ਗਨੋਮ 2.18 (ਬਹੁਤ ਸੋਹਣਾ ਬੱਸ)

1. ਗਨੋਮ 2.18 (ਬਹੁਤ ਸੋਹਣਾ ਬੱਸ)

ਗਨੋਮ 2.18 ਆਮ ਵਾਂਗ ਹੀ ਸਮੇਂ ਸਿਰ ਪੂਰਾ ਕੇ ਉਪਲੱਬਧ ਹੋ ਗਿਆ ਹੈ। ਸਭ ਤੋਂ ਵਧੀਆ ਮੁਫ਼ਤ ਡੈਸਕਟਾਪ ਪਹਿਲਾਂ ਤੋਂ ਵਧੀਆ ਦਿੱਖ ਅਤੇ ਮਹਿਸੂਸ ਨਾਲ ਹੈ। ਇਹ ਸਾਡੇ ਸਰਵੋਤਮ ਹੋਣ ਦੇ ਰਾਹ ਵਿੱਚ ਇੱਕ ਹੋਰ ਰੀਲਿਜ਼ ਹੈ। ਇਹ ਵਿੱਚ ਦਿੱਖ ਡਿਜ਼ਾਇਨ ਵਿੱਚ ਸੁਧਾਰ, ਡੈਸਕਟਾਪ ਭਾਗਾਂ ਦੇ ਪਰਦਰਸ਼ਨ ਅਤੇ ਇਕਸਾਰ ਕਾਰਜਾਂ ਦੇ ਵੱਧਦੇ ਭੰਡਾਰ ਨਾਲ ਹੈ। ਵੈੱਬ ਬਰਾਊਜ਼ਰ ਅਤੇ ਸਰੂਪ-ਯੋਗ ਝਰੋਖਾ ਮੈਨੇਜਰ ਦੋ ਵੱਡੇ ਉਦਾਹਰਨ ਵੇਖਣ ਯੋਗ ਹੈ।

ਡੈਸਕਟਾਪ ਵਿੱਚ ਨਿੱਜੀ ਸੁਰੱਖਿਆ ਨੂੰ ਹੁਣ ਪੂਰੀ ਤਰ੍ਹਾਂ ਜੋੜ ਦਿੱਤਾ ਗਿਆ ਹੈ, ਜਿਸ ਨਾਲ ਡਿਜ਼ੀਟਲੀ ਦਸਖਤੀ ਸੰਚਾਰ, ਈ-ਮੇਲ ਅਤੇ ਲੋਕਲ ਫਾਇਲਾਂ ਦੀ ਇੰਕ੍ਰਿਪਸ਼ਨ ਅਤੇ ਨਿੱਜੀ ਕੁੰਜੀਆਂ ਦਾ ਉਪਭੋਗੀ-ਦੋਸਤਾਨਾ ਪਰਬੰਧ ਉਪਲੱਬਧ ਹੋਇਆ ਹੈ। ਅੰਤਰਰਾਸ਼ਟਰੀਕਰਨ ਵਿੱਚ ਸਭ ਦਿਸ਼ਾਵਾਂ ਵਿੱਚ ਤਰੱਕੀ ਹੋਈ ਹੈ, ਜਿਸ ਵਿੱਚ ਲੰਬਕਾਰੀ ਪਾਠ ਖਾਕਾ ਅਤੇ ਅਰਬੀ ਲੋਕਾਲਾਈਜ਼ੇਸ਼ਨ ਕੁਆਲਟੀ ਸਟੈਂਡਰਡ ਨਾਲ ਤਿਆਰ ਹੈ। ਤਿਆਰ ਰੀਲਿਜ਼ ਵਿੱਚ ਡਿਵੈਲਪਰਾਂ ਲਈ ਲੋੜੀਦੇ ਸੰਦ ਜੋੜੇ ਗਏ ਹਨ, ਜਿਸ ਨਾਲ ਗਨੋਮ ਉਪਭੋਗੀਆਂ ਲਈ ਹੋਰ ਅਤੇ ਵਧੀਆ ਸਾਫਟਵੇਅਰ ਹੋਰ ਜੋੜੇ ਜਾ ਸਕਣਗੇ।

ਹੋਰ ਖਾਸ ਕੀ ਹੈ, ਅਸੀਂ ਪਹਿਲੀਂ ਵਾਰ ਆਨਲਾਇਨ ਖੇਡਾਂ, ਇੱਕ 3D ਸਤਰੰਜ਼ ਅਤੇ ਨਾ-ਖਤਮ ਹੋਣ ਵਾਲੀ ਸੁਡੋਕੁ ਮਨੋਰੰਜਨ ਦੇ ਰਹੇ ਹਾਂ।

ਗਨੋਮ ਡੈਸਕਟਾਪ ਡੇਬੀਅਨ, ਫੇਡੋਰਾ, ਮੈਨਡਿਰਵਾ, ਓਪਨਸਲਾਰਸ, ਰੈੱਡ ਹੈੱਟ, SLED ਅਤੇ ਉਬਤੂੰ ਓਪਰੇਟਿੰਗ ਸਿਸਟਮ ਨਾਲ ਮੁਫ਼ਤ ਅਤੇ ਵਪਾਰਕ ਤੌਰ ਉੱਤੇ ਵੰਡਿਆ ਜਾਵੇਗਾ। ਗਨੋਮ XO (ਇੱਕ ਬੱਚਾ ਇੱਕ ਲੈਪਟਾਪ (OLPC) ਦਾ ਭਾਗ ਹੈ ਅਤੇ ਮੋਬਾਇਲ ਜੰਤਰਾਂ ਲਈ ਭੰਡਾਰ ਵਧਾ ਰਿਹਾ ਹੈ। ਉਪਭੋਗੀ ਗਨੋਮ 2.18 ਉੱਤੇ ਹੱਥ ਪਹਿਲਾਂ ਹੀ ਸਾਡੇ ਲਾਇਵ ਡੈਮੋ ਜਾਂ ਹੋਰ ਡਿਸਟਰੀਬਿਊਸ਼ਨ ਵਲੋਂ ਰੀਲਿਜ਼ ਟੈਸਟ ਵਰਜਨ ਉੱਤੇ ਅਜ਼ਮਾਂ ਸਕਦੇ ਹਨ। ਫੁੱਟਵੇਅਰ ਲਵੋ (Get Footware) ਸਫ਼ਾ ਵੇਖੋ ਅਤੇ ਕੋਸ਼ਿਸ਼ ਕਰੋ।

2. ਹੋਰ ਵੇਰਵੇ ਵਿੱਚ

ਹਰੇਕ
  • ਟੋਮਬਾਏ, ਇੱਕ ਨੋਟ ਲੈਣ ਲਈ ਐਪਲਿਟ, ਤੁਹਾਨੂੰ ਤੁਹਾਡੇ ਸਭ ਤੋਂ ਖਾਸ ਕੰਮਾਂ ਨੂੰ ਟਰੈਕ ਕਰਨ ਲਈ ਪਿੰਨ ਕਰੋ, ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਛੇਤੀ ਨਾਲ ਲੱਭਿਆ ਜਾ ਸਕੇ।
  • ਟੋਮਬਾਏ ਦੀ ਵਰਤੋਂ ਨਾਲ ਹੁਣ ਨਵੀਆਂ ਲਿਸਟਾਂ ਸਿਰਫ਼ * ਜਾਂ ਇੱਕ - ਜੋੜਕੇ ਹੀ ਬਣਾਓ।
  • ਆਪਣੇ ਕੰਮ ਤੋਂ ਕਦੇ ਨਾ ਖੁੰਝੋ ਅਤੇ ਬਿਲਕੁੱਲ ਉੱਥੋਂ ਹੀ ਸ਼ੁਰੂ ਕਰੋ, ਜਿੱਥੇ ਤੁਸੀਂ ਆਪਣੀਆਂ ਖੁੱਲ੍ਹੀਆਂ ਫਾਇਲਾਂ ਨੂੰ ਛੱਡਿਆ ਸੀ, ਜਾਂ ਨਵੇਂ ਡੈਸਕਬਾਰ ਐਪਲਿਟ ਵਿੱਚ ਨਵੇਂ ਰੂਪਾਂ ਦੀ ਖੋਜ ਕਰੋ।
  • ਗਨੋਮ ਦੇ ਡਿਸਕ ਵਰਤੋਂ ਜਾਂਚਕਾਰ ਵਿੱਚ ਨਵੇਂ ਰਿੰਗ ਚਾਰਟ ਨਾਲ ਪਤਾ ਕਰੋ ਕਿ ਤੁਹਾਡੀ ਡਿਸਕ ਥਾਂ ਕਿਧਰ ਵਰਤੋਂ ਜਾ ਰਹੀ ਹੈ।
  • ਗਨੋਮ ਊਰਜਾ ਮੈਨੇਜਰ ਦਾ ਤੁਹਾਡੇ ਪ੍ਰੋਸੈਸਰ ਉੱਤੇ ਕੰਟਰੋਲ ਨਾਲ ਬੈਟਰੀ ਊਰਜਾ ਸੰਭਾਲੋ
  • ਭਾਵੇਂ ਤੁਹਾਡੇ ਕੋਲ ਦੋ ਮਾਨੀਟਰ ਹਨ ਜਾਂ ਨਹੀਂ, ਗਨੋਮ ਦਸਤਾਵੇਜ਼ ਦਰਸ਼ਕ ਹੁਣ ਇੱਕ ਦਸਤਾਵੇਜ਼ ਦੇ ਕਈ ਮੌਕਾ ਇੱਕੋ ਸਮੇਂ ਖੋਲ੍ਹਣ ਲਈ ਤਿਆਰ ਹੈ।
  • ਆਪਣੇ ਦਸਤਾਵੇਜ਼ਾਂ, ਜਿਵੇਂ ਕਿ ਇੱਕ ਵੈੱਬ ਸਫ਼ਾ ਵਿੱਚ ਇਹ ਨਵੇਂ ਅਤੀਤ ਫੀਚਰ ਨਾਲ ਵਰਤੋਂ।
  • ਵਧੀਆ ਛਪੇ ਸਲਾਇਡ ਨੋਟ ਦਿਓ ਅਤੇ ਆਪਣੇ ਦਰਸ਼ਕਾਂ ਨੂੰ ਈਵੇਨਸ ਦੇ ਨਵੇਂ ਪੇਸ਼ਕਾਰੀ ਢੰਗ ਨਾਲ ਬੰਨ੍ਹ ਕੇ ਰੱਖੋ।
  • ਆਪਣੇ ਦਸਤਾਵੇਜ਼ਾਂ ਉੱਤੇ ਸੀ-ਹਾਰਸ, GNU ਪ੍ਰਾਈਵੇਸੀ ਗਾਰਡ ਲਈ ਇੰਟਰਫੇਸ, ਦੀ ਵਰਤੋਂ ਕਰਕੇ ਡਿਜ਼ੀਟਲ ਦਸਤਖਤ ਜਾਂ ਪਰਮਾਣਿਤ ਕਰੋ।
  • ਸੀ-ਹਾਰਸ ਨੂੰ ਆਪਣੇ ਡੈਸਕਟਾਪ ਅਤੇ ਆਪਣੀ OpenGPG ਅਤੇ SSH ਕੁੰਜੀਆਂ ਦੀ ਸੁਰੱਖਿਆ ਦਾ ਪਰਬੰਧ ਕਰੋ।
ਡਿਵੈਲਪਰ
  • ਨਵਾਂ ਗਲੇਡ ਗਰਾਫ਼ਿਕਲ ਇੰਟਰਫੇਸ ਬਿਲਡਰ ਦੀ ਵਰਤੋਂ ਕਰਕੇ ਤੇਜ਼ ਕਾਰਜ ਬਣਾਓ।
  • ਇੱਕ ਕੇਂਦਰੀ ਸਹਾਇਤਾ ਸਿਸਟਮ ਦੀ ਵਰਤੋਂ ਕਰਕੇ ਆਪਣੇ ਸਭ ਹਵਾਲਾ ਦਸਤਾਵੇਜ਼ ਵੇਖੋ।
  • ਬੱਗ ਰਿਪੋਰਟਿੰਗ ਸੁਧਾਰਿਆ ਗਿਆ ਹੈ ਤਾਂ ਕਿ ਗਨੋਮ ਲਗਾਤਾਰ ਵਧੀਆ ਬਣਦਾ ਰਹੇ।

3. ਮੌਜ-ਮਸਤੀ

  • ਆਪਣੇ ਆਡੀਓ ਨੂੰ ਹੋਰ ਫਾਰਮੈਟ ਜਿਸ ਵਿੱਚ OGG, MP3 ਜਾਂ ACC ਦੇ ਰੂਪ ਵਿੱਚ ਇੰਕੋਡ ਕਰੋ!
  • ਆਪਣੇ ਸੰਗੀਤ ਅਤੇ ਮੂਵੀ ਲਈ ਆਵਾਜ਼ ਨਵੇਂ ਅਤੇ ਸੁਧਾਰੇ ਵਾਲੀਅਮ ਕੰਟਰੋਲ ਨਾਲ ਵਧਾਓ, ਜੋ ਕਿ ਤਕਨੀਕੀ ਸਾਊਂਡ ਕਾਰਡਾਂ, ਜਿਸ ਵਿੱਚ Audigy 2 ਸ਼ਾਮਲ ਹੈ, ਲਈ ਸਹਿਯੋਗੀ ਹੈ।
  • ਵੇਹਲ ਕੱਢੋ ਅਤੇ ਸਾਡੀਆਂ ਦੋ ਨਵੀਆਂ ਖੇਡਾਂ ਖੇਡੋ: glChess ਨਾਲ ਸਤਰੰਜ਼, ਜਿੱਥੇ ਤੁਸੀਂ ਇੱਕ ਦੋਸਤ ਨਾਲ ਖੇਡ ਸਕਦੇ ਹੋ ਜਾਂ ਕੰਪਿਊਟਰ ਵਿਰੋਧੀ ਨਾਲ ਪੰਗਾ ਲੈ ਕੇ ਵੇਖ ਸਕਦੇ ਹੋ ਜਾਂ ਖੁਦ ਗਨੋਮ ਸੁਡੋਕੁ ਨਾਲ ਇੱਕ ਸੁਡੋਕੁ, ਇੱਕ ਜਾਪਾਨੀ ਬੁਝਾਰਤ, ਹੱਲ਼ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ।
  • ਇੱਕ ਦੋਸਤ ਨੂੰ ਨਿੱਬਲ, ਲਾਗਨੋ ਜਾਂ ਚਾਰ-ਇੱਕ-ਹੀ-ਕਤਾਰ ਵਰਗੀਆਂ ਆਨਲਾਇਨ ਖੇਡਾਂ ਖੇਡਣ ਲਈ ਤਿਆਰ ਕਰੋ।

4. ਆਪਣਾ ਡੈਸਕਟਾਪ ਸਾਂਝਾ ਕਰੋ

  • ਆਪਣੇ ਡੈਸਕਟਾਪ ਨੂੰ ਸੰਸਾਰ ਵਿੱਚੋਂ ਕਿਸੇ ਵੀ ਥਾਂ ਤੋਂ ਜੁੜੋ।
  • ਜੇ ਤੁਸੀਂ ਕੈਮਰਾ 'ਚ ਆਪਣੀ ਫੋਟੋ ਘੁੰਮਾਉਦੇ ਹੋ ਤਾਂ ਉਹ ਉਸੇ ਰੂਪ ਵਿੱਚ ਹੀ ਰਹਿੰਦੀਆਂ ਹਨ, ਜਦੋਂ ਕਿ ਤੁਸੀਂ ਗਨੋਮ ਦੀ ਅੱਖ ਚਿੱਤਰ ਦਰਸ਼ਕ ਨਾਲ ਵੇਖਦੇ ਹੋ।
  • ਆਪਣੇ ਦੋਸਤਾਂ ਨੂੰ ਦੱਸੋ ਕਿ ਤੁਸੀਂ ਲਾਗਇਨ ਸਕਰੀਨ ਤੋਂ ਆਪਣੇ ਡੈਸਕਟਾਪ (ਵੇਹੜੇ) ਨੂੰ ਕਿਵੇਂ ਆਪਣੀ ਪਸੰਦ ਮੁਤਾਬਕ ਬਦਲ ਸਕਦੇ ਹੋ ਤਾਂ ਕਿ ਤੁਸੀਂ ਆਪਣੇ ਪਸੰਦੀਦਾ ਗਨੋਮ ਕਾਰਜਾਂ ਦੀ ਦਿੱਖ ਬਦਲ ਸਕੋ।

5. ਯੂਨੀਵਰਸਲ ਪਹੁੰਚ

  • ਚੀਨੀ ਅਤੇ ਜਾਪਾਨੀ ਲਈ ਲੰਬਕਾਰੀ ਪਾਠ ਲਈ ਸਹਿਯੋਗ ਜੋੜਿਆ ਗਿਆ ਹੈ।
  • ਪਾਠ-ਤੋਂ-ਬੋਲੀ ਲਈ ਨਵੇਂ ਡਰਾਇਵਰ, ਜਿਸ ਵਿਚ ਲੋਕਿਉਡੋ, ਕੀਪਸਟਰਾਲ ਸਵਿਫਟ, ਅਤੇ ਈ-ਸਪੀਕ ਸ਼ਾਮਲ ਹਨ, ਜੋੜੇ ਗਏ ਹਨ।
  • ਓਰਕਾ ਲਈ ਵਧੀਆ ਸਹਿਯੋਗ ਹੈ।
  • IBMTTS ਇੰਜਣ ਦੀ ਵਰਤੋਂ ਨਾਲ ਚੀਨੀ ਸਹਿਯੋਗ ਲਈ ਸੁਧਾਰ ਕੀਤਾ ਗਿਆ ਹੈ।
  • ਗਨੋਮ ਵੱਡਦਰਸ਼ੀ ਲਈ ਸਹਿਯੋਗ ਸੁਧਾਰਿਆ ਗਿਆ ਹੈ।
  • ਗਨੋਮ ਡਿਕਸ਼ਨਰੀ ਵਿੱਚ ਥਾਈ ਡਿਕਸ਼ਨਰੀ ਜੋੜ ਗਈ।
  • ਗਨੋਮ ਡਿਕਸ਼ਨਰੀ ਵਿੱਚ ਨਤੀਜੇ ਵੇਖਣ ਲਈ ਸੁਧਾਰ ਕੀਤਾ ਗਿਆ ਹੈ।

6. ਗਨੋਮ ਬਾਰੇ

ਅਸੀਂ ਮੁਫ਼ਤ/ਮੁਕਤ ਸਾਫ਼ਟਵੇਅਰ ਬਣਾਉਦੇ ਹਾਂ, ਜੋ ਕਿ ਕੰਪਿਊਟਰ ਨੂੰ ਦੋਸਤਾਨਾ, ਵਰਤੋਂ ਯੋਗ ਅਤੇ ਸ਼ੁਗਲ ਮੇਲੇ ਲਈ ਤਿਆਰ ਕਰਦੇ ਹਨ। ਅਸੀਂ ਇੱਕ ਗਰਾਫ਼ੀਕਲ ਵਾਤਾਵਰਨ ਦਿੰਦੇ ਹਾਂ, ਜੋ ਕਿ ਵਰਤਣ ਲਈ ਆਸਾਨ, ਆਪਸ ਵਿੱਚ ਜੁੜੇ ਹੋਏ ਪ੍ਰੋਗਰਾਮਾਂ ਦਾ ਸੈੱਟ ਅਤੇ ਤੁਹਾਡੇ ਵਲੋਂ ਖੁਦ ਕਾਰਜ ਬਣਾਉਣ ਅਤੇ ਉਨ੍ਹਾਂ ਦੇ ਪਰਬੰਧ ਕਰਨ ਲਈ ਹੈ।

ਗਨੋਮ ਵਿੱਚ ਕਈ ਦਰਜਨ ਭਾਸ਼ਾਵਾਂ ਹਨ। ਇਹ ਕਈ ਓਪਰੇਟਿੰਗ ਸਿਸਟਮਾਂ ਨਾਲ ਅਨੁਕੂਲ ਹੈ। ਇਹ ਘਰ ਕੰਪਿਊਟਰਾਂ, ਲੈਪਟਾਪਾਂ, ਮੋਬਾਇਲ ਜੰਤਰਾਂ, ਸੁਪਰ-ਕੰਪਿਊਟਰਾਂ, ਅਤੇ ਛੋਟੇ ਇੰਬੈਂਡ ਕਾਰਜ। ਤੁਸੀਂ ਗਨੋਮ ਨੂੰ ਸੰਸਾਰ ਭਰ ਵਿੱਚ ਘਰਾਂ, ਸਕੂਲਾਂ, ਦਫ਼ਤਰਾਂ, ਅਤੇ ਸ਼ਾਇਦ ਆਪਣੇ ਆਂਢ-ਗੁਆਂਢ ਵਿੱਚ ਲੱਭ ਸਕਦੇ ਹੋ।

ਗਨੋਮ ਨੇ ਆਪਣੀ ਸਾਦਗੀ ਅਤੇ ਵਰਤੋਂ ਦੀ ਆਸਾਨੀ ਕਰਕੇ ਬਹੁਤ ਮਾਣ ਖੱਟਿਆ ਹੈ। ਅਸੀਂ ਸਾਫਟਵੇਅਰਾਂ ਨੂੰ ਪਿਆਰ ਕਰਦੇ ਹਨ, ਜੋ ਸਿਰਫ਼ ਕੰਮ ਕਰਦੇ ਹਨ: ਲਾਜ਼ੀਕਲ, ਸਾਫ਼, ਅਨੁਭਵ ਸਮੇਤ ਅਤੇ ਮਤਲਬ ਰੱਖਣ। ਵੇਰਵੇ ਲਈ ਧਿਆਨ ਦੇਣ ਦੀ ਹਮੇਸ਼ਾਂ ਸ਼ਲਾਘਾ ਕੀਤੀ ਜਾਂਦੀ ਹੈ: ਅਸੀਂ ਇੰਟਰਫੇਸ ਦੇ ਨਾਲ ਨਾਲ ਅੰਦਰੂਨੀ ਕਾਰਵਾਈਆਂ ਵਿੱਚ ਲਗਾਤਾਰ ਸੁਧਾਰ ਸਹੱਪਣ ਅਤੇ ਇਕਸਾਰਤਾ ਦੀ ਭਾਲ ਰਾਹੀਂ ਕਰਦੇ ਰਹਿੰਦੇ ਹਾਂ।

ਇਹ ਵੱਡੇ ਪ੍ਰੋਜੈਕਟ ਦਾ ਪਰਬੰਧ ਦਾ ਭਾਰ ਗਨੋਮ ਫਾਊਂਡੇਸ਼ਨ ਉੱਤੇ ਨਿਰਭਰ ਕਰਦਾ ਹੈ, ਜੋ ਕਿ ਇੱਕ ਸੰਗਠਨ ਹੈ, ਜੋ ਕਿ ਵਲੰਟੀਅਰਾਂ, ਪ੍ਰੋਫੈਸ਼ਨਲਾਂ ਅਤੇ ਕੰਪਨੀਆਂ ਉੱਤੇ ਨਿਰਭਰ ਹੈ।

ਗਨੋਮ ਦੇ ਸਭ ਤੋਂ ਵਧੀਆ ਅਨੁਭਵ ਬਾਰੇ ਹੋਰ ਸਿੱਖਣ ਲਈ www.gnome.org ਵੇਖੋ।