ਗਨੋਮ ੨.੩੦ ਰੀਲਿਜ਼ ਨੋਟਿਸ

1. ਜਾਣ ਪਛਾਣ

ਗਨੋਮ ੨.੩੦ ਗਨੋਮ ਡੈਸਕਟਾਪ ਦਾ ਤਰੋ-ਤਾਜ਼ਾ ਵਰਜਨ ਹੈ, ਜੋ ਕਿ ਤੁਹਾਡੇ ਕੰਪਿਊਟਰ ਲਈ ਹਰਮਨ-ਪਿਆਰਾ, ਬਹੁ-ਪਲੇਟਫਾਰਮ ਡੈਸਕਟਾਪ ਇੰਵਾਇਰਮਿੰਟ ਹੈ, ਦਾ ਨਵਾਂ ਨਕੋਰ ਵਰਜਨ ਹੈ। ਮੁਕਤ/ਮੁਫ਼ਤ ਅਤੇ ਓਪਨ ਸਰੋਤ ਸਾਫਟਵੇਅਰ ਅਧਾਰਿਤ ਗਨੋਮ ਆਮ ਕੰਪਿਊਟਰ ਯੂਜ਼ਰ ਲਈ ਅੱਜਕੱਲ੍ਹ ਦੇ ਕੰਪਿਊਟਰ ਮਾਹੌਲ ਵਿੱਚ ਲੋੜੀਦੀਆਂ ਸਭ ਸਹੂਲਤਾਂ ਜਿਵੇਂ ਕਿ ਈਮੇਲ, ਗਰੁੱਪਵੇਅਰ, ਵੈੱਬ ਬਰਾਊਜ਼ਿੰਗ, ਫਾਇਲ ਪਰਬੰਧ, ਮਲਟੀਮੀਡਿਆ ਅਤੇ ਖੇਡਾਂ ਦਿੰਦਾ ਹੈ। ਇਸ ਦੇ ਨਾਲ ਨਾਲ ਸਾਫਟਵੇਅਰ ਡਿਵੈਲਪਰਾਂ ਲਈ ਡੈਸਕਟਾਪ ਅਤੇ ਮੋਬਾਇਲ ਐਪਲੀਕੇਸ਼ਨਾਂ ਦੋਵਾਂ ਲਈ ਲਚਕੀਲੇ ਅਤੇ ਪਰਭਾਵੀ ਪਲੇਟਫਾਰਮ ਵੀ ਦਿੰਦਾ ਹੈ।

ਚਿੱਤਰ 1ਗਨੋਮ ੨.੩੦

ਗਨੋਮ ਡੈਸਕਟਾਪ ਕਈ ਨਵੇਂ ਫੀਚਰਾਂ, ਸੁਧਾਰਾਂ, ਬੱਗ ਹਟਾਉਣ ਅਤੇ ਅਨੁਵਾਦ ਨਾਲ ਹਰੇਕ ੬ ਮਹੀਨਿਆਂ ਪਿੱਛੋਂ ਜਾਰੀ ਕੀਤਾ ਜਾਂਦਾ ਹੈ। ਗਨੋਮ ੨.੩੦ ਨੇ ਆਪਣੀ ਰੀਤ ਕਾਇਮ ਰੱਖੀ ਹੈ ਅਤੇ ਕਈ ਨਵੇਂ ਫੀਚਰ ਲੈ ਆਂਦੇ ਹਨ ਅਤੇ ਸੈਂਕੜੇ ਧਿਆਨ ਵਿੱਚ ਆਏ ਬੱਗ ਹਟਾਏ ਹਨ। ਗਨੋਮ ਬਾਰੇ ਅਤੇ ਹੋਰ ਡੈਸਕਟਾਪ ਇੰਵਾਇਰਨਮਿੰਟ ਨਾਲੋਂ ਵੱਖਰੇਪਨ (ਜਿਵੇਂ ਕਿ ਸਹੂਲਤਾਂ, ਅੰਤਰਰਾਸ਼ਟਰੀਕਰਨ ਅਤੇ ਆਜ਼ਾਦੀ) ਬਾਰੇ ਜਾਣਨ ਲਈ ਸਾਡੀ ਵੈੱਬਸਾਇਟ ਗਨੋਮ ਬਾਰੇ ਵੇਖੋ।

ਸਾਨੂੰ ਅੱਜੇ ਜੁਆਇੰਨ ਕਰੋ ਅਤੇ ਲੱਭੋ ਕਿ ਤੁਸੀਂ ਕੀ ਨਵਾਂ ਕਰ ਸਕਦੇ ਹੋ।

ਗਨੋਮ ੨.੩੦ ਵਿੱਚ ਗਨੋਮ ੨.੨੮ ਅਤੇ ਬਾਅਦ ਦੇ ਸਭ ਸੁਧਾਰ ਹਨ। ਤੁਸੀਂ ਗਨੋਮ ੨.੨੮ ਦੇ ਰੀਲਿਜ਼ ਨੋਟਿਸ ਤੋਂ ਇਹ ਜਾਣਕਾਰੀ ਲੈ ਸਕਦੇ ਹੋ।

2. ਆਪਣਾ ਗਨੋਮ ਗੇਅਰ ਲਵੋ!

ਗਨੋਮ ਫਾਊਂਡੇਸ਼ਨ ਗਨੋਮ ਸਟੋਰ ਖੋਲ੍ਹਣ ਦਾ ਮਾਣ ਮਹਿਸੂਸ ਕਰ ਰਹੀ ਹੈ, ਜੋ ਕਿ ਜੱਜ਼ਲੇ ਵਲੋਂ ਤਿਆਰ ਹੈ। ਤੁਸੀਂ ਗਨੋਮ ਦੀ ਮੱਦਦ ਹੁਣ ਟੀ-ਸ਼ਰਟ ਤੇ ਮੱਗ ਨੂੰ ਨਵੇਂ ਗਨੋਮ ਸਟੋਰ ਵਿੱਚੋਂ ਖਰੀਦ ਕੇ ਕਰ ਸਕਦੇ ਹੋ। ਗਨੋਮ ਸਟੋਰ ਖੋਲ੍ਹੋ ਅਤੇ ਅੱਜ ਹੀ ਗਨੋਮ ਲਈ ਆਪਣੀ ਮੱਦਦ ਦੇਵੋ।

ਚਿੱਤਰ 2ਗਨੋਮ ਟੀ-ਸ਼ਰਟ

ਗਨੋਮ ਦੇ ਦੋਸਤ ਇੱਕਲੇ ਲਈ ਢੰਗ ਹੈ ਗਨੋਮ ਪਰੋਜੈਕਟ ਦੇ ਮਿਸ਼ਨ ਨੂੰ ਮੁਫਤ ਅਤੇ ਓਪਨ ਸੋਰਸ ਡੈਸਕਟਾਪ ਨੂੰ ਹਰੇਕ ਕੋਲ ਅੱਪੜਾਉਣ ਦਾ ਬਿਨਾਂ ਸਮਰੱਥਾ ਦੇ। ਬਿਨਾਂ ਮਸ਼ਹੂਰੀ ਜਾਂ ਕੋਲ ਦੇਣ ਦੇ, ਫਾਊਂਡੇਸ਼ਨ ਦਿਲੀ ਖਾਹਿਸ਼ ਰੱਖਣ ਵਾਲੇ ਵਿਅਕਤੀਆਂ ਤੋਂ ੨੦੦੯ ਵਿੱਚ ਤੋਂ $੨੯,੦੦੦ ਇੱਕ ਸਾਲ ਲਈ ਉਗਰਾਹਾਉਂਦੀ ਹੈ। ਉਹ ਧਨ ਨੂੰ ਹੈਕ-ਫੀਸਟ (hackfest), ਲੋਕਲ ਈਵੈਂਟ ਅਤੇ ਪਰੋਗਰਾਮਾਂ, ਜੋ ਕਿ ਗਨੋਮ ਪਰੋਜੈਕਟ ਨੂੰ ਇੱਕ ਅੰਤਰਰਾਸ਼ਟਰੀ, ਪਹੁੰਚ ਵਿੱਚ ਅਤੇ ਆਮ ਡੈਸਕਟਾਪ ਅਤੇ ਮੋਬਾਇਲ ਜੰਤਰਾਂ ਲਈ ਡੈਸਕਟਾਪ ਸਾਫਟਵੇਅਰ ਵਜੋਂ ਵਰਤਣ ਵਾਸਤੇ ਸੌਖਾ ਬਣਾਉਣ ਲਈ ਕੀਤੇ ਜਾਂਦੇ ਹਨ, ਲਈ ਵਰਤਿਆ ਜਾਂਦਾ ਹੈ।

ਗਨੋਮ ਦੇ ਦੋਸਤ ਵੈੱਬਸਾਈਟ ਨੂੰ ਵੇਖੋ।

3. ਯੂਜ਼ਰਾਂ ਲਈ ਨਵਾਂ ਹੈ

ਗਨੋਮ ਪਰੋਜੈੱਕਟ ਦਾ ਗਨੋਮ ੨.੩੦ ਵਿੱਚ ਨਿਸ਼ਾਨਾ ਯੂਜ਼ਰ ਅਤੇ ਵਰਤੋਂ ਆਮ ਵਾਂਗ ਹੀ ਰਹੀ ਹੈ, ਜਿਸ ਵਿੱਚ ਇਸ ਦੇ ਸੈਂਕੜੇ ਬੱਗ ਫਿਕਸ ਅਤੇ ਯੂਜ਼ਰ ਵਲੋਂ ਮੰਗੇ ਗਏ ਸੁਧਾਰ ਕੀਤੇ ਗਏ ਹਨ। ਇਹ ਪਰਤੱਖ ਸੁਧਾਰਾਂ ਨੇ ਹਰੇਕ ਬਦਲਾਅ ਅਤੇ ਕੀਤੇ ਸੁਧਾਰ ਨੂੰ ਵੇਖਾਉਣਾ ਸੰਭਵ ਬਣਾਇਆ ਹੈ, ਪਰ ਅਸੀਂ ਗਨੋਮ ਦੇ ਇਸ ਰੀਲਿਜ਼ ਵਿੱਚ ਕੁਝ ਖਾਸ ਯੂਜ਼ਰ ਲਈ ਫੀਚਰਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ।

3.1. ਹੋਰ ਫਾਇਲਾਂ ਵੇਖੋ

ਗਨੋਮ ੨.੩੦ ਵਿੱਚ ਨਟੀਲਸ, ਗਨੋਮ ਫਾਇਲ ਮੈਨੇਜਰ, ਨੂੰ ਅੱਪਡੇਟ ਕੀਤਾ ਗਿਆ ਹੈ। ਨਟੀਲਸ ਵਿੱਚ ਕਈ ਯੂਜ਼ਰ ਇੰਟਰਫੇਸ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਨਵਾਂ ਵੰਡ ਝਲਕ ਮੋਡ ਅਤੇ ਡਿਫਾਲਟ ਬਰਾਊਜ਼ਰ ਮੋਡ ਅੱਡ-ਅੱਡ ਖੋਲ੍ਹਣ ਮੋਡ ਦੀ ਬਜਾਏ ਸੈੱਟ ਕਰਨਾ ਸ਼ਾਮਲ ਹੈ।

ਚਿੱਤਰ 3ਨਟੀਲਸ

3.2. ਇੰਪੈਥੀ ਤੁਰੰਤ ਸੁਨੇਹੇਦਾਰ (ਮੈਸੈਂਜ਼ਰ)

ਗਨੋਮ ਦੇ ਤੁਰੰਤ ਸੁਨੇਹੇ ਅਤੇ ਸੰਚਾਰ ਐਪਲੀਕੇਸ਼ਨ ਇੰਪੈਥੀ ਲਈ ਟੈਲੀਕਮਿਊਨੀਕੇਸ਼ਨ ਫਰੇਮਵਰਕ ਵਾਸਤੇ ਕਈ ਨਵੇਂ ਅਤੇ ਖਾਸ ਫੀਚਰ ਸ਼ਾਮਲ ਕੀਤੇ ਗਏ ਹਨ, ਜੋ ਕਿ ਯੂਜ਼ਰਾਂ ਨੂੰ ਆਪਸ ਵਿੱਚ ਸੰਚਾਰ ਕਰਨ ਲਈ ਸਹਾਇਕ ਹਨ।

ਇੰਪੈਥੀ ਹੁਣ ਸੰਪਰਕ ਲਿਸਟ ਵਿੱਚ ਜਾਣਕਾਰੀ ਪੱਟੀ ਵੇਖਾਏਗਾ, ਜਦੋਂ ਅਕਾਊਂਟ ਕੁਨੈਕਟ ਹੋਣ ਲਈ ਫੇਲ੍ਹ ਹੋਵੇਗਾ, ਜਿਸ ਵਿੱਚ ਬਟਨ ਵੀ ਹੋਵੇਗਾ, ਜਿਸ ਨਾਲ ਮੁੜ ਕੁਨੈਕਟ ਕਰਨ ਦੀ ਕੋਸ਼ਿਸ਼ ਕਰਨਾ ਤੇ ਅਕਾਊਂਟ ਸੈਟਿੰਗ ਸੋਧਣਾ ਸੌਖਾ ਹੋ ਜਾਵੇਗਾ।

ਹੁਣ ਤੁਸੀਂ ਸੰਪਰਕ ਲਿਸਟ ਵਿੱਚ ਜਾਂ ਦੋਸਤ ਨਾਲ ਗੱਲਾਂ ਕਰਨ ਦੇ ਦੌਰਾਨ ਗੱਲਬਾਤ ਵਿੰਡੋ ਵਿੱਚ ਫਾਇਲਾਂ ਨੂੰ ਸਿਰਫ਼ ਚੱਕ ਕੇ ਸੁੱਟਣ ਨਾਲ ਫਾਇਲਾਂ ਭੇਜ ਸਕਦੇ ਹੋ।

ਇੰਪੈਥੀ ਦੇ IRC ਫੰਕਸ਼ਨ ਨੂੰ ਆਮ IRC ਕਮਾਂਡਾਂ, ਜਿਵੇਂ ਕਿ /join ਜਾਂ /nick ਲਈ ਅੱਪਡੇਟ ਕੀਤਾ ਗਿਆ ਹੈ, ਹੁਣ ਤੁਸੀਂ ਪਾਸਵਰਡ ਨਾਲ ਸੁਰੱਖਿਅਤ ਰੂਮ ਵਿੱਚ ਵੀ ਜੁਆਇੰਨ ਕਰ ਸਕਦੇ ਹੋ।

ਹੋਰ ਅੱਪਡੇਟ ਵਿੱਚ ਫੇਸਬੁੱਕ ਗੱਲਬਾਤ ਸੌਖੀ ਤਰ੍ਹਾਂ ਜੋੜਨੀ ਅਤੇ ਸੰਰਚਨਾ ਕਰਨੀ ਅਤੇ ਗੱਲਬਾਤ ਵਿੰਡੋਜ਼ ਹੁਣ ਖੋਜ ਵਿੰਡੋ ਵੇਖਾਉਣਗੀਆਂ, ਜਿਸ ਨਾਲ ਦੋਸਤਾਂ ਨਾਲ ਗੱਲਾਂ ਕਰਨ ਦੇ ਦੌਰਾਨ ਮੱਦਦ ਸੌਖੀ ਤਰ੍ਹਾਂ ਲੱਭੀ ਜਾ ਸਕਦੀ ਹੈ।

3.3. ਸੌਖਾ ਸੈਕਰੋਨਾਈਜ਼

ਟੋਮਬਏ ਨੋਟਿਸ ਵਿੱਚ ਕਈ ਅੱਪਡੇਟ ਫੀਚਰ ਹਨ ਅਟੇ ਹੁਣ ਇਹ ਤੁਹਾਡੇ ਨੋਟਿਸ ਨੂੰ ਤੁਹਾਡੇ ਵਲੋਂ ਖੁਦ ਸੈਕਰੋਨਾਈਜ਼ ਕਰਨ ਦੀ ਬਜਾਏ ਬੈਕਗਰਾਊਂਡ ਵਿੱਚ ਆਟੋਮੈਟਿਕ ਹੀ ਸੈਕਰੋਨਾਈਜ਼ ਕਰ ਸਕਦਾ ਹੈ। ਤੁਸੀਂ ਟੋਮਬਏ ਦੀ ਪਸੰਦ ਵਿੱਚ ਜਾ ਕੇ ਇਹ ਵੀ ਸੈੱਟ ਕਰ ਸਕਦੇ ਹੋ ਕਿ ਟੋਮਬਏ ਕਿੰਨੀ ਕੁ ਵਾਰ ਆਟੋਮੈਟਿਕ ਸੈਕਰੋਨਾਈਜ਼ ਕਰੇ।

ਟੋਮਬੋਏ ਦੇ ਸ਼ੁਰੂ ਦੇ ਸਮੇਂ ਨੂੰ ਵੱਡੇ ਪੱਧਰ ਉੱਤੇ ਸੁਧਾਰਿਆ ਗਿਆ ਹੈ ਅਤੇ ਹੁਣ ਲਗਭਗ ਤੁਰੰਤ ਹੀ ਚਾਲੂ ਹੋ ਜਾਂਦਾ ਹੈ।

ਕਾਪੀ ਕਰਨ ਅਤੇ ਚੇਪਣ ਵਿੱਚ ਸੁਧਾਰ ਕੀਤਾ ਗਿਆ ਹੈ ਅਤੇ ਹੁਣ ਤੁਸੀਂ ਨੋਟਿਸ ਤੋਂ HTML ਟੈਕਸਟ ਵੀ ਹੋਰ ਐਪਲੀਕੇਸ਼ਨ, ਜਿਵੇਂ ਕਿ ਓਪਨਆਫਿਸ, ਈਵੇਲੂਸ਼ਨ ਤੇ ਹੋਰ ਐਪਲੀਕੇਸ਼ਨ ਵਿੱਚ ਕਾਪੀ ਕਰ ਅਤੇ ਚੇਪ ਸਕਦੇ ਹੋ। ਤੁਹਾਡੇ ਨੋਟਿਸਾਂ ਦਾ ਫਾਰਮੈਟ ਸੰਭਾਲ ਕੇ ਰੱਖਿਆ ਜਾਵੇਗਾ, ਇਹ ਮੰਨ ਕੇ ਤੁਸੀਂ ਐਪਲੀਕੇਸ਼ਨ ਵਿੱਚ ਡਾਟਾ ਚੇਪ ਰਹੇ ਹੋ, ਜੋ ਕਿ HTML ਨੂੰ ਸਮਝਦੀ ਹੈ।

ਟੋਮਬਏ ਵਿੱਚ ਕੀਤੇ ਗਏ ਹੋਰ ਸੁਧਾਰਾਂ ਵਿੱਚ ਮਾਈਕਰੋਸਾਫਟ ਵਿੰਡੋਜ਼ ੭® ਲਈ ਟਾਸਕਬਾਰ ਅਤੇ ਵਿੰਡੋਜ਼ ਸਟਾਰਟ ਮੇਨੂ ਵਿੱਚ ਟੋਮਬਏ ਵਲੋਂ ਜੰਪ ਲਿਸਟ ਸਹਿਯੋਗ ਸ਼ਾਮਲ ਹੈ। ਟੋਮਬਏ ਵਿੱਚ ਨੋਟਿਸ ਨਾਂ ਬਦਲਣ ਦੇ ਢੰਗ ਨੂੰ ਸੁਧਾਰਿਆ ਗਿਆ ਹੈ ਤਾਂ ਕਿ ਨੋਟਿਸਾਂ ਦਾ ਨਾਂ ਸੁਰੱਖਿਅਤ ਢੰਗ ਨਾਲ ਬਦਲਿਆ ਜਾਵੇ ਤੇ ਤੁਹਾਨੂੰ ਨੋਟ ਦਾ ਨਾਂ ਬਦਲਣ ਲਈ ਵੱਧ ਕੰਟਰੋਲ ਮਿਲ ਸਕੇ ਤਾਂ ਕਿ ਤੁਸੀਂ ਗਲਤੀ ਨਾਲ ਹੋਰ ਟੋਮਬਏ ਨੋਟਿਸ ਵਿੱਚ ਲਿੰਕ ਦਾ ਨਾਂ ਨਾ ਬਦਲ ਦਿਉ।

3.4. ਆਪਣੇ ਯੂਜ਼ਰਾਂ ਦਾ ਸੁਰੱਖਿਅਤ ਢੰਗ ਨਾਲ ਪਰਬੰਧ ਕਰੋ

ਗਨੋਮ ਸਿਸਟਮ ਟੂਲ ਵਿੱਚ ਕਈ ਨਵੇਂ ਸੁਧਾਰ ਹਨ, ਜੋ ਕਿ ਤੁਹਾਡੇ ਕੰਪਿਊਟਰ ਉੱਤੇ ਯੂਜ਼ਰ ਦੇ ਪਰਬੰਧ ਨੂੰ ਸੌਖਾ ਅਤੇ ਸੁਰੱਖਿਅਤ ਬਣਾਉਂਦਾ ਹੈ। ਗਨੋਮ ਸਿਸਟਮ ਟੂਲ ਹੁਣ ਪਰਮਾਣਕਿਤਾ ਲਈ, ਯੂਜ਼ਰ ਅਤੇ ਸਰਵਿਸ ਪਰਬੰਧ ਲਈ ਅਣ-ਲਾਕ ਬਟਨ ਦੀ ਵਰਤੋਂ ਕਰਦਾ ਹੈ।

ਯੂਜ਼ਰ ਬਣਾਉਣ ਲਈ ਡਾਈਲਾਗ ਸੁਧਾਰਿਆ ਗਿਆ ਹੈ ਅਤੇ ਤੁਹਾਨੂੰ ਨਵੇਂ ਯੂਜ਼ਰ ਦਾ ਨਾਂ ਦੇਣ ਦੀ ਲੋੜ ਹੈ ਅਤੇ ਯੂਜ਼ਰ ਨਾਂ ਸੁਝਾਅ ਦਿੱਤੇ ਜਾਣਗੇ। ਅਕਾਊਂਟ ਬਣਾਉਣ ਉੱਤੇ ਸਭ ਚੀਜ਼ "ਤਿਆਰ" ਮਿਲਣਗੀਆਂ! ਇਸ ਵਿੱਚ ਨਵੇਂ ਯੂਜ਼ਰਾਂ ਲਈ ਘਰ ਡਾਇਰੈਕਟਰੀਆਂ ਲਈ ਇੰਕ੍ਰਿਪਸ਼ਨ ਸਹਿਯੋਗੀ ਵੀ ਸ਼ਾਮਲ ਹੈ।

ਹੁਣ ਤੁਸੀਂ ਆਪਣੇ ਪਰਸ਼ਾਸ਼ਕੀ ਹੱਕ ਅਚਾਨਕ ਨਹੀਂ ਗੁਆ ਸਕਦੇ ਹੋ। ਤੁਹਾਨੂੰ ਆਪਣਾ ਪਾਸਵਰਡ ਬਦਲਣ ਤੋਂ ਪਹਿਲਾਂ ਤੁਹਾਡੇ ਮੌਜੂਦਾ ਪਾਸਵਰਡ ਲਈ ਪੁੱਛਿਆ ਜਾਵੇਗਾ, ਤਾਂ ਕਿ ਤੁਹਾਡੇ ਕੀਰਿੰਗ ਅਤੇ ਘਰ-ਡਾਇਰੈਕਟਰੀਆਂ ਲਈ ਇੰਕ੍ਰਿਪਸ਼ਨ ਲਈ ਸੰਨ੍ਹ ਨਾ ਲਗ ਸਕੇ। ਜਦੋਂ ਯੂਜ਼ਰ ਅਕਾਊਂਟ ਹਟਾਉਣਾ ਹੋਵੇ ਤਾਂ ਉਸ ਯੂਜ਼ਰ ਦੀ ਘਰ ਡਾਇਰੈਕਟਰੀ ਹਟਾਉਣ ਲਈ ਹੁਣ ਚੋਣ ਉਪਲੱਬਧ ਹੋਵੇਗੀ।

ਜਦੋਂ ਮੌਜੂਦਾ ਯੂਜ਼ਰ ਦਾ ਪਰਬੰਧ ਕਰਨਾ ਹੋਵੇ ਤਾਂ ਤੁਸੀਂ ਖਾਸ ਅਕਾਊਂਟ ਕਿਸਮ ਤੋਂ ਚੁਣ ਸਕਦੇ ਹੋ, ਬਜਾਏ ਕਿ ਖਾਸ ਕ੍ਰਿਪਟਿਕ ਅਧਿਕਾਰ ਵਿੱਚ ਚੋਣ ਕਰਨ ਦੇ, ਜਿਸ ਕਰਕੇ ਹੋਰ ਯੂਜ਼ਰਾਂ ਲਈ ਸਮਰੱਥਾ ਸ਼ਾਮਲ ਕਰਨੀ ਜਾਂ ਹਟਾਉਣੀ ਸੌਖੀ ਹੋ ਗਈ ਹੈ।

3.5. ਜਾਣੋ ਕਿ ਤੁਸੀਂ ਕੀ ਕਰ ਰਹੇ ਹੋ

ਸਮਾਂ ਟਰੈਕਰ ਐਪਲਿਟ, ਜੋ ਕਿ ਤੁਹਾਨੂੰ ਤੁਹਾਡੇ ਸਮੇਂ ਅਤੇ ਕੰਮਾਂ ਨੂੰ ਟਰੈਕ ਕਰਨ ਵਿੱਚ ਮੱਦਦ ਕਰਦਾ ਹੈ, ਵਿੱਚ ਕਈ ਸੁਧਾਰ ਕੀਤੇ ਗਏ ਹਨ।

ਪੈਨਲ ਐਪਲਿਟ ਤੋਂ ਬਿਨਾਂ ਨਵਾਂ ਇੱਕਲਾ ਮੋਡ ਵੀ ਬਣਾਇਆ ਗਿਆ ਹੈ। ਤੁਹਾਡੀ ਡਿਸਟਰੀਬਿਊਸ਼ਨ ਦੇ ਮੁਤਾਬਕ, ਟਾਈਮ ਟਰੈਕਰ ਤੁਹਾਡੇ ਗਨੋਮ ਮੇਨੂ ਵਿੱਚ ਐਪਲੀਕੇਸ਼ਨ ▸ ਸਹਾਇਕ ▸ ਟਾਈਮ ਟਰੈਕਰ ਵਿੱਚ ਉਪਲੱਬਧ ਹੋ ਸਕਦਾ ਹੈ।

ਤੁਹਾਡੀਆਂ ਸਰਗਰਮੀਆਂ ਮੁਤਾਬਕ ਰਿਪੋਰਟਾਂ ਵੇਖਣ ਅਤੇ ਬਣਾਉਣ ਲਈ ਹੁਣ ਸੁਧਾਰ ਕੀਤਾ ਗਿਆ ਹੈ ਤਾਂ ਕਿ ਤੁਸੀਂ ਹੁਣ ਆਪਣੀਆਂ ਸਰਗਰਮੀਆਂ ਵਿੱਚ ਟੈਗ ਬਣਾ ਸਕੋ ਅਤੇ ਤੁਹਾਡੀਆਂ ਸਰਗਰਮੀਆਂ ਦੇ ਸਭ ਪੱਖਾਂ ਲਈ ਸੰਖੇਪ ਜਾਣਕਾਰੀ ਫਿਲਟਰ ਕੀਤੀ ਜਾ ਸਕੇ।

ਚਿੱਤਰ 4ਸਮਾਂ ਟਰੈਕਰ ਐਕਟੀਵਿਟੀ ਟੈਗ ਨਾਲ ਇੱਕਲਾ

3.6. ਆਪਣੀਆਂ PDF ਦਾ ਪਰਬੰਧ ਕਰੋ

ਈਵੈਨਸ ਡੌਕੂਮੈਂਟ ਦਰਸ਼ਕ ਲਈ ਪਰਿੰਟਿੰਗ ਸਹਿਯੋਗ ਸੁਧਾਰਿਆ ਗਿਆ ਹੈ। ਪਰਿੰਟ ਡਾਈਲਾਗ ਵਿੱਚ ਪੇਜ਼ ਸੈਟਅੱਪ ਸੈਟਿੰਗ ਸ਼ਾਮਲ ਕੀਤੀ ਗਈ ਹੈ ਅਤੇ ਕਈ ਸਕੇਲ ਕਰਨ ਚੋਣਾਂ ਦੇ ਸਹਿਯੋਗ ਲਈ ਨਵੀਂ ਟੈਬ ਵੀ ਜੋੜੀ ਗਈ ਹੈ।

ਈਵੈਨਸ ਵਿੱਚ Microsoft Windows® ਉੱਤੇ ਪਰਿੰਟਿੰਗ, ਪੋਸਟਸਕ੍ਰਿਪਟ ਅਤੇ ਹੋਰ ਫੁਟਕਲ ਸੁਧਾਰ ਕੀਤੇ ਗਏ ਹਨ।

ਈਵੈਨਸ ਵਿੱਚ ਕੀਤੇ ਗਏ ਹੋਰ ਸੁਧਾਰਾਂ ਵਿੱਚ ਉਲਟ ਰੰਗ ਮੋਡ; ਪਰਿਜੈੱਟੇਸ਼ਨ ਮੋਡ ਵਿੱਚ ਅੱਪਡੇਟ, PDF ਫਾਇਲ ਅਟੈਚਮੈਂਟ ਵਿੱਚ ਵਿਆਖਿਆ ਦੀ ਸਹੂਲਤ, ਤੇ ਥੰਮਨੇਲਰ ਵਿੱਚ ਰਿਮੋਟ ਫਾਇਲਾਂ ਲਈ ਸਹਿਯੋਗ ਸ਼ਾਮਲ ਹਨ।

3.7. ਵੈੱਬ ਬਰਾਊਜ਼ ਕਰੋ

ਏਪੀਫਨੀ ਵੈੱਬ ਬਰਾਊਜ਼ਰ ਵਿੱਚ ਨਵੇਂ ਫੀਚਰਾਂ ਦੇ ਨਾਲ ਨਾਲ ਕਈ ਸਾਰੇ ਬੱਗ ਅਤੇ ਪੁਰਾਣੀਆਂ ਗਲਤੀਆਂ ਸੁਧਾਰ ਦਿੱਤੀਆਂ ਗਈਆਂ ਹਨ।

ਏਪੀਫਨੀ ਹੁਣ ਪਾਸਵਰਡਾਂ ਨੂੰ ਗਨੋਮ-ਕੀਰਿੰਗ ਦੀ ਵਰਤੋਂ ਕਰਕੇ ਯਾਦ ਰੱਖ ਸਕਦਾ ਹੈ।

ਏਪੀਫਨੀ ਵਿੱਚ ਹੁਣ ਸਭ ਪਲੱਗਇਨ ਜਿਵੇਂ ਫਲੈਸ਼ ਜਾਂ ਜਾਵਾ ਆਦਿ ਨੂੰ ਚਾਲੂ ਜਾਂ ਬੰਦ ਕਰਨ ਲਈ ਨਵੀਂ ਸੰਰਚਨਾ ਚੋਣ ਹੈ। ਏਪੀਫਨੀ ਹੁਣ ਤੁਹਾਨੂੰ ਚੇਤਾਵਨੀ ਵੀ ਦੇਵੇਗਾ, ਜਦੋਂ ਤੁਸੀਂ ਵੈੱਬ ਸਾਈਟ ਵੇਖੋਗੇ, ਜਿਸ ਲਈ SSL ਸਰਟੀਫਿਕੇਟ ਠੀਕ ਨਹੀਂ ਹੋਵੇਗਾ।

ਫੀਚਰ, ਜੋ ਏਪੀਫਨੀ ਵਿੱਚ ਵਾਪਸ ਸ਼ਾਮਲ ਕੀਤੇ ਗਏ ਹਨ:

 • ਪਰਿੰਟ ਝਲਕ ਮੁੜ ਉਪਲੱਬਧ ਹੋ ਗਈ ਹੈ।
 • ਹੁਣ ਤੁਸੀਂ ਵੈੱਬ ਪੇਜ਼ ਉੱਤੇ ਸੱਜਾ-ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹੋ ਅਤੇ ਆਬਜੈਕਟ ਸੰਭਾਲ ਸਕਦੇ ਹੋ, ਜਿਵੇਂ ਕਿ ਚਿੱਤਰ।
 • ਫੇਵੀਕੋਨ ਸਹਿਯੋਗ ਮੁੜ ਲਿਆਂਦਾ ਗਿਆ ਹੈ।
 • ਉੱਤੇ ਨੇਵੀਗੇਸ਼ਨ ਤੀਰ ਵਾਪਸ ਆ ਗਿਆ ਹੈ।
 • ਜਦੋਂ ਤੁਸੀਂ ਆਪਣੇ ਮਾਊਂਸ ਤੋਂ ਮੱਧ-ਕਲਿੱਕ ਕਰੋਗੇ ਤਾਂ ਤੁਹਾਡੀ ਕਲਿੱਪਬੋਰਡ ਦੀ ਸਮੱਗਰੀ ਚੇਪੀ ਜਾਵੇਗੀ।
 • ਏਪੀਫਨੀ ਦੇ ਪਰਸੰਗ ਮੇਨੂ ਵਾਪਸ ਲਿਆਂਦਾ ਹੈ ਅਤੇ ਕਸਟਮ ਪੇਜ਼ ਮੇਨੂ ਦੇ ਅਨੁਕੂਲ ਹੈ, ਜਿਵੇਂ ਕਿ ਉਹ ਗੂਗਲ ਡੌਕਸ ਵਿੱਚ ਵਰਤਿਆ ਜਾਂਦਾ ਹੈ।
ਚਿੱਤਰ 5ਏਪੀਫਨੀ ਵੈੱਬ ਬਰਾਊਜ਼ਰ

ਏਪੀਫਨੀ ਵਿੱਚ ਤਕਨੀਕੀ ਚੋਣਾਂ ਨੂੰ GConf ਵਿੱਚ ਸੈਟਿੰਗ ਵਾਂਗ ਜੋੜਿਆ ਗਿਆ ਹੈ। ਤੁਹਾਡੇ ਵਾਸਤੇ GConf ਵਿੱਚ ਯੂਜ਼ਰ ਏਜੰਟ ਤੇ ਆਪਣਾ ਡਿਫਾਲਟ ਖੋਜ ਇੰਜਣ ਬਦਲਣ ਲਈ ਸਹਿਯੋਗ ਸ਼ਾਮਲ ਕੀਤਾ ਗਿਆ ਹੈ।

ਏਪੀਫਨੀ-ਇਕਸਟੈਨਸ਼ਨਵਿੱਚ ਨਵੇਂ ਸੁਧਾਰਾਂ ਵਿੱਚ html5tube ਹੈ, ਜੋ ਕਿ ਯੂਟਿਊਬ ਫਲੈਸ ਨੂੰ HTML5 ਨਾਲ ਬਦਲੇਗਾ, ਤੇ ਤੁਹਾਨੂੰ ਫਲੈਸ਼ ਇੰਸਟਾਲ ਕਰਨ ਦੀ ਲੋੜ ਨਹੀਂ ਰਹੇਗੀ। tab-key-tab-navigate ਪਲੱਗਇਨ ਤੁਹਾਨੂੰ ਟੈਬ ਬਦਲਣ ਲਈ Ctrl+ਟੈਬ ਬਦਲਣ ਦੇਵੇਗੀ। ਬਾਹੀ ਇਕਸਟੈਨਸ਼ਨ ਨੂੰ ਹਟਾਇਆ ਗਿਆ ਹੈ।

3.8. ਰਿਮੋਟ ਕੁਨੈਕਟ ਹੋਵੋ

ਵੀਨਾਗਰੇ, ਗਨੋਮ ਡੈਸਕਟਾਪ ਲਈ ਰਿਮੋਟ ਡੈਸਕਟਾਪ ਕਲਾਇਟ, ਵਿੱਚ ਹੁਣ SSH ਟਨਲਿੰਗ ਲਈ ਸਹਿਯੋਗ ਜੋੜਿਆ ਗਿਆ ਹੈ ਤਾਂ ਤੁਸੀਂ ਰਿਮੋਟ ਮਸ਼ੀਨ ਨੂੰ SSH ਟਨਲ ਦੇ ਰਾਹੀਂ ਹੋਰ ਵੀ ਸੁਰੱਖਿਅਤ ਢੰਗ ਨਾਲ ਵਰਤ ਸਕੋ। ਤੁਹਾਨੂੰ ਰਿਮੋਟ ਕਲਾਇਟ ਉੱਤੇ SSH ਅਕਾਊਂਟ ਦੀ ਲੋੜ ਹੈ ਅਤੇ ਫੇਰ ਤੁਸੀਂ ਸੁਰੱਖਿਅਤ ਢੰਗ ਨਾਲ ਕੁਨੈਕਟ ਕਰਨ ਲਈ ਪਾਸਵਰਡ ਅਤੇ ਹੋਰ ਜਾਣਾਕਰੀ ਲਿਖ ਸਕਦੇ ਹੋ।

ਘੱਟ ਬੈਂਡਵਿਡਥ ਕੁਨੈਕਸ਼ਨ ਦੀ ਵਰਤੋਂ ਕਰਕੇ ਕਲਾਇਟ ਨਾਲ ਕੁਨੈਕਟ ਕਰਨ ਨੂੰ ਹੁਣ ਸੌਖਾ ਬਣਾਉਣ ਲਈ ਬੈਂਡਵਿਡਥ ਬਚਾਉਣ ਲਈ ਘੱਟ ਰੰਗ ਗਹਿਰਾਈ ਅਤੇ JPEG ਕੰਪਰੈਸ਼ਨ ਚਾਲੂ ਕਰਨਾ ਦੀ ਚੋਣ ਤੁਹਾਨੂੰ ਦਿੱਤੀ ਗਈ ਹੈ। ਇਹ ਚੋਣਾਂ ਵੀਨਾਗਰੇ ਵਿੱਚ ਕੁਨੈਕਸ਼ਨ ਡਾਈਲਾਗ ਰਾਹੀਂ ਉਪਲੱਬਧ ਹਨ।

ਨਵਾਂ ਲਿਸਨਰ ਮੋਡ ਜੋੜਿਆ ਗਿਆ ਹੈ, ਜੋ ਤੁਹਾਡੇ ਵਲੋਂ ਵੇਖੇ ਜਾ ਰਹੇ ਰਿਮੋਟ ਡੈਸਕਟਾਪ ਨੂੰ ਵੇਖਣਾ ਮਨਜ਼ੂਰ ਕਰਦਾ ਹੈ ਅਤੇ ਤੁਹਾਡੇ ਨਾਲ ਕੁਨੈਕਟ ਹੋਣ ਨੂੰ ਕੰਟਰੋਲ ਕਰਦਾ ਹੈ। ਇਹ ਮੱਦਦਗਾਰ ਹੈ, ਜਦੋਂ ਰਿਮੋਟ ਕੁਨੈਕਸ਼ਨ ਫਾਇਰਵਾਲ ਜਾਂ ਰਾਊਟਰ ਦੇ ਪਿੱਛੇ ਹੋਵੇ ਤੇ ਆਮ ਕੁਨੈਕਸ਼ਨ ਪਰੋਸੈਸ ਰਾਹੀਂ ਵਰਤਿਆ ਨਾ ਜਾ ਸਕਦਾ ਹੋਵੇ। ਵੀਨਾਗਰੇ ਵਿੱਚ ਲਿਸਨਰ ਮੋਡ ਚਾਲੂ ਕਰਨ ਨਾਲ ਅਟੇ ਆਪਣੇ ਯੂਜ਼ਰ ਨੂੰ, ਜਿਸ ਨਾਲ ਤੁਸੀਂ ਕੁਨੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਆਪਣਾ IP ਐਡਰੈੱਸ ਦੇਣ ਨਾਲ ਰਿਮੋਟ ਕਲਾਇਟ ਤੁਹਾਡੇ ਨਾਲ ਕੁਨੈਕਟ ਹੋ ਸਕਦਾ ਹੈ।

3.9. ਉਡੀਕੋ ਜਨਾਬ, ਹਾਲੇ ਹੋਰ ਵੀ ਬਹੁਤ ਹੈ...

ਨਾਲ ਦੀ ਨਾਲ ਹੀ ਵੱਡੀ ਸੰਭਵਾਨਾ ਹੈ ਕਿ ਹਰੇਕ ਗਨੋਮ ਰੀਲਿਜ਼ ਵਾਂਗ ਹੀ ਕਈ ਛੋਟੇ ਨਵੇਂ ਅਤੇ ਸੁਧਾਰ ਕੀਤੇ ਗਏ ਹੋਣ।

 • ਨਵੇਂ ਫੋਂਟ ਨਟਾਲਿਸ ਵਿੱਚ ਦੋ ਵਾਰ ਕਲਿੱਕ ਕਰਨ ਨਾਲ ਹੀ ਇੰਸਟਾਲ ਕੀਤੇ ਜਾ ਸਕਦੇ ਹਨ।
 • ਜੀ-ਐਡਿਟ ਨੇ Mac OS® X ਪੋਰਟ ਵਿੱਚ ਐਂਟੀਗਰੇਸ਼ਨ ਸੁਧਾਰੀ ਹੈ ਅਤੇ ਪਾਈਥਨ ਪਲੱਗਇਨ ਹੁਣ ਵਿੰਡੋਜ਼ ਵਰਜਨ ਨਾਲ ਵੀ ਕੰਮ ਕਰਦੀਆਂ ਹਨ। ਜੀ-ਐਡਿਟ ਦੇ ਸਨਿੱਪਟ ਪਲੱਗਇਨ ਨੂੰ ਨਵੇਂ ਫਰੇਮਵਰਕ ਲਈ ਪੋਰਟ ਕੀਤਾ ਜਾ ਚੁੱਕਿਆ ਹੈ। ਸਪੈੱਲ ਚੈੱਕ ਪਲੱਗਇਨ ਵਿੱਚ ਹੁਣ ਪਰੋਗਰਾਮਿੰਗ ਭਾਸ਼ਾਵਾਂ ਵਿੱਚ ਟਿੱਪਣੀਆਂ ਤੇ ਲਾਈਨਾਂ ਚੈੱਕ ਕਰਨ ਦੀ ਸਹੂਲਤ ਹੈ।
 • ਜਦੋਂ ਤੁਸੀਂ ਕਈ ਕੀਬੋਰਡ ਲੇਆਉਟ ਦੀ ਚੋਣ ਕਰਦੇ ਹੋ ਤਾਂ ਹਾਲਤ ਆਈਕਾਨ ਆਟੋਮੈਟਿਕ ਹੀ ਨੋਟੀਫਿਕੇਸ਼ਨ ਏਰੀਏ ਵਿੱਚ ਉਪਲੱਬਧ ਹੋ ਜਾਂਦਾ ਹੈ।
 • ਫਾਇਲ-ਰੋਲਰ ਹੁਣ ਪੈਕੇਜਕਿੱਟ ਦੀ ਵਰਤੋਂ ਕਰਕੇ ਲੋੜੀਦੇ ਪੈਕੇਜ ਇੰਸਟਾਲ ਕਰ ਲਵੇਗਾ, ਜੇ ਤੁਹਾਡੇ ਵਲੋਂ ਖੋਲ੍ਹਣ ਦੀ ਕੋਸ਼ਿਸ਼ ਕੀਤੇ ਅਕਾਇਵ ਲਈ ਢੁੱਕਵਾਂ ਅਕਾਇਵ ਸਹਿਯੋਗ ਇੰਸਟਾਲ ਨਾ ਹੋਵੇ।
 • ਬਰਾਸੀਰੋ ਹੁਣ cdda2wav ਪਲੱਗਇਨ ਦੀ ਵਰਤੋਂ ਕਰਕੇ ਹੋਰ ਵੀ ਵਧੀਆ ਤਰੀਕੇ ਨਾਲ ਆਡੀਓ ਸੀਡੀ ਬਣਾਏਗਾ। ਬਰਾਸੀਰੋ ਹੁਣ ਪੈਕੇਜਕਿੱਟ ਨਾਲ ਜੁੜ ਗਿਆ ਹੈ ਅਤੇ ਟਰੈਕਰ ਦੀ ਵਰਤੋਂ ਕਰਕੇ ਖੋਜ ਲਈ ਵੀ ਸਹਿਯੋਗੀ ਹੈ।
 • ਗਨੋਮ ਟਰਮੀਨਲ ਹੁਣ ਬੇਅੰਤ ਸਕਰੋਲਬੈਕ ਲਈ, ਸਕਰੋਲਬੈਕ ਸੰਭਾਲਣ ਅਤੇ ਗੂੜ੍ਹੇ ਰੰਗਾਂ ਲਈ ਸਹਾਇਕ ਹੈ।
 • iPod® ਅਤੇ iPod Touch® ਜੰਤਰ ਹੁਣ gvfs ਦੇ ਸਹਿਯੋਗ ਨਾਲ ਅਧੂਰੇ ਰੂਪ ਵਿੱਚ ਸਹਿਯੋਗੀ ਹਨ, ਇਸ ਦੇ ਲਈ libimobiledevice ਲਾਇਬਰੇਰੀ ਦਾ ਧੰਨਵਾਦ ਹੈ। ਸੰਗੀਤ ਸੈਕਰੋਨਾਈਜ਼ ਕਰਨਾ, ਡਾਟਾ ਵਰਤਣਾ ਅਤੇ ਫੋਟੋ ਡਾਊਨਲੋਡ ਕਰਨਾ ਹੁਣ ਪੂਰੀ ਤਰ੍ਹਾਂ ਸਹਿਯੋਗੀ ਹੈ। ਸਹਾਇਕ ਫੀਚਰਾਂ ਦੀ ਪੂਰੀ ਲਿਸਟ ਵੇਖਣ ਲਈ, libmobiledevice ਮੁੱਖ ਪੇਜ਼ ਵੇਖੋ।
 • gcalctool ਵਿੱਚ ਹੁਣ ਨਵਾਂ, ਵਰਤਣ ਲਈ ਸੌਖਾ ਇੰਟਰਫੇਸ ਉਪਲੱਬਧ ਹੈ।ਫੰਕਸ਼ਨ ਹੁਣ ਲਿਖੇ ਜਾ ਸਕਦੇ ਹਨ, ਜਿਵੇਂ ਕਿ ਸਾਈਨ ਲਈ s_i_n ਬਜਾਏ ਕਿ k ਦੇ।
 • ਕਈ ਬੱਗ ਫਿਕਸ ਦੇ ਇਲਾਵਾ, ਗਨੋਮ ਪੈਨਲ ਵਿੱਚ ਲੰਮੇ ਸਮੇਂ ਤੋਂ ਲਟਕਿਆ ਹੋਇਆ ਬੱਗ, ਜਿਸ ਨਾਲ ਜਦੋਂ ਤੁਸੀਂ ਸਕਰੀਨ ਰੈਜ਼ੋਲੂਸ਼ਨ ਬਦਲਦੇ ਸੀ, ਸਥਿਰ ਕੀਤਾ ਗਿਆ ਹੈ, ਹੁਣ ਐਪਲਿਟ ਦੀ ਸਥਿਤੀ ਰਲਵੇਂ ਰੂਪ ਵਿੱਚ ਨਹੀਂ ਬਦਲੇਗੀ।
 • ਗਨੋਮ ਕੀਬੋਰਡ ਇੰਡੀਕੇਟਰ ਨੂੰ ਗਨੋਮ ਐਪਲਿਟ ਵਿੱਚੋਂ ਹਟਾ ਦਿੱਤਾ ਗਿਆ ਹੈ। ਜੇ ਤੁਸੀਂ ਇੱਕ ਤੋਂ ਵੱਧ ਕੀਬੋਰਡ ਲੇਆਉਟ ਵਰਤਣਾ ਚਾਹੁੰਦੇ ਹੋ ਤਾਂ ਗਨੋਮ ਕੀਬੋਰਡ ਇੰਡੀਕੇਟਰ ਹੁਣ ਤੁਹਾਡੀ ਟਰੇ ਵਿੱਚ ਗਨੋਮ-ਸਿਸਟਮ-ਡੈਮਨ ਰਾਹੀਂ ਆਟੋਮੈਟਿਕ ਹੀ ਵੇਖਾਈ ਦੇਵੇਗਾ।
 • ਗਨੋਮ ਕੰਟਰੋਲ ਸੈਂਟਰ ਵਿੱਚ ਗਨੋਮ ਕੀਬੋਰਡ ਪਸੰਦ ਨੂੰ ਨਵੇਂ ਗਰਾਫਿਕਸ ਯੂਜ਼ਰ ਇੰਟਰਫੇਸ ਲਈ ਅੱਪਡੇਟ ਕੀਤਾ ਗਿਆ ਹੈ।
 • ਗਨੋਮ ਖੇਡਾਂ ਵਿੱਚ ਜੀਨੋਮੀਟਰਿਸ ਨੂੰ ਕੁਆਰਡਰਾਿਸਲ ਅਤੇ ਸੇਮ ਗਨੋਮ ਨੂੰ ਹੁਣ ਸਵਿੱਲ ਫੂਪ ਵਜੋਂ ਜਾਣਿਆ ਜਾਵੇਗਾ। ਸਵਿੱਲ ਫੂਪ ਅਤੇ ਜੀਨਿੱਬਲਸ ਦੋਵੇਂ ਵਿੱਚ ਕਲੁੱਟੀਰ ਅਧਾਰਿਤ ੩ਡੀ ਐਕਸਰਲੇਟਿਡ ਇੰਜਣ ਦਿੱਤੇ ਜਾ ਰਹੇ ਹਨ।

4. ਅਸੈੱਸਬਿਲਟੀ 'ਚ ਨਵਾਂ ਕੀ ਹੈ

ਗਨੋਮ ਵਲੋਂ ਹਰੇਕ ਵਾਸਤੇ ਸਾਫਟਵੇਅਰ ਬਣਾਉਣ ਦਾ ਜੋਸ਼ ਹੈ, ਜਿਸ ਵਿੱਚ ਅਪੰਗ ਯੂਜ਼ਰ ਅਤੇ ਡਿਵੈਲਪਰ ਸ਼ਾਮਲ ਹਨ, ਜਿੰਨ੍ਹਾਂ ਲਈ ਆਪਣਾ ਕੰਪਿਊਟਰਾਂ ਔਖਾ ਹੈ। ਇਸ ਮੱਦਦ ਲਈ, ਗਨੋਮ ਨੇ ਗਨੋਮ ਅਸੈੱਸਬਿਲਟੀ ਪਰੋਜੈਕਟ ਬਣਾਇਆ ਗਿਆ ਹੈ ਅਤੇ ਇੱਕ ਅਸੈੱਸਬਿਲਟੀ ਫਰੇਮਵਰਕ ਦਿੱਤਾ ਗਿਆ ਹੈ, ਜੋ ਕਿ ਹੁਣ libre ਡੈਸਕਟਾਪ ਉੱਤੇ ਸਟੈਂਡਰਡ ਹੈ।

ਗਨੋਮ ੨.੩੦ ਵਿੱਚ ਇਸ ਦੇ ਪੁਰਾਣੇ ਅਸੈੱਸਬਿਲਟੀ ਗੁਣਾਂ ਦੇ ਨਾਲ ਕਈ ਸੁਧਾਰਾਂ ਨਾਲ ਤਿਆਰੀ ਕਰਨੀ ਜਾਰੀ ਰੱਖੀ ਹੈ।

4.1. ਓਰਕਾ ਸਕਰੀਨ-ਰੀਡਰਿੰਗ

ਓਰਕਾ (Orca) ਸਕਰੀਨ-ਰੀਡਰ ਵਿੱਚ ਪਰੋਗਰਾਮ ਬੱਗ ਘਟਾਉਣ ਅਤੇ ਕਾਰਗੁਜ਼ਾਰੀ ਸੁਧਾਰ ਦਾ ਬਹੁਤ ਸਾਰਾ ਕੰਮ ਕੀਤਾ ਗਿਆ ਹੈ, ਗਨੋਮ ੨.੩੦ ਵਿੱਚ ਕੁੱਲ ੧੬੦ ਤੋਂ ਵੱਧ ਬੱਗ ਠੀਕ ਕੀਤੇ ਗਏ ਹਨ। ਕੁਝ ਕੀਤੇ ਗਏ ਸੁਧਾਰਾਂ ਵਿੱਚ ਸ਼ਾਮਲ ਹਨ:

 • ਪਸੰਦ ਯੂਜ਼ਰ ਇੰਟਰਫੇਸ ਨੂੰ ਓਰਕਾ ਦੇ ਨੈੱਟਬੁੱਕ ਉੱਤੇ ਵਰਤੋਂ ਲਈ ਅੱਪਡੇਟ ਕੀਤਾ ਗਿਆ ਹੈ।
 • ਹੁਣ ਤੁਸੀਂ ਨਵਾਂ ਓਰਕਾ ਸ਼ੁਰੂ ਕਰਨ ਲਈ ਪਹਿਲਾਂ ਚੱਲਦੇ ਸਭ ਓਰਕਾ ਪਰੋਸੈਸ ਖਤਮ ਕਰਨ ਦੇ ਲਈ orca --replace ਕਮਾਂਡ ਚਲਾ ਸਕਦੇ ਹੋ।
 • ਓਰਕਾ ਵਿੱਚ ਨਵਾਂ "ਇਸ ਬਾਰੇ" ਡਾਈਲਾਗ ਸ਼ਾਮਲ ਕੀਤਾ ਗਿਆ ਹੈ।

4.2. ਹੋਰ ਅਸੈਸਬਿਲਟੀ ਅੱਪਡੇਟ

ਗਨੋਮ ਅਸੈਸਬਿਲਟੀ ਵਿੱਚ ਬੋਨੋਬੋ ਨੂੰ ਹਟਾਉਣ ਦਾ ਵੱਡਾ ਕੰਮ ਕੀਤਾ ਗਿਆ ਹੈ। AT-SPI ਦਾ ਡੀ-ਬੱਸ ਸਥਾਪਨ ਕੋਰਬਾ ਸਥਾਪਨ ਦੇ ਨਾਲ ਨਾਲ ਕੀਤਾ ਗਿਆ ਹੈ। ਗਨੋਮ ੨.੩੦ ਆਖਰੀ ਰੀਲਿਜ਼ ਹੈ, ਜੋ ਕਿ ਡੀ-ਬੱਸ ਵਿੱਚ ਕੋਰਬਾ ਸਥਾਪਨ ਲਈ ਸਹਿਯੋਗੀ ਹੋਵੇਗਾ, ਗਨੋਮ ੩.੦ ਵਿੱਚ ਇਸ ਨੂੰ ਬਦਲ ਰਿਹਾ ਹੈ।

ਜੇ ਤਸੀਂ ਗਨੋਮ ਨੂੰ ਹੋਰ ਯੂਜ਼ਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਹੁਣ ਸਮਾਂ ਹੈ ਅਸੈਸਬਿਲਟੀ ਟੀਮ ਜੁਆਇੰਨ ਕਰਨ ਦਾ। ਅਪੰਗ ਯੂਜ਼ਰਾਂ ਲਈ ਗਨੋਮ ਨੂੰ ਸੌਖਾ ਬਣਾਉਣ ਵਾਸਤੇ ਮੱਦਦ ਕਰੋ ਅਤੇ ਗਨੋਮ ਅਸੈਸਬਿਲਟੀ ਮੇਲਿੰਗ ਲਿਸਟ ਨੂੰ ਹੋਰ ਜਾਣਕਾਰੀ ਹਾਸਲ ਕਰਨ ਲਈ ਜੁਆਇੰਨ ਕਰੋ।

5. ਡਿਵੈਲਪਰਾਂ ਲਈ ਨਵਾਂ ਕੀ ਹੈ

ਗਨੋਮ ੨.੩੦ ਡਿਵੈਲਪਰ ਪਲੇਅਫਾਰਮ ਦੀ ਵਰਤੋਂ ਕਈ ਡਿਵੈਲਪਰਾਂ ਵਾਸਤੇ ਖਾਸ ਬਦਲਾਅ ਕੀਤੇ ਗਏ ਹਨ। ਜੇ ਤੁਸੀਂ ਡਿਵੈਲਪਰਾਂ ਲਈ ਕੀਤੇ ਬਦਲਾਅ ਨਹੀਂ ਵੇਖਣਾ ਚਾਹੁੰਦੇ ਤਾਂ ਅੱਗੇ ਸ਼ੈਕਸ਼ਨ 6 ― ਅੰਤਰਰਾਸ਼ਟਰੀਕਰਨ ਉੱਤੇ ਜਾ ਸਕਦੇ ਹੋ ।

ਗਨੋਮ ਡੈਸਕਟਾਪ ਦੇ ਨਾਲ ਗਨੋਮ ੨.੩੦ ਗਨੋਮ ਡਿਵੈਲਪਰ ਪਲੇਟਫਾਰਮ ਦਾ ਵੀ ਨਵਾਂ ਰੀਲਿਜ਼ ਹੈ, ਜਿਸ ਵਿੱਚ ਗਨੂ LGPL ਅਧੀਨ API ਅਤੇ ABI ਸਟੇਬਲ ਲਾਇਬਰੇਰੀਆਂ ਦਿੱਤੀਆਂ ਗਈਆਂ ਹਨ, ਜੋ ਕਿ ਅੰਤਰ-ਪਲੇਟਫਾਰਮ ਲਈ ਡਿਵੈਲਪਮੈਂਟ ਵਾਸਤੇ ਵਰਤੀਆਂ ਜਾ ਸਕਦੀਆਂ ਹਨ।

ਬਰਤਰਫ਼ ਲਾਇਬਰੇਰੀਆਂ ਲਈ ਵਰਤੋਂ ਫਿਕਸ

ਗਨੋਮ ੩.੦ ਦੇ ਸ਼ੁਰੂ ਹੋਣ ਨਾਲ ਗਨੋਮ ਦੇ ਕਈ ਬਰਤਰਫ਼ ਕੀਤੇ ਭਾਗ ਹਟਾ ਦਿੱਤੇ ਜਾਣਗੇ। ਇਹ ਬਰਤਰਫ਼ ਕੀਤੇ ਭਾਗਾਂ ਵਿੱਚ ਗਨੋਮ-ਖਾਸ ਲਾਇਬਰੇਰੀਆਂ, ਜਿਵੇਂ ਕਿ libart_lgpl, libbonobo, libbonoboui, libglade, libgnome, libgnomecanvas libgnomeprint, libgnomeprintui, libgnomeui, ਅਤੇ libgnomevfs। ਐਪਲੀਕੇਸ਼ਨਾਂ, ਜੋ ਕਿ ਗਨੋਮ ਡੈਸਕਟਾਪ ਦੇ ਭਾਗ ਵਜੋਂ ਦਿੱਤੀਆਂ ਜਾਂਦੀਆਂ ਹਨ, ਲਈ ਇੱਕ ਸਫ਼ਾਈ ਟਾਸਕ ਬਣਾਈ ਗਈ ਹੈ ਤਾਂ ਕਿ ਕਿਸੇ ਵੀ ਬਰਤਰਫ਼ ਕੀਤੇ ਕੋਡ ਦੀ ਵਰਤੋਂ ਨਾ ਹੋਣ ਨੂੰ ਯਕੀਨੀ ਬਣਾਇਆ ਜਾਵੇ। ਇਸ ਨਾਲ ਗਨੋਮ ੩.੦ ਲਈ ਬਦਲਾਅ ਸੌਖਾ ਰਹੇਗਾ।

ਡਿਵੈਲਪਰਾਂ ਨੂੰ ਆਪਣੀਆਂ ਐਪਲੀਕੇਸ਼ਨਾਂ ਥਈ ਇਹ ਉਦਾਹਰਨ ਵਜੋਂ ਵਰਤਣ ਲਈ ਸਿਫਾਰਸ਼ੀ ਹੈ। ਇਸ ਤੋਂ ਬਿਨਾਂ, ਕੋਈ ਵੀ ਡਿਵੈਲਪਰ (ਜਾਂ ਜੋ ਡਿਵੈਲਪਰ ਬਣਨਾ ਚਾਹੁੰਦੇ ਹਨ), ਜੋ ਸਾਡੀ ਮੱਦਦ ਕਰਨਾ ਚਾਹੁੰਦੇ ਹਨ, GNOME ਗੋਲ ਵਿਕਿ ਪੇਜ਼ ਤੋਂ ਕਈ ਕੰਮ ਲੈ ਸਕਦੇ ਹਨ, ਜੋ ਕਿ ਹਾਲੇ ਪੂਰੇ ਨਹੀਂ ਹੋਏ। ਮੋਡੀਊਲਾਂ ਲਈ ਬਾਕੀ ਰਹਿੰਦੇ ਕੰਮਾਂ ਲਈ ਆਟੋਮੈਟਿਕ ਬਣੇ ਅਤੇ ਅੱਪਡੇਟ ਜਾਣਕਾਰੀ ਹੈ, ਜੋ ਕਿ jhbuild ਬਿਲਡ ਟੂਲ ਰਾਹੀਂ ਸਹਾਇਕ ਹੈ, ਇੱਥੇਲੱਭੀ ਜਾ ਸਕਦੀ ਹੈ।

5.1. ਪਲੇਟਫਾਰਮ ਸਫ਼ਾਈ

ਬਰਤਰਫ਼ ਮੋਡੀਊਲ ਅਤੇ ਸਹੂਲਤਾਂ ਨੂੰ ਗਨੋਮ ੩.੦ ਤਿਆਰ ਕਰਨ ਲਈ ਹਟਾਉਣ ਵਾਸਤੇ ਜੰਗੀ ਪੱਧਰ ਉੱਤੇ ਕੰਮ ਕੀਤਾ ਗਿਆ ਹੈ।

ਕਈ ਐਪਲੀਕੇਸ਼ਨਾਂ ਨੇ ਵੀ ਬਰਤਰਫ਼ GTK+ ਅਤੇ GLib ਸਿੰਬਲ ਦੀ ਵਰਤੋਂ ਹਟਾ ਦਿੱਤੀ ਹੈ ਅਤੇ GTK+ ਅਤੇ GLib ਦੇ ਟਾਪ ਲੈਵਲ ਹੈੱਡਰ ਨੂੰ ਸ਼ਾਮਲ ਕਰਨ ਦੀ ਨਵੀਂ ਨੀਤੀ ਸ਼ਾਮਲ ਕੀਤੀ ਹੈ।

5.2. GTK+ ੨.੨੦

GTK+ ੨.੨੦ GTK+ ਟੂਲਕਿੱਟ ਦਾ ਸਭ ਤੋਂ ਨਵਾਂ ਰੀਲਿਜ਼ ਹੈ, ਜੋ ਕਿ ਗਨੋਮ ਦਾ ਮੁੱਖ ਭਾਗ ਹੈ। GTK+ ੨.੨੦ ਵਿੱਚ ਡਿਵੈਲਪਰਾਂ ਲਈ ਕਈ ਨਵੇਂ ਫੀਚਰਾਂ ਦੇ ਨਾਲ ਨਾਲ ਬੱਗ ਫਿਕਸ ਅਤੇ ਆ ਰਹੀ GTK+ ੩.੦ ਲਈ ਸਫ਼ਾਈ ਉਪਲੱਬਧ ਕਰਵਾਈ ਗਈ ਹੈ।

GTK+ ਵਿੱਚ ਹੋਰ ਵੀ ਕਈ ਸੁਧਾਰ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਹਨ:

 • ਕੰਬਦਾ ਵਿਦਜੈੱਟ, GtkSpinner, ਅਤੇ ਸੈੱਲ ਰੈਂਡਰ, GtkCellRendererSpinner ਵੀ ਸ਼ਾਮਲ ਕੀਤੇ ਗਏ ਹਨ।
 • GtkToolPalette ਨਵਾਂ ਕੰਨਟੇਨਰ ਹੈ, ਜੋ ਕਿ ਸਮੇਟਣਯੋਗ ਗਰੁੱਪ ਵਿੱਚ ਟੂਲ ਆਈਟਮਾਂ ਵੇਖਾਉਂਦਾ ਹੈ।
 • GtkNotebook ਵਿੱਚ ਹੁਣ ਟੈਬਾਂ ਤੋਂ ਅੱਗੇ ਐਕਸ਼ਨ ਵਿਦਜੈੱਟ ਹੈ।

5.3. ਇੰਪੈਥੀ

libempathy ਅਤੇ libempathy-gtk ਨੂੰ ਹਟਾ ਦਿੱਤਾ ਗਿਆ ਹੈ ਅਤੇ ਡਿਵੈਲਪਰਾਂ ਨੂੰ ਇਸ ਦੀ ਬਜਾਏ telepathy-glib ਵਰਤਣੀ ਚਾਹੀਦੀ ਹੈ।

5.4. ਅਜੂੰਤਾ

ਅੰਜੂਤਾ ਫੀਚਰਾਂ ਵਿੱਚ ਹੈ, ਕੋਡ ਪੂਰਾ ਕਰਨ ਲਈ ਸੁਧਾਰ, ਜਿਸ ਵਿੱਚ ., -> ਅਤੇ code>::

ਕੋਡ ਪੂਰਾ ਕਰਨਾ ਹੁਣ ਪੂਰੀ ਤਰ੍ਹਾਂ ਅਸੈਕਰੋਨਸ ਹੈ, ਸੋ ਇਹ ਹੁਣ ਤੁਹਾਨੂੰ ਲਿਖਣ ਦੇ ਦੌਰਾਨ ਤੰਗ ਕਰੇਗਾ।

ਅੰਜੂਤਾ ਵਿੱਚ ਸਿੰਬਲ ਮੈਨੇਜਰ ਵਿੱਚ ਵਾਲਾ (Vala) ਸਿੰਬਲ ਲਈ ਹੁਣ ਸਹਿਯੋਗ ਹੈ, ਪੂਰਾ ਜਾਵਾਸਕ੍ਰਿਪਟ ਸਹਿਯੋਗ ਜਿਸ ਵਿੱਚ ਕੋਡ ਪੂਰਾ ਕਰਨਾ, ਡੀਬੱਗ ਕਰਨ ਅਤੇ ਬਿਲਡ ਕਰਨ ਸ਼ਾਮਲ ਹੈ, ਅਤੇ ਨਾ-ਆਟੋਮੇਕ ਪਰੋਜੈਕਟਾਂ ਲਈ ਮੁੱਢਲਾ ਸਹਿਯੋਗ ਸ਼ਾਮਲ ਹੈ।

5.5. ਗਨੋਮ ਪਲੇਟਫਾਰਮ ਸੁਧਾਰ

ਗਨੋਮ ੨.੩੦ ਵਿੱਚ ਹੋਰ ਗਨੋਮ ਪਲੇਟਫਾਰਮ ਸੁਧਾਰ:

 • ਈਵੇਲੂਸ਼ਨ ਅਤੇ ਈਵੇਲੂਸ਼ਨ-ਡਾਟਾ-ਸਰਵਰ ਨੂੰ ਗਨੋਮ ੩.੦ ਵਿੱਚ ਸ਼ਾਮਲ ਕਰਨ ਲਈ ਬੋਨੋਬੋ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ।ਈਵੇਲੂਸ਼ਨ-ਡਾਟਾ-ਸਰਵਰ ਹੁਣ ਕਲਾਇਟ-ਸਾਈਡ API ਦੇ ਪਿੱਛੇ ਡੀ-ਬੱਸ ਦੀ ਵਰਤੋਂ ਕਰਦਾ ਹੈ।
 • ਬਰਾਸੀਰੋ ਹੁਣ GObject-introspection ਸਹਿਯੋਗ libbrasero-media ਅਤੇ libbrasero-burn. ਲਈ ਰੱਖਦਾ ਹੈ।
 • ਗਨੋਮ ਵੱਡਦਰਸ਼ੀ, gnome-mag, ਡੀ-ਬੱਸ ਲਈ ਸਹਿਯੋਗੀ ਹੈ, ਬੋਨੋਬੋ ਸਹਿਯੋਗ ਬਰਤਰਫ਼ ਕੀਤਾ ਗਿਆ ਹੈ।
 • Devhelp ਲਈ ਹੁਣ ਪੂਰੀ ਸਕਰੀਨ ਮੋਡ ਨਾਲ ਤਿਆਰ ਹੈ ਅਤੇ ਜੋ ਵੀ ਸਿੰਬਲ ਲੋਕਲ ਨਹੀਂ ਲੱਭੇ ਜਾਣਗੇ, ਉਹ library.gnome.org ਉੱਤੇ ਖੋਜੇ ਜਾਣਗੇ।
 • GLib ਵਿੱਚ GConverter, ਸਟਰੀਮਿੰਗ ਡਾਟਾ ਬਦਲਣ ਦਾ ਇੰਟਰਫੇਸ, ਸ਼ਾਮਲ ਕੀਤਾ ਗਿਆ ਹੈ। ਥਰਿੱਡ ਆਟੋਮੈਟਿਕ ਹੀ ਚਾਲੂ ਕੀਤੇ ਜਾਣਗੇ, ਜਦੋਂ ਵੀ g_type_init() ਨੂੰ ਕਾਲ ਕੀਤਾ ਜਾਵੇਗਾ।
 • gnome-keyring ਨੇ ਨਵਾਂ "ਗੁਪਤ ਸਰਵਿਸ" ਅੰਤਰ-ਡੈਸਕਟਾਪ ਪਾਸਵਰਡ ਸਟੋਰੇਜ਼ D-Bus API ਸਥਾਪਿਤ ਕੀਤਾ ਹੈ।

6. ਅੰਤਰਰਾਸ਼ਟਰੀਕਰਨ

ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ ੨.੩੦ ਵਿੱਚ ੫੦ ਭਾਸ਼ਾਵਾਂ ਵਿੱਚ ਅਨੁਵਾਦ ਘੱਟੋ-ਘੱਟ ੮੦ ਫੀਸਦੀ ਤੱਕ ਜਾਂ ਵੱਧ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।

ਸਹਿਯੋਗੀ ਭਾਸ਼ਾਵਾਂ:

 • ਅਰਬੀ
 • ਅਸੁਟਰੀਆਈ
 • ਅੰਗਰੇਜ਼ੀ (ਅਮਰੀਕੀ, ਬਰਤਾਨਵੀ)
 • ਆਸਾਮੀ
 • ਇਤਾਲਵੀ
 • ਈਸਟੋਨੀਆਈ
 • ਓੜੀਆ
 • ਕਾਟਾਲਾਨ
 • ਕੋਰੀਆਈ
 • ਕੰਨੜ
 • ਗਰੀਕ
 • ਗਲੀਸੀਆਈ
 • ਗੁਜਰਾਤੀ
 • ਚੀਨੀ (ਚੀਨ)
 • ਚੀਨੀ (ਤਾਈਵਾਨ)
 • ਚੀਨੀ (ਹਾਂਗਕਾਂਗ)
 • ਚੈੱਕ
 • ਜਰਮਨ
 • ਜਾਪਾਨੀ
 • ਡੈਨਿਸ਼
 • ਡੱਚ
 • ਤਾਮਿਲ
 • ਤੁਰਕ
 • ਤੇਲਗੂ
 • ਥਾਈ
 • ਨਾਰਵੇਗੀਆਈ ਬੋਕਮਾਕ
 • ਪੁਰਤਗਾਲੀ
 • ਪੋਲੈਂਡੀ
 • ਪੰਜਾਬੀ (ਗੁਰਮੁਖੀ)
 • ਫਰੈਂਚ
 • ਫੈਨਿਸ਼
 • ਬਰਾਜ਼ੀਲੀ ਪੁਰਤਗਾਲੀ
 • ਬਸਕਿਊ
 • ਬੁਲਗਾਰੀਆਈ
 • ਬੰਗਾਲੀ
 • ਬੰਗਾਲੀ (ਭਾਰਤੀ)
 • ਮਰਾਠੀ
 • ਮਲਿਆਲਮ
 • ਯੂਕਰੇਨੀ
 • ਰੂਸੀ
 • ਰੋਮਾਨੀਆਈ
 • ਲੀਥੁਨੀਆਈ
 • ਵੀਅਤਨਾਮੀ
 • ਸਪੇਨੀ
 • ਸਰਬੀਆਈ
 • ਸਲੋਵੀਨੀਆਈ
 • ਸਵੀਡਨੀ
 • ਹਿੰਦੀ
 • ਹੈਬਰਿਊ
 • ਹੰਗਰੀਆਈ

ਕਈ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ, ਉਨ੍ਹਾਂ 'ਚ ਕਈਆਂ ਲਈ ਅੱਧੇ ਤੋਂ ਵੱਧ ਲਾਈਨਾਂ ਅਨੁਵਾਦ ਕੀਤੀਆਂ ਹਨ।

ਗਨੋਮ ਵਰਗੇ ਵੱਡੇ ਸਾਫਟਵੇਅਰ ਪੈਕੇਜ ਦਾ ਅਨੁਵਾਦ ਕਰਨਾ ਨਵੀਂ ਟੀਮ ਲਈ ਬਹੁਤ ਵੱਡਾ ਕੰਮ ਹੋ ਸਕਦਾ ਹੈ, ਭਾਵੇਂ ਕਿ ਪੂਰੀ ਤਰ੍ਹਾਂ ਸਮਰਪਿਤ ਅਨੁਵਾਦ ਟੀਮ ਕਿਉਂ ਨਾ ਹੋਵੇ। ਇਹ ਰੀਲਿਜ਼ ਲਈ ਆਸਟਰੀਅਨ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ, ਜਿਸ ਨੇ ਆਪਣੇ ਅਨੁਵਾਦ ਨੂੰ ੨੭ ਪੁਆਇੰਟਾਂ ਤੱਕ ਵਧਾ ਲਿਆ ਅਤੇ ੮੦% ਦੇ ਨਿਸ਼ਾਨੇ ਨੂੰ ਪੂਰਾ ਕਰਦੇ ਹੋਏ ਇੱਕ ਪੂਰੀ ਤਰ੍ਹਾਂ ਸਹਿਯੋਗੀ ਭਾਸ਼ਾ ਹੋਣ ਦਾ ਦਰਜਾ ਹਾਸਲ ਕਰ ਲਿਆ। ਸ਼ਾਵਿਨ ਟੀਮ ਨੇ ਵੀ ੨.੩੦ ਵਿੱਚ ਗਨੋਮ ਦੇ ਅਨੁਵਾਦ ਦਾ ਕੰਮ ਸ਼ੁਰੂ ਕੀਤਾ ਹੈ ਅਤੇ ਪਹਿਲਾਂ ਹੀ ੭੦% ਖਤਮ ਕਰ ਲੈ ਲਿਆ, ਇਸ ਨਾਲ ਇਹ ਟੀਮ ਲਗਭਗ ਸਹਿਯੋਗੀ ਭਾਸ਼ਾ ਬਣ ਚੁੱਕੀ ਹੈ।

ਗਨੋਮ ਦੇ ਅਨੁਵਾਦ ਹਾਲਤ ਸਾਈਟ ਉੱਤੇ ਹੋਰ ਅੰਕੜੇ ਅਤੇ ਪੂਰੀ ਜਾਣਕਾਰੀ ਉਪਲੱਬਧ ਹੈ।

7. ਗਨੋਮ ਇੰਸਟਾਲ ਕਰਨਾ

ਤੁਸੀਂ ਗਨੋਮ ੨.੩੦ ਨੂੰ ਲਾਈਵ ਮੀਡਿਆ ਤੋਂ ਵਰਤ ਕੇ ਵੇਖ ਸਕਦੇ ਹੋ, ਜਿਸ ਵਿੱਚ ਗਨੋਮ ੨.੩੦ ਦੇ ਸਭ ਸਾਫਟਵੇਅਰ ਵੁਰਚੁਅਲ ਮਸ਼ੀਨ ਵਿੱਚ ਦਿੱਤੇ ਗਏ ਹਨ। ਤੁਸੀਂ ਵੁਰਚੁਅਲ ਈਮੇਜ਼ ਦੀ ਵਰਤੋਂ ਕਰਕੇ ਤਾਜ਼ਾ ਗਨੋਮ ਨੂੰ QEMU, KVM, ਵੁਰਚੁਅਲਬਾਕਸ ਜਾਂ VMWare ਨਾਲ ਵਰਤ ਕੇ ਵੇਖ ਸਕਦੇ ਹੋ। ਗਨੋਮ ਲਾਈਵ ਮੀਡਿਏ ਨੂੰ ਗਨੋਮ ਬਿੱਟਟੋਰੈੱਟ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।

ਆਪਣੀ ਮਸ਼ੀਨ ਉੱਤੇ ਗਨੋਮ ੨.੩੦ ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ ੨.੩੦ ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ ੨.੩੦ ਨਾਲ ਪਹਿਲਾਂ ਹੀ ਉਪਲੱਬਧ ਹਨ। ਤੁਸੀਂ ਉਨ੍ਹਾਂ ਡਿਸਟਰੀਬਿਊਸ਼ਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜੋ ਕਿ ਗਨੋਮ ਨੂੰ ਦੇਣਗੀਆਂ ਅਤੇ ਉਨ੍ਹਾਂ ਦੇ ਨਵੇਂ ਵਰਜਨ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਾਸਤੇ ਫੁੱਟਵੇਅਰ ਲਵੋ ਪੇਜ਼ ਵੇਖੋ।

ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ। git ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2.30 ਮੋਡੀਊਲ-ਸੈੱਟ ਦੀ ਵਰਤੋਂ ਕਰਕੇ ਗਨੋਮ ੨.੩੦.x ਬਣਾਉਣ ਲਈ ਵੀ ਕਰ ਸਕਦੇ ਹੋ।

ਹਾਲਾਂਕਿ ਕਿ ਗਨੋਮ ਨੂੰ ਰੀਲਿਜ਼ ਟਾਰਬਾਲ ਰਾਹੀਂ ਸਿੱਧਾ ਬਣਾਉਣਾ ਸੰਭਵ ਤਾਂ ਹੈ, ਤਾਂ ਵੀ ਅਸੀਂ ਤੁਹਾਨੂੰ JHBuild ਟੂਲ ਵਰਤਣ ਦੀ ਹੀ ਸਿਫਾਰਸ਼ ਕਰਦੇ ਹਾਂ।

8. ਗਨੋਮ ੩.੦ ਲਈ ਭਵਿੱਖ ਦੀ ਨਜ਼ਰ

ਗਨੋਮ ੨.੩੦ ਨਾਲ ਵਿਕਾਸ (ਡਿਵੈਲਪਮੈਂਟ) ਰੁਕਣਾ ਨਹੀਂ ਹੈ। ਗਨੋਮ ੩.੦ ਲਈ ਕੰਮ ਤਾਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ, ਜੋ ਕਿ ੨.੩੦ ਦੇ ਛੇ ਮਹੀਨੇ ਬਾਅਦ ਉਪਲੱਬਧ ਹੋਵੇਗਾ।

ਗਨੋਮ ੩.੦ ਡੈਸਕਟਾਪ ਪਲੇਟਫਾਰਮ ਅਤੇ ਐਪਲੀਕੇਸ਼ਨ ਰੋਜ਼ਾਨਾ ਦੀ ਤਰ੍ਹਾਂ ਉਪਲੱਬਧ ਕਰਵਾਉਣਾ ਜਾਰੀ ਰੱਖੇਗਾ ਅਤੇ ਇਸ ਵਿੱਚ ਗਨੋਮ ਸ਼ੈੱਲ ਵਿੱਚ ਨਵਾਂ ਯੂਜ਼ਰ ਇੰਟਰਫੇਸ ਤੇ ਗਨੋਮ ਐਕਟੀਵਿਟੀ ਜਰਨਲ, ਜੋ ਤੁਹਾਨੂੰ ਆਪਣੇ ਕੰਪਿਊਟਰ ਉੱਤੇ ਫਾਇਲਾਂ ਸੌਖੀ ਤਰ੍ਹਾਂ ਵੇਖਣ ਤੇ ਲੱਭਣ ਲਈ ਸਹਾਇਕ ਹੈ, ਵਰਗੇ ਫੀਚਰ ਵੀ ਦੇਵੇਗਾ। ਗਨੋਮ ੩.੦ ਵਿੱਚ ਅਸੈਸਬਿਲਟੀ ਵਿੱਚ ਨਵੇਂ ਫੀਚਰ, ਨਵਾਂ ਯੂਜ਼ਰ ਮੱਦਦ ਅਤੇ ਡੌਕੂਮੈਂਟੇਸ਼ਨ, ਗਨੋਮ ਦੀ ਪਹਿਲੀ ਵੈੱਬ ਸਰਵਿਸ ਟੋਮਬੋਏ ਆਨਲਾਈਨ ਅਤੇ ਹੋਰ ਵੀ ਉਪਲੱਬਧ ਹੋਣਗੇ। ਡਿਵੈਲਪਰਾਂ ਲਈ ਗਨੋਮ ੨.੩੦ ਨੇ ਕਈ ਪੁਰਾਣੀਆਂ ਲਾਇਬਰੇਰੀਆਂ ਬਰਤਰਫ਼ ਕੀਤੀਆਂ ਹਨ।

ਗਨੋਮ ਸ਼ੈਲ ਦੀ ਝਲਕ ੨.੩੦ ਵਿੱਚ ਉਪਲੱਬਧ ਹੋਵੇਗੀ ਅਤੇ ਡਾਊਨਲੋਡ ਵੀ ਉਪਲੱਬਧ ਹੋਵੇਗਾ। ਗਨੋਮ ਸ਼ੈੱਲ ਸੰਯੁਕਤ ਡੈਸਕਟਾਪ ਦੀ ਤਾਕਤ ਨੂੰ ਵਰਤਣ ਲਈ ਨਵੇਂ ਯੂਜ਼ਰ ਇੰਟਰਫੇਸ ਨਾਲ ਤਿਆਰ ਹੈ। ਗਨੋਮ ਸ਼ੈਲ ਹੋਰ ਵਰਕਸਪੇਸ ਸ਼ਾਮਲ ਕਰਨ, ਅਕਸਰ ਵਰਤੇ ਜਾਂਦੇ ਐਪਲੀਕੇਸ਼ਨ ਸ਼ੁਰੂ ਕਰਨ ਅਤੇ ਤੁਹਾਡੇ ਵਲੋਂ ਸਭ ਤੋਂ ਵੱਧ ਵਰਤੀਆਂ ਫਾਇਲਾਂ ਅਤੇ ਡੌਕੂਮੈਂਟ ਵਰਤਣ ਲਈ ਸਹਾਇਕ ਹੈ।

ਚਿੱਤਰ 6ਗਨੋਮ ਸ਼ੈੱਲ

ਗਨੋਮ ਐਕਟੀਵਿਟੀ ਜਰਨਲ ਟੂਲ ਹੈ, ਜੋ ਕਿ ਤੁਹਾਡੇ ਕੰਪਿਊਟਰ ਉੱਤੇ ਫਾਇਲਾਂ ਨੂੰ ਸੌਖੀ ਤਰ੍ਹਾਂ ਬਰਾਊਜ਼ ਕਰਨ ਅਤੇ ਲੱਭਣ ਲਈ ਸਹਾਇਕ ਹੈ। ਇਹ ਸਭ ਫਾਇਲ ਸਰਗਰਮੀਆਂ ਦੀ ਕਰੋਨੋਲੋਗਿਕ ਜਰਨਲ ਰੱਖਦਾ ਹੈ ਤੇ ਟੈਗ ਲਗਾਉਣ ਅਤੇ ਫਾਇਲਾਂ ਦੇ ਗਰੁੱਪਾਂ ਵਿੱਚ ਸਬੰਧ ਬਣਾਉਣ ਲਈ ਸਹਾਇਕ ਹੈ। ਗਨੋਮ ਐਕਟੀਵਿਟੀ ਜਰਨਲ Zeitgeist, ਇੰਜਣ ਜੋ ਕਿ ਡੈਸਕਟਾਪ ਵਿੱਚ ਟੈਗ ਅਤੇ ਬੁੱਕਮਾਰਕ ਆਈਟਮਾਂ ਦੇ ਸਹਿਯੋਗ ਵਾਸਤੇ ਸਭ ਸਰਗਰਮੀਆਂ ਦਾ ਟਰੈਕ ਰੱਖਦਾ ਹੈ, ਲਈ ਗਰਾਫਿਕਸ ਯੂਜ਼ਰ ਇੰਟਰਫੇਸ ਹੈ।

ਚਿੱਤਰ 7ਗਨੋਮ ਐਕਟੀਵਿਟੀ ਜਰਨਲ

ਟੋਮਬਏ ਆਨਲਾਈਨ ਗਨੋਮ ੩.੦ ਲਈ ਤਿਆਰ ਹੋਣ ਦੀ ਸੰਭਵਾਨਾ ਹੈ ਅਤੇ ਯੂਜ਼ਰ ਆਪਣੇ ਟੋਮਬਏ ਨੋਟਿਸ ਵੈੱਬ ਰਾਹੀਂ ਸੈਕਰੋਨਾਈਜ਼ ਅਤੇ ਵਰਤ ਸਕਿਆ ਕਰਨਗੇ।

ਅਪੰਗ ਯੂਜ਼ਰਾਂ ਲਈ, ਗਨੋਮ ਅਸੈਸਬਿਲਟੀ ਟੀਮ ਨੇ ਕਈ ਨਵੇਂ ਫੀਚਰ ਸ਼ਾਮਲ ਕੀਤੇ ਹਨ, ਜਿਸ ਵਿੱਚ ਨਵਾਂ ਗਨੋਮ ਵੱਡਦਰਸ਼ੀ, ਕਰੀਬੂਉ, ਨਵਾਂ ਆਨ-ਸਕਰੀਨ-ਕੀਬੋਰਡ ਅਤੇ ਨਵਾਂ ਪਸੰਦ ਯੂਜ਼ਰ ਇੰਟਰਫੇਸ ਸ਼ਾਮਲ ਹੈ।

ਯੂਜ਼ਰ ਮੱਦਦ ਤੇ ਡੌਕੂਮੈਂਟੇਸ਼ਨ ਹੁਣ ਨਵੀਂ ਗਨੋਮ ਯੂਜ਼ਰ ਗਾਈਡ ਉਹਨਾਂ ਯੂਜ਼ਰਾਂ ਦੀ ਮੱਦਦ ਲਈ ਉਪਲੱਬਧ ਕਰਵਾਏਗੀ, ਜੋ ਕਿ ਗਨੋਮ ਲਈ ਨਵੇਂ ਹਨ। ਯੈਲਪ, ਗਨੋਮ ਮੱਦਦ ਬਰਾਊਜ਼ਰ, ਵਿੱਚ ਕਈ ਨਵੇਂ ਫੀਚਰ ਸ਼ਾਮਲ ਕੀਤੇ ਗਏ ਹਨ, ਜਿਵੇਂ ਕਿ ਬੁੱਕਮਾਰਕ ਤੇ ਸੁਧਾਰੀ ਖੋਜ ਸਮਰੱਥਾ।

ਗਨੋਮ ਰੋਡ-ਮੈਪ ਵਿੱਚ ਅਗਲੇ ਰੀਲਿਜ਼ ਵਿੱਚ ਡਿਵੈਲਪਰਾਂ ਦੇ ਨਿਸ਼ਾਨੇ ਦਿੱਤੇ ਗਏ ਹਨ, ਅਤੇ ਗਨੋਮ ੩.੦ ਰੀਲਿਜ਼ ਸ਼ੈਡੀਊਲ ਛੇਤੀ ਉਪਲੱਬਧ ਹੋਵੇਗਾ ਅਤੇ ਗਨੋਮ ਵਿਕਿ ਉੱਤੇ ਉਪਲੱਬਧ ਹੈ।

9. ਮਾਣ

ਇਸ ਰੀਲਿਜ਼ ਨੋਟਿਸ ਨੂੰ ਪਾਲ ਕੁਟਲਰ ਨੇ ਗਨੋਮ ਕਮਿਊਨਟੀ ਦੀ ਮੱਦਦ ਨਾਲ ਕੰਪਾਇਲ ਕੀਤਾ ਹੈ। ਕਮਿਊਨਟੀ ਵਲੋਂ, ਅਸੀਂ ਡਿਵੈਲਪਰਾਂ ਅਤੇ ਯੋਗਦਾਨ ਦੇਣ ਵਾਲਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹੋ, ਜਿੰਨ੍ਹਾਂ ਗਨੋਮ ਰੀਲਿਜ਼ ਨੂੰ ਸੰਭਵ ਬਣਾਇਆ।

ਇਹ ਕੰਮ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਅਨੁਵਾਦ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਅਨੁਵਾਦ ਪਰੋਜੈਕਟ ਨਾਲ ਸੰਪਰਕ ਕਰੋ।