ਗਨੋਮ 2.16 ਵੱਲ...
ਕੁਦਰਤੀ ਤੌਰ ਉੱਤੇ ਹੀ ਗਨੋਮ 2.14 ਨਾਲ ਵਿਕਾਸ ਰੁਕ ਨਹੀਂ ਜਾਵੇਗਾ। ਗਨੋਮ 2.14 ਦੇ ਠੀਕ ਛੇ ਮਹੀਨੇ ਬਾਅਦ, ਗਨੋਮ 2.16 ਜਾਰੀ ਹੋਵੇਗਾ, ਜੋ ਕਿ ਆਪਣੇ ਪੁਰਾਣੇ ਵਰਜਨ ਨਾਲੋਂ ਅੱਗੇ ਹੋਵੇਗਾ।
ਗਨੋਮ 2.16 ਵਿੱਚ ਸ਼ਾਮਿਲ ਹੋਣ ਦੀ ਉਮੀਦ ਕੀਤੀ ਗਈ ਹੈ:
- GTK+ 2.10, ਜਿਸ ਵਿੱਚ ਪਰੋਜੈੱਕਟ ਰੀਡਲੇ ਤੋਂ ਕਾਫ਼ੀ ਕੰਮ ਲਿਆ ਗਿਆ ਹੈ।
- ਕਾਈਰੋ 1.2 ਅਧਾਰਿਤ ਸਰੂਪ
- ਲਿਖਣ, ਐਲਫ਼ਾ ਬਲਿਡਿੰਗ, ਛਾਂਵਾਂ, ਝਰੋਖਾ ਪਾਰਦਰਸ਼ਤਾ ਅਤੇ ਹੋਰ ਲਈ ਸਹਿਯੋਗ
- ਗਨੋਮ ਊਰਜਾ ਪਰਬੰਧਕ ਰਾਹੀਂ ਸ਼ਾਮਿਲ ਊਰਜਾ ਪਰਬੰਧ ਸਹਿਯੋਗ
- ਖੋਜੀਆਂ ਲਈ ਨਵੇਂ ਵਿਦਗਿਟ, ਜਿਸ ਵਿੱਚ ਸੂਚਨਾ ਅਤੇ ਛਪਾਈ ਵਿਦਗਿਟ ਸ਼ਾਮਿਲ ਹਨ
ਗਨੋਮ 2.16 ਬਾਰੇ ਨਿਸ਼ਾਨੇ ਛੇਤੀ ਹੀ ਤਹਿ ਹੋਣ ਜਾਣਗੇ, ਕਿਉਂਕਿ ਖੋਜ ਸ਼ੁਰੂ ਵੀ ਹੋ ਗਈ ਹੈ। ਹੋਰ ਜਾਣਕਾਰੀ ਲਈ ਖੋਜ ਸਫ਼ਾ ਵੇਖੋ।