ਗਨੋਮ ੨.੧੨ ਅਤੇ ਹੋਰਾਂ ਅੱਗੇ ਬਾਰੇ ਵਿਚਾਰ
ਗਨੋਮ ਸਮਾਂ-ਅਧਾਰਿਤ ਤਿਆਰ ਕਰਨ ਦੀ ਵਿਚਾਰਧਾਰਾ ਤੇ ਕੰਮ ਕਰਦਾ ਹੈ, ਜਿਸ ਨਾਲ ਖੋਜੀਆਂ ਦੇ ਜਤਨਾਂ ਨੂੰ ਜਿੰਨਾ ਛੇਤੀ ਹੋ ਸਕੇ, ਵਰਤਣ ਵਾਲਿਆਂ ਤੱਕ ਪਹੁੰਚ ਦੀ ਕੋਸ਼ਿਸ ਰਹਿੰਦੀ ਹੈ। ਗਨੋਮ ੨.੧੦ ਦੇ ਜਾਰੀ ਹੋਣ ਦੇ ਛੇ ਮਹੀਨਿਆਂ ਦੇ ਅੰਦਰ ਗਨੋਮ ੨.੧੨ ਲਈ ਤਿਆਰੀ ਕੀਤੀ ਜਾ ਰਹੀ ਹੈ, ਜਿਸ ਨਾਲ ਸਹੂਲਤਾਂ, ਵਰਤਣਯੋਗਤਾ ਅਤੇ ਅੰਤਰਰਾਸ਼ਟਰੀਕਰਨ ਵਿੱਚ ਮਨੋਰੰਜਨ ਅਤੇ ਸੰਚਾਰ ਸਹੂਲਤਾਂ ਵਿੱਚ ਹੋਰ ਵਾਧਾ ਕਰਨ ਦਾ ਜਤਨ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਗਨੋਮ ਨਿਸ਼ਾਨਾ ਵੇਖੋ।