸ਼ੈਸ਼ਨ ਬੱਸ ਉੱਤੇ ਅਤੇ ਪੀਅਰ-ਤੋਂ-ਪੀਅਰ ਡੀਬੱਸ ਦੀ ਵਰਤੋਂ ਨਾਲ) ਅਤੇ ਫਾਇਲ ਸਮੱਗਰੀ ਲਈ ਇੱਕ ਕਸਟਮ ਪਰੋਟੋਕਾਲ ਹੈ। ਬੈਕਐਂਡ ਨੂੰ ਪਰੋਸੈੱਸ ਵਿੱਚੋਂ ਬਾਹਰ ਕਰਨ ਨਾਲਬਲੋਟ ਨਿਰਭਰਤਾ ਘੱਟ ਹੋਈ ਹੈ ਅਤੇ ਪੂਰਾ ਸਿਸਟਮ ਵੱਡੇ ਰੂਪ ਵਿੱਚ ਸੁਧਰਿਆ ਹੈ।

GVFS ~/.gvfs/ ਵਿੱਚ ਇੱਕ FUSE ਮਾਊਂਟ-ਪੁਆਇੰਟ ਵੀ ਦਿੰਦਾ ਹੈ, ਤਾਂ ਕਿ GVFS ਮਾਊਂਟ ਨੂੰ ਪੁਰਾਣੇ ਐਪਲੀਕੇਸ਼ਨ ਲਈ ਸਟੈਂਡਰਡ POSIX IO ਦੀ ਵਰਤੋਂ ਕਰਕੇ ਐਕਸਪੋਜ਼ ਕੀਤਾ ਜਾ ਸਕੇ।

GNOME-VFS ਦੇ ਉਲਟ, GVFS ਵਿੱਚ ਕੁਨੈਕਸ਼ਨ ਹਾਲਤ-ਦੇਣਯੋਗ ਹਨ। ਇਸ ਦਾ ਮਤਲਬ ਹੈ ਕਿ ਇੱਕ ਯੂਜ਼ਰ ਨੂੰ ਆਪਣਾ ਪਾਸਵਰਡ ਇੱਕ ਵਾਰ ਹੀ ਦੇਣ ਦੀ ਲੋੜ ਹੈ, ਹਰੇਕ ਸਫ਼ਲ ਕੁਨੈਕਸ਼ਨ ਲਈ ਵਾਰ ਵਾਰ ਨਹੀਂ।

GVFS ਲਈ ਸਵਿੱਚ ਕਰਨ ਨਾਲ, ਆਟੋ-ਮਾਊਟਿੰਗ ਅਤੇ ਆਟੋ-ਸਟਾਰਟ ਨੂੰ ਹੁਣ ਗਨੋਮ-ਵਾਲੀਅਮ-ਮੈਨੇਜਰ ਦੀ ਬਜਾਏ ਨਟੀਲਸ ਨਾਲ ਸਿੱਧਾ ਹੀ ਹੈਂਡਲ ਕੀਤਾ ਜਾ ਸਕੇਗਾ।

GIO ਦੀ ਵਰਤੋਂ ਲਈ API ਡੌਕੂਮੈਂਟੇਸ਼ਨ ਆਨਲਾਈਨ ਉਪਲੱਬਧ ਹੈ, ਜਿਸ ਵਿੱਚ POSIX IO ਅਤੇ GNOME-VFS ਤੋਂ GIO ਮਾਈਗਰੇਸ਼ਨ ਲਈ ਗਾਈਡ ਹੈ।

6.1.1. ਰੈਗਰੇਸ਼ਨ

ਹਾਲਾਂਕਿ GVFS ਨੇ GNOME-VFS ਵਿੱਚ ਮੌਜੂਦ ਕਈ ਸਮੱਸਿਆਵਾਂ ਹੱਲ ਕਰ ਦਿੱਤੀਆਂ ਹਨ, ਪਰ ਫੇਰ ਵੀ ਕੁਝ ਫੀਚਰ ਰੈਗਰੇਸ਼ਨ ਵਿੱਚ ਹਨ। ਸਭ ਤੋਂ ਵੱਧ ਨਜ਼ਰ ਆਉਣ ਵਾਲੇ ਹਨ fonts:// ਅਤੇ themes:// ਟਾਰਗੇਟ।

ਇਹ ਮੁੱਦੇ ਛੇਤੀ ਹੀ ਸੁਲਝਾ ਲਏ ਜਾਣਗੇ। ਕੁਝ ਐਪਲੀਕੇਸ਼ਨ ਵੀ ਹਨ, ਜੋ ਕਿ ਹਾਲੇ GVFS ਲਈ ਪੋਰਟ ਨਹੀਂ ਕੀਤੀਆਂ ਗਈਆਂ ਹਣ। ਇਸ ਪੋਰਟ ਦੀ ਹਾਲਤ ਆਨਲਾਈਨ ਡੌਕੂਮੈਂਟੇਸ਼ਨ ਵਿੱਚ ਦਿੱਤੀ ਹੈ।

6.2. ਅੰਜੂਤਾ IDE

IDE ਅੰਜੂਤਾ ਹੁਣ ਡਿਵੈਲਪਰ ਸੂਟ ਦਾ ਭਾਗ ਹੈ। ਅੰਜੂਤਾ ਗਨੋਮ-ਐਂਟੀਗਰੇਟਡ IDE ਹੈ, ਜੋ ਕਿ ਡਿਵੈਲਪਰ ਲਈ ਕਈ ਫੀਚਰ ਦਿੰਦਾ ਹੈ, ਜਿਸ ਵਿੱਚ ਐਂਟੀਗਰੇਟਡ ਡੀਬੱਗਰ, ਐਂਟਗੀਰੇਟਡ ਗਲੇਡ UI ਐਡੀਟਰ ਅਤੇ ਇੱਕ ਵਾਲਗਰਿੰਡ ਇੰਟਰਫੇਸ ਹੈ।

ਚਿੱਤਰ 9ਅੰਜੂਤਾ ਲਈ ਟਾਸਕ ਲਿਸਟ ਹੈ।

7. ਅੰਤਰਰਾਸ਼ਟਰੀਕਰਨ

ਗਨੋਮ ਟਰਾਂਸਲੇਸ਼ਨ ਪਰੋਜੈੱਕਟ ਦੇ ਸੰਸਾਰ ਭਰ ਵਿੱਚ ਫੈਲੇ ਮੈਂਬਰ ਦੇ ਸਹਿਯੋਗ ਸਦਕਾ ਗਨੋਮ 2.22 ਨੂੰ 46 ਭਾਸ਼ਾਵਾਂ ਵਿੱਚ 80 ਫੀਸਦੀ ਤੋਂ ਵੱਧ ਅਨੁਵਾਦ ਕਰਕੇ ਉਪਲੱਬਧ ਕਰਵਾਇਆ ਗਿਆ ਹੈ, ਜਿਸ ਵਿੱਚ ਕਈ ਭਾਸ਼ਾਵਾਂ ਵਿੱਚ ਯੂਜ਼ਰ ਅਤੇ ਐਡਮਿਨਸਟੇਟਰ ਮੈਨੂਅਲ ਸ਼ਾਮਲ ਹਨ।

ਸਹਿਯੋਗੀ ਭਾਸ਼ਾਵਾਂ:

  • ਅਰਬੀ
  • ਅੰਗਰੇਜ਼ੀ (ਅਮਰੀਕੀ, ਬਰਤਾਨੀਵੀ, ਕੈਨੇਡੀਅਨ)
  • ਇਤਾਲਵੀ
  • ਇਸਟੋਨੀਆਈ
  • ਕਾਟਾਲਾਨ
  • ਕੋਰੀਆਈ
  • ਗਰੀਕ
  • ਗਾਲੀਸੀਅਨ
  • ਗੁਜਰਾਤੀ
  • ਚੀਨੀ (ਚੀਨ)
  • ਚੀਨੀ (ਤਾਈਵਾਨ)
  • ਚੀਨੀ (ਹਾਂਗਕਾਂਗ)
  • ਚੈੱਕ
  • ਜਰਮਨ
  • ਜਾਪਾਨੀ
  • ਡਜ਼ੋਗਖਾ
  • ਡੈਨਿਸ਼
  • ਡੱਚ
  • ਤਾਮਿਲ
  • ਤੁਰਕ
  • ਥਾਈ
  • ਨਾਰਵੇਗੀਆਈ ਬੋਕਮਲ
  • ਨੇਪਾਲੀ
  • ਪੁਰਤਗਾਲੀ
  • ਪੋਲੈਂਡੀ
  • ਪੰਜਾਬੀ
  • ਫਰੈਂਚ
  • ਫੈਨਿਸ਼
  • ਬਰਾਜ਼ੀਲੀ ਪੁਰਤਗਾਲੀ
  • ਬਸਕਿਉ
  • ਬੁਲਗਾਰੀਆ
  • ਮਰਾਠੀ
  • ਮਲਿਆਲਮ
  • ਮੈਕੀਡੋਨੀਆਈ
  • ਯੂਕਰੇਨੀ
  • ਰੂਸੀ
  • ਲਾਟਿਨ
  • ਲੀਥੁਨੀਆਈ
  • ਵੀਅਤਨਾਮੀ
  • ਸਪੇਨੀ
  • ਸਰਬੀਆਈ
  • ਸਰਬੀਆਈ ਲੈਟਿਨ
  • ਸਲੋਵੀਨੀਆਈ
  • ਸਵੀਡਨੀ
  • ਹੰਗਰੀਆਈ

ਕੋਈ ਹੋਰ ਭਾਸ਼ਾਵਾਂ ਅਧੂਰੇ ਰੂਪ ਵਿੱਚ ਸਹਿਯੋਗੀ ਹਨ, ਜਿਸ ਵਿੱਚ ਅੱਧੇ ਤੋਂ ਵੱਧ ਲਾਈਨਾਂ ਟਰਾਂਸਲੇਟ ਕੀਤੀਆਂ ਗਈਆਂ ਹਨ।

8. ਗਨੋਮ ਇੰਸਟਾਲ ਕਰਨਾ

ਤੁਸੀਂ ਗਨੋਮ 2.22 ਨੂੰ ਲਾਈਨ-CD ਨਾਲ ਟਰਾਈ ਕਰ ਸਕਦੇ ਹੋ, ਜਿਸ ਵਿੱਚ ਗਨੋਮ 2.22 ਦੇ ਸਾਫਟਵੇਅਰਾਂ ਨੂੰ ਇੱਕ CD ਵਿੱਚ ਰੱਖਿਆ ਗਿਆ ਹੈ। ਤੁਸੀਂ ਕੰਪਿਊਟਰ ਨੂੰ ਸਿੱਧਾ ਲਾਈਵ-CD ਤੋਂ ਬਿਨਾਂ ਇੰਸਟਾਲ ਕੀਤੇ ਬੂਟ ਕਰ ਸਕਦੇ ਹੋ। ਲਾਈਵ-CD ਨੂੰ ਗਨੋਮ BitTorrent ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਆਪਣੀ ਮਸ਼ੀਨ ਉੱਤੇ ਗਨੋਮ 2.22 ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ 2.22 ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ 2.22 ਨਾਲ ਪਹਿਲਾਂ ਹੀ ਉਪਲੱਬਧ ਹਨ। ਤੁਸੀਂ ਉਨ੍ਹਾਂ ਡਿਸਟਰੀਬਿਊਸ਼ਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜੋ ਕਿ ਗਨੋਮ ਨੂੰ ਦੇਣਗੀਆਂ ਅਤੇ ਉਨ੍ਹਾਂ ਦੇ ਨਵੇਂ ਵਰਜਨ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਾਸਤੇ ਫੁੱਟਵੇਅਰ ਲਵੋ ਪੇਜ਼ ਵੇਖੋ।

ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ। ਗਾਰਨੋਮੀ ਗਨੋਮ ਨੂੰ ਜਾਰੀ ਟਾਰਬਾਲ ਤੋਂ ਬਣਾਉਦਾ ਹੈ। ਤੁਹਾਨੂੰ ਗਾਰਨੋਮੀ 2.22.x ਦੀ ਲੋੜ ਗਨੋਮ 2.22.x ਬਣਾਉਣ ਲਈ ਪਵੇਗੀ। SVN ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2.22 ਮੋਡੀਊਲਸੈੱਟ ਦੀ ਵਰਤੋਂ ਕਰਕੇ ਗਨੋਮ 2.22.x ਬਣਾਉਣ ਲਈ ਵੀ ਕਰ ਸਕਦੇ ਹੋ।

ਜਦੋਂ ਕਿ ਰੀਲਿਜ਼ ਟਾਰਬਾਲ ਤੋਂ ਗਨੋਮ ਸਿੱਧਾ ਬਣਾਉਣਾ ਸੰਭਵ ਹੈ, ਅਸੀਂ ਤੁਹਾਨੂੰ ਇੱਕ ਬਿਲਡ ਟੂਲ ਵਰਤਣ ਦੀ ਸਿਫਾਰਸ਼ ਕਰਦੇ ਹਾਂ।

9. ਗਨੋਮ 2.24 ਲਈ ਭਵਿੱਖ ਦੀਆਂ ਯੋਜਨਾਵਾਂ

ਗਨੋਮ 2.22 ਨਾਲ ਡਿਵੈਲਪਮੈਂਟ ਖਤਮ ਨਹੀਂ ਹੋਣ ਲੱਗੀ। ਗਨੋਮ 2.24 ਲਈ ਕੰਮ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜੋ ਕਿ 2.22 ਦੇ ਠੀਕ ਛੇ ਮਹੀਨਿਆਂ ਮਗਰੋਂ ਰੀਲਿਜ਼ ਹੋਵੇਗਾ।

ਹੁਣ ਮੌਜੂਦਾ ਚੀਜ਼ਾਂ ਵਿੱਚੋਂ ਗਨੋਮ 2.24 ਵਿੱਚ ਸ਼ਾਮਲ ਹੋਣ ਦੀ ਉਮੀਦ ਹੈ:

  • ਗਨੋਮ ਦੇ ਈਕਾਗਾ VoIP ਦੇ ਨਵੇਂ ਵਰਜਨ ਵਿੱਚ ਯੂਜ਼ਰ ਇੰਟਰਫੇਸ ਅਤੇ SIP ਮੌਜੂਦਗੀ ਸਹਿਯੋਗ ਵਿੱਚ ਵੱਡੇ ਪੱਧਰ ਉੱਤੇ ਸੁਧਾਰਨ ਕਰਨਾ।
  • ਈਮਪੈਥਿਕ ਤੁਰੰਤ ਮੈਂਸਜ਼ਿੰਗ ਕਲਾਇਟ ਸਹੂਲਤ ਟੈਲੀਪੈਥੀ ਕਮਿਊਨੀਕੇਸ਼ਨ ਫਰੇਮਵਰਕ ਲਈ ਤਿਆਰ।
  • ਗਨੋਮ ਦੇ ਫਾਇਲ ਮੈਨੇਜਰ ਵਿੱਚ ਆਮ ਮੰਗਿਆ ਜਾਂਦਾ ਕਾਲਮ ਅਤੇ ਲਿਸਟ ਝਲਕ ਤਿਆਰ ਕਰਨਾ।
  • GNOME-VFS ਤੋ GVFS; ਲਈ ਪੋਰਟ ਕਰਨ ਨੂੰ ਪੂਰਾ ਕਰਨਾ
  • ਡੈਸਕਟਾਪ ਵਿੱਚ ਬੱਗ ਫਿਕਸ, ਕਾਰਗੁਜ਼ਾਰੀ ਸੁਧਾਰ ਅਤੇ ਮੈਮੋਰੀ ਸੁਧਾਰ ਕਰਨੇ।

ਗਨੋਮ ਰੋਡ-ਮੈਪ ਵੇਰਵੇ ਵਿੱਚ ਡਿਵੈਲਪਰਾਂ ਵਲੋਂ ਅੱਗੇ ਰੀਲਿਜ਼ ਹੋਣ ਵਾਲੇ ਰੀਲਿਜ਼ ਸਾਇਕਲ ਬਾਰੇ ਜਾਣਕਾਰੀ ਹੈ ਅਤੇ ਗਨੋਮ 2.24 ਰੀਲਿਜ਼ ਸੈਡਿਊਲ ਛੇਤੀ ਹੀ ਸਾਹਮਣੇ ਆਵੇਗਾ।

10. ਮਾਣ

ਇਸ ਰੀਲਿਜ਼ ਨੋਟਿਸ ਨੂੰ ਡੇਵਿਡ ਮਾਡਿਲਿਏ ਨੇ ਗਨੋਮ ਕਮਿਊਨਟੀ ਦੀ ਮੱਦਦ ਨਾਲ ਕੰਪਾਇਲ ਕੀਤਾ ਹੈ। ਕਮਿਊਨਟੀ ਵਲੋਂ, ਅਸੀਂ ਡਿਵੈਲਪਰਾਂ ਅਤੇ ਯੋਗਦਾਨ ਦੇਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ, ਜਿੰਨ੍ਹਾਂ ਗਨੋਮ ਰੀਲਿਜ਼ ਨੂੰ ਸੰਭਵ ਬਣਾਇਆ।

ਇਹ ਕੰਮ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਟਰਾਂਸਲੇਟ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਟਰਾਂਸਲੇਸ਼ਨ ਪਰੋਜੈਕਟ ਨਾਲ ਸੰਪਰਕ ਕਰੋ।