ਖੋਜੀਆਂ ਲਈ ਨਵਾਂ ਕੀ ਹੈ
ਗਨੋਮ 2.12 ਵਿਕਾਸ ਪਲੇਟਫਾਰਮ ਸੁਤੰਤਰ ਧਿਰ ਖੋਜੀਆਂ ਅਤੇ ਗਨੋਮ ਵੇਹੜਾਂ ਖੋਜੀਆਂ ਨੂੰ ਇੱਕ ਸਥਿਰ ਅਧਾਰ ਦਿੰਦਾ ਹੈ। ਗਨੋਮ 2.12 ਵਿੱਚ ਕੁਝ ਉਪਭੋਗੀ-ਦਿੱਖ ਅਤੇ API ਸੁਧਾਰ ਹਨ, ਜਦੋਂ ਕਿ ਪਿੱਠਵਰਤੀ ਅਨੁਕੂਲਤਾ ਅਤੇ API-ਸਥਿਰਤਾ ਨੂੰ ਬਣਾਈ ਰੱਖਿਆ ਗਿਆ ਹੈ। ਇਸ ਨੇ ਖੋਜੀਆਂ ਨੂੰ ਯੂਨੈਕਸ ਅਤੇ ਵਿੰਡੋ ਲਈ ਉੱਤੇ ਚੱਲਣ ਵਾਲੇ ਕਾਰਜ ਵਿਕਾਸ ਨੂੰ ਆਸਾਨ ਕਰ ਦਿੱਤਾ ਹੈ ਅਤੇ ਹੋਰ ਵੇਹੜਿਆਂ ਵਿੱਚ ਆਪਸੀ ਸਬੰਧਾਂ ਦੇ ਵਿਕਾਸ ਲਈ ਖਾਸ ਮਿਆਰ ਵਰਤਿਆ ਹੈ।
- 3.1. GTK+ ਸੁਧਾਰ
- 3.2. ਅੰਤਰ-ਪਲੇਟਫਾਰਮ
- 3.3. ਮਿਆਰੀ ਕੰਪਾਇਲੇਸ਼ਨ
3.1. GTK+ ਸੁਧਾਰ
ਗਨੋਮ 2.12 ਵਿੱਚ GTK+ 2.8 ਕੁਝ ਬਹੁਤ ਹੀ ਖਾਸ ਉਪਭੋਗੀ-ਦਿੱਖ ਫੀਚਰ ਉਪਲੱਬਧ ਕਰਵਾਉਦੀ ਹੈ।, ਜਿਵੇਂ ਕਿ
- GTK+ ਹੁਣ ਫਰੀਡਿਸਕਟਾਪ ਕਾਈਰੋ ਡਰਾਇੰਗ API ਦੀ ਵਰਤੋਂ ਕਰਦੀ ਹੈ, ਪਸੰਦੀਦਾ ਸਹਾਇਕ ਸਹਾਇਕ ਡਰਾਇੰਗ ਨੂੰ ਬਣਾਉਣਾ ਅਸਾਨ ਕਰ ਦਿੱਤਾ ਹੈ ਅਤੇ ਨਵੇਂ ਪਰਭਾਵਾਂ ਦੇ ਯੋਗ ਬਣਾਇਆ ਹੈ। ਭਵਿੱਖ ਵਿੱਚ, ਇਹ ਗਨੋਮ ਨੂੰ ਨਵੇਂ ਗਰਾਫਿਕਸ ਪਰਭਾਵਾਂ ਨੂੰ ਵਰਤਣ ਅਤੇ ਜੰਤਰ ਪਰਵੇਸ਼ਕ ਦਾ ਲਾਭ ਲੈਣ ਦੇ ਯੋਗ ਕਰਨ ਨਾਲ ਨਾਲ ਸਾਡੇ ਛਪਾਈ API ਨੂੰ ਸੁਧਾਰਨ ਲਈ ਕੰਮ ਕਰੇਗਾ।
- ਚੁੱਕਣ ਅਤੇ ਸੁੱਟਣ ਨੂੰ ਹੈਂਡਲ ਕਰਨ ਨੂੰ ਸੁਧਾਰਿਆ ਗਿਆ ਹੈ ਅਤੇ ਜਦੋਂ ਤੁਸੀਂ ਚੁੱਕੋਗੇ ਤਾਂ ਤੁਸੀਂ ਪਾਠ ਦੀ ਝਲਕ ਬਲਾਕ ਵਿੱਚ ਵੇਖ ਸਕਦੇ ਹੋ।
ਇਹਨਾਂ ਤਬਦੀਲੀਆਂ ਤੋਂ ਇਲਾਵਾ, ਕਈ ਨਵੇਂ API ਜੋੜੇ ਗਏ ਹਨ, ਜੋ ਸਭ GTK-ਅਧਾਰਿਤ ਕਾਰਜ ਬਿਨਾਂ ਮੁੜ-ਕੰਪਾਇਲ ਕੀਤੇ ਹੀ ਇਸਤੇਮਾਲ ਕਰ ਸਕਦੇ ਹਨ, ਜਿਸ ਨਾਲ ਖੋਜੀਆਂ ਨੂੰ ਬਹੁਤ ਸੌਖ ਹੋ ਜਾਵੇਗੀ। ਇਹਨਾਂ ਵਿੱਚ ਸ਼ਾਮਲ ਹਨ:
- GtkFileChooser ਸੰਭਾਲਣ ਢੰਗ ਵਿੱਚ ਇੱਕ ਫਾਇਲ ਦੇ ਉੱਪਰ ਲਿਖਣ ਦੀ ਪੁਸ਼ਟੀ ਕਰਦਾ ਵਾਰਤਾਲਾਪ ਵੇਖਾ ਸਕਦਾ ਹੈ।
- GtkWindow ਵਿੱਚ ਇੱਕ ਲੋੜੀਦਾ ਇਸ਼ਾਰਾ, ਝਰੋਖਾ ਪਰਬੰਧਕ ਨੂੰ ਹਦਾਇਤ ਕਰਦਾ, ਕਿਸੇ ਵੀ ਮੌਕੇ ਲਈ, ਝਰੋਖੇ ਦੇ ਸਿਰਲੇਖ ਵਿੱਚ ਝਲਕਾ ਸਕਦਾ ਹੈ।
- GtkIconView ਨੇ GtkLayout ਇੰਟਰਫੇਸ ਨੂੰ ਹੁਣ ਸਥਾਪਤ ਕਰ ਲਿਆ ਹੈ, ਅਤੇ ਇਕਾਈਆਂ ਨੂੰ GtkCellRendererCells ਰਾਹੀਂ ਪੇਸ਼ ਕਰ ਸਕਦਾ ਹੈ।
- GtkTextView ਹੁਣ ਤੁਹਾਨੂੰ ਪ੍ਹੈਰਿਆਂ ਦੀ ਪਿੱਠਭੂਮੀ ਦੇਣ ਨੂੰ ਹੁਣ ਮਨਜ਼ੂਰ ਕਰਦਾ ਹੈ, ਅਤੇ ਤੁਸੀਂ ਅਦਿੱਖ ਪਾਠ ਉੱਤੋਂ ਬਹੁਤ ਤੇਜ਼ੀ ਨਾਲ ਲੰਘ ਸਕਦੇ ਹੋ, ਜਦੋਂ ਵੀ ਦੁਹਰਾਉਣਾ ਹੋਵੇ।
- GtkScrolledWindow ਕੋਲ ਸਕਰੋਲ-ਪੱਟੀਆਂ ਨੂੰ ਪਰਾਪਤ ਕਰਨ ਲਈ ਫੰਕਸ਼ਨ ਹੈ।
- GtkMenu ਹੁਣ ਲੰਬਕਾਰੀ (ਘੁੰਮਦੇ) ਮੇਨੂ ਲਈ ਸਹਾਇਕ ਹੈ, ਅਤੇ ਇਹ ਕੀ-ਬੋਰਡ ਕੇਂਦਰ ਖਾਸ ਕਾਰਜਾਂ ਲਈ ਅਣਡਿੱਠਾ ਵੀ ਕਰ ਸਕਦਾ ਹੈ, ਜਿਵੇਂ ਕਿ ਪਰਦੇ ਉੱਤੇ ਕੀ-ਬੋਰਡ।
- GtkEntryCompletion ਦਾ ਪੋਪਅੱਪ ਮੇਨੂ ਹੁਣ ਇੰਦਰਾਜ਼ ਤੋਂ ਵਧੇਰੇ ਲੰਮਾ ਹੋ ਸਕਦਾ ਹੈ ਅਤੇ ਪੋਪਅੱਪ ਨੂੰ ਅਣਡਿੱਠਾ ਕਰ ਦਿੱਤਾ ਜਾ ਸਕਦਾ ਹੈ, ਜਦੋਂ ਸਿਰਫ਼ ਇੱਕ ਹੀ ਮੇਲ ਹੋਵੇ।
- GtkAboutDialog ਦਾ ਲਾਇਸੈਂਸ ਹੁਣ ਸਮੇਟਿਆ ਜਾ ਸਕਦਾ ਹੈ।
- GtkToolButton ਆਈਕਾਨ ਸਰੂਪਾਂ ਵਿੱਚੋਂ ਹੁਣ ਨਾਮੀਂ ਆਈਕਾਨ ਵਰਤ ਸਕਦਾ ਹੈ ਅਤੇ ਇਹਨਾਂ ਆਈਕਾਨਾਂ ਨੂੰ ਹੁਣ ਉਦੋਂ ਵੀ ਵਰਤਿਆ ਜਾ ਸਕਦਾ ਹੈ, ਜਦੋਂ ਉਹਨਾਂ ਨੂੰ ਸੁੱਟਿਆ ਜਾਦਾ ਹੈ।
- GtkSizeGroup ਲੁਕਵੇਂ ਸਹਾਇਕਾਂ ਨੂੰ ਅਣਡਿੱਠਾ ਕਰ ਸਕਦਾ ਹੈ।
ਇਹਨਾਂ ਦੀ ਪੂਰੀ ਸੂਚੀ ਲਈ GTK+ 2.8 ਵਿੱਚ ਨਵੇਂ API ਨੂੰ ਵੇਖੋ।
3.2. ਅੰਤਰ-ਪਲੇਟਫਾਰਮ
GTK+ ਖੋਜੀਆਂ ਵਿੱਚ ਪਹਿਲਾਂ ਹੀ ਹਰਮਨਪਿਆਰੀ ਹੈ, ਜਿੰਨਾਂ ਨੂੰ ਅੰਤਰ ਪਲੇਟਫਾਰਮ ਲਈ ਸਹਿਯੋਗ ਦੀ ਲੋੜ ਹੈ, ਜਿਸ ਵਿੱਚ ਮਾਈਕਰੋਸਾਫਟ ਵਿੰਡੋ ਦੇ ਨਾਲ ਨਾਲ ਲੀਨਕਸ ਅਤੇ ਯੂਨੈਕਸ ਵਰਜਨ ਹਨ। ਇਸ ਮੌਕੇ ਉੱਤੇ, ਜਿਵੇਂ ਕਿ ਕਲਾਕਾਰ ਆਪਣੇ ਚਿੱਤਰਾਂ ਨੂੰ ਜੈਮਪ ਜਾਂ ਇੰਸਪੇਸ ਦੀ ਵਰਤੋਂ ਲੀਨਕਸ ਜਾਂ ਵਿੰਡੋ ਦੀ ਵਰਤੋਂ ਕਰਕੇ ਸੋਧ ਸਕਦੇ ਹਨ।
ਅਤੇ ਹੁਣ ਕਈ ਹੋਰ ਗਨੋਮ ਲਾਇਬਰੇਰੀਆਂ, ਜਿੰਨਾਂ ਵਿੱਚ ORBit2, libbonobo, libgnome, libbonoboui, libgnomeui ਅਤੇ gnome-vfs, ਨੂੰ ਮਾਈਕਰੋਸਾਫਟ ਵਿੰਡੋ ਉੱਤੇ ਬਣਾਇਆ ਗਿਆ ਹੈ, ਜਿੰਨਾਂ ਨੇ ਗਨੋਮ ਕਾਰਜਾਂ ਨੂੰ ਉਸ ਪਲੇਟਫਾਰਮ ਉੱਤੇ ਬਣਾਉਣਾ ਅਤੇ ਵੰਡਣਾ ਆਸਾਨ ਕਰ ਦਿੱਤਾ ਹੈ। ਹਾਲਾਂਕਿ ਇਹ ਸਹਿਯੋਗ ਮੁਕੰਮਲ ਨਹੀਂ ਹੈ, ਪਰ ਕੁਝ ਕਾਰਜਾਂ ਲਈ ਮੁਕੰਮਲ ਹੈ, ਅਤੇ GTK+ ਤੇ ਗਨੋਮ ਦੇ ਆਉਣ ਵਾਲੇ ਵਰਜਨ ਵਿੱਚ ਇਸ ਨੂੰ ਪੂਰਾ ਕਰਨ ਲੈਣ ਦੀ ਉਮੀਦ ਹੈ।
3.3. ਮਿਆਰੀ ਕੰਪਾਇਲੇਸ਼ਨ
ਗਨੋਮ ਕਈ ਗਰੁੱਪਾਂ ਦੇ ਨਾਲ ਰਲ਼ ਕੇ ਕੰਮ ਕਰਦਾ ਹੈ, ਜਿਵੇਂ ਕਿ freedesktop.org, ਮਿਆਰੀ ਸਹਿਯੋਗ ਗਨੋਮ ਖੋਜੀਆਂ ਅਤੇ ਉਪਭੋਗੀ ਲਈ ਸਭ ਤੋਂ ਫਾਇਦੇ ਦੀ ਗੱਲ਼ ਹੈ। ਆਪਸੀ ਸਹਿਯੋਗ ਨੇ ਉਪਭੋਗੀ ਦੇ ਗਨੋਮ, ਕੇਡੀਈ, ਅਤੇ ਹੋਰ ਕਾਰਜਾਂ ਨੂੰ ਆਪਸ ਵਿੱਚ ਹੋਰ ਵੀ ਸੌਖੀ ਤਰਾਂ ਕੰਮ ਕਰਨ ਦੇ ਯੋਗ ਕਰਕੇ ਤਜਰਬੇ ਵਿੱਚ ਵਾਧਾ ਕੀਤਾ ਹੈ ਅਤੇ ਦਿੱਤੇ ਖੁਲੇ ਅਧਾਰਾਂ ਨੇ ਉਪਭੋਗੀਆਂ ਦੇ ਡਾਟੇ ਨੂੰ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕੀਤੀ ਹੈ ਕਿ ਉਹ ਕਿਸੇ ਮਲਕੀਅਤ ਵਾਲੇ ਫਾਰਮਿਟ ਵਿੱਚ ਨਾ ਉਲਝ ਜਾਣ।
ਗਨੋਮ ਦੇ ਖੋਜੀ ਹੋਰ ਮੁਕਤ ਸਾਫ਼ਟਵੇਅਰ ਸਮਾਜ ਨਾਲ Freedesktop.org ਰਾਹੀਂ ਆਪਸੀ ਤਾਲਮੇਲ ਬਣਾਉਣ ਲਈ ਮਿਆਰ ਤਿਆਰ ਕਰਨ ਲਈ ਕੰਮ ਕਰ ਰਹੇ ਹਨ। ਇਹਨਾਂ ਵਿੱਚ ਸ਼ਾਮਲ ਹਨ: ਸਾਂਝਾ MIME ਡਾਟਾਬੇਸ, ਆਈਕਾਨ ਸਰੂਪ, ਤਾਜ਼ੀਆਂ ਫਾਇਲਾਂ, ਮੇਨੂ, ਵੇਹੜਾ ਇੰਦਰਾਜ਼, ਥੰਮਨੇਲ ਪਰਬੰਧਨ, ਅਤੇ ਸਿਸਟਮ ਟਰੇ ਨਿਯਮ ਹਨ। ਇਸ ਤੋਂ ਇਲਾਵਾ ਗਨੋਮ CORBA, XML, Xdnd, EWMH, XEMBED, XSETTINGS, ਅਤੇ XSMP ਲਈ ਵੀ ਸਹਿਯੋਗੀ ਹੈ।