ਗਨੋਮ ੩.੨ ਰੀਲਿਜ਼ ਨੋਟਿਸ

1. ਜਾਣ ਪਛਾਣ

ਗਨੋਮ ਪ੍ਰੋਜੈਕਟ ਇੱਕ ਅੰਤਰਰਾਸ਼ਟਰੀ ਕਮਿਊਨਟੀ ਹੈ, ਜੋ ਕਿ ਵਧੀਆ ਸਾਫਟਵੇਅਰ ਨੂੰ ਸਭ ਲਈ ਉਪਲੱਬਧ ਕਰਵਾਉਣ ਲਈ ਕੰਮ ਕਰਦੀ ਹੈ। ਗਨੋਮ ਦਾ ਮਕਸਦ ਵਰਤੋਂ ਦੀ ਸੌਖ, ਸਥਿਰਤਾ, ਚੋਟੀ ਦੇ ਅੰਤਰਰਾਸ਼ਟਰੀਕਰਨ ਅਤੇ ਅਸੈਸਬਿਲਟੀ ਰਿਹਾ ਹੈ। ਗਨੋਮ ਮੁਕਤ ਅਤੇ ਓਪਨ ਸਰੋਤ ਸਾਫਟਵੇਅਰ ਹੈ। ਇਸ ਦਾ ਮਤਲਬ ਹੈ ਕਿ ਸਾਡਾ ਸਾਰਾ ਕੰਮ ਵਰਤਣ, ਬਦਲਣ ਅਤੇ ਵੰਡਣ ਲਈ ਮੁਫਤ/ਮੁਕਤ ਰਹੇਗਾ।

ਗਨੋਮ ਹਰੇਕ ਛੇ ਮਹੀਨੇ ਬਾਅਦ ਰੀਲਿਜ਼ ਕੀਤਾ ਜਾਂਦਾ ਹੈ। ਪਿਛਲੇ ਵਰਜਨ, ੩.੦, ਤੋਂ ਬਾਅਦ ਲਗਭਗ ੧੨੭੦ ਲੋਕਾਂ ਨੇ ੩੮੫੦੦ ਬਦਲਾਅ ਗਨੋਮ ਵਿੱਚ ਕੀਤੇ ਹਨ। ਦਿਲਚਸਪ ਲੱਗਾ ਕਿ ਅਸੀਂ ਕੀ ਕੀਤਾ? Identi.ca, ਟਵਿੱਟਰ ਜਾਂ ਫੇਸਬੁੱਕ ਉੱਤੇ ਸਾਨੂੰ ਵੇਖੋ।

ਜੇ ਤੁਸੀਂ ਸਾਡੇ ਪ੍ਰੋਡੱਕਟ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਹਿੱਸਾ ਬਣੋ। ਅਸੀਂ ਹਮੇਸ਼ਾ ਨਵੇਂ ਲੋਕਾਂ ਨੂੰ ਅੰਗਰੇਜ਼ੀ ਤੋਂ ਅਨੁਵਾਦ, ਮਾਰਕੀਟ ਲਈ ਮੱਦਦ, ਦਸਤਾਵੇਜ਼ ਲਿਖਣ, ਟੈਸਟ ਜਾਂ ਡਿਵੈਲਪਮੈਂਟ ਕਰਨ ਲਈ ਉਤਸ਼ਾਹਿਤ ਕਰਦੇ ਹਾਂ।

ਤੁਸੀਂ ਧਨ ਨਾਲ ਵੀ ਗਨੋਮ ਦੇ ਦੋਸਤ ਬਣ ਕੇ ਮੱਦਦ ਸਕਦ ਸਕਦੇ ਹੋ।

ਜੇ ਤੁਸੀਂ ੩.੨ ਦੇ ਰੀਲਿਜ਼ ਹੋਣ ਦਾ ਹੋਰ ਨਾਲ ਜਸ਼ਨ ਮਨਾਉਣਾ ਚਾਹੁੰਦੇ ਹੋ ਤਾਂ ਚੈੱਕ ਕਰੋ ਕਿ ਨੇੜੇ ਤੇੜੇ ਰੀਲਿਜ਼ ਪਾਰਟੀ ਹੋ ਰਹੀ ਹੈ!

2. ਯੂਜ਼ਰਾਂ ਲਈ ਨਵਾਂ ਹੈ

2.1. 3.0, Evolved

ਗਨੋਮ ੩.੨ ਦੇ ਵਰਤੋਂ ਨੂੰ ਹੋਰ ਵੀ ਵਧੀਆ ਬਣਾਉਣ ਲਈ ਯੂਜ਼ਰ ਵਲੋਂ ਆਏ ਸੁਝਾਵਾਂ ਮੁਤਾਬਕ ਕਈ ਛੋਟੇ ਛੋਟੇ ਬਦਲਾਅ ਕੀਤੇ ਗਏ ਹਨ। ਕੁਝ ਨੋਟ ਕਰਨ ਵਾਲੇ ਹਨ:

  • ਵਿੰਡੋ ਦਾ ਆਕਾਰ ਬਦਲਣਾ ਸੌਖਾ ਹੋ ਗਿਆ ਹੈ, ਕਿਉਂਕਿ ਇਸ ਲਈ ਖੇਤਰ ਵਧਾ ਦਿੱਤਾ ਗਿਆ ਹੈ।
  • ਸਿਸਟਮ ਸੈਟਿੰਗ ਵਿੱਚ ਹੁਣ ਹੋਰ ਟਿਕਾਣਿਆਂ ਵਿੱਚ ਮੌਜੂਦ ਸੈਟਿੰਗ ਨਾਲ ਸਬੰਧਿਤ ਲਿੰਕ ਵੀ ਸ਼ਾਮਲ ਕੀਤੇ ਗਏ ਹਨ। ਜਿਵੇਂ ਕਿ ਕੀਬੋਰਡ ਭਾਗ ਵਿੱਚ ਹੁਣ ਕੀਬੋਰਡ ਲੇਆਉਟ ਲਈ ਵੀ ਲਿੰਕ ਹੈ।
  • ਟਾਈਟਲ-ਪੱਟੀ, ਬਟਨ ਅਤੇ ਹੋਰ ਕੰਟਰੋਲ ਹੁਣ ਘੱਟ ਲੰਮੇ ਹਨ, ਇਸ ਨਾਲ ਗਨੋਮ ਨੂੰ ਛੋਟੀਆਂ ਸਕਰੀਨਾਂ ਉੱਤੇ ਵਰਤਣਾ ਸੌਖਾ ਹੋ ਗਿਆ ਹੈ।
  • ਹੇਠਾਂ-ਸੱਜੇ ਕੋਨੇ ਵਿੱਚ ਨੋਟੀਫਿਕੇਸ਼ਨ ਲਈ ਹੁਣ ਕਾਊਂਟਰ ਸ਼ਾਮਲ ਕੀਤੀ ਹੋਈ ਹੈ। ਇਸ ਨਾਲ ਤੁਹਾਨੂੰ ਪਤਾ ਲੱਗ ਸਕਦਾ ਕੈ ਕਿ ਤੁਹਾਡੇ ਲਈ ਕਿੰਨੀਆਂ ਈਮੇਲ ਬਕਾਇਆ ਪਈਆਂ ਹਨ, ਬਿਨਾਂ ਆਪਣਾ ਈਮੇਲ ਪ੍ਰੋਗਰਾਮ ਖੋਲ੍ਹੇ ਜਾਂ ਜਾਂ ਖਾਸ ਕਿਸੇ ਗੱਲਬਾਤ ਵਿੱਚ ਤੁਹਾਡੇ ਵਲੋਂ ਕਿੰਨੇ ਖੁੰਝੇ ਸੁਨੇਹੇ ਹਨ।
  • ਹਾਈਲਾਈਟ ਪ੍ਰਭਾਵ, ਜੋ ਕਿ ਦਰਸਾਉਂਦਾ ਹੈ ਕਿ ਐਪਲੀਕੇਸ਼ਨ ਪਹਿਲਾਂ ਹੀ ਚੱਲ ਰਹੀ ਹੈ, ਨੂੰ ਹੋਰ ਵੀ ਸੁਧਾਰਿਆ ਗਿਆ ਹੈ।
  • ਯੂਜ਼ਰ ਮੇਨੂ ਵਿੱਚ ਨੋਟੀਫਿਕੇਸ਼ਨ ਨੂੰ ਹੁਣ ਗੱਲਬਾਤ ਹਾਲਤ ਤੋਂ ਵੱਖਰੇ ਤੌਰ ਉੱਤੇ ਸੰਰਚਿਤ ਕੀਤਾ ਜਾ ਸਕਦਾ ਹੈ।
  • ਸੰਖੇਪ ਵਿੱਚ ਵਰਕਸਪੇਸ ਸਵਿੱਚਰ ਆਪਣੀ ਪੂਰੀ ਚੌੜਾਈ ਲਈ ਫੈਲਿਆ ਰਹਿੰਦਾ ਹੈ, ਜਦੋਂ ਕਿ ਤੁਸੀਂ ਇੱਕ ਤੋਂ ਵੱਧ ਦੀ ਵਰਤੋਂ ਕਰਦੇ ਹੋ।
  • ਈਵੇਲੂਸ਼ਨ ਉੱਤੇ ਨਿਰਭਰ ਰਹਿਣ ਦੀ ਬਜਾਏ, ਐਪਲੀਕੇਸ਼ਨ ਹੁਣ ਕੈਲੰਡਰ ਲਈ ਪਸੰਦ ਮੁਤਾਬਕ ਬਦਲੀ ਜਾ ਸਕਦੀ ਹੈ।
  • ਬੈਟਰੀ ਊਰਜਾ ਹਾਲਤ ਨੂੰ ਹੁਣ ਪੱਟੀ ਦੀ ਵਰਤੋਂ ਕਰਕੇ ਵੇਖਾਇਆ ਜਾਂਦਾ ਹੈ।
  • ਫੋਕਸ-ਮਾਊਸ-ਮੁਤਾਬਕ ਹੈਂਡਲਿੰਗ ਨੂੰ ਸੁਧਾਰਿਆ ਗਿਆ ਹੈ, ਭਾਵੇਂ ਹੋਰ ਕੰਮ ਕਰਨ ਦੀ ਲੋੜ ਹੈ।

ਸੁਝਾਅ ਆਉਣ ਦਿਉ।

2.2. ਆਨਲਾਈਨ ਅਕਾਊਂਟ

ਡੌਕੂਮੈਂਟ, ਸੰਪਰਕ, ਕੈਲੰਡਰ — ਉਹਨਾਂ ਸਭ ਨੂੰ ਕੰਪਿਊਟਰ ਉੱਤੇ ਲੋਕਲ ਸਟੋਰ ਕੀਤਾ ਜਾ ਸਕਦਾ ਹੈ, ਪਰ ਇਸ ਕਿਸਮ ਦੀ ਜਾਣਕਾਰੀ ਨੂੰ ਆਨਲਾਈਨ ਸਟੋਰ ਕਰਨਾ ਵੀ ਹਰਮਨਪਿਆਰਾ ਹੁੰਦਾ ਜਾ ਰਿਹਾ ਹੈ। ਗਨੋਮ ੩.੨ ਵਿੱਚ , ਆਨਲਾਈਨ ਅਕਾਊਂਟ ਇਹ ਆਨਲਾਈਨ ਸਰੋਤ ਦੇ ਪਰਬੰਧ ਲਈ ਇੱਕ ਸਾਂਝੀ ਥਾਂ ਹੈ। ਇਹ ਆਨਲਾਈਨ ਅਕਾਊਂਟ ਆਟੋਮੈਟਿਕ ਹੀ ਡੌਕੂਮੈਂਟ, ਸੰਪਰਕ, ਇੰਪੈਥੀ, ਈਵੇਲੂਸ਼ਨ ਦੇ ਨਾਲ ਨਾਲ ਕੈਲੰਡਰ ਲਿਸਟ ਵਿੱਚ ਵਰਤਿਆ ਜਾ ਸਕਦਾ ਹੈ।

ਚਿੱਤਰ 1ਆਨਲਾਈਨ ਅਕਾਊਂਟ

2.3. ਵੈੱਬ ਐਪਲੀਕੇਸ਼ਨ

ਕੁਝ ਵੈੱਬ ਸਾਇਟ ਨੂੰ ਇੰਝ ਵਰਤਿਆ ਜਾਂਦਾ ਹੈ, ਜਿਵੇਂ ਕਿ ਉਹ ਐਪਲੀਕੇਸ਼ਨ ਹੋਣ। ਕੁਝ ਸਾਇਟਾਂ ਨੂੰ ਕੰਪਿਊਟਰ ਚਾਲੂ ਹੋਣ ਦੇ ਕੁਝ ਕੁ ਮਿੰਟਾਂ ਬਾਅਦ ਹੀ ਖੋਲ੍ਹਿਆ ਜਾਂਦਾ ਹੈ; ਸਾਇਟਾਂ ਸਾਰਾ ਸਮਾਂ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਨਿਯਮਤ ਰੂਪ ਵਿੱਚ ਚੈੱਕ ਕੀਤੀਆਂ ਜਾਂਦੀਆਂ ਹਨ। ਤਾਂ ਕੀ ਇਹ ਵਧੀਆ ਨਾ ਹੋਵੇ ਕਿ ਗਨੋਮ ਉਹਨਾਂ ਸਾਇਟਾਂ ਨੂੰ ਐਪਲੀਕੇਸ਼ਨ ਮੰਨ ਕੇ ਚੱਲੇ?

ਗਨੋਮ ੩.੨ ਨੇ ਸਾਈਟ ਨੂੰ ਇੱਕ ਐਪਲੀਕੇਸ਼ਨ ਵਜੋਂ ਵਰਤਣ ਨੂੰ ਸੰਭਵ ਬਣਾਇਆ ਹੈ, ਇਸ ਦੇ ਧੰਨਵਾਦ ਹੈ ਏਪੀਫਨੀ ਦਾ, ਜੋ ਕਿ ਸਾਡਾ ਵੈੱਬ ਬਰਾਊਜ਼ਰ ਹੈ। ਇਹ ਕਰਨ ਲਈ, Ctrl-Shift-A ਦੱਬੋ ਜਾਂ ਫਾਇਲ ਮੇਨੂ ਰਾਹੀਂ ਜਾ ਕੇ ਵੈੱਬ ਐਪਲੀਕੇਸ਼ਨ ਵਜੋਂ ਸੰਭਾਲੋ ਦੀ ਚੋਣ ਕਰੋ। ਇੱਕ ਵਾਰ ਵੈੱਬ ਐਪਲੀਕੇਸ਼ਨ ਬਣ ਗਈ ਤਾਂ ਇਸ ਨੂੰ ਸੰਖੇਪ ਝਲਕ ਲਈ ਚਲਾਇਆ ਜਾ ਸਕਦਾ ਹੈ।

ਚਿੱਤਰ 2ਮਾਈਕਰੋਬਲੋਗਗਿੰਗ ਵੈੱਬ ਐਪਲੀਕੇਸ਼ਨ ਵਜੋਂ

ਫਾਇਦਾਂ ਦੀ ਸੂਚੀ ਅੱਗੇ ਦਿੱਤੀ ਹੈ:

  • ਵੈੱਬ ਐਪਲੀਕੇਸ਼ਨ ਨੂੰ ਸੰਖੇਪ ਮੋਡ ਤੋਂ ਸੌਖੀ ਤਰ੍ਹਾਂ ਚਲਾਇਆ ਜਾ ਸਕਦਾ ਹੈ। ਇਹਨਾਂ ਨੂੰ ਪਸੰਦ ਵਿੱਚ ਟੰਗਿਆ ਵੀ ਜਾ ਸਕਦਾ ਹੈ।
  • ਸਾਇਟ ਲਈ ਪੂਰੀ ਵਿੰਡੋ ਵਰਤੀ ਜਾਂਦੀ ਹੈ।
  • ਐਪਲੀਕੇਸ਼ਨ ਨੂੰ ਸੰਭਾਲੀ ਸਾਇਟ ਦੇ ਰੂਪ ਵਿੱਚ ਹੀ ਸੀਮਿਤ ਰੱਖਿਆ ਹੈ। ਕਿਤੇ ਹੋਰ ਜਾਣ ਦੀ ਕੋਸ਼ਿਸ਼ ਕਰਨ ਦੀ ਹਾਲਤ ਵਿੱਚ, ਜਿਵੇਂ ਕਿ ਲਿੰਕ ਕਲਿੱਕ ਕਰਨਾ ਤਾਂ ਇਸ ਨੂੰ ਆਮ ਬਰਾਊਜ਼ਰ ਵਿੰਡੋ ਵਿੱਚ ਹੀ ਵੇਖਾਇਆ ਜਾਂਦਾ ਹੈ।
  • ਵਿੰਡੋ ਬਦਲਣ ਜਾਂ ਵੈੱਬ ਐਪਲੀਕੇਸ਼ਨ ਕਰਨ ਲਈ ਵਰਤੇ ਜਾਂਦੇ ਆਈਕਾਨ ਸਾਈਟ ਦਾ ਲੋਗੋ ਜਾਂ ਸਾਇਟ ਦਾ ਸਕਰੀਨ-ਸਾਟ ਵੇਖਾਉਂਦਾ ਹੈ।
  • ਵੈੱਬ ਐਪਲੀਕੇਸ਼ਨ ਆਮ ਬਰਾਊਜ਼ਰ ਨਾਲ ਵੱਖ ਹਨ। ਮੁੱਖ ਬਰਾਊਜ਼ਰ ਕਰੈਸ਼ ਹੋਣ ਨਾਲ ਵੈੱਬ ਐਪਲੀਕੇਸ਼ਨ ਨੂੰ ਕੁਝ ਫਰਕ ਨਹੀਂ ਪੈਂਦਾ ਹੈ।

2.4. ਆਪਣੇ ਸੰਪਰਕ ਦਾ ਪਰਬੰਧ

ਸੰਪਰਕ (contacts) ਲੋਕ ਉੱਤੇ ਫੋਕਸ ਰਹਿਣ ਵਾਲੀ ਨਵੀਂ ਐਪਲੀਕੇਸ਼ਨ ਹੈ। ਇਸ ਦਾ ਮਕਸਦ ਲੋਕਾਂ ਬਾਰੇ ਸੰਖੇਪ ਜਾਣਕਾਰੀ ਦੇਣਾ ਹੈ, ਕੀ ਸੰਪਰਕ ਆਨਲਾਈਨ ਸਟੋਰ ਹਨ, ਈਵੇਲੂਸ਼ਨ ਵਿੱਚ ਹਨ ਜਾਂ ਗੱਲਬਾਤ ਐਪਲੀਕੇਸ਼ਨ ਇਪੈਥੀ ਵਿੱਚ ਹਨ।

ਚਿੱਤਰ 3ਸੰਪਰਕ ਐਪਲੀਕੇਸ਼ਨ

2.5. ਆਪਣੇਂ ਡੌਕੂਮੈਂਟ ਅਤੇ ਫਾਇਲਾਂ ਦਾ ਪਰਬੰਧ ਕਰੋ

ਜਦੋਂ ਕਈ ਡੌਕੂਮੈਂਟ ਨੂੰ ਵਰਤਣਾ ਹੋਵੇ ਤਾਂ, ਉਹਨਾਂ ਦਾ ਖਿਆਲ ਰੱਖਣਾ ਔਖਾ ਹੋ ਸਕਦਾ ਹੈ। ਗਨੋਮ ੩.੨ ਵਿੱਚ, ਇਸ ਨੂੰ ਸੌਖਾ ਬਣਾਉਣ ਲਈ ਕਦਮ ਚੁੱਕੇ ਗਏ ਹਨ।

2.5.1. ਮੱਦਦਗਾਰ ਫਾਇਲ ਖੋਲ੍ਹੋ ਅਤੇ ਸੰਭਾਲੋ ਡਾਈਲਾਗ

ਫਾਇਲਾਂ ਸੰਭਾਲਣਾ ਅਤੇ ਖੋਲ੍ਹਣਾ ਸੌਖਾ ਹੋ ਗਿਆ ਹੈ। ਜਦੋਂ ਇੱਕ ਫਾਇਲ ਨੂੰ ਐਪਲੀਕੇਸ਼ਨ ਵਿੱਚ ਖੋਲ੍ਹਦੇ ਹੋ ਤਾਂ, ਗਨੋਮ ਮੱਦਦ ਲਈ ਤਾਜ਼ਾ ਫਾਇਲਾਂ ਦੀ ਲਿਸਟ ਵੇਖਾਏਗਾ। ਇਸੇ ਹੀ ਤਰ੍ਹਾਂ ਜਦੋਂ ਫਾਇਲ ਸੰਭਾਲੀ ਜਾਂਦੀ ਹੈ ਤਾਂ ਤਾਜ਼ਾ ਡਾਇਰੈਕਟਰੀਆਂ ਦੀ ਲਿਸਟ ਵੀ ਵੇਖਾਈ ਜਾਵੇਗੀ।

ਚਿੱਤਰ 4ਫਾਇਲ ਸੰਭਾਲਣ ਡਾਈਲਾਗ ਵਿੱਚ ਤਾਜ਼ਾ ਡਾਇਰੈਕਟਰੀਆਂ

2.5.2. ਡੌਕੂਮੈਂਟ ਐਪਲੀਕੇਸ਼ਨ

ਗਨੋਮ ੩.੨ ਵਿੱਚ, ਡੌਕੂਮੈਂਟ ਐਪਲੀਕੇਸ਼ਨ ਡੌਕੂਮੈਂਟ ਨੂੰ ਲੱਭਣ, ਪਰਬੰਧ ਕਰਨ ਅਤੇ ਵੇਖਾਉਣ ਦਾ ਸੌਖਾ ਅਤੇ ਪ੍ਰਭਾਵੀ ਢੰਗ ਉਪਲੱਬਧ ਕਰਵਾਉਣ ਨਾਲ ਤਿਆਰ ਕੀਤੀ ਗਈ ਹੈ।

ਚਿੱਤਰ 5ਨਵੀਂ ਡੌਕੂਮੈਂਟ ਐਪਲੀਕੇਸ਼ਨ

ਆਨਲਾਈਨ ਅਕਾਊਂਟ ਐਂਟੀਗਰੇਸ਼ਨ ਦਾ ਧੰਨਵਾਦ, ਜਿਸ ਨਾਲ ਡੌਕੂਮੈਂਟ ਲੱਭਣਾ ਇੱਕੋ ਜਿਹਾ ਹੈ, ਭਾਵੇਂ ਉਹ ਆਨਲਾਈਨ ਹੋਣ ਜਾਂ ਲੋਕਲ ਸਟੋਰ ਕੀਤੇ।

ਚਿੱਤਰ 6ਡੌਕੂਮੈਂਟ ਆਨਲਾਈਨ ਡੌਕੂਮੈਂਟ ਵੇਖਾ ਰਹੀ ਹੈ

2.6. ਫਾਇਲ ਮੈਨੇਜਰ ਵਿੱਚ ਆਪਣੀਆਂ ਫਾਇਲਾਂ ਦੀ ਤੁਰੰਤ ਝਲਕ ਵੇਖੋ

ਫਾਇਲ ਮੈਨੇਜਰ ਹੁਣ ਤੁਰੰਤ ਮੂਵੀ, ਸੰਗੀਤ, ਤਸਵੀਰਾਂ ਅਤੇ ਹੋਰ ਫਾਇਲਾਂ ਦੀ ਝਲਕ ਵੇਖਾ ਸਕਦਾ ਹੈ। ਸਪੇਸ (space) ਨੱਪ ਕੇ ਝਲਕ ਵੇਖੀ ਜਾਂ ਓਹਲੇ ਕੀਤੀ ਜਾ ਸਕਦੀ ਹੈ।

ਚਿੱਤਰ 7ਗਨੋਮ ੩ ਰੀਲਿਜ਼ ਪਾਰਟੀ ਤਸਵੀਰ ਦੀ ਤੁਰੰਤ ਝਲਕ

2.7. ਵੱਧ ਐਂਟੀਗਰੇਸ਼ਨ

2.7.1. ਰੰਗ ਪਰਬੰਧ

ਰੰਗਾਂ ਨੂੰ ਵੇਖਾਉਣ ਦੇ ਅੰਤਰ ਕਰਕੇ, ਇੱਕੋ ਤਸਵੀਰ ਵੱਖ ਵੱਖ ਮਾਨੀਟਰਾਂ ਉੱਤੇ ਵੱਖ ਵੱਖ ਵੇਖਾਈ ਦੇ ਸਕਦੀ ਹੈ। ਇਸੇ ਹੀ ਤਰ੍ਹਾਂ, ਜਦੋਂ ਤਸਵੀਰ ਨੂੰ ਪ੍ਰਿੰਟ ਕੀਤਾ ਜਾਂਦਾ ਹੈ ਤਾਂ ਇਹ ਬਦਲ ਜਾਂਦੀ ਹੈ।

ਗਨੋਮ ੩.੨ ਤੁਹਾਨੂੰ ਜੰਤਰ ਕੈਲੀਬਰੇਟ ਕਰਨ ਲਈ ਸਹਾਇਕ ਹੈ ਤਾਂ ਕਿ ਵੇਖਾਏ ਜਾ ਰਹੇ ਰੰਗ ਦਿੱਤੇ ਜਾ ਸਕਣ।

ਚਿੱਤਰ 8ਸਿਸਟਮ ਸੈਟਿੰਗ ਵਿੱਚ ਰੰਗ ਪਰਬੰਧ

2.7.2. ਮੈਸਜ਼ਿੰਗ ਵਿੱਚ ਹੀ

ਹੁਣ ਤੁਹਾਨੂੰ ਗੱਲਬਾਤ (ਚੈਟ) ਅਤੇ ਸੁਨੇਹਿਆਂ ਲਈ ਵੱਖ ਵੱਖ ਐਪਲੀਕੇਸ਼ਨ ਲਈ ਸਾਇਨ ਕਰਨ ਦੀ ਲੋੜ ਨਹੀਂ ਰਹੀ ਹੈ। ੩.੨ ਵਿੱਚ, ਗਨੋਮ ਤੁਹਾਡੇ ਲਈ ਇਹ ਕਰ ਦੇਵੇਗਾ।

  • ਸਕਰੀਨ ਦੇ ਉੱਤੇ ਸੱਜੇ ਕੋਨੇ ਵਿੱਚੋਂ ਯੂਜ਼ਰ ਮੇਨੂ ਰਾਹੀਂ ਆਪਣੇ ਉਪਲੱਬਧ ਜਾਂ ਨਾ-ਉਪਲੱਬਧ ਹੋਣ ਦੀ ਹਾਲਤ ਤੁਰੰਤ ਬਦਲੋ।
  • ਨਵੇਂ ਦੋਸਤੀ ਬੇਨਤੀਆਂ, ਆਡੀਓ/ਵਿਡੀਓ ਕਾਲਾਂ ਅਤੇ ਫਾਇਲ ਟਰਾਂਸਫਰ ਨੂੰ ਸੌਖੀ ਤਰ੍ਹਾਂ ਮਨਜ਼ੂਰ ਜਾਂ ਰੱਦ ਕੀਤਾ ਜਾ ਸਕਦਾ ਹੈ।
  • ਜੇ ਗੱਲਬਾਤ ਜਾਂ ਸੁਨੇਹਿਆਂ ਦੇ ਦੌਰਾਨ ਕੁਨੈਕਸ਼ਨ ਦੀ ਸਮੱਸਿਆ ਆਵੇ ਤਾਂ ਉਸ ਹਾਲਤ ਵਿੱਚ ਤੁਰੰਤ ਜਾਣਕਾਰੀ ਲਵੋ।

2.7.3. ਵਾਕੋਮ ਗਰਾਫਿਕਸ ਟੇਬਲੇਟ

ਵਾਕੋਮ ਗਰਾਫਿਕਸ ਟੇਬਲੇਟ ਨੂੰ ਸਿਸਟਮ ਸੈਟਿੰਗ ਰਾਹੀਂ ਸੰਰਚਿਤ ਕੀਤਾ ਜਾ ਸਕਦਾ ਹੈ।

2.7.4. ਲਾਗਇਨ ਸਕਰੀਨ

ਗਨੋਮ ੩ ਲਾਗਇਨ ਸਕਰੀਨ ਨੂੰ ਬਾਕੀ ਦੇ ਯੂਜ਼ਰ ਤਜਰਬੇ ਮੁਤਾਬਕ ਢਾਲਿਆ ਗਿਆ ਹੈ।

ਚਿੱਤਰ 9ਲਾਗਇਨ ਸਕਰੀਨ

2.7.5. ਟੱਚਸਕਰੀਨ ਜੰਤਰ

ਟੇਬਲੇਟ ਅਤੇ ਹੋਰ ਟੱਚ ਸਕਰੀਨ ਜੰਤਰਾਂ ਉੱਤੇ ਜੰਤਰ ਨੂੰ ਘੁਮਾਉਣ ਨਾਲ ਸਕਰੀਨ ਵੀ ਆਟੋਮੈਟਿਕ ਘੁੰਮ ਜਾਵੇਗੀ। ਇਸ ਤੋਂ ਇਲਾਵਾ, ਟੱਚਸਕਰੀਨ ਜੰਤਰ ਹੁਣ ਮਾਊਸ ਅਟੈਚ ਨਾ ਹੋਣ ਦੀ ਹਾਲਤ ਵਿੱਚ ਮਾਊਸ ਕਰਸਰ ਨਹੀਂ ਵੇਖਾਏਗਾ।

2.7.6. ਮੀਡਿਆ ਹਾਟਪਲੱਗ

ਗਨੋਮ 3 ਵਿੱਚ ਹੁਣ ਐਂਟੀਗਰੇਟਡ ਮੀਡਿਆ ਹਾਟ-ਪਲੱਗ ਨੋਟੀਫਿਕੇਸ਼ਨ ਉਪਲੱਬਧ ਹੈ।

ਚਿੱਤਰ 10ਹਾਟਪਲੱਗ ਨੋਟੀਫਿਕੇਸ਼ਨ

2.7.7. ਸੰਪਰਕ ਖੋਜ

ਸੰਖੇਪ ਝਲਕ ਵਿੱਚ ਖੋਜ ਬਾਕਸ ਹੁਣ ਤੁਹਾਨੂੰ ਤੁਹਾਡੇ ਸੰਪਰਕ ਵਿੱਚ ਵੀ ਖੋਜ ਕਰਨ ਲਈ ਸਹਾਇਕ ਹੈ।

ਚਿੱਤਰ 11ਸੰਖੇਪ ਵਿੱਚ ਸੰਪਰਕ ਖੋਜ

2.8. ਦਸਤਾਵੇਜ਼, ਜੋ ਸਹੀਂ ਅਰਥਾਂ ਵਿੱਚ ਤੁਹਾਡੀ ਮੱਦਦ ਕਰਦੇ ਹਨ

ਪੁਰਾਣੇ ਯੂਜ਼ਰ ਡੌਕੂਮੈਟੇਸ਼ਨ ਨੂੰ ਛਪੀ ਕਿਤਾਬ ਵਾਂਗ ਹੁੰਦੇ ਹਨ; ਇੱਕ ਚੰਗੀ ਕਹਾਣੀ, ਪਰ ਬਹੁਤ ਲੰਮੀ ਅਤੇ ਇਸ ਨੂੰ ਪੂਰੀ ਤਰ੍ਹਾਂ ਪੜ੍ਹਨ ਲਈ ਸਮਾਂ ਲੱਗਦਾ ਹੈ। ਜੇ ਤੁਰੰਤ ਕੁਝ ਕੰਮ ਕਰਨ ਲਈ ਕੁਝ ਲੱਭ ਰਹੇ ਹੋ ਤਾਂ ਇਹ ਵਧੀਆ ਨਹੀਂ ਹੈ। ਇਹ ਹਾਲਤਾਂ ਨੂੰ ਸੁਧਾਰਨ ਲਈ, ਅੱਗੇ ਦਿੱਤੇ ਐਪਲੀਕੇਸ਼ਨ ਲਈ ਹੁਣ ਵਿਸ਼ੇ ਮੁਤਾਬਕ ਡੌਕੂਮੈਂਟੇਸ਼ਨ ਉਪਲੱਬਧ ਹਨ:

ਡੈਸਕਟਾਪ ਮੱਦਦ ਲਈ ਵੱਡੇ ਪੱਧਰ ਉੱਤੇ ਸੁਧਾਰ ਕੀਤੇ ਗਏ ਹਨ।

2.9. ਹੋਰ ਵੀ ਸੋਹਣਾ

੩.੨ ਵਿੱਚ ਕਈ ਦਿਲਖਿਚਵੇਂ ਫੀਚਰ ਉਪਲੱਬਧ ਹੋਏ ਹਨ, ਇਸ ਨੂੰ ਪਹਿਲਾਂ ਤੋਂ ਵੀ ਵੱਧ ਖੂਬਸੂਰਤ ਬਣਾਇਆ ਗਿਆ ਹੈ। ਇਹ GTK+ ਵਿੱਚ ਕੀਤੇ ਗਏ CSS ਸਹਿਯੋਗੀ ਕੰਮ ਬਿਨਾਂ ਸੰਭਵ ਨਹੀਂ ਹੋ ਸਕਣਾ ਸੀ, ਹੋਏ ਬਦਲਾਅ ਲਈ ਸ਼ੈਕਸ਼ਨ 4.2 ― GTK+ 3.2 ਤੋਂ ਡਿਵੈਲਪਰ ਭਾਗ ਨੂੰ ਵੇਖੋ।

ਦਿੱਖ ਸੁਧਾਰ ਵਿੱਚ ਹੈ:

  • ਗੂੜ੍ਹਾ ਥੀਮ: ਮੀਡਿਆ ਐਪਲੀਕੇਸ਼ਨ ਹੁਣ ਗੂੜ੍ਹਾ ਥੀਮ ਬਦਲ ਵਰਤਦੀਆਂ ਹਨ। ਇਸ ਨੂੰ ਮੀਡਿਆ ਪਲੇਅਰ ਅਤੇ ਚਿੱਤਰ ਦਰਸ਼ਕ ਵਲੋਂ ਵਰਤਿਆ ਜਾਂਦਾ ਹੈ।
  • ਹੁਣ ਵਿੰਡੋ ਕੋਨੇ ਹਲਕੇ ਐਂਟੀ-ਅਲਾਇਸ ਹਨ।
  • ਗੱਲਬਾਤ ਨੋਟੀਫਿਕੇਸ਼ਨ ਹੁਣ ਵੱਧ ਦਿਲਖਿਚਵੇਂ ਹਨ।
  • ਕਈ ਡਾਈਲਾਗ, ਜਿਵੇਂ ਕਿ ਨੈੱਟਵਰਕ ਡਾਈਲਾਗ ਹੁਣ ਗਨੋਮ ਸ਼ੈੱਲ ਵਜੋਂ ਵਰਤੇ ਜਾਂਦੇ ਸਟਾਇਲ ਨਾਲ ਮਿਲਦੇ ਹਨ।
  • ਇੱਕ ਅੱਖ ਵਾਲੇ ਲੋਕਾਂ ਲਈ ਦਿੱਖ ਸੁਧਾਰ ਵਜੋਂ ਵੇਰਵੇ ਲਈ ਜਿਵੇਂ ਕਿ ਬਟਨ ਲੇਬਲ ਲਈ ਲਟਕਦੇ ਸ਼ੈਡੋ, ਨਵੀਂ ਇਨ-ਲਾਈਨ ਟੂਲਬਾਰ ਅਤੇ ਉਭਰੇ ਬਟਨ ਸਟਾਇਲ ਤੇ ਸੁਧਾਰੀ ਗਈ ਦੱਬੀ ਬਟਨ ਹਾਲਤ ਸ਼ਾਮਲ ਹਨ। ਇਸ ਤੋਂ ਇਲਾਵਾ, ਫੋਕਸ ਚਤੁਰਭੁਜ ਤਾਂ ਹੀ ਵੇਖਾਈ ਜਾਵੇਗੀ, ਜਦੋਂ ਕੀਬੋਰਡ ਦੀ ਵਰਤੋਂ ਨਾਲ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੋਵੇ।

2.10. ਉਡੀਕੋ ਜਨਾਬ, ਹਾਲੇ ਹੋਰ ਵੀ ਹੈ…

ਨਾਲ ਦੀ ਨਾਲ ਹੀ ਵੱਡੀ ਸੰਭਵਾਨਾ ਹੈ ਕਿ ਹਰੇਕ ਗਨੋਮ ਰੀਲਿਜ਼ ਵਾਂਗ ਹੀ ਕਈ ਛੋਟੇ ਨਵੇਂ ਅਤੇ ਸੁਧਾਰ ਕੀਤੇ ਗਏ ਹੋਣ।

  • ਡੌਕੂਮੈਂਟ ਨੂੰ ਐਪਲ ਫਾਇਲਿੰਗ ਪ੍ਰੋਟੋਕਾਲ (AFP) ਰਾਹੀਂ ਵਰਤਣ ਅਤੇ ਸੋਧਣ ਦੀ ਸਮਰੱਥਾ।

  • ਮੂਵੀ ਪਲੇਅਰ ਵਿੱਚ ਨਵੀਂ ਪਲੱਗਇਨ ਹੁਣ ਵਿਡੀਓ ਨੂੰ ਘੁੰਮਾਉਣ ਲਈ ਵੀ ਸਹਾਇਕ ਹੈ, ਜੇ ਉਹ ਗਲਤ ਦਿਸ਼ਾ ਵਿੱਚ ਹੋਣ, ਜਿਵੇਂ ਕਿ ਉਹਨਾਂ ਨੂੰ ਫੋਟੋ ਕੈਮਰੇ ਜਾਂ ਸਮਾਰਟ ਫੋਨ ਰਾਹੀਂ ਬਣਾਇਆ ਗਿਆ ਹੋਵੇ।

  • ਇੰਕ੍ਰਿਪਸ਼ਨ ਅਤੇ ਸਰਟੀਫਿਕੇਟ ਸੁਧਾਰ:

    • ਸਰਟੀਫਿਕੇਟ ਅਤੇ ਕੁੰਜੀਆਂ ਲਈ ਐਪਲੀਕੇਸ਼ਨ ਦੀ ਵਰਤੋਂ ਨੂੰ ਸੁਧਾਰਿਆ ਗਿਆ ਅਤੇ ਸਰਟੀਫਿਕੇਟ ਅਥਾਰਟੀ, ਕੁੰਜੀਆਂ ਅਤੇ PKCS#11 ਦੀ ਵਰਤੋਂ ਨਾਲ ਸਮਾਰਟ ਕਾਰਡ ਦੀ ਵਰਤੋਂ ਨਾਲ ਇਕਸਾਰ ਰਵੱਈਆ ਦਿੰਦਾ ਹੈ (ਇਸ ਖੇਤਰ ਵਿੱਚ ਹੋਰ ਸੁਧਾਰਾਂ ਲਈ ੩.੪ ਦੇ ਵਰਜਨ ਲਈ ਪਲੈਨ ਤਿਆਰ ਕੀਤਾ ਗਿਆ ਹੈ)

    • ਸਰਟੀਫਿਕੇਟ ਅਤੇ ਕੁੰਜੀ ਫਾਇਲਾਂ ਲਈ ਨਵਾਂ ਦਰਸ਼ਕ ਹੈ, ਤਾਂ ਕਿ ਤੁਸੀਂ ਫਾਇਲ ਮੈਨੇਜਰ ਵਿੱਚ ਡਬਲ-ਕਲਿੱਕ ਕਰਕੇ ਤੁਰੰਤ ਜਾਂਚ ਕਰ ਸਕਦੇ ਹੋ।

      ਚਿੱਤਰ 12ਸਰਟੀਫਿਕੇਟ ਅਤੇ ਕੁੰਜੀ ਫਾਇਲਾਂ ਲਈ ਦਰਸ਼ਕ

  • ਇਪੈਥੀ ਦੇ ਲਾਗ ਦਰਸ਼ਕ ਵਿੱਚ ਪਿਛਲੀ ਗੱਲਬਾਤ ਲਈ ਹੋਰ ਵੀ ਵੱਧ ਸਾਫ਼ ਡਿਜ਼ਾਇਨ ਮਿਲਿਆ ਹੈ। ਇਪੈਥੀ ਹੁਣ SMS ਸੁਨੇਹੇ ਭੇਜਣ ਅਤੇ SIP ਅਕਾਊਂਟ ਨੂੰ ਹੁਣ PSTN ਕਾਲ ਕਰਨ ਲਈ ਵਰਤਣ ਲਈ ਵੀ ਸਹਾਇਕ ਹੈ। ਇਹ ਅਕਾਊਂਟ ਨੂੰ ਕਾਲ ਲੈਡਲਾਈਨ ਅਤੇ ਮੋਬਾਇਲ ਫੋਨ ਤੋਂ ਕਾਲ ਕਰਨ ਲਈ ਵਰਤਿਆ ਜਾ ਸਕਦਾ ਹੈ।

    ਚਿੱਤਰ 13ਇੰਪੈਥੀ ਲਾਗ ਦਰਸ਼ਕ
  • ਨੈੱਟਵਰਕਮੈਨੇਜਰ ਵਰਜਨ 0.9 ਤੁਰੰਤ ਯੂਜ਼ਰ ਬਦਲਣ, ਸੁਧਾਰੀ ਗਈ ਵਾਈਫਾਈ ਰੋਮਿੰਗ, ਵਾਈਮੈਕਸ (WiMax) ਸਹਿਯੋਗ, ਲਚਕੀਲੇ ਅਧਿਕਾਰ ਅਤੇ ਨੈੱਟਵਰਕ ਕੁਨੈਕਸ਼ਨ ਜਾਣਕਾਰੀ ਨੂੰ ਇੱਕ ਜਗ੍ਹਾ ਉੱਤੇ ਸਟੋਰ ਕਰਨ ਵਰਗੇ ਫੀਚਰ ਦਿੰਦਾ ਹੈ।

  • ਈਵੇਲੂਸ਼ਨ ਹੁਣ ਗੂਗਲ ਐਡਰੈਸ ਬੁੱਕ ਵਿੱਚ ਸਟੋਰ ਕੀਤੇ ਸੰਪਰਕ ਦੀਆਂ ਤਸਵੀਰਾਂ ਵੇਖਾ ਸਕਦਾ ਹੈ। ਇਸ ਤੋਂ ਇਲਾਵਾ, ਮੇਲ ਸਰਵਰ ਦੇ ਪੋਰਟ ਨੰਬਰ ਨੂੰ ਸੈੱਟ ਕਰਨ ਨੂੰ ਸਾਫ਼ ਕਰਨ ਲਈ, ਵੱਖਰਾ ਖੇਤਰ ਵੀ ਜੋੜਿਆ ਗਿਆ ਹੈ।

  • ਟੈਕਸਟ ਐਡੀਟਰ Gedit ਮੱਲਾਰਡ ਅਤੇ ਮਾਰਕਡਾਊਨ ਫਾਇਲਾਂ ਲਈ ਹੁਣ ਸਨਿੱਪਟ ਦਿੰਦਾ ਹੈ ਅਤੇ ਤੁਰੰਤ ਖੋਲ੍ਹੋ ਅਤੇ ਅਤੇ ਖੋਜ ਡਾਈਲਾਗ ਨੂੰ ਤਾਜ਼ਾ ਕਰਦਾ ਹੈ।

  • ਕਈ ਕਾਰਗੁਜ਼ਾਰੀ ਸੁਧਾਰ। ਸਭ ਤੋਂ ਵੱਧ ਸੁਧਾਰ ਪੂਰੀ ਸਕਰੀਨ 3D ਖੇਡਾਂ ਨਾਲ ਕੀਤੇ ਗਏ ਹਨ।

  • ਸਿਸਟਮ ਸੈਟਿੰਗ ਦੇ ਖੇਤਰੀ ਪੈਨਲ ਵਿੱਚ ਖੇਤਰੀ ਸੈਟਿੰਗ ਸੈੱਟ ਕਰਨ ਦੀ ਸਮਰੱਥਾ ਹੈ।

  • ਫੋਂਟ ਚੋਣਕਾਰ ਡਾਈਲਾਗ ਦਾ ਨਵਾਂ ਡਿਜ਼ਾਇਨ।

    ਚਿੱਤਰ 14ਨਵਾਂ ਫੋਂਟ ਚੋਣਕਾਰ (ਜੀਸੰਪਾਦਕ ਵਿੱਚ)

3. ਅਸੈੱਸਬਿਲਟੀ 'ਚ ਨਵਾਂ ਕੀ ਹੈ

ਗਨੋਮ ੩.੨ ਅੱਜ ਤੱਕ ਦਾ ਸਭ ਤੋਂ ਸੋਹਣਾ ਡੈਸਕਟਾਪ ਹੈ, ਜਿਸ ਵਿੱਚ ਭਰੋਸੇਯੋਗਤਾ ਅਤੇ ਹਰੇਕ ਵਲੋਂ ਵਰਤੋਂ ਕਰਨ ਦੀ ਸਮਰੱਥਾ ਹੈ।

ਗਨੋਮ ੩.੨ ਤੱਕ, ਅਸੈਸਟਿਵ ਤਕਨਾਲੋਜੀ ਯੂਜ਼ਰ ਲਈ ਬਦਕਿਸਮਤੀ ਨਾਲ ਅਜੀਬ ਸਥਿਤੀ ਸੀ: ਅਸੈਸਬਿਲਟੀ ਸਹਿਯੋਗ ਨੂੰ ਚੱਲਦੇ ਸਮੇਂ ਚਾਲੂ ਕਰਨਾ ਸੰਭਵ ਨਹੀਂ ਹੈ। AT-SPI2 ਵਿੱਚ ਹੋਏ ਸੁਧਾਰਾਂ ਦੀ ਬਦੌਲਤ, ਐਪਲੀਕੇਸ਼ਨ ਹੁਣ ਅੰਤਰ-ਡੈਸਕਟਾਪ ਢੰਗ ਨਾਲ ਜਾਣ ਸਕਦੇ ਹਨ ਕਿ ਕੀ ਅਸੈਸਬਿਲਟੀ ਸਹਿਯੋਗ ਚਾਲੂ ਹੈ ਅਤੇ ਇਸਨੂੰ ਚਾਲੂ ਕਰਨ ਦਾ ਢੰਗ ਵੀ। ਗਨੋਮ ਇਹ ਬਣਾਉਣ ਵਾਲਾ ਪਹਿਲਾਂ ਹੈ, ਇਸਕਰਕੇ ਅੰਤਰ-ਡੈਸਕਟਾਪ ਉੱਤੇ ਕੰਮ ਕਰਨ ਲਈ ਹੋਰ ਵੀ ਕੰਮ ਕਰਨ ਦੀ ਲੋੜ ਹੈ।

ਹੋਰ ਸੁਧਾਰ:

  • ਉਹ ਯੂਜ਼ਰ, ਜਿੰਨ੍ਹਾਂ ਨੂੰ ਆਨ-ਸਕਰੀਨ ਕੀਬੋਰਡ ਚਾਹੀਦਾ ਹੈ, ਉਹਨਾਂ ਲਈ ਬਿਲਕੁਲ ਨਵਾਂ ਤਿਆਰ ਕੀਤਾ ਗਿਆ ਹੈ।

    ਚਿੱਤਰ 15ਆਨ-ਸਕਰੀਨ ਕੀਬੋਰਡ
  • ਕੀਬੋਰਡ ਨਾਲ ਸੰਖੇਪ ਮੋਡ ਦੀ ਵਰਤੋਂ ਹੁਣ ਪਹਿਲਾਂ ਨਾਲੋਂ ਕਿਤੇ ਵੱਧ ਸੌਖੀ ਹੋ ਗਈ ਹੈ। ਪੂਰੀ ਤਰ੍ਹਾਂ ਕੰਮ ਕਰਨ ਵਾਲੇ ਕੀਬੋਰਡ ਤੋਂ ਇਲਾਵਾ, ਸਕਰੀਨ ਰੀਡਰ ਓਰਕਾ ਦੇ ਯੂਜ਼ਰ ਨੇਵੀਗੇਟ ਕਰਨ ਦੇ ਦੌਰਾਨ ਵੱਧ ਭਰੋਸੇਯੋਗ ਅਤੇ ਵੱਧ ਸ਼ੁੱਧਤਾ ਦਾ ਤਜਰਬਾ ਹਾਸਿਲ ਕਰ ਸਕਦੇ ਹਨ।

  • ਓਰਕਾ ਦੇ ਇੰਟਰਸਪੈਕਸ਼ਨ ਲਈ ਕੀਤੇ ਗਏ ਮਾਈਗਰੇਸ਼ਨ ਨਾਲ ਗਨੋਮ ਦੇ ਸਕਰੀਨ ਰੀਡਰ ਵਿੱਚ ਦੇਖਣਯੋਗ ਸੁਧਾਰ ਕੀਤੇ ਗਏ ਹਨ। ਅਤੇ ਹੁਣ ATK ਬਰਿੱਜ਼ ਕੇਵਲ ਸਿਗਨਲ ਨੂੰ ਸੁਣਦਾ ਹੈ, ਜਦੋਂ ਅਸੈਸਟਿਵ ਤਕਨਾਲੋਜੀ ਨੂੰ ਵਰਤਿਆ ਜਾ ਰਿਹਾ ਹੋਵੇ, ਜੋ ਕਿ ਗਨੋਮ ਵਿੱਚ ਅਸੈਸਬਿਲਟੀ ਸਹਿਯੋਗ ਵਿੱਚ ਕਾਰਗੁਜ਼ਾਰੀ ਵਿੱਚ ਵੱਡੇ ਪੱਧਰ ਉੱਤੇ ਹੋਏ ਸੁਧਾਰ ਦਾ ਪ੍ਰਤੀਕ ਹੈ।

  • ਅਸੈਸਬਿਲਟੀ ਸਰਵਿਸ ਇੰਟਰਫੇਸ AT-SPI2 ਵਿੱਚ ਬਹੁਤ ਸਥਿਰਤਾ ਆਈ ਹੈ: ਕਰੈਸ਼, ਮੈਮੋਰੀ ਲੀਕ, ਅਤੇ ਹੋਰ ਕਈ ਬੱਗ ਸੁਧਾਰੇ ਗਏ ਹਨ।

  • ਗਨੋਮ ਦੇ ਅਸੈਸਬਿਲਟੀ ਸਥਾਪਨ ਲਾਇਬਰੇਰੀ Gail ਨੂੰ GTK+ ਵਿੱਚ ਮਿਲਾਇਆ ਜਾ ਚੁੱਕਾ ਹੈ, ਜਿਸ ਨਾਲ ਗਨੋਮ ਅਸੈਸਬਿਲਟੀ ਫੀਚਰ ਮੂਲ ਰੂਪ ਵਿੱਚ ਉਪਲੱਬਧ ਹੋਣ ਦੇ ਨੇੜ ਹਨ।

4. ਡਿਵੈਲਪਰਾਂ ਲਈ ਨਵਾਂ ਕੀ ਹੈ

ਗਨੋਮ ੩.੨ ਡਿਵੈਲਪਰ ਪਲੇਅਫਾਰਮ ਦੀ ਵਰਤੋਂ ਕਈ ਡਿਵੈਲਪਰਾਂ ਵਾਸਤੇ ਖਾਸ ਬਦਲਾਅ ਕੀਤੇ ਗਏ ਹਨ। ਜੇ ਤੁਸੀਂ ਡਿਵੈਲਪਰਾਂ ਲਈ ਕੀਤੇ ਬਦਲਾਅ ਨਹੀਂ ਵੇਖਣਾ ਚਾਹੁੰਦੇ ਤਾਂ ਅੱਗੇ ਸ਼ੈਕਸ਼ਨ 5 ― ਅੰਤਰਰਾਸ਼ਟਰੀਕਰਨ ਉੱਤੇ ਜਾ ਸਕਦੇ ਹੋ ।

ਗਨੋਮ ਡੈਸਕਟਾਪ ਦੇ ਨਾਲ ਗਨੋਮ ੩.੨ ਗਨੋਮ ਡਿਵੈਲਪਰ ਪਲੇਟਫਾਰਮ ਦਾ ਵੀ ਨਵਾਂ ਰੀਲਿਜ਼ ਹੈ। ਇਸ ਵਿੱਚ ਗਨੂ LGPL ਅਧੀਨ API ਅਤੇ ABI ਸਟੇਬਲ ਲਾਇਬਰੇਰੀਆਂ ਦਿੱਤੀਆਂ ਗਈਆਂ ਹਨ, ਜੋ ਕਿ ਅੰਤਰ-ਪਲੇਟਫਾਰਮ ਲਈ ਡਿਵੈਲਪਮੈਂਟ ਵਾਸਤੇ ਵਰਤੀਆਂ ਜਾ ਸਕਦੀਆਂ ਹਨ।

ਗਨੋਮ ਨਾਲ ਡਿਵੈਲਪਮੈਂਟ ਬਾਰੇ ਹੋਰ ਜਾਣਕਾਰੀ ਲੈਣ ਲਈ ਗਨੋਮ ਡਿਵੈਲਪਰ ਸੈਂਟਰ (ਅੰਗਰੇਜ਼ੀ) ਉੱਤੇ ਜਾਉ।

4.1. GLib 2.30

ਗਨੋਮ ਦੀ ਹੇਠਲੇ ਲੈਵਲ ਸਾਫਟਵੇਅਰ ਲਾਇਬਰੇਰੀ GLib ਵਿੱਚ ਕਈ ਸੁਧਾਰ ਕੀਤੇ ਗਏ ਹਨ:

  • GApplication ਨੂੰ ਹੁਣ ਗ਼ੈਰ-ਵਿਲੱਖਣ ਐਪਲੀਕੇਸ਼ਨ ਲਈ ਵੀ ਵਰਤਿਆ ਜਾ ਸਕਦਾ ਹੈ।
  • GLib ਹੁਣ ਯੂਨੈਕਸ ਲਈ ਖਾਸ API ਵੱਖਰੇ ਹੈੱਡਰ ਨਾਲ ਇੰਸਟਾਲ ਕਰਦੀ ਹੈ: glib-unix.h। ਹੋਰ ਚੀਜ਼ਾਂ ਤੋਂ ਇਲਾਵਾ, ਇਹ ਯੂਨੈਕਸ ਸਿਗਨਲ ਲਈ ਮੇਨਲੂਪ ਸਰੋਤ ਦਿੰਦੀ ਹੈ।
  • GDBus ਨਵੇਂ ਇੰਟਰਫੇਸ ਨਾਲ 'object manager' ਪੈਟਰਨ ਲਈ ਸਹਿਯੋਗੀ ਹੈ।
  • GDBus ਵਿੱਚ ਹੁਣ ਕੋਡ ਜਰਨੇਟਰ ਹੈ: gdbus-codegen.
  • ਅਟੋਮਿਕ ਓਪਰੇਸ਼ਨ ਨੂੰ ਵਿੱਚੇ ਉਪਲੱਬਧ gcc ਦੀ ਵਰਤੋਂ ਲਈ ਮੁੜ-ਲਿਖਿਆ ਗਿਆ ਹੈ, explicit ਕਾਸਟ ਨਾਲ ਕਾਲ ਸਮੱਸਿਆ ਖੜ੍ਹੀ ਕਰ ਸਕਦੀ ਹੈ।
  • ਪੁਆਇੰਟਰਾਂ ਲਈ ਆਟੋਮੈਟਿਕ ਓਪਰੇਸ਼ਨ ਜੋੜੇ ਗਏ ਹਨ, ਜਿਸ ਵਿੱਚ ਪੁਆਇੰਟਰ ਆਕਾਰ ਟਿਕਾਣਿਆਂ ਉੱਤੇ ਬਿੱਟ-ਲਾਕ ਸ਼ਾਮਲ ਹੈ।
  • ਯੂਨਿਟ ਇਕਾਈ ਦੀ ਪਸੰਦ ਨੂੰ SI ਇਕਾਈਆਂ ਲਈ ਬਦਲਿਆ ਗਿਆ ਹੈ; g_format_size_for_display ਨੂੰ g_format_size ਨਾਲ ਬਦਲਿਆ ਗਿਆ ਹੈ।
  • HMAC ਡਿਜਟਸ ਲਈ ਸਹਿਯੋਗ ਜੋੜਿਆ ਗਿਆ ਹੈ: GHmac.
  • ਸਰਟੀਫਿਕੇਟ ਅਤੇ ਕੁੰਜੀਆਂ ਲੱਭਣ ਲਈ ਇੰਟਰਫੇਸ ਬਦਲਿਆ ਗਿਆ ਹੈ: GTlsDatabase। ਇਹ ਸਥਾਪਨ glib-networking ਰਾਹੀਂ ਦਿੱਤਾ ਗਿਆ ਹੈ।

4.2. GTK+ 3.2

GTK+ ੩.੨ GTK+ ਟੂਲਕਿੱਟ ਦਾ ਸਭ ਤੋਂ ਨਵਾਂ ਰੀਲਿਜ਼ ਹੈ, ਜੋ ਕਿ ਗਨੋਮ ਦਾ ਮੁੱਖ ਭਾਗ ਹੈ। GTK+ ੩.੨ ਵਿੱਚ ਡਿਵੈਲਪਰਾਂ ਲਈ ਕਈ ਨਵੇਂ ਫੀਚਰਾਂ ਦੇ ਨਾਲ ਨਾਲ ਕਈ ਖਾਸ ਬੱਗ ਠੀਕ ਕੀਤੇ ਗਏ ਹਨ।

  • ਐਂਟਰੀਆਂ ਵਿੱਚ ਹੁਣ ਇਸ਼ਾਰੇ ਮੌਜੂਦ ਹਨ। gtk_entry_set_placeholder_text ਵੇਖੋ।
  • ਕੋਈ ਹੋਰ ਵਿਦਜੈਟ ਚੌੜਾਈ-ਲਈ-ਉਚਾਈ ਜੁਮੈਟਰੀ ਪਰਬੰਧ ਲਈ ਸਹਿਯੋਗੀ ਹਨ। ਲੇਬਲ ਲਈ ਢੁੱਕਵਾਂ ਆਕਾਰ ਸੈੱਟ ਕਰਨਾ ਅਤੇ ਵਿੰਡੋ ਆਕਾਰ ਚੈੱਕ ਕਰਨਾ ਖਾਸ ਮਹੱਤਵਪੂਰਨ ਹੈ।
  • ਨਵੇਂ ਵਿਦਜੈਟ:
    • ਅਧਿਕਾਰ ਸਮੇਤ ਓਪਰੇਸ਼ਨ ਲਈ GtkLockButton, ਜਿਵੇਂ ਕਿ ਕੁਝ ਕੰਟਰੋਲ ਸੈਂਟਰ ਪੈਨਲ ਵਿੱਚ ਵੇਖਾਈ ਦਿੰਦੇ ਹਨ।
    • ਸਮੱਗਰੀ ਖੇਤਰ ਉੱਤੇ ਤਰਦੇ ਕੰਟਰੋਲ ਲਈ GtkOverlay ਜਿਵੇਂ ਕਿ ਵੈੱਬ ਬਰਾਊਜ਼ਰ ਵਿੱਚ ਵੇਖਾਈ ਦਿੰਦੇ ਹਨ।
    • GtkFontChooserDialog, ਨਵਾਂ ਫੋਂਟ ਚੋਣਕਾਰ ਡਾਈਲਾਗ ਹੈ।
  • ਬਹੁਤ ਸੁਧਾਰਿਆ ਗਿਆ CSS ਥੀਮ ਸਹਿਯੋਗ, ਜਿਸ ਵਿੱਚ ਪ੍ਰਾਇਮਰੀ ਅਤੇ ਇਨ-ਲਾਈਨ ਟੂਲਬਾਰ ਲਈ ਸਟਾਇਲ ਕਲਾਸ ਵਿੱਚ ਸ਼ਾਮਲ ਹੈ।
  • HTML ਬੈਕਐਂਡ Broadway, ਜੋ ਕਿ ਵੈੱਬਸਾਕਟ ਦੀ ਵਰਤੋਂ ਕਰਕੇ ਬਰਾਊਜ਼ਰ ਵਿੱਚ ਰੈਂਡਰ ਕਰਦਾ ਹੈ, ਵਿੱਚ ਸੁਧਾਰ ਕੀਤਾ ਗਿਆ ਹੈ, ਪਰ ਇਹ ਹਾਲੇ ਤਜਰਬੇਅਧੀਨ ਹੀ ਹੈ। ਇਹ ਸੰਭਵ ਤੌਰ ਉੱਤੇ ਤੁਹਾਨੂੰ ਜਾਂ ਤਾਂ ਤੁਹਾਡੀਆਂ ਆਪਣੀਆਂ ਐਪਲੀਕੇਸ਼ਨ ਤੁਹਾਡੇ ਸਰਵਰ ਉੱਤੇ ਚਲਾਉਣ ਦਿੰਦਾ ਹੈ ਅਤੇ ਉਹਨਾਂ ਨੂੰ ਕਿਸੇ ਵੀ ਥਾਂ ਤੋਂ ਵਰਤਣ ਲਈ ਸਹਾਇਕ ਹੈ ਜਾਂ ਇਸ ਨੂੰ ਪਬਲਿਕ ਸਰਵਰ ਉੱਤੇ ਰੱਖਣ ਲਈ, ਤਾਂ ਕਿ ਹਰ ਯੂਜ਼ਰ ਐਪਲੀਕੇਸ਼ਨ ਦਾ ਨਵਾਂ ਮੌਕਾ ਚਲਾ ਸਕੇ। ਯਾਦ ਰੱਖੋ ਕਿ ਇਸ ਲਈ GTK+ ਨੂੰ --enable-x11-backend --enable-broadway-backend ਅਤੇ ਇੰਵਾਇਰਨਮੈਂਟ ਵੇਰੀਬਲ GDK_BACKEND ਨਾਲ ਰਨਟਾਈਮ ਉੱਤੇ ਕੰਪਾਇਲ ਕਰਨ ਦੀ ਲੋੜ ਹੈ।
  • ਟੈਸਟ ਕੇਸ ਲਿਖਣ ਨੂੰ ਸੌਖਾ ਬਣਾਉਣ ਲਈ reftests ਨੂੰ ਸ਼ਾਮਲ ਕੀਤਾ ਗਿਆ ਹੈ
  • ਕਈ GTK+ ਕਾਰਗੁਜ਼ਾਰੀ ਸੁਧਾਰ ਕੈਸ਼ ਆਕਾਰ ਮੰਗ, CSS ਸਟਾਇਲ ਜਾਣਕਾਰੀ ਪੜ੍ਹਨ ਅਤੇ ਵਿਦਜੈਟ ਆਕਾਰ ਮਾਪਣ ਦੇ ਖੇਤਰਾਂ ਵਿੱਚ ਕੀਤੇ ਜਾ ਚੁੱਕੇ ਹਨ

4.3. ਕਲੱਟਰ 1.8

ਹਾਰਡਵੇਅਰ ਐਕਸਲੇਟਿਡ ਯੂਜ਼ਰ ਲਈ ਗਨੋਮ ਦੀ ਗਰਾਫਿਕਸ ਲਾਇਬਰੇਰੀ ਕਲੁੱਟਰ ਅੱਗੇ ਦਿੱਤੇ ਸੁਧਾਰ ਦਿੰਦੀ ਹੈ:

  • ਨਵੇਂ ਐਕਸ਼ਨ, ਜਿਵੇਂ ਲਿਖਣ ਜੈਸਚਰ ਲਿਖਣ ਲਈ ClutterGestureAction, ਸਵੈਪ ਜੈਸਚਰ ਖੋਜਣ ਲਈ ClutterSwipeAction, ClutterDragAction ਦੀ ਵਰਤੋਂ ਨਾਲ ਟਾਰਗੇਟ ਡਰਾਪ ਐਕਟਰ ਬਣਾਉਣ ਲਈ ClutterDropAction, ClutterClickAction ਲਈ ਲੰਮਾ ਸਮਾਂ ਪ੍ਰੈਸ ਸਹਿਯੋਗ ਲਈ ਹਨ।
  • ClutterState ਟਰਾਂਸੈਕਸ਼ਨ ਨੂੰ ਆਬਜੈਕਟ ਸਿਗਨਲ ਨਾਲ ਬਾਊਂਡ ਕੀਤਾ ਜਾ ਸਕਦਾ ਹੈ, ਜਦੋਂ ClutterScript ਵਿੱਚ ਸੀਨ ਬਣਾਉਣਾ ਹੋਣੇ।
  • ਸੁਧਾਰੀ ਗਈ Cairo ਡਰਾਇੰਗ ਐਂਟਰੀਗਰੇਸ਼ਨ
  • Cogl, ਕਲੁੱਟਰ ਵਲੋਂ ਵਰਤਿਆ ਜਾਂਦਾ GPU ਪ੍ਰੋਗਰਾਮਿੰਗ ਇੰਟਰਫੇਸ, ਨੂੰ ਵੱਖਰੀ ਲਾਇਬਰੇਰੀ ਵਜੋਂ ਰੱਖਿਆ ਗਿਆ ਹੈ।

4.4. ਬਰਤਰਫ਼ ਲਾਇਬਰੇਰੀਆਂ ਲਈ ਵਰਤੋਂ

ਪੁਰਾਣੀਆਂ ਤਕਨੀਕੀਆਂ ਨੂੰ ਹੋਰ ਵੀ ਵਧੀਆ ਸਹੂਲਤਾਂ ਨਾਲ ਬਦਲਣ ਦਾ ਕੰਮ ਜਾਰੀ ਰੱਖਿਆ ਗਿਆ ਹੈ।

  • GConf ਹੁਣ ਮੂਲ ਰੂਪ ਵਿੱਚ D-Bus ਵਰਤਦਾ ਹੈ ਅਤੇ ਇਸ ਲਈ ਹੁਣ ORBit2 ਦੀ ਲੋੜ ਨਹੀਂ ਰਹੀ ਹੈ। ਇਸ ਲੜੀ ਤਹਿਤ ਬਰਤਰਫ਼ ਲਾਇਬਰੇਰੀਆਂ ORBit2 ਅਤੇ libIDL ਨੂੰ ਗਨੋਮ ਵਿੱਚੋਂ ਹਟਾਇਆ ਜਾ ਚੁੱਕਾ ਹੈ।
  • ਗਨੋਮ ਕੋਰ ਮੋਡੀਊਲ ਕੇਵਲ ਇੰਟਰਸਪੈਕਸ਼ਨ ਅਧਾਰਿਤ ਪਾਈਥਨ ਬਾਈਡਿੰਗ ਉੱਤੇ ਨਿਰਭਰ ਹਨ (pyobject-3) ਅਤੇ ਇਸਕਰਕੇ pygtk, gnome-python ਅਤੇ gnome-python-desktop ਦੀ ਹੁਣ ਲੋੜ ਨਹੀਂ ਰਹੀ ਹੈ।
  • ਕੋਈ ਐਪਲੀਕੇਸ਼ਨ (ਉਦਾਹਰਨ ਲਈ Accerciser, ਡੈਸ਼ਰ, GHex, ਗਰਾਫਿਕਸ ਡੀਬੱਗਰ ਨਿਮੀਵਿਰ(Nemiver), ਅਤੇ ਪਾਸਵਰਡ ਅਤੇ ਇੰਕ੍ਰਿਪਸ਼ਨ ਕੁੰਜੀ ਪਰਬੰਧ ਟੂਲ Seahorse) ਹੁਣ ਸਟੋਰੇਜ਼ ਬੈਕਐਂਡ GConf ਦੀ ਬਜਾਏ GSettings ਨੂੰ ਵਰਤਦੇ ਹਨ।
  • ਕਈ ਪੈਕੇਜਮ ਜਿਵੇਂ ਕਿ ਏਪੀਫਨੀ ਵੈੱਬ ਬਰਾਊਜ਼ਰ,ਹੁਣ dbus-glib ਦੀ ਬਜਾਏ GDBus ਅਤੇ libunique ਦੀ ਬਜਾਏ G(tk)Application ਵਰਤਣ ਲਈ ਬਦਲੇ ਗਏ ਹਨ।

4.5. ਗਨੋਮ ਨੂੰ JHBuild ਨੂੰ ਕੰਪਾਇਲ ਕਰਨਾ ਹੋਇਆ ਸੌਖਾ

ਗਨੋਮ ਦਾ ਬਿਲਡ ਟੂਲ JHBuild ਕਿਸੇ ਮੋਡੀਊਲ ਨੂੰ ਹੁਣ ਬਿਲਡ ਨਹੀਂ ਕਰੇਗਾ, ਜੇ ਤੁਹਾਡੇ ਸਿਸਟਮ ਉੱਤੇ ਤਾਜ਼ਾ ਵਰਜਨ ਇੰਸਟਾਲ ਹੋਏਗਾ। ਇਸ ਨੂੰ ਸੰਰਚਨਾ ਚੋਣ partial_build ਰਾਕੀਂ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਡਿਫਾਲਟ ਰੂਪ ਵਿੱਚ ਚਾਲੂ ਹੁੰਦਾ ਹੈ। jhbuild sysdeps ਲਿਸਟ ਵੇਖਾਉਂਦੀ ਹੈ, ਕਿ ਕਿਹੜੇ ਕਿਹੜੇ ਸਿਸਟਮ ਮੋਡੀਊਲ ਲੱਭੇ ਗਏ ਹਨ, ਨਾਲ ਹੀ ਉਹ ਮੋਡੀਊਲ, ਜੋ ਕਿ ਬਿਲਡ ਕਰਨ ਹਨ।

ਜੇ ਤੁਸੀਂ ਤਾਜ਼ਾ ਡਿਸਟ੍ਰਿਊਸ਼ਨ ਨਾਲ ਗਨੋਮ ਨੂੰ ਸ਼ੁਰੂ ਤੋਂ ਬਿਲਡ ਕਰਨਾ ਚਾਹੁੰਦੇ ਹੋ ਤਾਂ ਕੰਪਾਇਲ ਹੋਣ ਵਾਲੇ ਮੋਡੀਊਲ ਦੀ ਲਿਸਟ ਵਿੱਚੋਂ ਲਗਭਗ 50 ਮੋਡੀਊਲ ਸੌਖੀ ਤਰ੍ਹਾਂ ਹਟਾਏ ਜਾ ਸਕਦੇ ਹਨ।

4.6. ਫੁਟਕਲ ਡਿਵੈਲਪਰ ਅੱਪਡੇਟ

ਗਨੋਮ ੨.੩੨ ਵਿੱਚ ਹੋਰ ਗਨੋਮ ਪਲੇਟਫਾਰਮ ਸੁਧਾਰ:

  • ਕਲਾਸਿਕ (ਸਟੈਟਿਕ) ਪਾਈਥਨ ਬਾਈਡਿੰਗ ਨੂੰ PyGObject 3.0 ਲਈ ਹਟਾਇਆ ਗਿਆ ਹੈ ਅਤੇ ਕੇਵਲ ਡਾਇਨੈਮਿਕ ਪਾਈਥਨ ਬਾਈਡਿੰਗ ਦਿੱਤੀ ਗਈ ਹੈ (ਇੰਟਰੋਸਪੈਕਸ਼ਨ ਰਾਹੀਂ)। PyGObjecct 2 ਅਤੇ 3 ਇੰਟਰਸਪੈਕਸ਼ਨ ਸਮਾਂਤਰ-ਇੰਸਟਾਲਯੋਗ ਹੈ, ਜਿਸ ਵਿੱਚ ਡਿਫਾਲਟ ਰੂਪ ਵਿੱਚ PyGObject 2 ਬੰਦ ਰਹਿੰਦਾ ਹੈ। ਜਾਣਕਾਰੀ how to port applications from PyGObject 2 to PyGObject 3 ਉਪਲੱਬਧ ਹੈ।
  • ਟਰੈਕਰ ਵਰਜਨ 0.12 ਵਿੱਚਫਾਇਰਫਾਕਸ ≥ 4.0, ਥੰਡਰਬਰਡ ≥ 5.0, MeeGoTouch, ਕਈ ਹੋਰ SPARQL ਪੈਰਾਮੀਟਰਾਂ, EPub ਫਾਇਲਾਂ ਤੋਂ ਕੱਢੀ ਜਾਣਕਾਰੀ, ਅਤੇ ਡੈਸਕਟਾਪ ਫਾਇਲਾਂ ਲਈ ਲੋਕਲ XDG ਡਾਇਰੈਕਟਰੀਆਂ ਲਈ ਸਹਿਯੋਗ ਦਿੱਤਾ ਗਿਆ ਹੈ।
  • ਨੈੱਟਵਰਕਮੈਨੇਜਰ (NetworkManager) ਵਰਜਨ 0.9 ਇੰਟਰੋਸਪੈਕਸ਼ਨ ਸਹਿਯੋਗ ਅਤੇ ਸੌਖਾ ਕੀਤਾ D-Bus API ਦਿੰਦਾ ਹੈ। NetworkManager 0.8 ਤੋਂ 0.9 ਲਈ ਐਪਲੀਕੇਸ਼ਨ ਨੂੰ ਕਿਵੇਂ ਪੋਰਟ ਕਰਨਾ ਹੈ ਦੀ ਜਾਣਕਾਰੀ ਉਪਲੱਬਧ ਹੈ।
  • ਇੰਕ੍ਰਿਪਸ਼ਨ ਲਾਇਬਰੇਰੀਆਂ ਵਿੱਚ ਜੋੜਕ ਵਜੋਂ PKCS#11 ਦੀ ਵਰਤੋਂ ਨੂੰ ਵਧਾਉਣ ਲਈ ਚਲਾਉਣ ਦੇ ਹਿੱਸੇ ਵਜੋਂ, gnome-keyring ਦੇ ਕਈ ਭਾਗਾਂ ਨੂੰ ਡੈਸਕਟਾਪ-ਗ਼ੈਰਨਿਰਭਰ ਲਾਇਬਰੇਰੀਆਂ ਵਿੱਚ ਵੰਡਿਆ ਗਿਆ ਹੈ।
  • GtkSourceView ਹੁਣ ਮਾਰਕਡਾਊਨ (Markdown) ਅਤੇ ਸਟੈਂਡਰਡ ML ਫਾਇਲਾਂ ਲਈ ਸੰਟੈਕਸ ਹਾਈਟਲਾਈਟ ਕਰਨ ਲਈ ਸਹਿਯੋਗੀ ਹੈ।
  • Evolution-Data-Server ਵਿੱਚ ਕਈ ਅੰਦਰੂਨੀ ਬੱਗ ਫਿਕਸ ਕੀਤੇ ਗਏ ਹਨ।
  • libfolks ਵਿੱਚ ਹੁਣ ਇੱਕ Evolution-Data-Server ਬੈਕਐਂਡ ਸ਼ਾਮਲ ਹੈ, ਜਿਸ ਨੂੰ ਹੁਣ ਨਵੇਂ Contacts ਐਪਲੀਕੇਸ਼ਨ ਵਲੋਂ ਵਰਤਿਆ ਜਾਂਦਾ ਹੈ।
  • ਡੌਕੂਮੈਂਟੇਸ਼ਨ ਕਾਰਵਾਈਆਂ ਲਈ ਵਰਤੇ ਜਾਣ ਵਾਲੇ ਟੂਲਾਂ ਵਿੱਚੋਂ , gnome-doc-utils ਅਤੇ xml2po ਨੂੰ ਹੌਲੀ ਹੌਲੀ yelp-tools ਅਤੇ itstool ਨਾਲ ਬਦਲਿਆ ਜਾ ਰਿਹਾ ਹੈ। yelp-xsl ਵਿੱਚ ਕੁਝ ਤਜਰਬੇ ਅਧੀਨ ਫੀਚਰ Mallard ਇਕਸਟੈਸ਼ਨ, ਜਿਵੇਂ ਕਿ ਸ਼ਰਤੀਆਂ ਪ੍ਰੋਸੈਸਿੰਗ ਅਤੇ ਡਾਇਨੇਮਿਕ ਸ਼ਬਦਾਵਲੀ ਸ਼ਾਮਲ ਕੀਤੇ ਗਏ ਹਨ।

5. ਅੰਤਰਰਾਸ਼ਟਰੀਕਰਨ

ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ ੩.੨ ਵਿੱਚ ੫੦ ਭਾਸ਼ਾਵਾਂ, ਜਿੰਨ੍ਹਾਂ ਲਈ ਲਗਭਗ 80 ਫੀਸਦੀ ਤੱਕ ਉਪਲੱਬਧ ਹੈ, ਵਿੱਚ ਅਨੁਵਾਦ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।

ਸਹਿਯੋਗੀ ਭਾਸ਼ਾਵਾਂ ਵਿੱਚ ਹਨ:

  • ਅਰਬੀ
  • ਅਸੁਟਰੀਆਈ
  • ਆਸਾਮੀ
  • ਇਤਾਲਵੀ
  • ਇੰਡੋਨੇਸ਼ੀਆਈ
  • ਈਸਟੋਨੀਆਈ
  • ਉਘੁਰ
  • ਕਾਟਾਲਾਨ
  • ਕਾਟਾਲਾਨ (ਵਾਲਿਨਸੀਆਈ)
  • ਕੋਰੀਆਈ
  • ਗਰੀਕ
  • ਗਲੀਸੀਆਈ
  • ਗੁਜਰਾਤੀ
  • ਚੀਨੀ (ਚੀਨ)
  • ਚੀਨੀ (ਤਾਈਵਾਨ)
  • ਚੀਨੀ (ਹਾਂਗਕਾਂਗ)
  • ਚੈੱਕ
  • ਜਰਮਨ
  • ਜਾਪਾਨੀ
  • ਡੈਨਿਸ਼
  • ਡੱਚ
  • ਤਾਮਿਲ
  • ਤੁਰਕ
  • ਥਾਈ
  • ਨਾਰਵੇਗੀਆਈ ਬੋਕਮਾਕ
  • ਪੁਰਤਗਾਲੀ
  • ਪੋਲੈਂਡੀ
  • ਪੰਜਾਬੀ (ਗੁਰਮੁਖੀ)
  • ਫਰੈਂਚ
  • ਫੈਨਿਸ਼
  • ਬਰਤਾਨੀਵੀਂ ਅੰਗਰੇਜ਼ੀ
  • ਬਰਾਜ਼ੀਲੀ ਪੁਰਤਗਾਲੀ
  • ਬਸਕਿਊ
  • ਬੁਲਗਾਰੀਆਈ
  • ਯੂਕਰੇਨੀ
  • ਰੂਸੀ
  • ਰੋਮਾਨੀਆਈ
  • ਲਾਟਵੀਅਨ
  • ਲੀਥੁਨੀਆਈ
  • ਵੀਅਤਨਾਮੀ
  • ਸਪੇਨੀ
  • ਸਰਬੀਆਈ
  • ਸਰਬੀਆਈ ਲੈਟਿਨ
  • ਸਲੋਵੀਨੀਆਈ
  • ਸਵੀਡਨੀ
  • ਹਿੰਦੀ
  • ਹੈਬਰਿਊ
  • ਹੰਗਰੀਆਈ

ਕਈ ਹੋਰ ਭਾਸ਼ਾਵਾਂ ਅਧੂਰੀਆਂ ਸਹਾਇਕ ਹਨ, ਉਨ੍ਹਾਂ 'ਚ ਕਈਆਂ ਲਈ ਅੱਧੇ ਤੋਂ ਵੱਧ ਲਾਈਨਾਂ ਅਨੁਵਾਦ ਕੀਤੀਆਂ ਹਨ।

ਵੇਰਵੇ ਸਮੇਤ ਅੰਕੜੇ, ਗਨੋਮ ਨੂੰ ਤੁਸੀਂ ਆਪਣੀ ਭਾਸ਼ਾ ਵਿੱਚ ਉਪਲੱਬਧ ਕਰਵਾਉਣ ਲਈ ਕੀ ਕਰ ਸਕਦੇ ਹੋ ਅਤੇ ਹੋਰ ਸਭ ਜਾਣਕਾਰੀ ਨੂੰ ਗਨੋਮ ਦੇ ਅਨੁਵਾਦ ਅੰਕੜੇ ਸਾਈਟ ਉੱਤੇ ਵੇਖ ਸਕਦੇ ਹੋ।

6. ਗਨੋਮ ੩.੨ ਪ੍ਰਾਪਤ ਕਰਨਾ

ਆਪਣੀ ਮਸ਼ੀਨ ਉੱਤੇ ਗਨੋਮ ੩.੨ ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ ੨.੩੨ ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ ੨.੩੨ ਨਾਲ ਪਹਿਲਾਂ ਹੀ ਉਪਲੱਬਧ ਹਨ।

ਜੇ ਤੁਸੀਂ ਗਨੋਮ ਦੀ ਵਰਤੋਂ ਕਰਨੀ ਚਾਹੁੰਦੇ ਹੋ, ਤਾਂ ਸਾਡੇ ਲਾਈਵ ਈਮੇਜ਼ ਡਾਊਨਲੋਡ ਕਰੋ। ਇਹ ਗਨੋਮ ਲਵੋ ਸਫ਼ੇ ਉੱਤੇ ਇਹ ਉਪਲੱਬਧ ਹਨ।

ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ git ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਟੂਲ ਦੀ ਵਰਤੋਂ ਦੀ ਸਿਫਾਰਸ਼ ਕਰਦੇ ਹਾਂ। ਤੁਸੀਂ jhbuild ਦੀ ਵਰਤੋਂ gnome-3.2 ਮੋਡੀਊਲ-ਸੈੱਟ ਦੀ ਵਰਤੋਂ ਕਰਕੇ ਗਨੋਮ ੩.੨.x ਬਣਾਉਣ ਲਈ ਕਰ ਸਕਦੇ ਹੋ।

7. ਗਨੋਮ ੩.੪ ਲਈ ਭਵਿੱਖ ਦੀ ਨਜ਼ਰ

ਗਨੋਮ ੩ ਲੜੀ ਦਾ ਅਗਲਾ ਰੀਲਿਜ਼ ਅਪਰੈਲ ੨੦੧੨ ਹੋਣ ਦਾ ਸੈਡਿਊਲ ਹੈ। ੩.੪ ਲਈ ਕਈ ਨਵੇਂ ਫੀਚਰ ਅਤੇ ਸੁਧਾਰਾਂ ਦੀ ਯੋਜਨਾ ਤਿਆਰ ਕੀਤੀ ਗਈ ਹੈ।

7.1. ਯੂਜ਼ਰ ਨੂੰ ਵੇਖਾਈ ਦੇਣ ਵਾਲੇ ਬਦਲਾਅ

  • ਗਨੋਮ ੩ ਨੂੰ ਵਧੀਆ ਬਣਾਉਣ ਦਾ ਕੰਮ ਜਾਰੀ ਰਿਹਾ ਹੈ, ਇਸ ਮੌਕੇ “ਮਾਊਸ ਮੁਤਾਬਕ ਚੱਲਣ ਵਾਲਾ ਫੋਕਸ” ਨਾਲ ਕੀਤੇ ਸੁਧਾਰ ਨੇ ਇੱਕ ਸਮੇਂ ਕਈ ਐਪਲੀਕੇਸ਼ਨ ਚਾਲੂ ਕਰਨਾ ਸੌਖਾ ਬਣਾ ਦਿੱਤਾ ਹੈ ਅਤੇ ਇੰਝ ਦੇ ਕਈ ਹੋਰ ਵੀ ਹਨ।
  • ਗਨੋਮ ਸ਼ੈੱਲ ਇਕਸਟੈਨਸ਼ਨ ਨੂੰ ਵਧੀਆ ਤਰ੍ਹਾਂ ਇੰਸਟਾਲ ਕਰਨਾ, ਚਾਲੂ ਕਰਨਾ ਅਤੇ ਬੰਦ ਕਰਨਾ ਉਪਲੱਬਧ ਹੈ, ਜੋ ਕਿ ਸਹੂਲਤਾਂ ਨੂੰ ਸੋਧਦੀਆਂ ਹਨ, ਵਧੀਆ ਬਣਾਉਦੀਆਂ ਹਨ ਅਤੇ ਅਨੁਕੂਲ ਢਾਲਦੀਆਂ ਹਨ।
  • ਕੁਝ ਅੱਖਰ ਅਤੇ ਨਿਸ਼ਾਨ ਨੂੰ ਲਿਖਣਾ ਸੌਖਾ ਹੋ ਗਿਆ ਹੈ, ਜੋ ਕਿ ਸਿੱਧੇ ਰੂਪ ਵਿੱਚ ਕੀਬੋਰਡ ਰਾਹੀਂ ਉਪਲੱਬਧ ਨਹੀਂ ਹਨ, ਇਸ ਸਭ IBus ਨਾਲ ਵਧੀਆ ਐਂਟੀਗਰੇਸ਼ਨ ਰਾਹੀਂ ਹੈ।
  • libsocialweb ਰਾਹੀਂ ਸਮਾਜਿਕ ਨੈੱਟਵਰਕ ਐਂਟੀਗਰੇਸ਼ਨ ਹੈ।
  • ਇਪੈਥੀ ਦਾ ਕਾਲ ਯੂਜ਼ਰ ਇੰਟਰਫੇਸ ਦਾ ਨਵਾਂ ਡਿਜ਼ਾਇਨ ਹੈ, ਜਿਸ ਨੇ ਯੂਜ਼ਰ ਨੂੰ ਕਾਲ ਦੇ ਦੌਰਾਨ ਵਰਤਣ ਲਈ ਵੈੱਬਕੈਮ ਅਤੇ ਮਾਈਫੋਨ ਦੀ ਚੋਣ ਕਰਨ ਦਾ ਮੌਕਾ ਦਿੱਤਾ ਹੈ, ਵਿਡੀਓ ਝਲਕ ਨੂੰ ਹਿਲਾਉਣ ਅਤੇ ਵਿਡੀਓ ਪ੍ਰਭਾਵ ਲਈ ਸਹਿਯੋਗ ਵੀ ਸ਼ਾਮਲ ਕੀਤਾ ਗਿਆ ਹੈ।
  • ਆਟੋਮੈਟਿਕ ਮਲਟੀ-ਸੀਟ ਸਹਿਯੋਗ systemd ਦੀ ਵਰਤੋਂ ਨਾਲ।
  • ਈਵੇਲੂਸ਼ਨ ਵਿੱਚ HTML ਸੁਨੇਹਿਆਂ ਦੀ ਰੈਂਡਰਿੰਗ ਨੂੰ GtkHtml ਦੀ ਬਜਾਏ WebKit ਦੀ ਵਰਤੋਂ ਨਾਲ ਸੁਧਾਰਿਆ ਗਿਆ ਹੈ।

7.2. ਅਸੈਸਬਿਲਟੀ ਬਦਲਾਅ

  • ਸਿਬਲ ਅਤੇ ਵੱਧ ਕਨਟਰਾਸਟ ਆਈਕਾਨ ਲਈ ਵੱਖਰੇ ਸੈੱਟ ਉੱਤੇ ਕੰਮ ਕੀਤਾ ਗਿਆ ਹੈ। ਇਹ ਆਈਕਾਨ ਨਾਲ ਬਿਲਕੁਲ ਨਵੇਂ ਅਸੈਸਬਲ ਅਤੇ ਪੂਰਾ ਵੱਧ ਕਨਟਰਾਸਟ ਅਤੇ ਵੱਧ ਕਨਟਰਾਸਟ ਉਲਟ ਥੀਮ ਉਪਲੱਬਧ ਹੋਣਗੇ।
  • ਗਨੋਮ ਸ਼ੈਲ ਵੱਡਦਰਸ਼ੀ ਲਈ ਕੀਤੇ ਗਏ ਹੋਰ ਸੁਧਾਰਾਂ ਵਿੱਚ ਕੀਤੇ ਗਏ ਹਨ, ਜਿਸ ਵਿੱਚ ਕੇਰਟ ਅਤੇ ਫੋਕਸ ਟਰੈਕਿੰਗ ਨੂੰ ਚਮਕ ਅਤੇ ਕਨਟਰਾਸਟ ਨੂੰ ਪਸੰਦ ਮੁਤਾਬਕ ਸੈੱਟ ਕਰਨ ਦੀ ਚੋਣਾਂ ਦੇ ਨਾਲ ਨਾਲ ਸ਼ਾਮਲ ਕੀਤਾ ਗਿਆ ਹੈ।
  • ਗਨੋਮ ਸ਼ੈਲ ਦੀ ਅਸੈਸਬਿਲਟੀ ਅਤੇ ਇਸ ਦੀ ਵਰਤੋਂ ਕਰਨ ਵਾਲੇ ਟੂਲ ਉੱਤੇ ਕੰਮ ਜਾਰੀ ਹੈ।

7.3. ਡਿਵੈਲਪਰਾਂ ਨਾਲ ਸਬੰਧਿਤ ਬਦਲਾਅ

  • ਪਲੇਅਫਾਰਮ ਨੂੰ ਸਾਫ਼ ਕਰਨ ਦੇ ਕੰਮ ਨੂੰ ਜਾਰੀ ਰੱਖਿਆ ਗਿਆ ਹੈ (ਉਦਾਹਰਨ ਲਈ dbus-glib ਅਤੇ libunique ਨੂੰ GDBus/G(tk)Application ਵਿੱਚ ਮਿਲਿਆ ਗਿਆ ਹੈ ਅਤੇ Evolution-Data-Server ਦੇ ਸਟੋਰੇਜ਼ ਬੈਕਐਂਡ ਨੂੰ Gconf ਤੋਂ GSettings ਵਿੱਚ ਬਦਲਿਆ ਗਿਆ ਹੈ।)।
  • ਸਰੋਤ ਕੋਡ ਟਾਰਬਾਲ ਨੂੰ ਕੇਵਲ .xz ਕੰਪਰੈਸ਼ਨ ਢੰਗ ਦੀ ਵਰਤੋਂ ਕਰਕੇ ਉਪਲੱਬਧ ਕਰਵਾਇਆ ਜਾਵੇਗਾ।

8. ਮਾਣ

ਇਹ ਰੀਲਿਜ਼ ਗਨੋਮ ਕਮਿਊਨਟੀ ਦੀ ਮਿਹਨਤ ਅਤੇ ਸਮਰਪਨ ਬਿਨਾਂ ਸੰਭਵ ਨਹੀਂ ਸੀ। ਇਸ ਨੂੰ ਪੂਰਾ ਕਰਨ ਵਿਖਾਉਣ ਲਈ ਸਭ ਨੂੰ ਵਧਾਈਆਂ ਅਤੇ ਧੰਨਵਾਦ ਹੈ।

ਇਹ ਰੀਲਿਜ਼ ਨੋਟਿਸ ਨੂੰ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਅਨੁਵਾਦ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਅਨੁਵਾਦ ਪਰੋਜੈਕਟ ਨਾਲ ਸੰਪਰਕ ਕਰੋ।

ਗਨੋਮ ਰੀਲਿਜ਼ ਨੋਟਿਸ ਨੂੰ ਕਰੀਏਟਿਵ ਕਾਮਨਜ਼ ਸ਼ੇਅਰਲਾਈਕ ੩.੦ ਲਾਈਸੈਂਸ ਅਧੀਨ ਜਾਰੀ ਕੀਤਾ ਗਿਆ ਹੈ। ਕਾਪੀਰਾਈਟ © ਗਨੋਮ ਪ੍ਰੋਜੈਕਟ

ਗਨੋਮ ਕਮਿਊਨਟੀ ਦੀ ਮੱਦਦ ਨਾਲ ਇਹ ਰੀਲਿਜ਼ ਨੋਟਿਸ ਨੂੰ ਓਲਾਵ ਵਿੱਟਰਸ, ਐਡਰੇ ਕਲੱਪੀਰ ਅਤੇ ਐਲਨ ਡੇ ਵਲੋਂ ਕੰਪਾਇਲ ਕੀਤਾ ਗਿਆ।