ਗਨੋਮ ੩.੨ ਲਈ ਭਵਿੱਖ ਦੀ ਨਜ਼ਰ
ਗਨੋਮ 3.x ਦਾ ਅਗਲਾ ਰੀਲਿਜ਼ ਸਤੰਬਰ/ਅਕਤੂਬਰ ੨੦੧੧ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਹੈ। ੩.੦ ਵਿੱਚ ਕਈ ਨਵੇਂ ਫੀਚਰ ਅਤੇ ਸੁਧਾਰ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜਿਸ ਵਿੱਚ ਸਰਗਰਮੀ ਝਲਕ ਵਿੱਚ ਡੌਕੂਮੈਂਟ ਇੰਟਰਫੇਸ ਜੋੜਨਾ, ਉਪਰਲੀ ਪੱਟੀ ਵਿੱਚ ਐਪਲੀਕੇਸ਼ਨ ਮੇਨੂ ਨੂੰ ਵਧਾਉਣਾ, ਡੌਕੂਮੈਂਟ ਸਾਂਝਾ ਕਰਨ ਅਤੇ ਵੈੱਬ ਅਕਾਊਂਟ ਲਈ ਸਾਂਝੀ ਸੈਟਿੰਗ ਉਪਲੱਬਧ ਕਰਵਾਉਣਾ ਸ਼ਾਮਲ ਹੈ।