ਗਨੋਮ ਇੰਸਟਾਲ ਕਰਨਾ
ਤੁਸੀਂ ਗਨੋਮ ੨.੩੦ ਨੂੰ ਲਾਈਵ ਮੀਡਿਆ ਤੋਂ ਵਰਤ ਕੇ ਵੇਖ ਸਕਦੇ ਹੋ, ਜਿਸ ਵਿੱਚ ਗਨੋਮ ੨.੩੦ ਦੇ ਸਭ ਸਾਫਟਵੇਅਰ ਵੁਰਚੁਅਲ ਮਸ਼ੀਨ ਵਿੱਚ ਦਿੱਤੇ ਗਏ ਹਨ। ਤੁਸੀਂ ਵੁਰਚੁਅਲ ਈਮੇਜ਼ ਦੀ ਵਰਤੋਂ ਕਰਕੇ ਤਾਜ਼ਾ ਗਨੋਮ ਨੂੰ QEMU, KVM, ਵੁਰਚੁਅਲਬਾਕਸ ਜਾਂ VMWare ਨਾਲ ਵਰਤ ਕੇ ਵੇਖ ਸਕਦੇ ਹੋ। ਗਨੋਮ ਲਾਈਵ ਮੀਡਿਏ ਨੂੰ ਗਨੋਮ ਬਿੱਟਟੋਰੈੱਟ ਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ।
ਆਪਣੀ ਮਸ਼ੀਨ ਉੱਤੇ ਗਨੋਮ ੨.੩੦ ਨੂੰ ਇੰਸਟਾਲ ਕਰਨ ਜਾਂ ਅੱਪਗਰੇਡ ਕਰਨ ਲਈ, ਅਸੀਂ ਤੁਹਾਨੂੰ ਆਪਣੀ ਡਿਸਟਰੀਬਿਊਸ਼ਨ ਜਾਂ ਵੇਂਡਰ ਤੋਂ ਹੀ ਪੈਕੇਜ ਇੰਸਟਾਲ ਕਰਨ ਦੀ ਸਿਫਾਰਸ਼ ਕਰਦੇ ਹਾਂ। ਪਾਪੂਲਰ ਡਿਸਟਰੀਬਿਊਸ਼ਨਾਂ ਗਨੋਮ ੨.੩੦ ਨੂੰ ਛੇਤੀ ਹੀ ਉਪਲੱਬਧ ਕਰਵਾ ਰਹੀਆਂ ਹਨ, ਅਤੇ ਕੁਝ ਲਈ ਡਿਵੈਲਪਮੈਟ ਵਰਜਨ ਗਨੋਮ ੨.੩੦ ਨਾਲ ਪਹਿਲਾਂ ਹੀ ਉਪਲੱਬਧ ਹਨ। ਤੁਸੀਂ ਉਨ੍ਹਾਂ ਡਿਸਟਰੀਬਿਊਸ਼ਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ, ਜੋ ਕਿ ਗਨੋਮ ਨੂੰ ਦੇਣਗੀਆਂ ਅਤੇ ਉਨ੍ਹਾਂ ਦੇ ਨਵੇਂ ਵਰਜਨ ਬਾਰੇ ਜਾਣਕਾਰੀ ਵੀ ਲੈ ਸਕਦੇ ਹੋ, ਇਸ ਵਾਸਤੇ ਫੁੱਟਵੇਅਰ ਲਵੋ ਪੇਜ਼ ਵੇਖੋ।
ਜੇਕਰ ਤੁਸੀਂ ਬਹਾਦਰ ਹੋ ਅਤੇ ਤੁਹਾਡੇ ਕੋਲ ਸਬਰ ਹੈ ਅਤੇ ਤੁਸੀਂ ਗਨੋਮ ਨੂੰ ਸਰੋਤ ਤੋਂ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਕਿਸੇ ਬਿਲਡ ਸੰਦ ਦੀ ਵਰਤੋਂ ਕਰਨ ਦੀ ਸਿਫਾਰਸ਼ ਕਰਦੇ ਹਾਂ। git ਤੋਂ ਨਵਾਂ ਗਨੋਮ ਬਣਾਉਣ ਵਾਲਾ jhbuild ਸੰਦ ਵੀ ਉਪਲੱਬਧ ਹੈ। ਤੁਸੀਂ jhbuild ਦੀ ਵਰਤੋਂ gnome-2.30 ਮੋਡੀਊਲ-ਸੈੱਟ ਦੀ ਵਰਤੋਂ ਕਰਕੇ ਗਨੋਮ ੨.੩੦.x ਬਣਾਉਣ ਲਈ ਵੀ ਕਰ ਸਕਦੇ ਹੋ।
ਹਾਲਾਂਕਿ ਕਿ ਗਨੋਮ ਨੂੰ ਰੀਲਿਜ਼ ਟਾਰਬਾਲ ਰਾਹੀਂ ਸਿੱਧਾ ਬਣਾਉਣਾ ਸੰਭਵ ਤਾਂ ਹੈ, ਤਾਂ ਵੀ ਅਸੀਂ ਤੁਹਾਨੂੰ JHBuild ਟੂਲ ਵਰਤਣ ਦੀ ਹੀ ਸਿਫਾਰਸ਼ ਕਰਦੇ ਹਾਂ।