ਨੋਟੀਫਿਕੇਸ਼ਨ ਸੁਨੇਹੇ

ਜਦੋਂ ਗਨੋਮ ਊਰਜਾ ਮੈਨੇਜਰ ਚਾਲੂ ਹੁੰਦਾ ਹੈ ਤਾਂ ਹੇਠ ਦਿੱਤੀਆਂ ਸੂਚਨਾ ਨਹੀਂ ਵੇਖਾਈਆਂ ਜਾਂਦੀਆਂ ਹਨ।

3.1. AC ਐਡਪੇਟਰ ਪਲੱਗ ਹਟਾਉਣਾ

ਚਿੱਤਰ 1ਗਨੋਮ ਊਰਜਾ ਮੈਨੇਜਰ ਸੂਚਨਾ, ਜਦੋਂ AC ਐਡਪੇਟਰ ਹਟਾਇਆ ਜਾਵੇ

ਤੁਸੀਂ ਇਹ ਸੂਚਨਾ ਨੂੰ GConf ਕੁੰਜੀ /apps/gnome-power-manager/notify/discharging ਰਾਹੀਂ ਬੰਦ ਕਰ ਸਕਦੇ ਹੋ।

3.2. ਪੂਰੀ ਚਾਰਜ

ਚਿੱਤਰ 2ਗਨੋਮ ਊਰਜਾ ਮੈਨੇਜਰ ਸੂਚਨਾ ਦਿੰਦਾ ਹੈ, ਜਦੋਂ ਲੈਪਟਾਪ ਪ੍ਰਾਇਮਰੀ ਬੈਟਰੀ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।

ਤੁਸੀਂ ਇਹ ਸੂਚਨਾ ਨੂੰ GConf ਕੁੰਜੀ /apps/gnome-power-manager/notify/fully_charged ਰਾਹੀਂ ਬੰਦ ਕਰ ਸਕਦੇ ਹੋ।

ਤੁਹਾਨੂੰ ਲਗਾਤਾਰ ਨੋਟੀਫਿਕੇਸ਼ਨ ਤਾਂ ਹੀ ਵੇਖਾਇਆ ਜਾਵੇਗਾ, ਜੇ ਤੁਹਾਡੀ ਬੈਟਰੀ ਦਾ ਚਾਰਜ 95% ਤੋਂ ਘੱਟ ਜਾਵੇ ਅਤੇ ਤਦ ਇਹ ਪੂਰੀ ਤਰ੍ਹਾਂ ਫੇਰ ਚਾਰਜ ਹੋ ਜਾਵੇ। ਇਹ ਕੁਝ ਮਸ਼ੀਨਾਂ ਨੂੰ ਬੇਲੋੜੀਦੇ ਨੋਟੀਫਿਕੇਸ਼ਨ ਵੇਖਾਉਣ ਤੋਂ ਰੋਕਦੀ ਹੈ, ਜੋ ਕਿ ਬੈਟਰੀ ਦੇ ਗਲਤ ਚਾਰਜ ਹਾਲਤ ਨੂੰ ਵੇਖਾਉਣ ਕਰਕੇ ਹੁੰਦਾ ਹੈ।

3.3. ਘੱਟ ਊਰਜਾ

ਜਦੋਂ ਬੈਟਰੀ ਘੱਟ ਹੋਵੇ ਤਾਂ ਤੁਸੀਂ ਹੇਠ ਦਿੱਤੀ ਸੂਚਨਾ ਪ੍ਰਾਪਤ ਕਰੋਗੇ। ਤੁਹਾਨੂੰ ਤੁਰੰਤ ਹੀ AC ਊਰਜਾ ਚਾਲੂ ਕਰਨ ਬਾਰੇ ਸੋਚਣਾ ਚਾਹੀਦਾ ਹੈ।

ਚਿੱਤਰ 3ਗਨੋਮ ਊਰਜਾ ਮੈਨੇਜਰ ਸੂਚਨਾ ਦੇਵੇਗਾ, ਜਦੋਂ ਊਰਜਾ ਘੱਟ ਹੋਵੇਗੀ।

ਤੁਸੀਂ ਇਹ ਸੂਚਨਾ ਨੂੰ GConf ਕੁੰਜੀ /apps/gnome-power-manager/notify/low_power ਨੂੰ ਬਦਲ ਕੇ ਬਦਲ ਸਕਦੇ ਹੋ।

3.4. ਊਰਜਾ ਨਾਜ਼ੁਕ

ਜਦੋਂ ਕੰਪਿਊਟਰ ਦੀ ਊਰਜਾ ਖਤਮ ਹੋ ਰਹੀ ਹੋਵੇ ਤਾਂ ਇਹ ਨੋਟਿਸ ਵਿੱਚ ਦੱਸੇਗਾ ਕਿ ਕਿਹੜੀ ਕਾਰਵਾਈ ਕਰਨ ਦੀ ਲੋੜ ਹੈ। ਤੁਸੀਂ ਬਹੁਤ ਹੀ ਨਾਜ਼ੁਕ ਹਾਲਤ ਕਾਰਵਾਈ ਨੂੰ ਪਸੰਦ ਸੰਦ ਰਾਹੀਂ ਬਦਲ ਸਕਦੇ ਹੋ।

ਚਿੱਤਰ 4ਗਨੋਮ ਊਰਜਾ ਮੈਨੇਜਰ ਸੂਚਨਾ ਦੇਵੇਗਾ, ਜਦੋਂ ਸਿਸਟਮ ਊਰਜਾ ਨਾਜ਼ੁਕ ਰੂਪ 'ਚ ਘੱਟ ਜਾਵੇਗੀ।

3.5. ਮੁਅੱਤਲ ਫੇਲ੍ਹ ਹੋਇਆ

ਜਦੋਂ ਇੱਕ ਮੁਅੱਤਲ (ਸਸਪੈਂਡ) ਫੇਲ੍ਹ ਹੋ ਜਾਵੇ ਤਾਂ ਤੁਸੀਂ ਅੱਗੇ ਦਿੱਤੀ ਚੇਤਾਵਨੀ ਪ੍ਰਾਪਤ ਕਰੋਗੇ। ਇਹ ਸੂਚਨਾ ਲਈ ਆਮ ਕਾਰਨ ਹੈ ਕਿ ਮੌਜੂਦਾ ਉਪਭੋਗੀ ਨੂੰ ਕੰਪਿਊਟਰ ਨੂੰ ਸਸਪੈਂਡ ਜਾਂ ਹਾਈਬਰਨੇਟ ਕਰਨ ਦਾ ਅਧਿਕਾਰ ਨਹੀਂ ਹੈ।

ਚਿੱਤਰ 5ਗਨੋਮ ਊਰਜਾ ਮੈਨੇਜਰ ਸੂਚਨਾ ਦੇਵੇਗਾ, ਜਦੋਂ ਮੁਅੱਤਲ ਕਾਰਵਾਈ ਫੇਲ੍ਹ ਹੋਵੇਗੀ

ਤੁਸੀਂ ਇਹ ਸੂਚਨਾ ਨੂੰ GConf ਕੁੰਜੀ /apps/gnome-power-manager/notify/sleep_failed ਰਾਹੀਂ ਬੰਦ ਕਰ ਸਕਦੇ ਹੋ।