ਜਾਣ ਪਛਾਣ

ਗਨੋਮ 2.24 ਗਨੋਮ ਡੈਸਕਟਾਪ ਦਾ ਤਰੋ-ਤਾਜ਼ਾ ਵਰਜਨ ਹੈ, ਜੋ ਕਿ ਤੁਹਾਡੇ ਕੰਪਿਊਟਰ ਲਈ ਹਰਮਨ-ਪਿਆਰਾ, ਬਹੁ-ਪਲੇਟਫਾਰਮ ਡੈਸਕਟਾਪ ਇੰਵਾਇਰਮਿੰਟ ਹੈ, ਦਾ ਨਵਾਂ ਨਕੋਰ ਵਰਜਨ ਹੈ। ਮੁਕਤ/ਮੁਫ਼ਤ ਅਤੇ ਓਪਨ ਸਰੋਤ ਸਾਫਟਵੇਅਰ ਅਧਾਰਿਤ ਗਨੋਮ ਆਮ ਕੰਪਿਊਟਰ ਯੂਜ਼ਰ ਲਈ ਅੱਜਕੱਲ੍ਹ ਦੇ ਕੰਪਿਊਟਰ ਮਾਹੌਲ ਵਿੱਚ ਲੋੜੀਦੀਆਂ ਸਭ ਸਹੂਲਤਾਂ ਜਿਵੇਂ ਕਿ ਈਮੇਲ, ਗਰੁੱਪਵੇਅਰ, ਵੈੱਬ ਬਰਾਊਜ਼ਿੰਗ, ਫਾਇਲ ਪਰਬੰਧ, ਮਲਟੀਮੀਡਿਆ ਅਤੇ ਖੇਡਾਂ ਦਿੰਦਾ ਹੈ। ਇਸ ਦੇ ਨਾਲ ਨਾਲ ਸਾਫਟਵੇਅਰ ਡਿਵੈਲਪਰਾਂ ਲਈ ਡੈਸਕਟਾਪ ਅਤੇ ਮੋਬਾਇਲ ਐਪਲੀਕੇਸ਼ਨਾਂ ਦੋਵਾਂ ਲਈ ਲਚਕੀਲੇ ਅਤੇ ਪਰਭਾਵੀ ਪਲੇਟਫਾਰਮ ਵੀ ਦਿੰਦਾ ਹੈ।

ਚਿੱਤਰ 1ਗਨੋਮ 2.24

ਗਨੋਮ ਡੈਸਕਟਾਪ ਕਈ ਨਵੇਂ ਫੀਚਰਾਂ, ਸੁਧਾਰਾਂ, ਬੱਗ ਹਟਾਉਣ ਅਤੇ ਅਨੁਵਾਦ ਨਾਲ ਹਰੇਕ 6 ਮਹੀਨਿਆਂ ਪਿੱਛੋਂ ਜਾਰੀ ਕੀਤਾ ਜਾਂਦਾ ਹੈ। ਗਨੋਮ 2.24 ਨੇ ਆਪਣੀ ਰੀਤ ਕਾਇਮ ਰੱਖੀ ਹੈ ਅਤੇ ਕਈ ਨਵੇਂ ਫੀਚਰ ਲੈ ਆਂਦੇ ਹਨ ਅਤੇ ਸੈਂਕੜੇ ਧਿਆਨ ਵਿੱਚ ਆਏ ਬੱਗ ਹਟਾਏ ਹਨ। ਗਨੋਮ ਬਾਰੇ ਅਤੇ ਹੋਰ ਡੈਸਕਟਾਪ ਇੰਵਾਇਰਨਮਿੰਟ ਨਾਲੋਂ ਵੱਖਰੇਪਨ (ਜਿਵੇਂ ਕਿ ਸਹੂਲਤਾਂ, ਅੰਤਰਰਾਸ਼ਟਰੀਕਰਨ ਅਤੇ ਆਜ਼ਾਦੀ) ਬਾਰੇ ਜਾਣਨ ਲਈ ਸਾਡੀ ਵੈੱਬਸਾਇਟ ਗਨੋਮ ਬਾਰੇ ਵੇਖੋ।

ਸਾਨੂੰ ਅੱਜੇ ਜੁਆਇੰਨ ਕਰੋ ਅਤੇ ਲੱਭੋ ਕਿ ਤੁਸੀਂ ਕੀ ਨਵਾਂ ਕਰ ਸਕਦੇ ਹੋ।

ਗਨੋਮ 2.24 ਵਿੱਚ ਗਨੋਮ 2.22 ਅਤੇ ਬਾਅਦ ਦੇ ਸਭ ਸੁਧਾਰ ਹਨ। ਤੁਸੀਂ ਗਨੋਮ 2.22 ਦੇ ਰੀਲਿਜ਼ ਨੋਟਿਸ ਤੋਂ ਇਹ ਜਾਣਕਾਰੀ ਲੈ ਸਕਦੇ ਹੋ।