ਯੂਨੀਵਰਸਲ ਪਹੁੰਚ
- ਚੀਨੀ ਅਤੇ ਜਾਪਾਨੀ ਲਈ ਲੰਬਕਾਰੀ ਪਾਠ ਲਈ ਸਹਿਯੋਗ ਜੋੜਿਆ ਗਿਆ ਹੈ।
- ਪਾਠ-ਤੋਂ-ਬੋਲੀ ਲਈ ਨਵੇਂ ਡਰਾਇਵਰ, ਜਿਸ ਵਿਚ ਲੋਕਿਉਡੋ, ਕੀਪਸਟਰਾਲ ਸਵਿਫਟ, ਅਤੇ ਈ-ਸਪੀਕ ਸ਼ਾਮਲ ਹਨ, ਜੋੜੇ ਗਏ ਹਨ।
- ਓਰਕਾ ਲਈ ਵਧੀਆ ਸਹਿਯੋਗ ਹੈ।
- IBMTTS ਇੰਜਣ ਦੀ ਵਰਤੋਂ ਨਾਲ ਚੀਨੀ ਸਹਿਯੋਗ ਲਈ ਸੁਧਾਰ ਕੀਤਾ ਗਿਆ ਹੈ।
- ਗਨੋਮ ਵੱਡਦਰਸ਼ੀ ਲਈ ਸਹਿਯੋਗ ਸੁਧਾਰਿਆ ਗਿਆ ਹੈ।
- ਗਨੋਮ ਡਿਕਸ਼ਨਰੀ ਵਿੱਚ ਥਾਈ ਡਿਕਸ਼ਨਰੀ ਜੋੜ ਗਈ।
- ਗਨੋਮ ਡਿਕਸ਼ਨਰੀ ਵਿੱਚ ਨਤੀਜੇ ਵੇਖਣ ਲਈ ਸੁਧਾਰ ਕੀਤਾ ਗਿਆ ਹੈ।
