ਗਨੋਮ ਦੇ ਦੋਸਤ ਬਣੋ!

੨.੨੬ ਡਿਵੈਲਪਮੈਂਟ ਚੱਕਰ ਦੇ ਦੌਰਾਨ, ਗਨੋਮ ਫਾਊਂਡੇਸ਼ਨ ਨੇ ਗਨੋਮ ਪਰੋਗਰਾਮ ਦੇ ਨਵੇਂ ਦੋਸਤਾਂ ਨੂੰ ਸ਼ੁਰੂ ਕੀਤਾ ਹੈ। ਹੁਣ ਸਹਿਯੋਗੀ ਗਨੋਮ ਫਾਊਂਡੇਸ਼ਨ ਲਈ ਲਗਾਤਾਰ ਦਾਨ ਦੇ ਸਕਦੇ ਹਨ। ੨.੨੮ ਰੀਲਿਜ਼ ਦੇ ਦੌਰਾਨ ਯੂਜ਼ਰ ਸੁਝਾਆਵਾਂ ਲਈ ਧੰਨਵਾਦ, ਜਿਸ ਦੇ ਸਦਕੇ ਗਨੋਮ ਦੇ ਦੋਸਤ ਪਰੋਗਰਾਮ ਹੁਣ ਮਹੀਨੇਵਾਰ ਲਗਾਤਾਰ ਦੇ ਕੇ ਵੀ ਮੱਦਦ ਲਈ ਸਹਿਯੋਗ ਦੇ ਸਕਦੇ ਹਨ।

ਗਨੋਮ ਦੇ ਦੋਸਤ ਇੱਕਲੇ ਲਈ ਢੰਗ ਹੈ ਗਨੋਮ ਪਰੋਜੈਕਟ ਦੇ ਮਿਸ਼ਨ ਨੂੰ ਮੁਫਤ ਅਤੇ ਓਪਨ ਸੋਰਸ ਡੈਸਕਟਾਪ ਨੂੰ ਹਰੇਕ ਕੋਲ ਅੱਪੜਾਉਣ ਦਾ ਬਿਨਾਂ ਸਮਰੱਥਾ ਦੇ। ਬਿਨਾਂ ਮਸ਼ਹੂਰੀ ਜਾਂ ਕੋਲ ਦੇਣ ਦੇ, ਫਾਊਂਡੇਸ਼ਨ ਦਿਲੀ ਖਾਹਿਸ਼ ਰੱਖਣ ਵਾਲੇ ਵਿਅਕਤੀਆਂ ਤੋਂ ੨੦੦੯ ਵਿੱਚ ਤੋਂ $੨੦,੦੦੦ ਇੱਕ ਸਾਲ ਲਈ ਉਗਰਾਹਾਉਂਦੀ ਹੈ। ਉਹ ਧਨ ਨੂੰ ਹੈਕ-ਫੀਸਟ (hackfest), ਲੋਕਲ ਈਵੈਂਟ ਅਤੇ ਪਰੋਗਰਾਮਾਂ, ਜੋ ਕਿ ਗਨੋਮ ਪਰੋਜੈਕਟ ਨੂੰ ਇੱਕ ਅੰਤਰਰਾਸ਼ਟਰੀ, ਪਹੁੰਚ ਵਿੱਚ ਅਤੇ ਆਮ ਡੈਸਕਟਾਪ ਅਤੇ ਮੋਬਾਇਲ ਜੰਤਰਾਂ ਲਈ ਡੈਸਕਟਾਪ ਸਾਫਟਵੇਅਰ ਵਜੋਂ ਵਰਤਣ ਵਾਸਤੇ ਸੌਖਾ ਬਣਾਉਣ ਲਈ ਕੀਤੇ ਜਾਂਦੇ ਹਨ, ਲਈ ਵਰਤਿਆ ਜਾਂਦਾ ਹੈ।

ਗਨੋਮ ਦੇ ਦੋਸਤ ਵੈੱਬਸਾਈਟ ਨੂੰ ਵੇਖੋ।