ਯੂਜ਼ਰਾਂ ਲਈ ਨਵਾਂ ਹੈ

ਗਨੋਮ ਪਰੋਜੈੱਕਟ ਦਾ ਗਨੋਮ ੨.੩੨ ਵਿੱਚ ਨਿਸ਼ਾਨਾ ਯੂਜ਼ਰ ਅਤੇ ਵਰਤੋਂ ਆਮ ਵਾਂਗ ਹੀ ਰਹੀ ਹੈ, ਜਿਸ ਵਿੱਚ ਇਸ ਦੇ ਸੈਂਕੜੇ ਬੱਗ ਫਿਕਸ ਅਤੇ ਯੂਜ਼ਰ ਵਲੋਂ ਮੰਗੇ ਗਏ ਸੁਧਾਰ ਕੀਤੇ ਗਏ ਹਨ। ਇਹ ਪਰਤੱਖ ਸੁਧਾਰਾਂ ਨੇ ਹਰੇਕ ਬਦਲਾਅ ਅਤੇ ਕੀਤੇ ਸੁਧਾਰ ਨੂੰ ਵੇਖਾਉਣਾ ਸੰਭਵ ਬਣਾਇਆ ਹੈ, ਪਰ ਅਸੀਂ ਗਨੋਮ ਦੇ ਇਸ ਰੀਲਿਜ਼ ਵਿੱਚ ਕੁਝ ਖਾਸ ਯੂਜ਼ਰ ਲਈ ਫੀਚਰਾਂ ਨੂੰ ਹਾਈਲਾਈਟ ਕਰਨ ਦੀ ਕੋਸ਼ਿਸ਼ ਕਰਾਂਗੇ।

ਗਨੋਮ ੨.੩੨ ਗਨੋਮ ੨.x ਲੜੀ ਵਿੱਚ ਆਖਰੀ ਵੱਡਾ ਰੀਲਿਜ਼ ਹੈ, ਜਿਸ ਤੋਂ ਬਾਅਦ ਭਵਿੱਖ ਵਿੱਚ ਗਨੋਮ ੨.x ਲਈ ਕੇਵਲ ਦੇਖਭਾਲ ਰੀਲਿਜ਼ ਹੀ ਕੀਤਾ ਜਾਵੇਗਾ। ਗਨੋਮ ੨.੩੨ ਵਿੱਚ ਕੁਝ ਐਪਲੀਕੇਸ਼ਨਾਂ ਲਈ ਨਵੇਂ ਫੀਚਰਾਂ ਦਾ ਸੀਮਿਤ ਸੈੱਟ ਹੀ ਉਪਲੱਬਧ ਹੈ, ਕਿਉਂਕਿ ਡਿਵੈਲਪਰ ਆਉਣ ਵਾਲੇ ਗਨੋਮ ੩.੦ ਉੱਤੇ ਆਪਣਾ ਧਿਆਨ ਲਾ ਰਹੇ ਹਨ, ਜੋ ਕਿ ਅਪਰੈਲ, ੨੦੧੧ ਵਿੱਚ ਰੀਲਿਜ਼ ਹੋਣ ਲਈ ਤਿਆਰ ਕੀਤਾ ਜਾ ਰਿਹਾ ਹੈ।

2.1. ਆਪਣੇ ਸੰਪਰਕ ਦਾ ਪਰਬੰਧ

ਗਨੋਮ ਦੇ ਤੁਰੰਤ ਸੁਨੇਹੇ ਅਤੇ ਸੰਚਾਰ ਐਪਲੀਕੇਸ਼ਨ ਇੰਪੈਥੀ ਲਈ ਟੈਲੀਕਮਿਊਨੀਕੇਸ਼ਨ ਫਰੇਮਵਰਕ ਵਾਸਤੇ ਕਈ ਨਵੇਂ ਅਤੇ ਖਾਸ ਫੀਚਰ ਸ਼ਾਮਲ ਕੀਤੇ ਗਏ ਹਨ, ਜੋ ਕਿ ਯੂਜ਼ਰਾਂ ਨੂੰ ਆਪਸ ਵਿੱਚ ਸੰਚਾਰ ਕਰਨ ਅਤੇ ਉਨ੍ਹਾਂ ਦੇ ਸੰਪਰਕ ਦੇ ਪਰਬੰਧ ਲਈ ਸਹਾਇਕ ਹਨ।

ਇੰਪੈਥੀ ਤੁਹਾਨੂੰ ਸੰਪਰਕ ਦੀ ਜਾਣਕਾਰੀ ਨੂੰ ਮੇਟਾ-ਸੰਪਰਕ ਦੀ ਵਰਤੋਂ ਕਰਕੇ ਗਰੁੱਪ ਬਣਾਉਣ ਲਈ ਸਹਾਇਕ ਹੈ। ਜੇ ਤੁਹਾਡਾ ਕੋਈ ਸੰਪਰਕ ਕਈ ਤੁਰੰਤ ਮੈਂਸਜ਼ਿੰਗ ਸਰਵਿਸ ਵਰਤਦਾ ਹੈ, ਤਾਂ ਤੁਸੀਂ ਵੱਖ ਵੱਖ ਸਰਵਿਸਾਂ ਨੂੰ ਆਪਣੇ ਸੰਪਰਕ ਦੇ ਇੱਕ ਨਾਂ ਥੱਲੇ ਇੱਕਠਾ ਕਰ ਸਕਦੇ ਹੋ। ਇੰਪੈਥੀ ਨੇ ਲਾਈਵ ਸੰਪਰਕ ਖੋਜ ਰਾਹੀਂ ਤੁਹਾਡੇ ਸੰਪਰਕਾਂ ਨੂੰ ਲੱਭਣ ਦੀ ਆਸਾਨੀ ਵੀ ਸ਼ਾਮਲ ਕਰ ਦਿੱਤੀ ਹੈ। ਤੁਸੀਂ ਕਿਸੇ ਸੰਪਰਕ ਨੂੰ ਤੁਰੰਤ ਲੱਭਣ ਲਈ ਸੰਪਰਕ ਲਿਸਟ 'ਚ ਲਿਖ ਸਕਦੇ ਹੋ।

ਇੰਪੈਥੀ ਵਿੱਚ ਹੁਣ ਲਾਗ ਰੱਖਣ ਨੂੰ ਬੰਦ ਕਰਨ ਦੀ ਚੋਣ ਦੇ ਨਾਲ ਨਾਲ ਹੋ ਰਹੀ ਗੱਲਬਾਤ ਲਈ ਆਟੋਮੈਟਿਕ ਪੋਪਅੱਪ ਬੰਦ ਕਰਨ ਦੀ ਚੋਣ ਵੀ ਜੋੜੀ ਗਈ ਹੈ। ਇੰਪੈਥੀ 'ਚ ਹੋਰ ਅੱਪਡੇਟ ਵਿੱਚ ਅਕਾਊਂਟ ਸਹਾਇਕ ਦੀ ਮੱਦਦ ਨਾਲ IRC ਅਕਾਊਂਟ ਸੈਟਅੱਪ ਕਰਨੇ, ਸਰਵਰ ਸਰਟੀਫਿਕੇਟ ਖੁਦ ਮਨਜ਼ੂਰ ਕਰਨ ਲਈ ਤੁਹਾਨੂੰ ਅਧਿਕਾਰ, ਤੁਹਾਡੇ ਮੌਜੂਦਾ ਥੀਮ ਤੋਂ ਹਾਲਤ ਆਈਕਾਨ ਵਰਤਣੇ, ਕੁਨੈਕਸ਼ਨ ਗਲਤੀ ਸੁਨੇਹਿਆਂ ਵਿੱਚ ਸੁਧਾਰ, ਤੇ ਆ ਰਹੇ ਈਵੈਂਟ ਨੂੰ ਨੋਟੀਫਿਕੇਸ਼ਨ ਬੁਲਬਲੇ ਵਿੱਚ ਹੀ ਬਟਨ ਦੀ ਵਰਤੋਂ ਨਾਲ ਮਨਜ਼ੂਰ ਜਾਂ ਨਾ-ਮਨਜ਼ੂਰ ਕਰਨ ਦੀ ਸਹੂਲਤ ਸ਼ਾਮਲ ਹੈ। ਤੁਸੀਂ ਆਪਣੀ ਮੌਜੂਦਾ ਕਾਲ ਬਾਰੇ ਤਕਨੀਕੀ ਜਾਣਕਾਰੀ ਨੂੰ ਆਡੀਓ / ਵਿਡੀਓ ਡਾਈਲਾਗ ਦੀ ਵੇਰਵਾ ਬਾਹੀ ਵਿੱਚ ਵੇਖ ਸਕਦੇ ਹੋ ਤੇ ਗੱਲਬਾਤ ਵਿੰਡੋ ਵਿੱਚ ਬੰਦ ਕੀਤੀ ਟੈਬ ਨੂੰ ਵਾਪਸ ਦੀ ਮੱਦਦ ਨਾਲ ਮੁੜ ਖੋਲ੍ਹ ਸਕਦੇ ਹੋ।

2.2. ਸੁਧਾਰਿਆ ਗਿਆ PDF ਸਹਿਯੋਗ

ਈਵੈਨਸ ਡੌਕੂਮੈਂਟ ਦਰਸ਼ਕ ਲਈ ਅਸੈਸਬਿਲਟੀ ਸਹਿਯੋਗ ਨੂੰ AtkText ਇੰਟਰਫੇਸ ਦੀ ਵਰਤੋਂ ਕਰਕੇ ਸੁਧਾਰਿਆ ਗਿਆ ਹੈ, ਜੋ ਕਿ ਓਰਕਾ, ਗਨੋਮ ਸਕਰੀਨ ਰੀਡਰ, ਨੂੰ ਈਵੈਨਸ ਵਿੱਚ ਡੌਕੂਮੈਂਟ ਪੜ੍ਹਨ ਦਿੰਦਾ ਹੈ। ਵੱਧ ਤੋਂ ਵੱਧ ਜ਼ੂਮ ਲੈਵਲ ਨੂੰ ਵੀ ਵਧਾਇਆ ਗਿਆ ਹੈ, ਜਦੋਂ ਡੌਕੂਮੈਂਟ ਵੇਖਿਆ ਜਾ ਰਿਹਾ ਹੋਵੇ।

ਵਿਆਖਿਆ ਸਹਿਯੋਗ ਸੁਧਾਰਿਆ ਗਿਆ ਹੈ ਤੇ ਤੁਸੀਂ ਬਾਹੀ ਲਈ ਵਿਆਖਿਆ ਜੋੜ ਸਕਦੇ ਹੋ, ਜਿਸ ਵਿੱਚ ਡਿਫਾਲਟ ਵਿਸ਼ੇਸ਼ਤਾਵਾਂ, ਜਿਵੇਂ ਲੇਖਕ, ਰੰਗ, ਟਰਾਂਸਪਰੇਸੀ ਤੇ ਹੋਰ ਨੂੰ ਬਦਲਿਆ ਜਾ ਸਕਦਾ ਹੈ।

SyncTeX ਸਹਿਯੋਗ ਈਵੈਨਸ 'ਚ ਜੋੜਿਆ ਗਿਆ ਹੈ। SyncTeX ਢੰਗ ਹੈ, ਜੋ ਕਿ TeX ਸਰੋਤ ਫਾਇਲ ਤੇ ਨਤੀਜੇ ਵਜੋਂ ਬਣੇ PDF (ਜਾਂ DVI) ਆਉਟਪੁੱਟ ਵਿੱਚ ਸਿੰਕਰੋਨਾਈਜ਼ ਸੰਭਵ ਬਣਾਉਂਦਾ ਹੈ। SyncTeX ਸਹਿਯੋਗ ਈਵੈਨਸ 'ਚ ਜੋੜਿਆ ਗਿਆ ਤੇ ਜੀ-ਐਡਿਟ ਲਈ ਨਵੀਂ ਪਲੱਗਇਨ ਵਜੋਂ ਵੀ। ਪਿੱਛੇ ਖੋਜ, ਈਵੈਨਸ ਤੋਂ ਜੀ-ਐਡਿਟ ਤੱਕ, ਤੇ ਅੱਗੇ ਖੋਜ ਜੀਐਡਿਟ ਤੋਂ ਈਵੈਨਸ ਤੱਕ, ਦੋਵੇਂ ਸਹਾਇਕ ਹਨ।

2.3. ਹੋਰ ਫਾਇਲਾਂ ਵੇਖੋ

ਗਨੋਮ ੨.੩੨ ਵਿੱਚ ਨਟੀਲਸ, ਗਨੋਮ ਫਾਇਲ ਮੈਨੇਜਰ, ਨੂੰ ਅੱਪਡੇਟ ਕੀਤਾ ਗਿਆ ਹੈ। ਨਟੀਲਸ ਵਿੱਚ ਕਈ ਯੂਜ਼ਰ ਇੰਟਰਫੇਸ ਬਦਲਾਅ ਕੀਤੇ ਗਏ ਹਨ, ਜਿਸ ਵਿੱਚ ਨਵਾਂ ਵੰਡ ਝਲਕ ਮੋਡ ਅਤੇ ਡਿਫਾਲਟ ਬਰਾਊਜ਼ਰ ਮੋਡ ਅੱਡ-ਅੱਡ ਖੋਲ੍ਹਣ ਮੋਡ ਦੀ ਬਜਾਏ ਸੈੱਟ ਕਰਨਾ ਸ਼ਾਮਲ ਹੈ।

ਫਾਇਲਾਂ, ਜੋ ਤੁਸੀਂ ਰੱਦੀ 'ਚ ਭੇਜਿਆ ਹਨ, ਦੇ ਪਰਬੰਧ ਲਈ ਤੁਹਾਨੂੰ ਸੁਧਾਰ ਮਿਲਣਗੇ। ਜਦੋਂ ਤੁਸੀਂ ਰੱਦੀ ਫੋਲਡਰ ਵੇਖਣਾ ਹੋਵੇ ਤਾਂ ਜਾਣਕਾਰੀ ਪੱਟੀ 'ਚ ਨਵਾਂ ਬਟਨ ਮਿਲੇਗਾ, ਜੋ ਕਿ ਤੁਹਾਨੂੰ ਚੁਣੀਆਂ ਫਾਇਲਾਂ ਨੂੰ ਰੀਸਟੋਰ ਕਰਨ ਲਈ ਸਹਾਇਕ ਹੈ। ਰੱਦੀ ਫੋਲਡਰ ਹਟਾਈ ਗਈ ਫਾਇਲ ਦਾ ਅਸਲੀ ਟਿਕਾਣਾ ਵੀ ਵੇਖਾਉਂਦਾ ਹੈ ਤੇ ਉਹ ਮਿਤੀ ਵੀ, ਜਦੋਂ ਇਹ ਹਟਾਈ ਗਈ ਸੀ।

2.4. ਉਡੀਕੋ ਜਨਾਬ, ਹਾਲੇ ਹੋਰ ਵੀ ਬਹੁਤ ਹੈ...

ਨਾਲ ਦੀ ਨਾਲ ਹੀ ਵੱਡੀ ਸੰਭਵਾਨਾ ਹੈ ਕਿ ਹਰੇਕ ਗਨੋਮ ਰੀਲਿਜ਼ ਵਾਂਗ ਹੀ ਕਈ ਛੋਟੇ ਨਵੇਂ ਅਤੇ ਸੁਧਾਰ ਕੀਤੇ ਗਏ ਹੋਣ।

  • ਗਨੋਮ ਦੀ ਅੱਖ, ਗਨੋਮ ਚਿੱਤਰ ਦਰਸ਼ਕ ਤੁਹਾਨੂੰ ਚਿੱਤਰ ਕੰਨਟਰਾਸਟ ਵਧਾਉਣ ਲਈ ਖੁਦ ਬੈਕਗਰਾਊਂਡ ਰੰਗ ਚੁਣਨ ਲਈ ਸਹਾਇਕ ਹੈ।
  • ਟੋਟੇਮ, ਗਨੋਮ ਮੂਵੀ ਪਲੇਅਰ, ਹੁਣ ਮੂਵੀ ਜਾਂ ਸਟਰੀਮ ਨੂੰ ਆਟੋਮੈਟਿਕ ਹੀ ਡੀਇੰਟਰਲੇਸ ਕਰਦਾ ਹੈ, ਜੋ ਕਿ ਇੰਟਰਲੇਸ ਰਿਕਾਰਡ ਕੀਤੀ ਗਈ ਹੋਵੇ, ਜਿਸ ਨਾਲ ਚਿੱਤਰ ਕੁਆਲਟੀ ਵੱਧਦੀ ਹੈ। ਟੋਟੇਮ ਵਿੱਚ ਪਲੇਅਲਿਸਟ ਲਈ ਸਹਿਯੋਗ ਵਿੱਚ ਸੁਧਾਰ ਹੋਇਆ ਹੈ ਤੇ ਪਲੇਅਲਿਸਟ ਤੇਜ਼ ਲੋਡ ਹੋਵੇਗੀ ਤੇ ਵੱਧ ਜਵਾਬਦੇਹ ਵੀ।
  • ਗਨੋਮ ਸਿਸਟਮ ਟੂਲ ਹੁਣ ਯੂਜ਼ਰ ਨੂੰ ਫਾਇਲ ਦੀ ਮਲਕੀਅਤ ਬਦਲਣ ਦਿੰਦੀ ਹੈ, ਜੇ ਉਨ੍ਹਾਂ ਨੂੰ ਆਪਣੀ ਘਰ ਡਾਇਰੈਕਟਰੀ ਵਿੱਚ ਭੇਜਣ ਦਿੰਦਾ ਹੈ ਤੇ ਇਹ ਪਹਿਲਾਂ ਹੀ ਮੌਜੂਦ ਹੈ।