ਯੂਜ਼ਰਾਂ ਲਈ ਨਵਾਂ ਹੈ

2.1. 3.0, Evolved

ਗਨੋਮ ੩.੨ ਦੇ ਵਰਤੋਂ ਨੂੰ ਹੋਰ ਵੀ ਵਧੀਆ ਬਣਾਉਣ ਲਈ ਯੂਜ਼ਰ ਵਲੋਂ ਆਏ ਸੁਝਾਵਾਂ ਮੁਤਾਬਕ ਕਈ ਛੋਟੇ ਛੋਟੇ ਬਦਲਾਅ ਕੀਤੇ ਗਏ ਹਨ। ਕੁਝ ਨੋਟ ਕਰਨ ਵਾਲੇ ਹਨ:

  • ਵਿੰਡੋ ਦਾ ਆਕਾਰ ਬਦਲਣਾ ਸੌਖਾ ਹੋ ਗਿਆ ਹੈ, ਕਿਉਂਕਿ ਇਸ ਲਈ ਖੇਤਰ ਵਧਾ ਦਿੱਤਾ ਗਿਆ ਹੈ।
  • ਸਿਸਟਮ ਸੈਟਿੰਗ ਵਿੱਚ ਹੁਣ ਹੋਰ ਟਿਕਾਣਿਆਂ ਵਿੱਚ ਮੌਜੂਦ ਸੈਟਿੰਗ ਨਾਲ ਸਬੰਧਿਤ ਲਿੰਕ ਵੀ ਸ਼ਾਮਲ ਕੀਤੇ ਗਏ ਹਨ। ਜਿਵੇਂ ਕਿ ਕੀਬੋਰਡ ਭਾਗ ਵਿੱਚ ਹੁਣ ਕੀਬੋਰਡ ਲੇਆਉਟ ਲਈ ਵੀ ਲਿੰਕ ਹੈ।
  • ਟਾਈਟਲ-ਪੱਟੀ, ਬਟਨ ਅਤੇ ਹੋਰ ਕੰਟਰੋਲ ਹੁਣ ਘੱਟ ਲੰਮੇ ਹਨ, ਇਸ ਨਾਲ ਗਨੋਮ ਨੂੰ ਛੋਟੀਆਂ ਸਕਰੀਨਾਂ ਉੱਤੇ ਵਰਤਣਾ ਸੌਖਾ ਹੋ ਗਿਆ ਹੈ।
  • ਹੇਠਾਂ-ਸੱਜੇ ਕੋਨੇ ਵਿੱਚ ਨੋਟੀਫਿਕੇਸ਼ਨ ਲਈ ਹੁਣ ਕਾਊਂਟਰ ਸ਼ਾਮਲ ਕੀਤੀ ਹੋਈ ਹੈ। ਇਸ ਨਾਲ ਤੁਹਾਨੂੰ ਪਤਾ ਲੱਗ ਸਕਦਾ ਕੈ ਕਿ ਤੁਹਾਡੇ ਲਈ ਕਿੰਨੀਆਂ ਈਮੇਲ ਬਕਾਇਆ ਪਈਆਂ ਹਨ, ਬਿਨਾਂ ਆਪਣਾ ਈਮੇਲ ਪ੍ਰੋਗਰਾਮ ਖੋਲ੍ਹੇ ਜਾਂ ਜਾਂ ਖਾਸ ਕਿਸੇ ਗੱਲਬਾਤ ਵਿੱਚ ਤੁਹਾਡੇ ਵਲੋਂ ਕਿੰਨੇ ਖੁੰਝੇ ਸੁਨੇਹੇ ਹਨ।
  • ਹਾਈਲਾਈਟ ਪ੍ਰਭਾਵ, ਜੋ ਕਿ ਦਰਸਾਉਂਦਾ ਹੈ ਕਿ ਐਪਲੀਕੇਸ਼ਨ ਪਹਿਲਾਂ ਹੀ ਚੱਲ ਰਹੀ ਹੈ, ਨੂੰ ਹੋਰ ਵੀ ਸੁਧਾਰਿਆ ਗਿਆ ਹੈ।
  • ਯੂਜ਼ਰ ਮੇਨੂ ਵਿੱਚ ਨੋਟੀਫਿਕੇਸ਼ਨ ਨੂੰ ਹੁਣ ਗੱਲਬਾਤ ਹਾਲਤ ਤੋਂ ਵੱਖਰੇ ਤੌਰ ਉੱਤੇ ਸੰਰਚਿਤ ਕੀਤਾ ਜਾ ਸਕਦਾ ਹੈ।
  • ਸੰਖੇਪ ਵਿੱਚ ਵਰਕਸਪੇਸ ਸਵਿੱਚਰ ਆਪਣੀ ਪੂਰੀ ਚੌੜਾਈ ਲਈ ਫੈਲਿਆ ਰਹਿੰਦਾ ਹੈ, ਜਦੋਂ ਕਿ ਤੁਸੀਂ ਇੱਕ ਤੋਂ ਵੱਧ ਦੀ ਵਰਤੋਂ ਕਰਦੇ ਹੋ।
  • ਈਵੇਲੂਸ਼ਨ ਉੱਤੇ ਨਿਰਭਰ ਰਹਿਣ ਦੀ ਬਜਾਏ, ਐਪਲੀਕੇਸ਼ਨ ਹੁਣ ਕੈਲੰਡਰ ਲਈ ਪਸੰਦ ਮੁਤਾਬਕ ਬਦਲੀ ਜਾ ਸਕਦੀ ਹੈ।
  • ਬੈਟਰੀ ਊਰਜਾ ਹਾਲਤ ਨੂੰ ਹੁਣ ਪੱਟੀ ਦੀ ਵਰਤੋਂ ਕਰਕੇ ਵੇਖਾਇਆ ਜਾਂਦਾ ਹੈ।
  • ਫੋਕਸ-ਮਾਊਸ-ਮੁਤਾਬਕ ਹੈਂਡਲਿੰਗ ਨੂੰ ਸੁਧਾਰਿਆ ਗਿਆ ਹੈ, ਭਾਵੇਂ ਹੋਰ ਕੰਮ ਕਰਨ ਦੀ ਲੋੜ ਹੈ।

ਸੁਝਾਅ ਆਉਣ ਦਿਉ।

2.2. ਆਨਲਾਈਨ ਅਕਾਊਂਟ

ਡੌਕੂਮੈਂਟ, ਸੰਪਰਕ, ਕੈਲੰਡਰ — ਉਹਨਾਂ ਸਭ ਨੂੰ ਕੰਪਿਊਟਰ ਉੱਤੇ ਲੋਕਲ ਸਟੋਰ ਕੀਤਾ ਜਾ ਸਕਦਾ ਹੈ, ਪਰ ਇਸ ਕਿਸਮ ਦੀ ਜਾਣਕਾਰੀ ਨੂੰ ਆਨਲਾਈਨ ਸਟੋਰ ਕਰਨਾ ਵੀ ਹਰਮਨਪਿਆਰਾ ਹੁੰਦਾ ਜਾ ਰਿਹਾ ਹੈ। ਗਨੋਮ ੩.੨ ਵਿੱਚ , ਆਨਲਾਈਨ ਅਕਾਊਂਟ ਇਹ ਆਨਲਾਈਨ ਸਰੋਤ ਦੇ ਪਰਬੰਧ ਲਈ ਇੱਕ ਸਾਂਝੀ ਥਾਂ ਹੈ। ਇਹ ਆਨਲਾਈਨ ਅਕਾਊਂਟ ਆਟੋਮੈਟਿਕ ਹੀ ਡੌਕੂਮੈਂਟ, ਸੰਪਰਕ, ਇੰਪੈਥੀ, ਈਵੇਲੂਸ਼ਨ ਦੇ ਨਾਲ ਨਾਲ ਕੈਲੰਡਰ ਲਿਸਟ ਵਿੱਚ ਵਰਤਿਆ ਜਾ ਸਕਦਾ ਹੈ।

ਚਿੱਤਰ 1ਆਨਲਾਈਨ ਅਕਾਊਂਟ

2.3. ਵੈੱਬ ਐਪਲੀਕੇਸ਼ਨ

ਕੁਝ ਵੈੱਬ ਸਾਇਟ ਨੂੰ ਇੰਝ ਵਰਤਿਆ ਜਾਂਦਾ ਹੈ, ਜਿਵੇਂ ਕਿ ਉਹ ਐਪਲੀਕੇਸ਼ਨ ਹੋਣ। ਕੁਝ ਸਾਇਟਾਂ ਨੂੰ ਕੰਪਿਊਟਰ ਚਾਲੂ ਹੋਣ ਦੇ ਕੁਝ ਕੁ ਮਿੰਟਾਂ ਬਾਅਦ ਹੀ ਖੋਲ੍ਹਿਆ ਜਾਂਦਾ ਹੈ; ਸਾਇਟਾਂ ਸਾਰਾ ਸਮਾਂ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਨਿਯਮਤ ਰੂਪ ਵਿੱਚ ਚੈੱਕ ਕੀਤੀਆਂ ਜਾਂਦੀਆਂ ਹਨ। ਤਾਂ ਕੀ ਇਹ ਵਧੀਆ ਨਾ ਹੋਵੇ ਕਿ ਗਨੋਮ ਉਹਨਾਂ ਸਾਇਟਾਂ ਨੂੰ ਐਪਲੀਕੇਸ਼ਨ ਮੰਨ ਕੇ ਚੱਲੇ?

ਗਨੋਮ ੩.੨ ਨੇ ਸਾਈਟ ਨੂੰ ਇੱਕ ਐਪਲੀਕੇਸ਼ਨ ਵਜੋਂ ਵਰਤਣ ਨੂੰ ਸੰਭਵ ਬਣਾਇਆ ਹੈ, ਇਸ ਦੇ ਧੰਨਵਾਦ ਹੈ ਏਪੀਫਨੀ ਦਾ, ਜੋ ਕਿ ਸਾਡਾ ਵੈੱਬ ਬਰਾਊਜ਼ਰ ਹੈ। ਇਹ ਕਰਨ ਲਈ, Ctrl-Shift-A ਦੱਬੋ ਜਾਂ ਫਾਇਲ ਮੇਨੂ ਰਾਹੀਂ ਜਾ ਕੇ ਵੈੱਬ ਐਪਲੀਕੇਸ਼ਨ ਵਜੋਂ ਸੰਭਾਲੋ ਦੀ ਚੋਣ ਕਰੋ। ਇੱਕ ਵਾਰ ਵੈੱਬ ਐਪਲੀਕੇਸ਼ਨ ਬਣ ਗਈ ਤਾਂ ਇਸ ਨੂੰ ਸੰਖੇਪ ਝਲਕ ਲਈ ਚਲਾਇਆ ਜਾ ਸਕਦਾ ਹੈ।

ਚਿੱਤਰ 2ਮਾਈਕਰੋਬਲੋਗਗਿੰਗ ਵੈੱਬ ਐਪਲੀਕੇਸ਼ਨ ਵਜੋਂ

ਫਾਇਦਾਂ ਦੀ ਸੂਚੀ ਅੱਗੇ ਦਿੱਤੀ ਹੈ:

  • ਵੈੱਬ ਐਪਲੀਕੇਸ਼ਨ ਨੂੰ ਸੰਖੇਪ ਮੋਡ ਤੋਂ ਸੌਖੀ ਤਰ੍ਹਾਂ ਚਲਾਇਆ ਜਾ ਸਕਦਾ ਹੈ। ਇਹਨਾਂ ਨੂੰ ਪਸੰਦ ਵਿੱਚ ਟੰਗਿਆ ਵੀ ਜਾ ਸਕਦਾ ਹੈ।
  • ਸਾਇਟ ਲਈ ਪੂਰੀ ਵਿੰਡੋ ਵਰਤੀ ਜਾਂਦੀ ਹੈ।
  • ਐਪਲੀਕੇਸ਼ਨ ਨੂੰ ਸੰਭਾਲੀ ਸਾਇਟ ਦੇ ਰੂਪ ਵਿੱਚ ਹੀ ਸੀਮਿਤ ਰੱਖਿਆ ਹੈ। ਕਿਤੇ ਹੋਰ ਜਾਣ ਦੀ ਕੋਸ਼ਿਸ਼ ਕਰਨ ਦੀ ਹਾਲਤ ਵਿੱਚ, ਜਿਵੇਂ ਕਿ ਲਿੰਕ ਕਲਿੱਕ ਕਰਨਾ ਤਾਂ ਇਸ ਨੂੰ ਆਮ ਬਰਾਊਜ਼ਰ ਵਿੰਡੋ ਵਿੱਚ ਹੀ ਵੇਖਾਇਆ ਜਾਂਦਾ ਹੈ।
  • ਵਿੰਡੋ ਬਦਲਣ ਜਾਂ ਵੈੱਬ ਐਪਲੀਕੇਸ਼ਨ ਕਰਨ ਲਈ ਵਰਤੇ ਜਾਂਦੇ ਆਈਕਾਨ ਸਾਈਟ ਦਾ ਲੋਗੋ ਜਾਂ ਸਾਇਟ ਦਾ ਸਕਰੀਨ-ਸਾਟ ਵੇਖਾਉਂਦਾ ਹੈ।
  • ਵੈੱਬ ਐਪਲੀਕੇਸ਼ਨ ਆਮ ਬਰਾਊਜ਼ਰ ਨਾਲ ਵੱਖ ਹਨ। ਮੁੱਖ ਬਰਾਊਜ਼ਰ ਕਰੈਸ਼ ਹੋਣ ਨਾਲ ਵੈੱਬ ਐਪਲੀਕੇਸ਼ਨ ਨੂੰ ਕੁਝ ਫਰਕ ਨਹੀਂ ਪੈਂਦਾ ਹੈ।

2.4. ਆਪਣੇ ਸੰਪਰਕ ਦਾ ਪਰਬੰਧ

ਸੰਪਰਕ (contacts) ਲੋਕ ਉੱਤੇ ਫੋਕਸ ਰਹਿਣ ਵਾਲੀ ਨਵੀਂ ਐਪਲੀਕੇਸ਼ਨ ਹੈ। ਇਸ ਦਾ ਮਕਸਦ ਲੋਕਾਂ ਬਾਰੇ ਸੰਖੇਪ ਜਾਣਕਾਰੀ ਦੇਣਾ ਹੈ, ਕੀ ਸੰਪਰਕ ਆਨਲਾਈਨ ਸਟੋਰ ਹਨ, ਈਵੇਲੂਸ਼ਨ ਵਿੱਚ ਹਨ ਜਾਂ ਗੱਲਬਾਤ ਐਪਲੀਕੇਸ਼ਨ ਇਪੈਥੀ ਵਿੱਚ ਹਨ।

ਚਿੱਤਰ 3ਸੰਪਰਕ ਐਪਲੀਕੇਸ਼ਨ

2.5. ਆਪਣੇਂ ਡੌਕੂਮੈਂਟ ਅਤੇ ਫਾਇਲਾਂ ਦਾ ਪਰਬੰਧ ਕਰੋ

ਜਦੋਂ ਕਈ ਡੌਕੂਮੈਂਟ ਨੂੰ ਵਰਤਣਾ ਹੋਵੇ ਤਾਂ, ਉਹਨਾਂ ਦਾ ਖਿਆਲ ਰੱਖਣਾ ਔਖਾ ਹੋ ਸਕਦਾ ਹੈ। ਗਨੋਮ ੩.੨ ਵਿੱਚ, ਇਸ ਨੂੰ ਸੌਖਾ ਬਣਾਉਣ ਲਈ ਕਦਮ ਚੁੱਕੇ ਗਏ ਹਨ।

2.5.1. ਮੱਦਦਗਾਰ ਫਾਇਲ ਖੋਲ੍ਹੋ ਅਤੇ ਸੰਭਾਲੋ ਡਾਈਲਾਗ

ਫਾਇਲਾਂ ਸੰਭਾਲਣਾ ਅਤੇ ਖੋਲ੍ਹਣਾ ਸੌਖਾ ਹੋ ਗਿਆ ਹੈ। ਜਦੋਂ ਇੱਕ ਫਾਇਲ ਨੂੰ ਐਪਲੀਕੇਸ਼ਨ ਵਿੱਚ ਖੋਲ੍ਹਦੇ ਹੋ ਤਾਂ, ਗਨੋਮ ਮੱਦਦ ਲਈ ਤਾਜ਼ਾ ਫਾਇਲਾਂ ਦੀ ਲਿਸਟ ਵੇਖਾਏਗਾ। ਇਸੇ ਹੀ ਤਰ੍ਹਾਂ ਜਦੋਂ ਫਾਇਲ ਸੰਭਾਲੀ ਜਾਂਦੀ ਹੈ ਤਾਂ ਤਾਜ਼ਾ ਡਾਇਰੈਕਟਰੀਆਂ ਦੀ ਲਿਸਟ ਵੀ ਵੇਖਾਈ ਜਾਵੇਗੀ।

ਚਿੱਤਰ 4ਫਾਇਲ ਸੰਭਾਲਣ ਡਾਈਲਾਗ ਵਿੱਚ ਤਾਜ਼ਾ ਡਾਇਰੈਕਟਰੀਆਂ

2.5.2. ਡੌਕੂਮੈਂਟ ਐਪਲੀਕੇਸ਼ਨ

ਗਨੋਮ ੩.੨ ਵਿੱਚ, ਡੌਕੂਮੈਂਟ ਐਪਲੀਕੇਸ਼ਨ ਡੌਕੂਮੈਂਟ ਨੂੰ ਲੱਭਣ, ਪਰਬੰਧ ਕਰਨ ਅਤੇ ਵੇਖਾਉਣ ਦਾ ਸੌਖਾ ਅਤੇ ਪ੍ਰਭਾਵੀ ਢੰਗ ਉਪਲੱਬਧ ਕਰਵਾਉਣ ਨਾਲ ਤਿਆਰ ਕੀਤੀ ਗਈ ਹੈ।

ਚਿੱਤਰ 5ਨਵੀਂ ਡੌਕੂਮੈਂਟ ਐਪਲੀਕੇਸ਼ਨ

ਆਨਲਾਈਨ ਅਕਾਊਂਟ ਐਂਟੀਗਰੇਸ਼ਨ ਦਾ ਧੰਨਵਾਦ, ਜਿਸ ਨਾਲ ਡੌਕੂਮੈਂਟ ਲੱਭਣਾ ਇੱਕੋ ਜਿਹਾ ਹੈ, ਭਾਵੇਂ ਉਹ ਆਨਲਾਈਨ ਹੋਣ ਜਾਂ ਲੋਕਲ ਸਟੋਰ ਕੀਤੇ।

ਚਿੱਤਰ 6ਡੌਕੂਮੈਂਟ ਆਨਲਾਈਨ ਡੌਕੂਮੈਂਟ ਵੇਖਾ ਰਹੀ ਹੈ

2.6. ਫਾਇਲ ਮੈਨੇਜਰ ਵਿੱਚ ਆਪਣੀਆਂ ਫਾਇਲਾਂ ਦੀ ਤੁਰੰਤ ਝਲਕ ਵੇਖੋ

ਫਾਇਲ ਮੈਨੇਜਰ ਹੁਣ ਤੁਰੰਤ ਮੂਵੀ, ਸੰਗੀਤ, ਤਸਵੀਰਾਂ ਅਤੇ ਹੋਰ ਫਾਇਲਾਂ ਦੀ ਝਲਕ ਵੇਖਾ ਸਕਦਾ ਹੈ। ਸਪੇਸ (space) ਨੱਪ ਕੇ ਝਲਕ ਵੇਖੀ ਜਾਂ ਓਹਲੇ ਕੀਤੀ ਜਾ ਸਕਦੀ ਹੈ।

ਚਿੱਤਰ 7ਗਨੋਮ ੩ ਰੀਲਿਜ਼ ਪਾਰਟੀ ਤਸਵੀਰ ਦੀ ਤੁਰੰਤ ਝਲਕ

2.7. ਵੱਧ ਐਂਟੀਗਰੇਸ਼ਨ

2.7.1. ਰੰਗ ਪਰਬੰਧ

ਰੰਗਾਂ ਨੂੰ ਵੇਖਾਉਣ ਦੇ ਅੰਤਰ ਕਰਕੇ, ਇੱਕੋ ਤਸਵੀਰ ਵੱਖ ਵੱਖ ਮਾਨੀਟਰਾਂ ਉੱਤੇ ਵੱਖ ਵੱਖ ਵੇਖਾਈ ਦੇ ਸਕਦੀ ਹੈ। ਇਸੇ ਹੀ ਤਰ੍ਹਾਂ, ਜਦੋਂ ਤਸਵੀਰ ਨੂੰ ਪ੍ਰਿੰਟ ਕੀਤਾ ਜਾਂਦਾ ਹੈ ਤਾਂ ਇਹ ਬਦਲ ਜਾਂਦੀ ਹੈ।

ਗਨੋਮ ੩.੨ ਤੁਹਾਨੂੰ ਜੰਤਰ ਕੈਲੀਬਰੇਟ ਕਰਨ ਲਈ ਸਹਾਇਕ ਹੈ ਤਾਂ ਕਿ ਵੇਖਾਏ ਜਾ ਰਹੇ ਰੰਗ ਦਿੱਤੇ ਜਾ ਸਕਣ।

ਚਿੱਤਰ 8ਸਿਸਟਮ ਸੈਟਿੰਗ ਵਿੱਚ ਰੰਗ ਪਰਬੰਧ

2.7.2. ਮੈਸਜ਼ਿੰਗ ਵਿੱਚ ਹੀ

ਹੁਣ ਤੁਹਾਨੂੰ ਗੱਲਬਾਤ (ਚੈਟ) ਅਤੇ ਸੁਨੇਹਿਆਂ ਲਈ ਵੱਖ ਵੱਖ ਐਪਲੀਕੇਸ਼ਨ ਲਈ ਸਾਇਨ ਕਰਨ ਦੀ ਲੋੜ ਨਹੀਂ ਰਹੀ ਹੈ। ੩.੨ ਵਿੱਚ, ਗਨੋਮ ਤੁਹਾਡੇ ਲਈ ਇਹ ਕਰ ਦੇਵੇਗਾ।

  • ਸਕਰੀਨ ਦੇ ਉੱਤੇ ਸੱਜੇ ਕੋਨੇ ਵਿੱਚੋਂ ਯੂਜ਼ਰ ਮੇਨੂ ਰਾਹੀਂ ਆਪਣੇ ਉਪਲੱਬਧ ਜਾਂ ਨਾ-ਉਪਲੱਬਧ ਹੋਣ ਦੀ ਹਾਲਤ ਤੁਰੰਤ ਬਦਲੋ।
  • ਨਵੇਂ ਦੋਸਤੀ ਬੇਨਤੀਆਂ, ਆਡੀਓ/ਵਿਡੀਓ ਕਾਲਾਂ ਅਤੇ ਫਾਇਲ ਟਰਾਂਸਫਰ ਨੂੰ ਸੌਖੀ ਤਰ੍ਹਾਂ ਮਨਜ਼ੂਰ ਜਾਂ ਰੱਦ ਕੀਤਾ ਜਾ ਸਕਦਾ ਹੈ।
  • ਜੇ ਗੱਲਬਾਤ ਜਾਂ ਸੁਨੇਹਿਆਂ ਦੇ ਦੌਰਾਨ ਕੁਨੈਕਸ਼ਨ ਦੀ ਸਮੱਸਿਆ ਆਵੇ ਤਾਂ ਉਸ ਹਾਲਤ ਵਿੱਚ ਤੁਰੰਤ ਜਾਣਕਾਰੀ ਲਵੋ।

2.7.3. ਵਾਕੋਮ ਗਰਾਫਿਕਸ ਟੇਬਲੇਟ

ਵਾਕੋਮ ਗਰਾਫਿਕਸ ਟੇਬਲੇਟ ਨੂੰ ਸਿਸਟਮ ਸੈਟਿੰਗ ਰਾਹੀਂ ਸੰਰਚਿਤ ਕੀਤਾ ਜਾ ਸਕਦਾ ਹੈ।

2.7.4. ਲਾਗਇਨ ਸਕਰੀਨ

ਗਨੋਮ ੩ ਲਾਗਇਨ ਸਕਰੀਨ ਨੂੰ ਬਾਕੀ ਦੇ ਯੂਜ਼ਰ ਤਜਰਬੇ ਮੁਤਾਬਕ ਢਾਲਿਆ ਗਿਆ ਹੈ।

ਚਿੱਤਰ 9ਲਾਗਇਨ ਸਕਰੀਨ

2.7.5. ਟੱਚਸਕਰੀਨ ਜੰਤਰ

ਟੇਬਲੇਟ ਅਤੇ ਹੋਰ ਟੱਚ ਸਕਰੀਨ ਜੰਤਰਾਂ ਉੱਤੇ ਜੰਤਰ ਨੂੰ ਘੁਮਾਉਣ ਨਾਲ ਸਕਰੀਨ ਵੀ ਆਟੋਮੈਟਿਕ ਘੁੰਮ ਜਾਵੇਗੀ। ਇਸ ਤੋਂ ਇਲਾਵਾ, ਟੱਚਸਕਰੀਨ ਜੰਤਰ ਹੁਣ ਮਾਊਸ ਅਟੈਚ ਨਾ ਹੋਣ ਦੀ ਹਾਲਤ ਵਿੱਚ ਮਾਊਸ ਕਰਸਰ ਨਹੀਂ ਵੇਖਾਏਗਾ।

2.7.6. ਮੀਡਿਆ ਹਾਟਪਲੱਗ

ਗਨੋਮ 3 ਵਿੱਚ ਹੁਣ ਐਂਟੀਗਰੇਟਡ ਮੀਡਿਆ ਹਾਟ-ਪਲੱਗ ਨੋਟੀਫਿਕੇਸ਼ਨ ਉਪਲੱਬਧ ਹੈ।

ਚਿੱਤਰ 10ਹਾਟਪਲੱਗ ਨੋਟੀਫਿਕੇਸ਼ਨ

2.7.7. ਸੰਪਰਕ ਖੋਜ

ਸੰਖੇਪ ਝਲਕ ਵਿੱਚ ਖੋਜ ਬਾਕਸ ਹੁਣ ਤੁਹਾਨੂੰ ਤੁਹਾਡੇ ਸੰਪਰਕ ਵਿੱਚ ਵੀ ਖੋਜ ਕਰਨ ਲਈ ਸਹਾਇਕ ਹੈ।

ਚਿੱਤਰ 11ਸੰਖੇਪ ਵਿੱਚ ਸੰਪਰਕ ਖੋਜ

2.8. ਦਸਤਾਵੇਜ਼, ਜੋ ਸਹੀਂ ਅਰਥਾਂ ਵਿੱਚ ਤੁਹਾਡੀ ਮੱਦਦ ਕਰਦੇ ਹਨ

ਪੁਰਾਣੇ ਯੂਜ਼ਰ ਡੌਕੂਮੈਟੇਸ਼ਨ ਨੂੰ ਛਪੀ ਕਿਤਾਬ ਵਾਂਗ ਹੁੰਦੇ ਹਨ; ਇੱਕ ਚੰਗੀ ਕਹਾਣੀ, ਪਰ ਬਹੁਤ ਲੰਮੀ ਅਤੇ ਇਸ ਨੂੰ ਪੂਰੀ ਤਰ੍ਹਾਂ ਪੜ੍ਹਨ ਲਈ ਸਮਾਂ ਲੱਗਦਾ ਹੈ। ਜੇ ਤੁਰੰਤ ਕੁਝ ਕੰਮ ਕਰਨ ਲਈ ਕੁਝ ਲੱਭ ਰਹੇ ਹੋ ਤਾਂ ਇਹ ਵਧੀਆ ਨਹੀਂ ਹੈ। ਇਹ ਹਾਲਤਾਂ ਨੂੰ ਸੁਧਾਰਨ ਲਈ, ਅੱਗੇ ਦਿੱਤੇ ਐਪਲੀਕੇਸ਼ਨ ਲਈ ਹੁਣ ਵਿਸ਼ੇ ਮੁਤਾਬਕ ਡੌਕੂਮੈਂਟੇਸ਼ਨ ਉਪਲੱਬਧ ਹਨ:

ਡੈਸਕਟਾਪ ਮੱਦਦ ਲਈ ਵੱਡੇ ਪੱਧਰ ਉੱਤੇ ਸੁਧਾਰ ਕੀਤੇ ਗਏ ਹਨ।

2.9. ਹੋਰ ਵੀ ਸੋਹਣਾ

੩.੨ ਵਿੱਚ ਕਈ ਦਿਲਖਿਚਵੇਂ ਫੀਚਰ ਉਪਲੱਬਧ ਹੋਏ ਹਨ, ਇਸ ਨੂੰ ਪਹਿਲਾਂ ਤੋਂ ਵੀ ਵੱਧ ਖੂਬਸੂਰਤ ਬਣਾਇਆ ਗਿਆ ਹੈ। ਇਹ GTK+ ਵਿੱਚ ਕੀਤੇ ਗਏ CSS ਸਹਿਯੋਗੀ ਕੰਮ ਬਿਨਾਂ ਸੰਭਵ ਨਹੀਂ ਹੋ ਸਕਣਾ ਸੀ, ਹੋਏ ਬਦਲਾਅ ਲਈ ਸ਼ੈਕਸ਼ਨ 4.2 ― GTK+ 3.2 ਤੋਂ ਡਿਵੈਲਪਰ ਭਾਗ ਨੂੰ ਵੇਖੋ।

ਦਿੱਖ ਸੁਧਾਰ ਵਿੱਚ ਹੈ:

  • ਗੂੜ੍ਹਾ ਥੀਮ: ਮੀਡਿਆ ਐਪਲੀਕੇਸ਼ਨ ਹੁਣ ਗੂੜ੍ਹਾ ਥੀਮ ਬਦਲ ਵਰਤਦੀਆਂ ਹਨ। ਇਸ ਨੂੰ ਮੀਡਿਆ ਪਲੇਅਰ ਅਤੇ ਚਿੱਤਰ ਦਰਸ਼ਕ ਵਲੋਂ ਵਰਤਿਆ ਜਾਂਦਾ ਹੈ।
  • ਹੁਣ ਵਿੰਡੋ ਕੋਨੇ ਹਲਕੇ ਐਂਟੀ-ਅਲਾਇਸ ਹਨ।
  • ਗੱਲਬਾਤ ਨੋਟੀਫਿਕੇਸ਼ਨ ਹੁਣ ਵੱਧ ਦਿਲਖਿਚਵੇਂ ਹਨ।
  • ਕਈ ਡਾਈਲਾਗ, ਜਿਵੇਂ ਕਿ ਨੈੱਟਵਰਕ ਡਾਈਲਾਗ ਹੁਣ ਗਨੋਮ ਸ਼ੈੱਲ ਵਜੋਂ ਵਰਤੇ ਜਾਂਦੇ ਸਟਾਇਲ ਨਾਲ ਮਿਲਦੇ ਹਨ।
  • ਇੱਕ ਅੱਖ ਵਾਲੇ ਲੋਕਾਂ ਲਈ ਦਿੱਖ ਸੁਧਾਰ ਵਜੋਂ ਵੇਰਵੇ ਲਈ ਜਿਵੇਂ ਕਿ ਬਟਨ ਲੇਬਲ ਲਈ ਲਟਕਦੇ ਸ਼ੈਡੋ, ਨਵੀਂ ਇਨ-ਲਾਈਨ ਟੂਲਬਾਰ ਅਤੇ ਉਭਰੇ ਬਟਨ ਸਟਾਇਲ ਤੇ ਸੁਧਾਰੀ ਗਈ ਦੱਬੀ ਬਟਨ ਹਾਲਤ ਸ਼ਾਮਲ ਹਨ। ਇਸ ਤੋਂ ਇਲਾਵਾ, ਫੋਕਸ ਚਤੁਰਭੁਜ ਤਾਂ ਹੀ ਵੇਖਾਈ ਜਾਵੇਗੀ, ਜਦੋਂ ਕੀਬੋਰਡ ਦੀ ਵਰਤੋਂ ਨਾਲ ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੋਵੇ।

2.10. ਉਡੀਕੋ ਜਨਾਬ, ਹਾਲੇ ਹੋਰ ਵੀ ਹੈ…

ਨਾਲ ਦੀ ਨਾਲ ਹੀ ਵੱਡੀ ਸੰਭਵਾਨਾ ਹੈ ਕਿ ਹਰੇਕ ਗਨੋਮ ਰੀਲਿਜ਼ ਵਾਂਗ ਹੀ ਕਈ ਛੋਟੇ ਨਵੇਂ ਅਤੇ ਸੁਧਾਰ ਕੀਤੇ ਗਏ ਹੋਣ।

  • ਡੌਕੂਮੈਂਟ ਨੂੰ ਐਪਲ ਫਾਇਲਿੰਗ ਪ੍ਰੋਟੋਕਾਲ (AFP) ਰਾਹੀਂ ਵਰਤਣ ਅਤੇ ਸੋਧਣ ਦੀ ਸਮਰੱਥਾ।

  • ਮੂਵੀ ਪਲੇਅਰ ਵਿੱਚ ਨਵੀਂ ਪਲੱਗਇਨ ਹੁਣ ਵਿਡੀਓ ਨੂੰ ਘੁੰਮਾਉਣ ਲਈ ਵੀ ਸਹਾਇਕ ਹੈ, ਜੇ ਉਹ ਗਲਤ ਦਿਸ਼ਾ ਵਿੱਚ ਹੋਣ, ਜਿਵੇਂ ਕਿ ਉਹਨਾਂ ਨੂੰ ਫੋਟੋ ਕੈਮਰੇ ਜਾਂ ਸਮਾਰਟ ਫੋਨ ਰਾਹੀਂ ਬਣਾਇਆ ਗਿਆ ਹੋਵੇ।

  • ਇੰਕ੍ਰਿਪਸ਼ਨ ਅਤੇ ਸਰਟੀਫਿਕੇਟ ਸੁਧਾਰ:

    • ਸਰਟੀਫਿਕੇਟ ਅਤੇ ਕੁੰਜੀਆਂ ਲਈ ਐਪਲੀਕੇਸ਼ਨ ਦੀ ਵਰਤੋਂ ਨੂੰ ਸੁਧਾਰਿਆ ਗਿਆ ਅਤੇ ਸਰਟੀਫਿਕੇਟ ਅਥਾਰਟੀ, ਕੁੰਜੀਆਂ ਅਤੇ PKCS#11 ਦੀ ਵਰਤੋਂ ਨਾਲ ਸਮਾਰਟ ਕਾਰਡ ਦੀ ਵਰਤੋਂ ਨਾਲ ਇਕਸਾਰ ਰਵੱਈਆ ਦਿੰਦਾ ਹੈ (ਇਸ ਖੇਤਰ ਵਿੱਚ ਹੋਰ ਸੁਧਾਰਾਂ ਲਈ ੩.੪ ਦੇ ਵਰਜਨ ਲਈ ਪਲੈਨ ਤਿਆਰ ਕੀਤਾ ਗਿਆ ਹੈ)

    • ਸਰਟੀਫਿਕੇਟ ਅਤੇ ਕੁੰਜੀ ਫਾਇਲਾਂ ਲਈ ਨਵਾਂ ਦਰਸ਼ਕ ਹੈ, ਤਾਂ ਕਿ ਤੁਸੀਂ ਫਾਇਲ ਮੈਨੇਜਰ ਵਿੱਚ ਡਬਲ-ਕਲਿੱਕ ਕਰਕੇ ਤੁਰੰਤ ਜਾਂਚ ਕਰ ਸਕਦੇ ਹੋ।

      ਚਿੱਤਰ 12ਸਰਟੀਫਿਕੇਟ ਅਤੇ ਕੁੰਜੀ ਫਾਇਲਾਂ ਲਈ ਦਰਸ਼ਕ

  • ਇਪੈਥੀ ਦੇ ਲਾਗ ਦਰਸ਼ਕ ਵਿੱਚ ਪਿਛਲੀ ਗੱਲਬਾਤ ਲਈ ਹੋਰ ਵੀ ਵੱਧ ਸਾਫ਼ ਡਿਜ਼ਾਇਨ ਮਿਲਿਆ ਹੈ। ਇਪੈਥੀ ਹੁਣ SMS ਸੁਨੇਹੇ ਭੇਜਣ ਅਤੇ SIP ਅਕਾਊਂਟ ਨੂੰ ਹੁਣ PSTN ਕਾਲ ਕਰਨ ਲਈ ਵਰਤਣ ਲਈ ਵੀ ਸਹਾਇਕ ਹੈ। ਇਹ ਅਕਾਊਂਟ ਨੂੰ ਕਾਲ ਲੈਡਲਾਈਨ ਅਤੇ ਮੋਬਾਇਲ ਫੋਨ ਤੋਂ ਕਾਲ ਕਰਨ ਲਈ ਵਰਤਿਆ ਜਾ ਸਕਦਾ ਹੈ।

    ਚਿੱਤਰ 13ਇੰਪੈਥੀ ਲਾਗ ਦਰਸ਼ਕ
  • ਨੈੱਟਵਰਕਮੈਨੇਜਰ ਵਰਜਨ 0.9 ਤੁਰੰਤ ਯੂਜ਼ਰ ਬਦਲਣ, ਸੁਧਾਰੀ ਗਈ ਵਾਈਫਾਈ ਰੋਮਿੰਗ, ਵਾਈਮੈਕਸ (WiMax) ਸਹਿਯੋਗ, ਲਚਕੀਲੇ ਅਧਿਕਾਰ ਅਤੇ ਨੈੱਟਵਰਕ ਕੁਨੈਕਸ਼ਨ ਜਾਣਕਾਰੀ ਨੂੰ ਇੱਕ ਜਗ੍ਹਾ ਉੱਤੇ ਸਟੋਰ ਕਰਨ ਵਰਗੇ ਫੀਚਰ ਦਿੰਦਾ ਹੈ।

  • ਈਵੇਲੂਸ਼ਨ ਹੁਣ ਗੂਗਲ ਐਡਰੈਸ ਬੁੱਕ ਵਿੱਚ ਸਟੋਰ ਕੀਤੇ ਸੰਪਰਕ ਦੀਆਂ ਤਸਵੀਰਾਂ ਵੇਖਾ ਸਕਦਾ ਹੈ। ਇਸ ਤੋਂ ਇਲਾਵਾ, ਮੇਲ ਸਰਵਰ ਦੇ ਪੋਰਟ ਨੰਬਰ ਨੂੰ ਸੈੱਟ ਕਰਨ ਨੂੰ ਸਾਫ਼ ਕਰਨ ਲਈ, ਵੱਖਰਾ ਖੇਤਰ ਵੀ ਜੋੜਿਆ ਗਿਆ ਹੈ।

  • ਟੈਕਸਟ ਐਡੀਟਰ Gedit ਮੱਲਾਰਡ ਅਤੇ ਮਾਰਕਡਾਊਨ ਫਾਇਲਾਂ ਲਈ ਹੁਣ ਸਨਿੱਪਟ ਦਿੰਦਾ ਹੈ ਅਤੇ ਤੁਰੰਤ ਖੋਲ੍ਹੋ ਅਤੇ ਅਤੇ ਖੋਜ ਡਾਈਲਾਗ ਨੂੰ ਤਾਜ਼ਾ ਕਰਦਾ ਹੈ।

  • ਕਈ ਕਾਰਗੁਜ਼ਾਰੀ ਸੁਧਾਰ। ਸਭ ਤੋਂ ਵੱਧ ਸੁਧਾਰ ਪੂਰੀ ਸਕਰੀਨ 3D ਖੇਡਾਂ ਨਾਲ ਕੀਤੇ ਗਏ ਹਨ।

  • ਸਿਸਟਮ ਸੈਟਿੰਗ ਦੇ ਖੇਤਰੀ ਪੈਨਲ ਵਿੱਚ ਖੇਤਰੀ ਸੈਟਿੰਗ ਸੈੱਟ ਕਰਨ ਦੀ ਸਮਰੱਥਾ ਹੈ।

  • ਫੋਂਟ ਚੋਣਕਾਰ ਡਾਈਲਾਗ ਦਾ ਨਵਾਂ ਡਿਜ਼ਾਇਨ।

    ਚਿੱਤਰ 14ਨਵਾਂ ਫੋਂਟ ਚੋਣਕਾਰ (ਜੀਸੰਪਾਦਕ ਵਿੱਚ)