ਗਨੋਮ ੩.੦ ਰੀਲਿਜ਼ ਨੋਟਿਸ

1. ਜਾਣ ਪਛਾਣ

GNOME 3.0 is a major milestone in the history of the GNOME Project. The release introduces an exciting new desktop which has been designed for today's users and which is suited to a range of modern computing devices. GNOME's developer technologies have been substantially improved for 3.0. Modernized and streamlined, they will enable developers to provide better user experiences with less time and effort. And GNOME 3.0 comes with the same GNOME applications that users know and trust, many of which have received significant enhancements.

ਚਿੱਤਰ 1ਗਨੋਮ ੩.੦

ਗਨੋਮ ੩.੦ ਪਿਛਲੇ ਗਨੋਮ ਰੀਲਿਜ਼ ਵਰਜਨ ੨.੩੨ ਤੋਂ ਠੀਕ ਛੇ ਮਹੀਨਿਆਂ ਪਿੱਛੋਂ ਆਇਆ ਹੈ, ਜੋ ਕਿ ਪਹਿਲਾਂ ਹੀ ਤਿਆਰ ਰਣਨੀਤੀ ਮੁਤਾਬਕ ਹੈ। ਇਸ ਵਿੱਚ ਪਿਛਲੇ ਤਿੰਨ ਸਾਲਾਂ ਦੀ ਸੋਚ ਅਤੇ ਡਿਵੈਲਪਮੈਂਟ ਸ਼ਾਮਲ ਹੈ ਅਤੇ ਇਹ ਪ੍ਰੋਜੈਕਟ ਦਾ ਪਿਛਲੇ ਨੌਂ ਸਾਲਾਂ ਵਿੱਚ ਪਹਿਲਾਂ ਵੱਡਾ ਰੀਲਿਜ਼ ਹੈ।

੩.੦ ਗਨੋਮ ਲਈ ਨਵੇਂ ਪੰਧ ਦੀ ਸ਼ੁਰੂਆਤ ਭਰ ਹੈ। ੩.x ਰੀਲਿਜ਼ ਲੜੀ ਪ੍ਰੋਜੈਕਟ ਦੇ ਪੱਕੇ ਛੇ-ਮਹੀਨਿਆਂ ਦੇ ਵਿਕਾਸ ਚੱਕਰ ਨਾਲ ਜਾਰੀ ਰਹੇਗੀ, ਪਰ ਇਹ ੩.੦ ਵਿੱਚ ਵਿਕਾਸ ਦੇ ਮੁਹਾਣ ਉੱਤੇ ਬਣਨ, ਗਨੋਮ ਯੂਜ਼ਰ ਅਤੇ ਡਿਵੈਲਪਰ ਤਜਰਬੇ ਮੁਤਾਬਕ ਕੀਤੇ ਜਾ ਰਹੇ ਸੁਧਾਰਾਂ ਉੱਤੇ ਨਿਰਭਰ ਰਹੇਗਾ।

ਗਨੋਮ ਪ੍ਰੋਜੈਕਟ ਅੰਤਰਰਾਸ਼ਟਰੀ ਕਮਿਊਨਟੀ ਹੈ, ਜੋ ਕਿ ਵਧੀਆ ਸਾਫਟਵੇਅਰ ਉਪਲੱਬਧ ਕਰਨ ਲਈ ਕੰਮ ਕਰਦੀ ਹੈ। ਸਾਡਾ ਸਾਰਾ ਕੰਮ ਮੁਕਤ/ਮੁਫ਼ਤ ਹੈ, ਜਿਸ ਨੂੰ ਸੋਧਿਆ, ਮੁੜ-ਵੰਡਿਆ ਅਤੇ ਇਸ ਨੂੰ ਬਣਾਉਣ ਲਈ ਯੋਗਦਾਨ ਦੇਣ ਲਈ ਹਰੇਕ ਵਾਸਤੇ ਉਪਲੱਬਧ ਹੈ। ਜੇ ਤੁਸੀਂ ਸਾਡੇ ਉਤਪਾਦ ਨੂੰ ਵਧੀਆ ਬਣਾਉਣਾ ਚਾਹੁੰਦੇ ਹੋ ਤਾਂ ਸਾਡਾ ਹੱਥ ਵਟਾਉ।

2. ਯੂਜ਼ਰਾਂ ਲਈ ਨਵਾਂ ਹੈ

2.1. ਇੱਕ ਨਵਾਂ ਡੈਸਕਟਾਪ

੩.੦ ਨੇ ਨਵਾਂ ਗਨੋਮ ਡੈਸਕਟਾਪ ਤਿਆਰ ਕੀਤਾ ਹੈ। ਸ਼ਾਨਦਾਰ ਅਤੇ ਸੋਹਣੇ ਹੋਣ ਦੇ ਨਾਲ ਨਾਲ ਇਸ ਨੂੰ ਇੰਝ ਤਿਆਰ ਕੀਤਾ ਗਿਆ ਹੈ ਤਾਂ ਕਿ ਲੋਕ ਆਪਣਾ ਕੰਮ ਸੌਖੇ ਢੰਗ ਅਤੇ ਆਪਣੇ ਲੋੜ ਮੁਤਾਬਕ ਕੰਟਰੋਲ ਕਰ ਸਕਣ। ੩.੦ ਡੈਸਕਟਾਪ ਗਨੋਮ ਪ੍ਰੋਜੈਕਟ ਡੈਸਕਟਾਪ ਨੂੰ ਆਮ ਵਰਤੋਂ ਲਈ ਸੌਖਾ ਢੰਗ ਦੇਣ ਦੇ ਮਕਸਦ ਨੂੰ ਅੱਗੇ ਵਧਾਉਦਾ ਹੈ। ਇਸ ਵਿੱਚ ਕਈ ਨਵੇਂ ਫੀਚਰ ਸ਼ਾਮਲ ਹਨ।

ਚਿੱਤਰ 2ਸੰਖੇਪ ਵਿੱਚ ਇੱਕ ਨਜ਼ਰ

2.1.1. ਸਰਗਰਮੀ ਝਲਕ

ਗਨੋਮ ੩ ਡੈਸਕਟਾਪ ਵਿੱਚ ਸਰਗਰਮੀ ਝਲਕ ਇੱਕ ਮੁੱਖ ਫੀਚਰ ਹੈ। ਸਰਗਰਮੀ ਬਟਨ, ਉੱਤੇ ਖੱਬੇ ਕੋਨੇ ਤੋਂ ਜਾਂ ਵਿੰਡੋਜ਼ ਸਵਿੱਚ ਰਾਹੀਂ, ਉਪਲੱਬਧ ਇਸ ਫੀਚਰ ਵਿੱਚ, ਤੁਹਾਡੀਆਂ ਸਭ ਕੰਪਿਊਟਰ ਸਰਗਰਮੀਆਂ ਸ਼ਾਮਲ ਹਨ। ਸੰਖੇਪ ਝਲਕ ਤੁਹਾਨੂੰ ਤੁਹਾਡੀਆਂ ਸਭ ਵਿੰਡੋਜ਼ ਇੱਕ ਵਾਰ ਵੇਖਾਉਣ ਲਈ ਸਹਾਇਕ ਹੈ ਅਤੇ ਕੰਮ ਤੇ ਐਪਲੀਕੇਸ਼ਨ ਚਲਾਉਣਾ ਆਪਸ ਵਿੱਚ ਸੌਖਾ ਹੋ ਗਿਆ ਹੈ।

2.1.2. ਨੋਟੀਫਿਕੇਸ਼ਨ, ਜੋ ਤੁਹਾਡੇ ਲਈ ਕੰਮ ਕਰਦੇ ਹਨ

ਗਨੋਮ ੩.੦ ਵਿੱਚ ਨਵਾਂ ਨੋਟੀਫਿਕੇਸ਼ ਸਿਸਟਮ ਸ਼ਾਮਲ ਕੀਤਾ ਗਿਆ ਹੈ, ਜੋ ਕਿ ਤੁਹਾਨੂੰ ਤੁਹਾਡੇ ਕੰਮ ਉੱਤੇ ਕੰਮ ਜਾਰੀ ਰੱਖਣ ਦੇ ਮਕਸਦ ਨਾਲ ਡਿਜ਼ਾਇਨ ਕੀਤਾ ਗਿਆ ਹੈ। ਨੋਟੀਫਿਕੇਸ਼ਨ ਕੰਮ ਨਹੀਂ ਅਟਕਾਉਂਦਾ ਹੈ ਅਤੇ ਤੁਹਾਡੇ ਲਈ ਸੁਨੇਹਾ ਟਰੇ ਵਿੱਚ ਉਦੋਂ ਤੱਕ ਉਡੀਕ ਕਰਦਾ ਹੈ, ਜਦੋਂ ਤੱਕ ਤੁਸੀਂ ਜਵਾਬ ਦੇਣ ਲਈ ਤਿਆਰ ਨਹੀਂ ਹੁੰਦੇ। ਗਨੋਮ ੩ ਵਿੱਚ ਨੋਟੀਫਿਕੇਸ਼ਨ ਦਿਲ-ਖਿੱਚਵੇਂ ਵੀ ਹਨ: ਉਹਨਾਂ ਨੂੰ ਕਲਿੱਕ ਕਰਨ ਨਾਲ ਤੁਸੀਂ ਸਬੰਧਿਤ ਵਿੰਡੋ ਉੱਤੇ ਚੱਲੇ ਜਾਂਦੇ ਹੋ ਅਤੇ ਉਨ੍ਹਾਂ ਵਿੱਚ ਆਮ ਜਵਾਬ ਦੇਣ ਲਈ ਖਾਸ ਫੀਚਰ ਬਟਨ ਵੀ ਹਨ।

2.1.3. ਇੰਟੀਗਰੇਟਡ ਸੁਨੇਹੇ

ਸੁਨੇਹਿਆਂ ਨੂੰ ਗਨੋਮ ੩ ਡੈਸਕਟਾਪ ਵਿੱਚ ਸਿੱਧਾ ਹੀ ਜੋੜ ਦਿੱਤਾ ਗਿਆ ਹੈ। ਗਨੋਮ ੩.੦ ਨਾਲ ਤੁਸੀਂ ਸੁਨੇਹਾ ਦਾ ਜਵਾਬ ਇਸ ਦੇ ਨੋਟੀਫਿਕੇਸ਼ਨ ਰਾਹੀਂ ਹੀ ਦੇ ਸਕਦੇ ਹੋ ਅਤੇ ਸਕਰੀਨ ਦੇ ਹੇਠਾਂ ਤੋਂ ਪਿਛਲੀ ਗੱਲਬਾਤ ਵੀ ਵੇਖ ਸਕਦੇ ਹੋ, ਜੋ ਕਿ ਸਕਰੀਨ ਦੇ ਹੇਠਾਂ ਸੁਨੇਹੇ ਟਰੇ ਵਿੱਚ ਮੌਜੂਦ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੇ ਸੰਪਰਕਾਂ ਨਾਲ ਵੱਖਰੀ ਵਿੰਡੋ ਵਿੱਚ ਗਏ ਬਿਨਾਂ ਗੱਲਬਾਤ ਕਰ ਸਕਦੇ ਹੋ।

ਚਿੱਤਰ 3ਇਨ-ਲਾਈਨ ਗੱਲਬਾਤ

2.1.4. ਆਪਣੀ ਵਿੰਡੋ ਦੇ ਗਰੁੱਪ ਬਣਾਓ

ਗਨੋਮ ੩ ਦੇ ਨਵੇਂ ਵਰਕਸਪੇਸ ਇੰਟਰਫੇਸ ਨੇ ਤੁਹਾਡੀਆਂ ਵਿੰਡੋ ਨੂੰ ਗਰੁੱਪ ਕਰਨ ਦਾ ਕੰਮ ਸੌਖਾ ਬਣਾ ਦਿੱਤਾ ਹੈ ਅਤੇ ਤੁਹਾਡੇ ਕੰਮ ਦੇ ਪਰਬੰਧ ਨੂੰ ਸੌਖਾ ਕਰਨ ਲਈ ਸੌਖਾ ਢੰਗ ਦਿੰਦਾ ਹੈ। ਵਿੰਡੋਜ਼ ਨੂੰ ਵਰਕਸਪੇਸ ਵਿੱਚ ਸੌਖੀ ਤਰ੍ਹਾਂ ਲਿਆ ਅਤੇ ਭੇਜਿਆ ਜਾ ਸਕਦਾ ਹੈ, ਅਤੇ ਵਰਕਸਪੇਸ ਸਵਿੱਚਰ ਵਿੱਚ ਥੰਮਨੇਲ ਨਾਲ ਸਪੇਸ ਵਿੱਚ ਭੇਜਣਾ ਸੌਖਾ ਬਣਾ ਦਿੰਦੀਆਂ ਹਨ।

2.1.5. ਡੈਸਕਟਾਪ ਖੋਜ

ਗਨੋਮ ੩ ਡੈਸਕਟਾਪ ਵਿੱਚ ਵਿਚੇ-ਸ਼ਾਮਲ ਖੋਜ ਸਹੂਲਤ ਹੈ, ਜਿਸ ਨੂੰ ਐਪਲੀਕੇਸ਼ਨ ਚਲਾਉਣ, ਵਿੰਡੋ ਬਦਲਣ ਅਤੇ ਤਾਜ਼ਾ ਡੌਕੂਮੈਂਟ ਤੇ ਸੈਟਿੰਗ ਖੋਲ੍ਹਣ ਲਈ ਵਰਤਿਆ ਜਾ ਸਕਦਾ ਹੈ। ਗਨੋਮ ਪ੍ਰੋਜੈਕਟ ਆਉਣ ਵਾਲੇ ਰੀਲਿਜ਼ਾਂ ਵਿੱਚ ਇਹ ਡੈਸਕਟਾਪ ਖੋਜ ਸਹੂਲਤ ਨੂੰ ਹੋਰ ਅੱਗੇ ਵਧਾਏਗਾ।

ਚਿੱਤਰ 4ਡੈਸਕਟਾਪ ਖੋਜ

2.1.6. ਸੈਟਿੰਗ ਫਰੇਮਵਰਕ ਦਾ ਨਵਾਂ ਡਿਜ਼ਾਇਨ

GNOME 3.0 includes a new settings browser which allows you to explore your system settings from the same window as well as to search for settings panels. GNOME's systems settings have also been reorganized for 3.0, making it straightforward to find the setting you want, and many settings panels have also been redesigned to make them easier to use.

2.1.7. ਵਿਸ਼ੇ ਮੁਤਾਬਕ ਮੱਦਦ

GNOME 3 features new topic-oriented help, which has been designed to enable you to find the answers you need without sifting through lengthy manuals. Huge performance improvements and faster searches in the GNOME help browser mean that you will spend less time looking for the advice you are looking for.

2.1.8. ਅਤੇ ਇਹ ਸਭ ਖਤਮ ਨਹੀਂ ਹੋਇਆ…

ਗਨੋਮ ੩ ਡੈਸਕਟਾਪ ਵਿੱਚ ਕੋਈ ਹੋਰ ਵੀ ਫੀਚਰ ਸ਼ਾਮਲ ਹਨ। ਉਹਨਾਂ ਵਿੱਚੋਂ ਕੁਝ ਹਨ:

  • ਤੁਹਾਡੀਆਂ ਪਸੰਦੀਆਂ ਐਪਲੀਕੇਸ਼ਨ ਰੱਖਣ ਦੀ ਥਾਂ, ਜਿਸ ਨੂੰ ਡੈਸ਼ ਕਹਿੰਦੇ ਹਨ।
  • ਨਾਲ-ਨਾਲ ਵਿੰਡੋ ਰੱਖਣਾ (ਟਿਲਿਗ), ਤਾਂ ਕਿ ਤੁਸੀਂ ਦੋ ਵਿੰਡੋਜ਼ ਨੂੰ ਇੱਕੋ ਵਾਰ ਵਰਤ ਸਕੋ।
  • ਨਵੇਂ ਵਾਲਪੇਪਰ, ਜਿਸ ਵਿੱਚ ਡਿਫਾਲਟ ਗਨੋਮ ਵਾਲਪੇਪਰ ਵੀ ਸ਼ਾਮਲ ਹੈ।
  • ਬਹੁਤ ਹੀ ਸੋਹਣਾ ਦਿੱਖ ਥੀਮ ਅਤੇ ਸ਼ਾਨਦਾਰ ਨਵੇਂ ਗਨੋਮ ਫੋਂਟ, ਜਿਸ ਨੂੰ ਕੇਨਟਰਿੱਲ ਕਿਹਾ ਹੈ।

2.1.9. ਹੋਰ ਜਾਣਕਾਰੀ

ਗਨੋਮ ੩ ਡੈਸਕਟਾਪ ਬਾਰੇ ਹੋਰ ਜਾਣਕਾਰੀ ਲੈਣ ਲਈ, ਜਿਸ ਵਿੱਚ ਵਿਡੀਓ ਵੀ ਸ਼ਾਮਲ ਹਨ, ਗਨੋਮ ੩ ਵੈੱਬਸਾਈਟ ਉੱਤੇ ਜਾਓ।

2.2. ਐਪਲੀਕੇਸ਼ਨ

ਗਨੋਮ ਦੀਆਂ ਐਪਲੀਕੇਸ਼ਨ ਨੇ ੩.੦ ਲਈ ਬਹੁਤ ਹੀ ਵੱਡੇ ਪੱਧਰ ਉੱਤੇ ਸੁਧਾਰ ਕੀਤੇ ਹਨ ਅਤੇ ਉਹਨਾਂ ਨੂੰ ਸਭ ਨੂੰ ਦੱਸਣਾ ਤਾਂ ਅਸੰਭਵ ਜਿਹਾ ਹੈ। ਫੇਰ ਵੀ ਰੀਲਿਜ਼ ਵਿੱਚ ਸ਼ਾਮਲ ਕੀਤੇ ਗਏ ਸਭ ਤੋਂ ਵੱਡੇ ਸੁਧਾਰਾਂ ਬਾਰੇ ਜਾਣਕਾਰੀ ਅੱਗੇ ਦਿੱਤੀ ਹੈ।

ਚਿੱਤਰ 5ਨਟੀਲਸ ਫਾਇਲ ਬਰਾਊਜ਼ਰ

2.2.1. ਫਾਇਲ ਬਰਾਊਜ਼ਰ ਦਾ ਨਵੇਂ ਸਿਰਿਓ ਮੁੜ-ਡਿਜ਼ਾਇਨ

ਨਟੀਲਸ, ਗਨੋਮ ਦਾ ਫਾਇਲ ਮੈਨੇਜਰ, ਨੂੰ ੩.੦ ਲਈ ਨਵਾਂ ਡਿਜ਼ਾਇਨ ਦਿੱਤਾ ਗਿਆ ਹੈ। ਨਵਾਂ ਡਿਜ਼ਾਇਨ ਬਹੁਤ ਹੀ ਸਾਫ਼-ਸੁਥਰਾ ਅਤੇ ਸ਼ਾਨਦਾਰ ਬਣਾਇਆ ਗਿਆ ਹੈ ਅਤੇ ਖਾਸ ਫੋਲਡਰਾਂ ਉੱਤੇ ਜਾਣ ਦੇਣ ਲਈ ਨਵੀਂ ਥਾਂ ਪੱਟੀ ਜੋੜੀ ਗਈ ਹੈ। ਸਰਵਰ ਨਾਲ ਕੁਨੈਕਟ ਡਾਈਲਾਗ ਨੂੰ ਵੱਧ ਕਾਰਗਾਰ ਬਣਾਉਣ ਲਈ ਮੁੜ-ਡਿਜ਼ਾਇਨ ਕੀਤਾ ਗਿਆ ਹੈ।

2.2.2. ਨਵੀਂ ਤਕਨੀਕ ਨਾਲ ਵੈੱਬ ਬਰਾਊਜ਼ਿੰਗ

The Epiphany web browser has received a number of improvements for 3.0. Navigation is faster and more responsive, and the new release introduces geolocation support. Epiphany also includes a new downloads interface and status bar, which give it a more focused user interface and which, alongside numerous visual enhancements, gives a polished, modern browsing experience.

2.2.3. ਚੁਸਤ ਟੈਕਸਟ ਸੰਪਾਦਕੀ

GNOME 3.0 includes updates to the gedit text editor, including intelligent spell checking, full support for compressed files, and the ability to handle documents which contain invalid characters. gedit 3.0 also includes a new search interface which does not interfere with viewing a document and tab groups which make it possible to view several documents at once.

ਚਿੱਤਰ 6ਚੁਸਤ ਟੈਕਸਟ ਸੰਪਾਦਕੀ

2.2.4. ਸੁਧਾਰੀ ਗਈ ਸੁਨੇਹਾ ਤਕਨੀਕ

The 3.0 release of the Empathy messaging application contains a number of changes, including improved call handling, spelling assistance, password and certificate handling. It is now possible to block incoming messages from unwanted contacts and to search for contacts on remote servers.

2.2.5. ਜਾਰੀ ਸੁਧਾਰ

ਗਨੋਮ ਦੀਆਂ ਅਧਾਰ ਤਕਨੀਕਾਂ ਵਿੱਚ ਕੀਤੇ ਬਦਲਾਅ ਦਾ ਅਰਥ ਹੈ ਕਿ ਗਨੋਮ ਦੀਆਂ ਐਪਲੀਕੇਸ਼ਨ ਹੋਰ ਵੀ ਤੇਜ਼ ਚੱਲਣਗੀਆਂ, ਅਤੇ ਸਾਡਾ ਨਵਾਂ ਥੀਮ ਸਿਸਟਮ ਵਧੀਆ ਦਿੱਖ ਪ੍ਰਭਾਵ ਦੇਵੇਗਾ। ਗਨੋਮ ਦੇ ਸਾਂਝੇ ਇੰਟਰਫੇਸ, ਜਿਵੇਂ ਕਿ ਇਸ ਬਾਰੇ ਡਾਈਲਾਗ, ਵਿੱਚ ਵੀ ਸੁਧਾਰ ਕੀਤਾ ਗਿਆ ਹੈ।

2.2.6. ਉਡੀਕੋ ਜਨਾਬ, ਹਾਲੇ ਹੋਰ ਵੀ ਬਹੁਤ ਹੈ!

ਹੋਰ ਗਨੋਮ ਐਪਲੀਕੇਸ਼ਨ ਵੀ ਗਨੋਮ ੩.੦ ਵਿੱਚ ਵਧੀਆ ਬਣ ਗਈਆਂ ਹਨ:

  • ਚੀਜ਼ ਵੈੱਬਕੈਮ ਬੂਥ ਵਿੱਚ ਨਵੇਂ ਪ੍ਰਭਾਵ ਅਤੇ ਯੂਜ਼ਰ ਵਲੋਂ ਸੰਰਚਨਾਯੋਗ ਪ੍ਰਭਾਵ ਸ਼ਾਮਲ ਕੀਤੇ ਗਏ ਹਨ।
  • ਈਵਨਸ ਹੁਣ ਤੁਹਾਨੂੰ ਤੁਹਾਡੇ ਵਲੋਂ ਵੇਖ ਜਾ ਰਹੇ ਡੌਕੂਮੈਂਟ ਵਿੱਚ ਬੁੱਕਮਾਰਕ ਬਣਾਉਣ ਲਈ ਸਹਾਇਕ ਹੈ।
  • ਗਨੋਮ ਚਿੱਤਰ ਦਰਸ਼ਕ, ਜਿਸ ਨੂੰ ਗਨੋਮ ਦੀ ਅੱਖ ਕਹਿੰਦੇ ਹਨ, ਨੇ ਗਤੀ ਵਧਾਈ ਹੈ ਅਤੇ ਨਵਾਂ ਪਲੱਗਇਨ ਸਿਸਟਮ ਸ਼ਾਮਲ ਕੀਤਾ ਹੈ।
  • ਟੋਟੇਮ ੩.੦ ਵਿੱਚ ਵਿਡੀਓ ਅਤੇ ਆਡੀਓ ਲਈ ਸਟਰੀਮਿੰਗ ਸਹਿਯੋਗ ਸ਼ਾਮਲ ਕੀਤਾ ਗਿਆ ਹੈ।

3. ਡਿਵੈਲਪਰਾਂ ਲਈ ਨਵਾਂ ਕੀ ਹੈ

ਗਨੋਮ ਦੀਆਂ ਡਿਵੈਲਪਰ ਤਕਨੀਕਾਂ ਨੂੰ ੩.੦ ਵਿੱਚ ਵਧਾਇਆ ਗਿਆ ਹੈ। ਵੱਡੀ ਮਾਤਰਾ ਵਿੱਚ ਕੀਤੇ ਗਏ ਕੰਮ ਦੀ ਬਦੌਲਤ ਕਈ ਮੋਡੀਊਲਾਂ ਨੂੰ ਬਰਤਰਫ਼ ਕੀਤਾ ਗਿਆ ਹੈ। ਕਈ ਭਾਗਾਂ ਨੂੰ ਸਾਦਾ ਬਣਾਇਆ ਗਿਆ ਅਤੇ ਨਵੇਂ ਰੰਗ ਰੂਪ ਦਿੱਤਾ ਹੈ ਅਤੇ ਕਈ ਤਕਨੀਕਾਂ ਨੂੰ ਵਧੀਆ ਸਹੂਲਤਾਂ ਨਾਲ ਬਦਲ ਦਿੱਤਾ ਗਿਆ ਹੈ।

3.1. ਨਵੇਂ ਨਕੋਰ ਗਰਾਫਿਕਸ

GTK+, ਗਨੋਮ ਗਰਾਫਿਕਸ ਟੂਲਕਿੱਟ, ਨੂੰ ਪੁਰਾਣੀਆਂ ਡਰਾਇੰਗ API ਤੋਂ ਮੁਕਤ ਕੀਤਾ ਗਿਆ ਹੈ। ਇਸ ਨਾਲ ਨਵੀਆਂ ਗਰਾਫਿਕਸ ਸਹੂਲਤਾਂ ਦੁਆਲੇ ਸੰਗਠਿਤ ਢੰਗ ਨਾਲ ਤਿਆਰ ਕੀਤਾ ਹੋਣ ਕਰਕੇ ਇਹ ਹੋਰ ਵੀ ਤੇਜ਼ ਅਤੇ ਵੱਧ ਪੋਰਟੇਬਲ ਹੋ ਗਈਆਂ ਹਨ।

3.2. ਤਕਨੀਕੀ ਇੰਪੁੱਟ ਜੰਤਰ ਹੈਂਡਲਿੰਗ

GTK+ ਹੁਣ XInput2 ਦੀ ਵਰਤੋਂ ਕਰਦੀ ਹੈ, ਜੇ ਉਪਲੱਬਧ ਹੋਵੇ। ਇਸ ਨਾਲ ਕਈ ਫਾਇਦੇ ਹੋਏ ਹਨ, ਜਿਵੇਂ ਕਿ ਇੰਪੁੱਟ ਜੰਤਰ ਹਾਟ-ਪਲੱਗ ਲਗਾਉਣ ਲਈ ਸਹਿਯੋਗ ਅਤੇ ਗੁੰਝਲਦਾਰ ਇੰਪੁੱਟ ਜਿਵੇਂ ਕਿ ਟੇਬਲੇਟ ਆਦਿ ਲਈ ਸਹਿਯੋਗ ਸ਼ਾਮਲ ਹੈ। XInput2 ਨਾਲ ਜੁੜਨ ਨਾਲ ਕਈ ਪੁਆਇੰਟਰਾਂ ਨੂੰ ਇੱਕਠੇ ਹੈਂਡਲ ਕੀਤਾ ਜਾ ਸਕਦਾ ਹੈ, ਅਤੇ ਗਨੋਮ X11 ਵਿੱਚ ਬਹੁ-ਟੱਚ ਦੀ ਵਰਤੋਂ ਕਰਨ ਲਈ ਤਿਆਰ ਹੈ।

3.3. ਸੁਧਾਰੀ ਗਈ ਥੀਮ ਸਮੱਰਥਾ

ਗਨੋਮ ੩.੦ ਵਿੱਚ ਨਵਾਂ ਵੇਖਾਈ ਦੇਣ ਵਾਲਾ ਥੀਮ ਦਿੱਤਾ ਜਾ ਰਿਹਾ ਹੈ। ਥੀਮ ਹੁਣ ਮਨੁੱਖੀ-ਪੜ੍ਹਨਯੋਗ ਬਣ ਗਿਆ ਹੈ, ਜਿਸ ਲਈ CSS ਸਟੈਕਸ ਦੀ ਵਰਤੋਂ ਅਤੇ ਥੀਮ ਲੇਖਕਾਂ ਦਾ ਧੰਨਵਾਦ ਹੈ, ਜਿਸ ਵਿੱਚ ਹੁਣ ਵੱਡੀ ਮਾਤਰਾ ਵਿੱਚ ਪ੍ਰਭਾਵ, ਜਿਵੇਂ ਚਾਪਾਂ, ਗਰੇਡੀਐਂਟ, ਅਤੇ ਐਲਫ਼ਾ ਰੰਗ ਦਿੱਤੀਆਂ ਗਈਆਂ ਹਨ। ਨਵਾਂ ਸਿਸਟਮ ਹੁਣ ਖਾਸ ਐਨੀਮੇਸ਼ਨਾਂ ਅਤੇ RGBA ਰੰਗ ਲਈ ਵੀ ਸਹਿਯੋਗੀ ਹੈ।

3.4. ਕਈ ਪਲੇਟਫਾਰਮਾਂ ਲਈ ਸਹਿਯੋਗ

GTK+ ੩.੦ ਨੇ ਨਵੇਂ ਕਈ ਪਲੇਟਫਾਰਮਾਂ ਲਈ ਸੌਖੇ ਸਹਿਯੋਗ ਲਈ ਸਮਰੱਥਾ ਸ਼ਾਮਲ ਕੀਤੀ ਗਈ ਹੈ (ਇਸ ਨੂੰ ਇੱਕ ਵਾਰ ਵਿਚ ਹੀ ਕਈ ਪਲੇਟਫਾਰਮਾਂ ਲਈ ਬਿਲਡ ਕੀਤਾ ਜਾ ਸਕਦਾ ਹੈ ਅਤੇ ਰਨਟਾਈਮ ਲਈ ਚੁਣਿਆ ਜਾ ਸਕਦਾ ਹੈ)। ਇਸ ਨਾਲ ਨਵੇਂ ਪਲੇਟਫਾਰਮ, ਜਿਵੇਂ ਵੇਅਲੈਂਡ ਆਦਿ ਲਈ ਸੌਖੀ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ।

3.5. ਐਪਲੀਕੇਸ਼ਨ ਬਣਾਉਣਾ ਹੋਇਆ ਸੌਖਾ

The new GtkApplication class automatically takes care of many application integration tasks, including keeping track of open windows, ensuring uniqueness and exporting actions. It means that creating a GNOME application is more convenient and requires less code. This facility will be further expanded during the 3.x cycle.

3.6. ਪਹਿਲੀ ਕਲਾਸ ਬਾਈਡਿੰਗ

GNOME has traditionally supported a range of high-level languages. The introduction of GObject Introspection in GNOME 3.0 means that these language bindings are dynamically updated, ensuring reliability and giving developers access to the full range of functionality contained in our core technologies.

3.7. ਤੇਜ਼ ਅਤੇ ਸੌਖੀ ਸੈਟਿੰਗ

GNOME's previous settings facilities have been replaced with two new components for 3.0. Both have major advantages over their predecessors. GSettings provides a simple and effective settings API and allows class properties to be bound to settings with little effort. dconf is the new blazing fast storage and retrieval part of the partnership.

3.8. ਭਰਪੂਰ, ਵੱਧ ਲਚਕੀਲਾ ਯੂਜ਼ਰ ਇੰਟਰਫੇਸ

The GNOME interface toolkit has gained enhanced layout abilities which makes for more flexible and efficient space allocation for both interface controls and content display. 3.0 also introduces several new interface widgets, such as a switch and application chooser dialog.

ਚਿੱਤਰ 7ਨਵੀਂ ਐਪਲੀਕੇਸ਼ਨ ਚੋਣ ਡਾਈਲਾਗ

3.9. ਅਜੂੰਤਾ ਐਂਟੀਗਰੇਟਡ ਡਿਵੈਲਪਮੈਂਟ ਇੰਵਾਇਰਨਮੈਂਟ

ਅਜੂੰਤਾ, ਗਨੋਮ ਦਾ ਐਂਟੀਗਰੇਟਡ ਡਿਵੈਲਪਮੈਂਟ ਇੰਵਾਇਰਨਮੈਂਟ, ਵਿੱਚ ੩.੦ ਵਿੱਚ ਕਈ ਸੁਧਾਰ ਕੀਤੇ ਗਏ ਹਨ, ਜਿਸ ਵਿੱਚ ਇੰਟਰਫੇਸ ਲਈ ਸਿਗਨਲ ਵਾਸਤੇ ਆਟੋਮੈਟਿਕ ਕੁਨੈਕਸ਼ਨ, autotools/pgk-config ਸਹਿਯੋਗ ਲਈ ਸੁਧਾਰ, ਅਤੇ ਨਵਾ Git ਐਂਟੀਗਰੇਸ਼ਨ ਸਿਸਟਮ ਸ਼ਾਮਲ ਹਨ।

3.10. ਗਨੋਮ ੩.੦ ਲਈ ਅੱਪਗਰੇਡ ਕਰਨਾ

ਸਾਡੇ ਪੋਰਟਿੰਗ ਗਾਈਡਵਿੱਚ ਹਦਾਇਤਾਂ ਦਿੱਤੀਆਂ ਗਈਆਂ ਹਨ ਤਾਂ ਕਿ ਮੌਜੂਦਾ ਗਨੋਮ ਸਾਫਟਵੇਅਰ ਨੂੰ ਨਵੀਆਂ ਸਾਫਟਵੇਅਰ ਤਕਨਾਲੋਜੀਆਂ ਲਈ ਤਿਆਰ ਕੀਤਾ ਜਾ ਸਕੇ।

4. ਅੰਤਰਰਾਸ਼ਟਰੀਕਰਨ

ਸੰਸਾਰ ਭਰ 'ਚ ਮੌਜੂਦ ਗਨੋਮ ਟਰਾਂਸਲੇਸ਼ਨ ਪਰੋਜੈੱਕਟ ਮੈਂਬਰ ਨੂੰ ਖਾਸ ਧੰਨਵਾਦ ਹੈ, ਜਿੰਨ੍ਹਾਂ ਸਦਕਾ, ਗਨੋਮ ੩.੦ ਵਿੱਚ ੫੦ ਭਾਸ਼ਾਵਾਂ ਵਿੱਚ ਅਨੁਵਾਦ ਹੈ, ਜਿਸ ਵਿੱਚ ਯੂਜ਼ਰ ਅਤੇ ਪਰਸ਼ਾਸ਼ਕ ਮੈਨੁਅਲ ਕਈ ਭਾਸ਼ਾਵਾਂ 'ਚ ਵੀ ਸ਼ਾਮਲ ਹਨ।

ਸਹਿਯੋਗੀ ਭਾਸ਼ਾਵਾਂ ਵਿੱਚ ਹਨ:

  • ਅਰਬੀ
  • ਅਸੁਟਰੀਆਈ
  • ਇਤਾਲਵੀ
  • ਇੰਡੋਨੇਸ਼ੀਆਈ
  • ਈਸਟੋਨੀਆਈ
  • ਕਾਟਾਲਾਨ
  • ਕਾਟਾਲਾਨ (ਵਾਲਿਨਸੀਆਈ)
  • ਕੋਰੀਆਈ
  • ਕੰਨੜ
  • ਗਰੀਕ
  • ਗਲੀਸੀਆਈ
  • ਗੁਜਰਾਤੀ
  • ਚੀਨੀ (ਚੀਨ)
  • ਚੀਨੀ (ਤਾਈਵਾਨ)
  • ਚੀਨੀ (ਹਾਂਗਕਾਂਗ)
  • ਚੈੱਕ
  • ਜਰਮਨ
  • ਜਾਪਾਨੀ
  • ਡੈਨਿਸ਼
  • ਡੱਚ
  • ਤਾਮਿਲ
  • ਤੁਰਕ
  • ਥਾਈ
  • ਨਾਰਵੇਗੀਆਈ ਬੋਕਮਾਕ
  • ਪੁਰਤਗਾਲੀ
  • ਪੋਲੈਂਡੀ
  • ਪੰਜਾਬੀ (ਗੁਰਮੁਖੀ)
  • ਫਰੈਂਚ
  • ਫੈਨਿਸ਼
  • ਬਰਤਾਨੀਵੀਂ ਅੰਗਰੇਜ਼ੀ
  • ਬਰਾਜ਼ੀਲੀ ਪੁਰਤਗਾਲੀ
  • ਬਸਕਿਊ
  • ਬੁਲਗਾਰੀਆਈ
  • ਬੰਗਾਲੀ
  • ਮਰਾਠੀ
  • ਯੂਕਰੇਨੀ
  • ਰੂਸੀ
  • ਰੋਮਾਨੀਆਈ
  • ਲਾਟਵੀਅਨ
  • ਲੀਥੁਨੀਆਈ
  • ਵੀਅਤਨਾਮੀ
  • ਸਪੇਨੀ
  • ਸਰਬੀਆਈ
  • ਸਰਬੀਆਈ ਲੈਟਿਨ
  • ਸਲੋਵੀਨੀਆਈ
  • ਸਵੀਡਨੀ
  • ਹਿੰਦੀ
  • ਹੈਬਰਿਊ
  • ਹੰਗਰੀਆਈ

ਕੋਈ ਹੋਰ ਭਾਸ਼ਾਵਾਂ ਅਧੂਰੇ ਰੂਪ ਵਿੱਚ ਸਹਿਯੋਗੀ ਹਨ। ਗਨੋਮ ਦੇ ਅਨੁਵਾਦ ਹਾਲਤ ਸਾਈਟ ਉੱਤੇ ਹੋਰ ਅੰਕੜੇ ਅਤੇ ਪੂਰੀ ਜਾਣਕਾਰੀ ਉਪਲੱਬਧ ਹੈ।

ਗਨੋਮ ਵਰਗੇ ਵੱਡੇ ਸਾਫਟਵੇਅਰ ਪੈਕੇਜ ਦਾ ਅਨੁਵਾਦ ਕਰਨਾ ਨਵੀਂ ਟੀਮ ਲਈ ਬਹੁਤ ਵੱਡਾ ਕੰਮ ਹੋ ਸਕਦਾ ਹੈ, ਭਾਵੇਂ ਕਿ ਪੂਰੀ ਤਰ੍ਹਾਂ ਸਮਰਪਿਤ ਅਨੁਵਾਦ ਟੀਮ ਕਿਉਂ ਨਾ ਹੋਵੇ। ਇਹ ਰੀਲਿਜ਼ ਲਈ ਉਈਘੁਰ ਟੀਮ ਨੇ ਸ਼ਾਨਦਾਰ ਕੰਮ ਕੀਤਾ ਹੈ, ਜਿਸ ਨੇ ੩੭ ਅੰਕ ਦਾ ਵਾਧਾ ਕਰਕੇ ਇੱਕ ਪੂਰੀ ਤਰ੍ਹਾਂ ਸਹਿਯੋਗੀ ਭਾਸ਼ਾ ਹੋਣ ਦਾ ਦਰਜਾ ਹਾਸਲ ਕਰ ਲਿਆ। ਇਸਪੀਰਨਟੋ ਟੀਮ ਨੇ ਵੀ ਆਪਣਾ ਅਨੁਵਾਦ ੨੧ ਪੁਆਇੰਟਾਂ ਤੋਂ ਵੱਧ ਵਧਾਇਆ।

5. ਗਨੋਮ ੩.੦ ਪ੍ਰਾਪਤ ਕਰਨਾ

ਗਨੋਮ ੩.੦ ਲਈ ਸਰੋਤ ਕੋਡ ਡਾਊਨਲੋਡ ਕਰਨ ਅਤੇ ਵੰਡਣ ਲਈ ਮੁਫ਼ਤ ਉਪਲੱਬਧ ਹੈ। (ਪਰ ਯੂਜ਼ਰ ਨੂੰ ਆਪਣੀ ਡਿਸਟਰੀਬਿਊਸ਼ਨ ਵਿੱਚ ਗਨੋਮ ੩.੦ ਦੇ ਉਪਲੱਬਧ ਕਰਵਾਏ ਜਾਣ ਤੱਕ ਉਡੀਕ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।) ਗਨੋਮ ੩.੦ ਲੈਣ ਬਾਰੇ ਜਾਣਕਾਰੀ ਨੂੰ ਗਨੋਮ ੩ ਵੈੱਬਸਾਈਟ ਰਾਹੀਂ ਵੇਖਿਆ ਜਾ ਸਕਦਾ ਹੈ। ਇਸ ਸਾਈਟ ੩.੦ ਦੇ ਲਾਈਵੇ ਈਮੇਜ਼ ਵੀ ਦੇ ਰਹੀ ਹੈ, ਜਿਸ ਨਾਲ ਤੁਸੀਂ ਇਸ ਨੂੰ ਵਰਤ ਕੇ ਵੇਖ ਸਕਦੇ ਹੋ।

ਤਾਜ਼ਾ ਤਜਰਬਾ ਦੇਣ ਲਈ, ਗਨੋਮ ੩ ਡੈਸਕਟਾਪ ਲਈ ਹਾਰਡਵੇਅਰ ਐਕਸਲੇਸ਼ਨ ਗਰਾਫਿਕਸ ਸਮੱਰਥਾ ਚਾਹੀਦੀ ਹੈ। ਜੇ ਇਹ ਉਪਲੱਬਧ ਨਾ ਹੋਵੇ ਤਾਂ, ਗਨੋਮ ੩ ਫਾਲਬੈਕ ਡੈਸਕਟਾਪ ਨੂੰ ਰੀਲਿਜ਼ ਵਿੱਚ ਵਧੀਆ ਤਜਰਬਾ ਅਤੇ ਹੋਰ ਕਈ ਸੁਧਾਰਾਂ ਸਮੇਤ ਸ਼ਾਮਲ ਕੀਤਾ ਗਿਆ ਹੈ।

6. ਗਨੋਮ ੩.੨ ਲਈ ਭਵਿੱਖ ਦੀ ਨਜ਼ਰ

ਗਨੋਮ 3.x ਦਾ ਅਗਲਾ ਰੀਲਿਜ਼ ਸਤੰਬਰ/ਅਕਤੂਬਰ ੨੦੧੧ ਵਿੱਚ ਦੇਣ ਦਾ ਵਾਅਦਾ ਕੀਤਾ ਗਿਆ ਹੈ। ੩.੦ ਵਿੱਚ ਕਈ ਨਵੇਂ ਫੀਚਰ ਅਤੇ ਸੁਧਾਰ ਕਰਨ ਦਾ ਵਾਅਦਾ ਕੀਤਾ ਗਿਆ ਹੈ, ਜਿਸ ਵਿੱਚ ਸਰਗਰਮੀ ਝਲਕ ਵਿੱਚ ਡੌਕੂਮੈਂਟ ਇੰਟਰਫੇਸ ਜੋੜਨਾ, ਉਪਰਲੀ ਪੱਟੀ ਵਿੱਚ ਐਪਲੀਕੇਸ਼ਨ ਮੇਨੂ ਨੂੰ ਵਧਾਉਣਾ, ਡੌਕੂਮੈਂਟ ਸਾਂਝਾ ਕਰਨ ਅਤੇ ਵੈੱਬ ਅਕਾਊਂਟ ਲਈ ਸਾਂਝੀ ਸੈਟਿੰਗ ਉਪਲੱਬਧ ਕਰਵਾਉਣਾ ਸ਼ਾਮਲ ਹੈ।

7. ਮਾਣ

ਇਹ ਰੀਲਿਜ਼ ਗਨੋਮ ਕਮਿਊਨਟੀ ਦੀ ਮਿਹਨਤ ਅਤੇ ਸਮਰਪਨ ਬਿਨਾਂ ਸੰਭਵ ਨਹੀਂ ਸੀ। ਇਸ ਨੂੰ ਪੂਰਾ ਕਰਨ ਵਿਖਾਉਣ ਲਈ ਸਭ ਨੂੰ ਵਧਾਈਆਂ ਅਤੇ ਧੰਨਵਾਦ ਹੈ।

ਇਹ ਰੀਲਿਜ਼ ਨੋਟਿਸ ਨੂੰ ਕਿਸੇ ਵੀ ਭਾਸ਼ਾ ਵਿੱਚ ਮੁਫ਼ਤ ਅਨੁਵਾਦ ਕੀਤਾ ਜਾ ਸਕਦਾ ਹੈ। ਜੇ ਤੁਸੀਂ ਇਸ ਨੂੰ ਆਪਣੀ ਭਾਸ਼ਾ ਵਿੱਚ ਅਨੁਵਾਦ ਕਰਨਾ ਚਾਹੁੰਦੇ ਹੋ ਤਾਂ ਗਨੋਮ ਅਨੁਵਾਦ ਪਰੋਜੈਕਟ ਨਾਲ ਸੰਪਰਕ ਕਰੋ।

ਗਨੋਮ ਰੀਲਿਜ਼ ਨੋਟਿਸ ਨੂੰ ਕਰੀਏਟਿਵ ਕਾਮਨਜ਼ ਸ਼ੇਅਰਲਾਈਕ ੩.੦ ਲਾਈਸੈਂਸ ਅਧੀਨ ਜਾਰੀ ਕੀਤਾ ਗਿਆ ਹੈ। ਕਾਪੀਰਾਈਟ © ਗਨੋਮ ਪ੍ਰੋਜੈਕਟ

ਗਨੋਮ ਕਮਿਊਨਟੀ ਵਲੋਂ ਐਲਨ ਡੇ ਵਲੋਂ ਕੰਪਾਇਲ ਕੀਤਾ ਗਿਆ।