ਗਨੋਮ 2.12 ਦੀ ਇੰਸਟਾਲੇਸ਼ਨ
ਗਨੋਮ 2.12 ਲਈ, ਅਸੀਂ ਇੱਕ ਲਾਈਵ-ਸੀਡੀ ਦੇ ਰਹੇ ਹਾਂ, ਜੋ ਕਿ gnome.org/projects/livecd/ ਉੱਤੇ ਉਪਲੱਬਧ ਹੈ। ਲਾਈਵ-ਸੀਡੀ ਤੁਹਾਨੂੰ ਲੀਨਕਸ ਵੇਹੜੇ ਉੱਤੇ ਇੱਕ ਪੂਰਾ ਗਨੋਮ ਵੇਹੜੇ ਦਾ ਅਨੰਦ ਮਾਣ ਲਈ ਸਹਾਇਕ ਹੈ, ਜਦੋਂ ਕਿ ਤੁਸੀਂ ਆਪਣੀ ਹਾਰਡ ਡਿਸਕ ਉੱਤੇ ਕੁਝ ਵੀ ਨਹੀਂ ਛੇੜਦੇ ਹੋ। ਨਵਾਂ ਕੀ ਹੈ, ਵੇਖਣ ਲਈ ਸਭ ਤੋਂ ਵਧੀਆ ਢੰਗ ਹੈ।
ਅਸਲ ਵਰਤੋਂ ਲਈ, ਅਸੀਂ ਤੁਹਾਨੂੰ ਤੁਹਾਡੀ ਲੀਨਕਸ ਡਿਸਟਰੀਬਿਊਸ਼ਨ ਵਲੋਂ ਦਿੱਤੇ ਜਾਣ ਵਾਲੇ ਅਧਿਕਰਿਤ ਪੈਕੇਜ ਇੰਸਟਾਲ ਕਰਨ ਦੀ ਸਲਾਹ ਦਿੰਦੇ ਹਾਂ। ਵਿਕਰੇਤਾ ਗਨੋਮ 2.12 ਨੂੰ ਤੇਜ਼ੀ ਨਾਲ ਪੈਕੇਜ ਕਰਨਾ ਚਾਹੁੰਦੇ ਹਨ ਅਤੇ ਨਵੇਂ ਗਨੋਮ 2.12 ਵਰਜਨ ਨਾਲ ਛੇਤੀ ਹੀ ਨਵਾਂ ਵਰਜਨ ਜਾਰੀ ਕਰਨਾ ਚਾਹੁੰਦੇ ਹਨ।
ਜੇਕਰ ਤੁਸੀਂ ਬਹਾਦਰ, ਧੀਰਜਵਾਨ ਅਤੇ ਗਨੋਮ ਨੂੰ ਸਰੋਤ ਕੋਡ ਤੋਂ ਬਿਲਕੁੱਲ ਨਵਾਂ ਵਰਜਨ ਬਣਾ ਕੇ ਜਾਂਚ ਕਰਨੀ ਅਤੇ ਸੁਝਾਅ ਤੇ ਸੁਧਾਰ ਦੇਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਨੂੰ ਬਣਾਉਣ ਸਹੂਲਤਾਂ, ਜਿਵੇਂ ਕਿ ਗਰਨੋਮੀ, ਜੋ ਕਿ ਜਾਰੀ ਟਾਰਬਾਲ ਤੋਂ ਬਣਾ ਸਕਦਾ ਹੈ, ਅਤੇ jhbuild, ਜੋ ਕਿ CVS ਤੋਂ ਬਣਾ ਸਕਦਾ ਹੈ, ਦੀ ਵਰਤੋਂ ਕਰਨ ਦੀ ਸਿਫ਼ਾਰਸ ਕਰਦੇ ਹਾਂ।